ਚੰਡੀਗਡ਼੍ਹ ਦੇ ਆੲੀਜੀ ਨੂੰ ਰਾਸ਼ਟਰਪਤੀ ਮੈਡਲ !    ‘ਮੇਲਾ ਧੀਆਂ ਦਾ’ ’ਚ ਪੰਜਾਬ ਭਰ ਵਿੱਚੋਂ ਪਹੁੰਚੀਆਂ ਪਿੰਡ ਦੀਆਂ ਧੀਆਂ !    ਗੈਸ ਏਜੰਸੀ ਦੇ ਕਰਿੰਦਿਆਂ ਵੱਲੋਂ ਖ਼ਪਤਕਾਰ ਦੀ ਕੁੱਟਮਾਰ, ਕੇਸ ਦਰਜ !    ਕਿਸਾਨਾਂ ਨੇ ਭੂਮੀ ਗ੍ਰਹਿਣ ਆਰਡੀਨੈਂਸ ਦੀਅਾਂ ਕਾਪੀਅਾਂ ਸਾਡ਼ੀਅਾਂ !    ਵੱਖ ਵੱਖ ਥਾਵਾਂ ’ਤੇ ਕੌਮੀ ਵੋਟਰ ਦਿਵਸ ਮਨਾਇਅਾ; ਦਿਆਨਤਦਾਰੀ ਦੀ ਸਹੁੰ ਚੁਕਾਈ !    ਅੰਮ੍ਰਿਤਸਰ ਕੇਂਦਰੀ ਜੇਲ੍ਹ ਕੋਲ ਸੜਕ ਧਸੀ !    ਏਅਰਟੈੱਲ ਨੇ ਅਕਾਲੀ ਦਲ ਦੀ ਝੋਲੀ ਪਾਏ ਦੋ ਕਰੋੜ !    ਸਕੂਲਾਂ ਦੇ ਡਿੱਗ ਰਹੇ ਮਿਆਰ ਬਾਰੇ ਅਧਿਐਨ ਕਰਵਾਏਗਾ ਸਿੱਖਿਆ ਵਿਭਾਗ !    ਅਮਰਨਾਥ ਯਾਤਰਾ 2 ਜੁਲਾਈ ਤੋਂ !    ਆਮ ਲੋਕਾਂ ਲਈ ਲੋਕਰਾਜ ਹਾਲੇ ਦੂਰ ਦੀ ਕੌਡੀ !    

ਤਿੰਨ ਦਰਜਨ ਸਕੂਲਾਂ ਨੂੰ ਚਾਰਦੀਵਾਰੀ ਲਈ 1.33 ਕਰੋੜ ਜਾਰੀ

Posted On July - 6 - 2010

ਪੱਤਰ ਪ੍ਰੇਰਕ
ਮਾਨਸਾ, 5 ਜੁਲਾਈ

ਸਰਵ ਸਿੱਖਿਆ ਅਭਿਆਨ ਮਾਨਸਾ ਵੱਲੋਂ ਪਹਿਲੀ ਵਾਰ ਲੋੜਵੰਦ ਸਰਕਾਰੀ ਸਕੂਲਾਂ ਨੂੰ ਚਾਰਦੀਵਾਰੀਆਂ ਬਣਾਉਣ ਲਈ ਗਰਾਂਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹੇ ਦੇ 37 ਸਰਕਾਰੀ ਸਕੂਲਾਂ ਨੂੰ 1 ਕਰੋੜ 33 ਲੱਖ ਰੁਪਏ ਇਸ ਕਾਰਜ ਲਈ ਦਿੱਤੇ ਗਏ ਹਨ।
ਸਿੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਮਾਨਸਾ ਬਲਾਕ ਦੇ ਤਿੰਨ ਸਕੂਲਾਂ ਖੜਕ ਸਿੰਘ ਵਾਲਾ, ਖੀਵਾ ਖੁਰਦ ਅਤੇ ਭਾਈ ਗੁਰਦਾਸ ਬਸਤੀ ਨੂੰ 340 ਮੀਟਰ ਲੰਬੀ ਚਾਰ ਦੀਵਾਰੀ ਲਈ 9.01 ਲੱਖ ਰੁਪਏ ਜਾਰੀ ਕੀਤੇ ਗਏ ਹਨ। ਝੁਨੀਰ ਬਲਾਕ ਦੇ ਪਿੰਡ ਚਹਿਲਾਂਵਾਲੀ, ਧਿੰਗੜ, ਬਾਜੇਵਾਲਾ ਅਤੇ ਭੰਮੇ ਕਲਾਂ ਦੇ ਨਵੇਂ ਸਰਕਾਰੀ ਪ੍ਰਾਇਮਰੀ ਸਕੂਲਾਂ ਅਤੇ ਬਹਿਣੀਵਾਲ, ਉਲੱਕ ਅਤੇ ਅੱਕਾਂ ਵਾਲੀ ਦੇ ਹਾਈ ਸਕੂਲਾਂ ਨੂੰ ਕੁੱਲ 32.72 ਲੱਖ ਰੁਪਏ ਚਾਰਦੀਵਾਰੀਆਂ ਦੀ ਉਸਾਰੀ ਲਈ ਦਿੱਤੇ ਗਏ ਹਨ। ਬਲਾਕ ਸਰਦੂਲਗੜ੍ਹ ਦੇ ਈ.ਜੀ.ਐਸ. ਕੇਂਦਰਾਂ ਤੋਂ ਨਵੇਂ ਅਪਗਰੇਡ ਹੋਏ ਪ੍ਰਾਇਮਰੀ ਸਕੂਲਾਂ ਫਤਿਹਪੁਰ, ਫੱਤਾ ਮਾਲੋਕਾ, ਝੰਡੂਕੇ, ਕਾਹਨੇਵਾਲਾ, ਕੁਸਲਾ, ਸੰਘਾ, ਖੈਰਾ ਕੈਂਚੀਆਂ, ਬਰਨ, ਝੇਰਿਆਂਵਾਲੀ, ਚੈਨੇਵਾਲਾ ਤੇ ਜਟਾਣਾ ਕਲਾਂ ਦੇ ਮਿਡਲ ਸਕੂਲਾਂ ਲਈ 35.34 ਲੱਖ ਰੁਪਏ ਜਾਰੀ ਕੀਤੇ ਗਏ ਹਨ। ਬਲਾਕ ਬੁਢਲਾਡਾ ਦੇ ਜੀਤਸਰ, ਬਰ੍ਹੇ, ਦੇਦੜਾ, ਗੁਰਨੇ ਕਲਾਂ, ਕੁਲਾਣਾ, ਮੰਡੇਰ, ਬਾਜ਼ੀਗਰ ਬਸਤੀ ਅਤੇ ਸ਼ੇਰ ਖਾਂ ਵਾਲਾ ਦੇ ਸਕੂਲਾਂ ਨੂੰ ਵੀ ਬਾਊਂਡਰੀ ਗਰਾਂਟ ਦਿੱਤੀ ਗਈ ਹੈ। ਬਲਾਕ ਬਰੇਟਾ ਦੇ ਪਿੰਡ ਬਹਾਦਰਪੁਰ, ਕਾਹਨਗੜ੍ਹ, ਕਿਸ਼ਨਗੜ੍ਹ, ਕੁਲਰੀਆਂ, ਬਰੇਟਾ ਅਤੇ ਰਿਊਂਦ ਕਲਾਂ ਦੇ ਸਕੂਲ ਵੀ ਇਸ ਨਵੀਂ ਸਕੀਮ ਤਹਿਤ ਕਵਰ ਕੀਤੇ ਗਏ ਹਨ।
ਸਰਵ ਸਿੱਖਿਆ ਅਭਿਆਨ ਦੇ ਜ਼ਿਲ੍ਹਾ ਕੁਆਰਡੀਨੇਟਰ ਦਰਸ਼ਨ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਵੇਂ ਚਾਰਦੀਵਾਰੀ ਦੀ ਲੋੜ ਵਾਲੇ ਹੋਰ ਵੀ ਬਹੁਤ ਸਾਰੇ ਸਕੂਲ ਜ਼ਿਲ੍ਹੇ ਵਿਚ ਮੌਜੂਦ ਹਨ ਪਰ ਮਿਲੀ ਬਜਟ ਰਾਸ਼ੀ ਅਨੁਸਾਰ 37 ਸਕੂਲ ਹੀ ਕਵਰ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਲੋੜਵੰਦ ਸਕੂਲਾਂ ਨੂੰ ਅਗਲੇ ਸਾਲ ਦੀ ਯੋਜਨਾ ਵਿਚ ਚਾਰਦੀਵਾਰੀ ਦੀਆਂ ਗਰਾਂਟਾਂ ਦਿੱਤੀਆਂ ਜਾਣਗੀਆਂ।
ਜ਼ਿਲ੍ਹਾ ਸਿੱਖਿਆ ਅਫਸਰ ਰਿਸ਼ੀਪਾਲ ਸਿੰਗਲਾ ਨੇ ਦੱਸਿਆ ਕਿ ਸਕੂਲਾਂ ਦੀਆਂ ਬਾਊਂਡਰੀ ਲਈ ਲੋੜਾਂ ਡਾਈਸ ਵਿਚੋਂ ਲਈਆਂ ਗਈਆਂ ਹਨ ਅਤੇ ਇਹ ਸੂਚਨਾਵਾਂ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਵੱਲੋਂ ਸਤੰਬਰ 2009 ਵਿਚ ਭੇਜੀਆਂ ਗਈਆਂ ਸਨ।
ਉਨ੍ਹਾਂ ਕਿਹਾ ਕਿ ਸਤੰਬਰ ਵਿਚ ਉਹ ਦੁਬਾਰਾ ਡਾਈਸ ਅੰਕੜੇ ਇਕੱਠੇ ਕਰਵਾਉਣਗੇ ਅਤੇ ਜੋ ਸਕੂਲ ਆਪਣੇ ਲਈ ਚਾਰਦੀਵਾਰੀ ਦੀ ਮੰਗ ਕਰਨ ਤੋਂ ਖੁੰਝ ਗਏ ਹੋਣ, ਉਹ ਹੁਣ ਨਵੇਂ ਅੰਕੜਿਆਂ ਨੂੰ ਭੇਜਣ ਸਮੇਂ ਆਪਣੀ ਮੰਗ ਭੇਜ ਸਕਦੇ ਹਨ।


Comments Off
Share |
Both comments and pings are currently closed.

Comments are closed.

Available on Android app iOS app
  • ਮੌਸਮ

    Delhi, India 13 °CShallow Fog
    Chandigarh, India 7 °CFog
    Ludhiana,India 10 °CFog
    Dehradun,India 10 °CLight Rain

ਕ੍ਰਿਕਟ

Powered by : Mediology Software Pvt Ltd.