ਜਥੇਦਾਰ ਤਲਵੰਡੀ ਦੀਆਂ ਅਸਥੀਆਂ ਜਲ ਪ੍ਰਵਾਹ !    ਆਰਐਸਐਸ ਮੁਖੀ ਭਾਗਵਤ ਦਾ ਦੋ ਰੋਜ਼ਾ ਪੰਜਾਬ ਦੌਰਾ 24 ਤੋਂ !    ਤੁਰਕ ਬੰਦੀਆਂ ਦੇ ਰਿਹਾਅ ਹੋਣ 'ਤੇ ਪੰਜਾਬੀ ਪਰਿਵਾਰਾਂ ਨੂੰ ਆਸ ਬੱਝੀ !    ਯੂਕਰੇਨ ਨੇ ਬਾਗ਼ੀਆਂ ਨਾਲ ਬਫ਼ਰ ਜ਼ੋਨ ਸਮਝੌਤੇ ’ਤੇ ਕੀਤੇ ਦਸਤਖ਼ਤ !    ਪਾਕਿ ਨੂੰ ਅਮਰੀਕਾ ਬਾਰੂਦੀ ਸੁਰੰਗ ਵਿਰੋਧੀ ਵਾਹਨ ਵੇਚੇਗਾ !    ਮੋਦੀ ਦੀ ਅਮਰੀਕਾ ਯਾਤਰਾ ਨਾਲ ਦੁਵੱਲਾ ਵਪਾਰ ਵਧੇਗਾ !    ਮੰਗਲ ਉੱਤੇ ਇਸਰੋ ਵੱਲੋਂ ਉਪਗ੍ਰਹਿ ਦਾ ਅਹਿਮ ਪ੍ਰੀਖਣ ਅੱਜ !    ਪਾਕਿਸਤਾਨ ਨਵੇਂ ਹਥਿਆਰ ਤਿਆਰ ਕਰਨ ਲੱਗਾ !    ਘਰ 'ਚੋਂ ਵੱਡੀ ਮਾਤਰਾ ਵਿੱਚ ਰਿਫਾਈਂਡ ਅਤੇ ਸੋਇਆ ਪਾਊਡਰ ਬਰਾਮਦ !    ਉੱਚ ਸਿੱਖਿਆ: ਅੱਜ, ਕੱਲ੍ਹ ਤੇ ਭਲਕ !    

ਸਕੌਡਾ ਨੇ ਪਹਿਰਾ ਦੇ ਰਹੇ ਦੋ ਨੌਜਵਾਨਾਂ ਦੀ ਜਾਨ ਲਈ

Posted On July - 10 - 2010

ਪੁਲੀਸ ਦੀ ਸੁਸਤ ਕਾਰਵਾਈ ਤੋਂ ਨਿਰਾਸ਼ ਲੋਕਾਂ ਨੇ ਕੀਤਾ ਚੱਕਾ ਜਾਮ

ਪੱਤਰ ਪ੍ਰੇਰਕ

ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਖੰਟ ਨੇੜੇ ਪਿੰਡ ਵਾਸੀਆਂ ਵੱਲੋਂ ਸੜਕ ਉਪਰ ਲਾਇਆ ਜਾਮ (ਫੋਟੋ: ਪੰਜਾਬੀ ਟਿਬਿਊਨ)

ਖਮਾਣੋਂ, 9 ਜੁਲਾਈ
ਪਿੰਡ ਖੰਟ ਵਿਖੇ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਉਤੇ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ 2.30 ਵਜੇ ਜਦੋਂ ਦੋਵੇਂ ਨੌਜਵਾਨ ਪਿੰਡ ਵਿੱਚ ਠੀਕਰੀ ਪਹਿਰਾ ਦੇ ਰਹੇ ਸਨ ਤਾਂ ਚੰਡੀਗੜ੍ਹ ਵਾਲੇ ਪਾਸਿਓਂ ਆ ਰਹੀ ਇੱਕ ਸਕੌਡਾ ਕਾਰ ( ਪੀ.ਬੀ.08 ਏ.ਯੂ. 3333) ਜਿਸ ਵਿੱਚ ਇੱਕ ਲੜਕੀ ਅਤੇ ਤਿੰਨ ਲੜਕੇ ਸਵਾਰ ਸਨ, ਬੇਕਾਬੂ ਹੋ ਗਈ ਅਤੇ ਪਹਿਰਾ ਦੇ ਰਹੇ ਦੋਵੇਂ ਨੌਜਵਾਨ ਕਾਰ ਦੀ ਲਪੇਟ ਵਿੱਚ ਆ ਗਏ ਜਿਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਕਮਲਜੀਤ ਸਿੰਘ ਸੋਨੀ (22) ਅਤੇ ਅਮਨਦੀਪ ਸਿੰਘ (21) ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਦੋਵੇਂ ਨੌਜਵਾਨ ਕੁਆਰੇ ਸਨ ਅਤੇ ਮਿਹਨਤ ਮਜ਼ਦੂਰੀ ਕਰਦੇ ਸਨ। ਪੁਲੀਸ ਵੱਲੋਂ ਕਾਰ ਸਵਾਰਾਂ ਖ਼ਿਲਾਫ਼ ਬਣਦੀ ਕਾਰਵਾਈ ਨਾ ਕਰਨ ਕਾਰਨ ਰੋਹ ਵਿੱਚ ਆਏ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਕਰੀਬ 9 ਵਜੇ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਉਤੇ ਟੈ੍ਰਫਿਕ ਜਾਮ ਕਰ ਦਿੱਤਾ ਅਤੇ ਪੁਲੀਸ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦੇਰ ਨਾਲ ਪੁੱਜਣ ਕਾਰਨ ਇਹ ਜਾਮ ਕਰੀਬ ਦੋ ਘੰਟੇ ਲੱਗਿਆ ਰਿਹਾ ਜਿਸ ਨੂੰ ਸਥਾਨਕ ਐਸ.ਡੀ.ਐਮ. ਇੰਦਰਜੀਤ ਕੌਰ ਕੰਗ, ਐਸ.ਪੀ.(ਡੀ) ਪ੍ਰੀਤਮ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਕਥਿਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਅਤੇ ਮ੍ਰਿਤਕ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਭਰੋਸਾ ਦੇਣ ਤੋਂ ਬਾਅਦ ਖੋਲ੍ਹਿਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀ.ਸੀ. ਫਤਿਹਗੜ੍ਹ ਸਾਹਿਬ ਯਸ਼ਵੀਰ ਮਹਾਜਨ ਅਤੇ ਐਸ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ ਮੌਕੇ ’ਤੇ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਡਿਪਟੀ ਕਮਿਸ਼ਨਰ ਨੇ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਿਲੀਫ ਫੰਡ ਵਿੱਚੋਂ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਜਾਮ ਦੌਰਾਨ ਬਲਾਕ ਯੂਥ ਕਾਂਗਰਸ ਪ੍ਰਧਾਨ ਸਰਬਜੀਤ ਸਿੰਘ ਜੀਤੀ, ਕਾਂਗਰਸੀ ਆਗੂ ਰਣਜੀਤ ਸਿੰਘ ਤਰਖਾਣਮਾਜਰਾ, ਬਸਪਾ ਦੇ ਹਲਕਾ ਇੰਚਾਰਜ ਏ.ਐਨ. ਸਿੰਘ ਲੁਹਾਰੀ, ਰਜਿੰਦਰ ਸਿੰਘ ਰਾਜਾ, ਸੂਬੇਦਾਰ ਮਹਿੰਦਰ ਸਿੰਘ, ਸਰਪੰਚ ਨੌਨਿਹਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਦੋ ਘੰਟੇ ਦੇ ਇਸ ਜਾਮ ਕਾਰਨ ਜਿੱਥੇ ਆਮ ਲੋਕਾਂ ਨੂੰ ਆਪਣੀ ਮੰਜ਼ਿਲ ਉਤੇ ਪਹੁੰਚਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉਥੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਵੀ ਇਸ ਜਾਮ ਵਿੱਚ ਫਸੇ ਰਹੇ। ਹਾਦਸੇ ਵੇਲੇ ਮੌਜੂਦ ਪਿੰਡ ਦੇ ਨੌਜਵਾਨ ਹਰਤੇਜ ਸਿੰਘ ਅਨੁਸਾਰ ਜੈਟ ਬਲੈਕ ਸ਼ੀਸ਼ਿਆਂ ਵਾਲੀ ਸਕੌਡਾ ਕਾਰ ਸਵਾਰ ਨੌਜਵਾਨ ਨਸ਼ੇ ਅਤੇ ਇਤਰਾਜ਼ਯੋਗ ਹਾਲਤ ਵਿੱਚ ਸਨ ਜਿਸ ਕਾਰਨ ਇਹ ਹਾਦਸਾ ਵਾਪਰਿਆ। ਦੂਜੇ ਪਾਸੇ ਕਾਰ ਸਵਾਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਰਾਤੀ ਮਿੱਤਰਾਂ ਦੇ ਢਾਬੇ ਉਤੇ ਖਾਣਾ ਖਾਣ ਲਈ ਆ ਰਹੇ ਸਨ। ਉਹ ਸੁਖਮਨੀ ਕਾਲਜ ਡੇਰਾਬਸੀ ਦੇ ਵਿਦਿਆਰਥੀ ਹਨ ਜਿਨ੍ਹਾਂ ਵਿੱਚ ਮਨਤੇਜ ਸਿੰਘ ਅਤੇ ਅਰਵਿੰਦਰ ਕੁਮਾਰ ਦੋਵੇਂ ਬੀ.ਟੈੱਕ. ਫਾਈਨਲ ਦੇ ਵਿਦਿਆਰਥੀ ਹਨ ਜਦਕਿ ਤੀਜਾ ਨੌਜਵਾਨ ਰਾਹੁਲ ਬੀ.ਟੈੱਕ. ਤੀਸਰੇ ਸਾਲ ਦਾ ਵਿਦਿਆਰਥੀ ਹੈ ਅਤੇ ਲੜਕੀ ਸਮਰਿਤੀ ਦੂਜਾ ਸਾਲ ਐਮ.ਬੀ.ਏ. ਦੀ ਵਿਦਿਆਰਥਣ ਹੈ। ਪੁਲੀਸ ਨੇ ਪੋਸਟਮਾਰਟਮ ਉਪਰੰਤ ਲਾਸ਼ਾਂ ਵਾਰਸਾਂ ਦੇ ਹਵਾਲੇ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।


Share |
Both comments and pings are currently closed.

Comments are closed.

Available on Android app iOS app
  • ਮੌਸਮ

    Delhi, India 28 °CHaze
    Chandigarh, India 27 °CClear
    Ludhiana,India 27 °CClear
    Dehradun,India 25 °CHaze

ਕ੍ਰਿਕਟ

Powered by : Mediology Software Pvt Ltd.