ਪਾਵਰਕੌਮ ਨੇ ਥਰਮਲ ਛੇ ਮਹੀਨੇ ਬੰਦ ਰੱਖਣ ਦਾ ਫ਼ੈਸਲਾ ਲਿਆ ਵਾਪਸ !    ਸੁਵਿਧਾ ਕਾਮਿਆਂ ਨੂੰ ਅੱਜ ਡਿਊਟੀ ’ਤੇ ਪਰਤਣ ਦੀ ਹਦਾਇਤ !    ਇਰਾਦਾ ਕਤਲ ਕੇਸ: ਬਾਬਾ ਢੱਕੀਵਾਲੇ ਸਣੇ 22 ਬਰੀ !    ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ: ਡਿਪਟੀ ਕਮਿਸ਼ਨਰ !    ਕ੍ਰਿਕਟ: ਬੰਗਲਾਦੇਸ਼ ਨੇ ਇੰਗਲੈਂਡ ਨੂੰ ਦਿੱਤਾ ਸੁਰੱਖਿਆ ਦਾ ਭਰੋਸਾ !    ਆਤਮਾ ਲਈ ਰੂਹਾਨੀ ਖ਼ੁਰਾਕ ਹੈ ਧਿਆਨ !    ਬਹੁਤ ਉੱਤਮ ਦਾਨ ਹੈ ਖ਼ੂਨਦਾਨ !    ਸਰਕਾਰੀ ਸਿੱਖਿਆਤੰਤਰ ਬਚਾਉਣ ਦੀ ਲੋੜ ਤੇ ਸੰਭਾਵਨਾਵਾਂ !    ਚਿਕੁਨਗੁਨੀਆ: ਲੱਛਣ ਤੇ ਇਲਾਜ !    ਪੰਜਾਬੀ ਵਿਦਿਆਰਥੀ ਔਸਤ ਕੌਮੀ ਪੱਧਰ ਤੋਂ ਪਿੱਛੇ ਕਿਉਂ ? !    

 

ਮੁੱਖ ਖ਼ਬਰਾਂ

ਫ਼ੌਜੀ ਕਾਰਵਾਈ ਉਤੇ ਸਾਰੀਆਂ ਵਿਰੋਧੀ ਪਾਰਟੀਆਂ ਇਕਜੁੱਟ ਭਾਰਤੀ ਫੌਜ ਵਲੋਂ ਪਾਕਿਸਤਾਨ ਦੇ ਅਤਿਵਾਦੀਆਂ ਖਿਲਾਫ ਕਾਰਵਾਈ ਤੋਂ ਬਾਅਦ ਸਾਰੀਆਂ ਵਿਰੋਧੀ ਪਾਰਟੀਆਂ ਸਰਕਾਰ ਦੀ ਪਿੱਠ ਉਤੇ ਆਣ ਖੜ੍ਹੀਆਂ ਹਨ। ਭਾਜਪਾ ਮੁਖੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੱਜ ਹਰ ਭਾਰਤੀ ਅਤਿਵਾਦ ਖਿਲਾਫ ਲੜਾਈ ਲਈ ਸਾਥ ਦੇ ਰਿਹਾ ਹੈ ਤੇ ਅੱਜ ਦੀ ਕਾਰਵਾਈ ਨਾਲ ਨਵੇਂ ਭਾਰਤ ਦਾ ਵਿਕਾਸ ਹੋਇਆ ਹੈ। ਕਾਂਗਰਸ ਮੁਖੀ ਸੋਨੀਆ ਗਾਂਧੀ ਨੇ ਫੌਜ ਵਲੋਂ ਸੀਮਤ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕਾਰਵਾਈ ਨਾਲ ਸਖਤ ਸੰਦੇਸ਼ ਜਾਵੇਗਾ ਤੇ ਅਤਿਵਾਦ ਖਿਲਾਫ ਲੜਾਈ ਵਿਚ ਉਨ੍ਹਾਂ ਦੀ ਪਾਰਟੀ ਸਰਕਾਰ ਦਾ ਸਮਰਥਨ ਕਰਦੀ ਹੈ।
ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕ ਘਰ-ਬਾਰ ਛੱਡਣ ਲੱਗੇ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਅੱਜ ਮਾਝੇ ਦੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ ਦੇ ਪਿੰਡਾਂ ਵਿੱਚ ਦਸ ਕਿਲੋਮੀਟਰ ਦੇ ਘੇਰੇ ਹੇਠ ਘਰ-ਬਾਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਨਾਲ ਸਰਹੱਦੀ ਪਿੰਡਾਂ ’ਚ ਤਣਾਅ ਤੇ ਸਹਿਮ ਵਾਲਾ ਮਾਹੌਲ ਹੈ। ਇਸ ਆਦੇਸ਼ ਤੋਂ ਬਾਅਦ ਲੋਕ ਜ਼ਰੂਰੀ ਸਾਮਾਨ ਸਮੇਤ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ। ਇਸ ਦੌਰਾਨ ਸਰਹੱਦੀ ਖੇਤਰਾਂ ਦੇ ਸਕੂਲਾਂ ਨੂੰ ਬੰਦ ਰੱਖਣ ਦੇ ਵੀ ਆਦੇਸ਼ ਦਿੱਤੇ ਗਏ ਹਨ।
ਦੋ ਇਮਤਿਹਾਨ ਇੱਕੋ ਦਿਨ ਹੋਣ ਕਰ ਕੇ ਉਮੀਦਵਾਰ ਪ੍ਰੇਸ਼ਾਨ ਪੰਜਾਬ ਸਰਕਾਰ ਵੱਲੋਂ ਜੂਨੀਅਰ ਇੰਜਨੀਅਰਾਂ (ਸਿਵਲ) ਦੀ ਭਰਤੀ ਲਈ ਦੋ ਵੱਖ-ਵੱਖ ਵਿਭਾਗਾਂ ਦਾ ਟੈਸਟ ਇੱਕ ਦਿਨ ਰੱਖੇ ਜਾਣ ਕਰ ਕੇ ਉਮੀਦਵਾਰ ਪ੍ਰੇਸ਼ਾਨ ਹਨ। ਪਾਵਰ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀਐਸਟੀਸੀਐਲ) ਅਤੇ ਥਾਪਰ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬ ਵਾਟਰ ਰਿਸੋਰਸਿਜ਼ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਵਾਸਤੇ ਕਰਾਇਆ ਜਾ ਰਿਹਾ ਟੈਸਟ 8 ਅਕਤੂਬਰ ਨੂੰ ਰੱਖਿਆ ਗਿਆ ਹੈ। ਦੋਹਾਂ ਇਮਤਿਹਾਨਾਂ ਦਾ ਸਮਾਂ ਵੀ ਬਾਅਦ ਦੁਪਹਿਰ ਤਿੰਨ ਤੋਂ ਪੰਜ ਵਜੇ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਕਰ ਕੇ ਦੋਵੇਂ ਅਸਾਮੀਆਂ ਲਈ ਅਰਜ਼ੀਆਂ ਦੇਣ ਵਾਲੇ ਉਮੀਦਵਾਰ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਹਨ। ਉਮੀਦਵਾਰ ਇੱਕੋ ਵੇਲੇ ਦੋ ਇਮਤਿਹਾਨ ਨਹੀਂ ਦੇ ਸਕਦੇ ਹਨ ਅਤੇ ਸਰਕਾਰ ਵੱਲੋਂ ਫ਼ੈਸਲਾ ਨਾ ਬਦਲੇ ਜਾਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਇੱਕ ਮੌਕਾ ਗੁਆਉਣਾ ਪੈ ਸਕਦਾ ਹੈ। ਉਮੀਦਵਾਰਾਂ ਨੇ ਦੋਹਾਂ ਵਿੱਚੋਂ ਇੱਕ ਟੈਸਟ ਦੀ ਤਰੀਕ ਬਦਲਣ ਦੀ ਮੰਗ ਕੀਤੀ ਹੈ।
ਭਾਰਤ ਦੀਆਂ ਨਜ਼ਰਾਂ ਅੱਵਲ ਦਰਜੇ ਉੱਪਰ ਟਿਕੀਆਂ ਆਤਮ ਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਦੀਆਂ ਨਜ਼ਰਾਂ ਇਸ ਸਮੇਂ ਆਈਸੀਸੀ ਦਰਜਾਬੰਦੀ ਵਿੱਚ ਸਿਖ਼ਰਲਾ ਸਥਾਨ ਹਾਸਲ ਕਰਨ ਉੱਤੇ ਲੱਗੀਆਂ ਹੋਈਆਂ ਹਨ। ਭਾਰਤੀ ਟੀਮ ਭਲਕੇ ਜਦੋਂ ਇੱਥੇ ਘਰੇਲੂ ਮੈਦਾਨ ਵਿੱਚ ਨਿਊਜ਼ੀਲੈਂਡ ਨਾਲ ਭਿੜੇਗੀ ਤਾਂ ਉਸਦਾ ਟੀਚਾ ਆਈਸੀਸੀ ਵਿੱਚ ਫਿਰ ਤੋਂ ਨੰਬਰ ਇੱਕ ਬਣਨਾ ਹੋਵੇਗਾ। ਭਾਰਤੀ ਟੀਮ ਇੱਥੇ ਪਿਛਲੇ 12 ਮੈਚਾਂ ਵਿੱਚ ਕਦੇ ਵੀ ਨਹੀ ਹਾਰੀ। ਭਾਰਤ ਨੇ 10 ਜਿੱਤਾਂ ਹਾਸਲ ਕੀਤੀਆਂ ਹਨ ਅਤੇ ਦੋ ਮੈਚ ਡਰਾਅ ਖੇਡੇ ਹਨ।
ਇੱਜ਼ਤ ਹੱਤਕ ਕੇਸ: ਉਮਾ ਭਾਰਤੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਇੱਜ਼ਤ ਹੱਤਕ ਦੇ 13 ਸਾਲ ਪੁਰਾਣੇ ਮਾਮਲੇ ’ਚ ਕੇਂਦਰੀ ਮੰਤਰੀ ਉਮਾ ਭਾਰਤੀ ਵੱਲੋਂ ਅਦਾਲਤ ’ਚ ਪੇਸ਼ ਨਾ ਹੋਣ ’ਤੇ ਉਨ੍ਹਾਂ ਖ਼ਿਲਾਫ਼ ਗ਼ੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਇਹ ਕੇਸ ਕਾਂਗਰਸ ਆਗੂ ਦਿਗਵਜੈ ਸਿੰਘ ਵੱਲੋਂ ਦਾਖ਼ਲ ਕੀਤਾ ਗਿਆ ਹੈ। ਚੀਫ਼ ਜੁਡੀਸ਼ਲ ਮੈਜਿਸਟਰੇਟ ਭੂਭਾਸਕਰ ਯਾਦਵ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਗ੍ਰਿਫ਼ਤਾਰੀ ਵਾਰੰਟ ਦੀ ਤਾਮੀਲ ਕਰਨ। ਅਦਾਲਤ ਨੇ ਜਲ ਸਰੋਤਾਂ ਬਾਰੇ ਕੇਂਦਰੀ ਮੰਤਰੀ ਵੱਲੋਂ ਸੁਣਵਾਈ ਤੋਂ ਗ਼ੈਰ ਹਾਜ਼ਰ ਰਹਿਣ ਦੀ ਪਾਈ ਗਈ ਅਰਜ਼ੀ ਨੂੰ ਰੱਦ ਕਰ ਦਿੱਤਾ। ਉਨ੍ਹਾਂ ਦੇ ਵਕੀਲ ਹਰੀਸ਼ ਮਹਿਤਾ ਨੇ ਦਲੀਲ ਦਿੱਤੀ ਸੀ ਕਿ ਕਾਵੇਰੀ ਜਲ ਵਿਵਾਦ ਸਬੰਧੀ ਅਹਿਮ ਬੈਠਕ ਹੋਣ ਕਾਰਨ ਉਹ ਅਦਾਲਤ ’ਚ ਪੇਸ਼ ਨਹੀਂ ਹੋ ਸਕਦੇ। ਸੀਜੇਐਮ ਯਾਦਵ ਨੇ ਅਰਜ਼ੀ ਖ਼ਾਰਜ ਕਰਦਿਆਂ ਕਿਹਾ ਕਿ ਉਮਾ ਭਾਰਤੀ ਅਕਤੂਬਰ 2015 ਤੋਂ ਇਸ ਮਾਮਲੇ ’ਚ ਬਿਆਨ ਦਰਜ ਕਰਾਉਣ ਲਈ ਅਦਾਲਤ ’ਚ ਹਾਜ਼ਰ ਨਹੀਂ ਹੋ ਰਹੇ ਅਤੇ ਉਨ੍ਹਾਂ ਨੂੰ ਕਾਫੀ ਸਮਾਂ ਦਿੱਤਾ ਜਾ ਚੁੱਕਿਆ ਹੈ।
ਹਰਿਆਣਾ ਦੀਆਂ ਯੁੂਨੀਵਰਸਿਟੀਆਂ ਸਵੱਛ ਮੁਹਿੰਮ ਲਈ ਪੰਜ ਪੰਜ ਪਿੰਡ ਗੋਦ ਲੈਣ: ਖੱਟਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੀਆਂ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਵਿੱਚ ਸਵੱਛ ਭਾਰਤ ਮੁਹਿੰਮ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪਹਿਲੇ ਪੜਾਅ ਵਿੱਚ ਘੱਟ ਤੋਂ ਘੱਟ ਪੰਜ ਪਿੰਡਾਂ ਨੂੰ ਗੋਦ ਲੈਣ, ਉਸ ਤੋਂ ਬਾਅਦ ਯੂਨੀਵਰਸਿਟੀ ਬਲਾਕ ਦੇ ਸਾਰੇ ਪਿੰਡਾਂ ਨੂੰ ਗੋਦ ਲੈਣ ਦਾ ਟੀਚਾ ਰੱਖਣ ਅਤੇ ਰਾਜ ਸਰਕਾਰ ਅਜਿਹੀਆਂ ਯੂਨੀਵਰਸਿਟੀਆਂ ਨੂੰ ਵਿਸ਼ੇਸ਼ ਪੁਰਸਕਾਰ ਦੇਵੇਗੀ।
ਪ੍ਰਸ਼ਾਸਨ ਨੇ ਸਰਹੱਦੀ ਲੋਕਾਂ ਨੂੰ ਠਹਿਰਾਉਣ ਵਾਸਤੇ ਪੈਲੇਸ ਖਾਲੀ ਕਰਵਾਏ ਸਰਕਾਰੀ ਆਦੇਸ਼ਾਂ ਮਗਰੋਂ ਹਾਈ ਅਲਰਟ ਦੇ ਚਲਦਿਆਂ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਬਮਿਆਲ ਦੇ ਸਰਹੱਦੀ ਖੇਤਰ ਅੰਦਰ ਪੈਂਦੇ ਪਿੰਡਾਂ ਵਿੱਚ ਜਾ ਕੇ ਸ਼ਾਮ ਨੂੰ ਲੋਕਾਂ ਨੂੰ ਸਮਝਾਉਣ ਉਪਰੰਤ ਲੋਕਾਂ ਨੇ ਸੁਰੱਖਿਅਤ ਸਥਾਨਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਖਾਸ ਤੌਰ ’ਤੇ ਔਰਤਾਂ ਅਤੇ ਬੱਚੇ ਸੁਰੱਖਿਅਤ ਸਥਾਨਾਂ ’ਤੇ ਚਲੇ ਗਏ ਹਨ, ਜਦੋਂਕਿ ਪੁਰਸ਼ ਮੈਂਬਰ ਘਰਾਂ ਵਿੱਚ ਬਾਕੀ ਕੰਮਕਾਰ ਕਰਨ ਅਤੇ ਡੰਗਰਾਂ ਦੀ ਦੇਖਭਾਲ ਤੇ ਰਾਖੀ ਲਈ ਪਿੱਛੇ ਰਹਿ ਗਏ ਹਨ।
ਭਾਰਤ ਦੀ ਕਾਰਵਾਈ ਮਗਰੋਂ ਮਹਿਬੂਬਾ ਨੂੰ ਹਾਲਾਤ ਵਿਗੜਨ ਦਾ ਖ਼ਦਸ਼ਾ ਭਾਰਤੀ ਸੈਨਾ ਵੱਲੋਂ ਅੱਜ ਸਰਹੱਦ ਪਾਰ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਗਏ ਹਮਲਿਆਂ ਦੀ ਸੀਮਤ ਕਾਰਵਾਈ ਮਗਰੋਂ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਰਹੱਦ ’ਤੇ ਹਾਲਾਤ ਵਿਗੜਨ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਚਿਤਾਇਆ ਕਿ ਟਕਰਾਅ ਨਾਲ ਸੂਬੇ ਲਈ ‘ਬਹੁਤ ਵੱਡੀ ਮੁਸ਼ਕਲ’ ਪੈਦਾ ਹੋ ਸਕਦੀ ਹੈ।
ਫ਼ਿਰੋਜ਼ਪੁਰ ਸਰਹੱੱਦੀ ਖੇਤਰ ਦੇ ਪਿੰਡਾਂ ’ਚ ਹਫੜਾ-ਦਫੜੀ ਦਾ ਮਾਹੌਲ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਸੈਨੀਵਾਲਾ ਸਰਹੱਦ ’ਤੇ ਪਾਕਿਸਤਾਨ ਨਾਲ ਲੱਗਦੇ ਸਾਰੇ ਪਿੰਡਾਂ ਨੂੰ ਤੁਰੰਤ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਹਨ। ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ਤੇ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਸਰਹੱਦ ਦੇ ਦਸ ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਸਾਰੇ ਸਕੂਲਾਂ ਤੇ ਕਾਲਜਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਹੈ।
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.