ਸਤਲੁਜ ਦਰਿਆ ਵਿੱਚ ਜ਼ਹਿਰ ਘੋਲ ਰਿਹਾ ਹੈ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ !    ਦਿੱਲੀ ਦੇ ਗੇਂਦਬਾਜ਼ ਗੇਲ ਅੱਗੇ ਹੋਏ ਢੇਰ !    ਹੁੱਡਾ ਅਤੇ ਜਨ ਸਿਹਤ ਵਿਭਾਗ ਦੀ ਲਾਪ੍ਰਵਾਹੀ ਕਾਰਨ ਪਾਣੀ ਦੀਆਂ ਪਾਈਪਾਂ ਲੀਕ !    ਬਠਿੰਡਾ ਵਿੱਚ ਨੀਂਹ ਪੱਥਰਾਂ ਦਾ ਘਪਲਾ !    ਜਥੇਦਾਰ ਵੱਲੋਂ ਸਿੱਖ ਮੈਰਿਜ ਐਕਟ ਦਾ ਖਰੜਾ ਰੱਦ !    ਟੋਰਾਂਟੋ ਦੀਆਂ ਅਦਾਲਤਾਂ‘’ਚ ਕਿਰਪਾਨ ਲਿਜਾਣ ਦੀ ਇਜਾਜ਼ਤ !    ਕਿੰਗ ਖ਼ਾਨ ਲਈ ‘ਬੰਦ’ ਹੋਏ ਵਾਨਖੇੜੇ ਸਟੇਡੀਅਮ ਦੇ ਦਰਵਾਜ਼ੇ !    ਰਾਸ਼ਟਰਪਤੀ ਚੋਣ: ਸੰਗਮਾ ਆਏ ਪਿੜ ’ਚ !    ਆਈਸੀਪੀ ਦੀ ਸੁਰੱਖਿਆ ਵਧਾਈ !    ਭਾਰਤ ਵੱਲੋਂ ਪਾਕਿ ਨੂੰ 50 ਡੀਜ਼ਲ ਲੋਕੋਮੋਟਿਵ ਸਪਲਾਈ ਕਰਨ ਦੀ ਯੋਜਨਾ !    

ਈ- ਕ੍ਰਾਂਤੀ ਲਈ ਤਿਆਰ ਰਹਿਣ ਦਾ ਸਮਾਂ

Posted On January - 24 - 2011

ਰੁਪਿੰਦਰ ਸਿੰਘ
ਟੈਕਨਾਲੌਜੀ ਨੇ ਸਾਡੀ ਜ਼ਿੰਦਗੀ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ। ਆਉਣ ਵਾਲੇ ਵਰ੍ਹੇ 2011 ਵੱਲ ਝਾਤ ਮਾਰਦਿਆਂ ਅਸੀਂ ਵੇਖਦੇ ਹਾਂ ਕਿ ਤਕਨੀਕ (ਈ- ਕ੍ਰਾਂਤੀ) ਸਾਡੇ ਰੋਜ਼ਮਰ੍ਹਾ ਦੇ ਰਹਿਣ-ਸਹਿਣ ਦਾ ਇਕ ਅਟੁੱਟ ਅੰਗ ਬਣ ਗਈ ਹੈ। ਇਕ ਅੰਦਾਜ਼ੇ ਮੁਤਾਬਕ ਜ਼ਿਆਦਾਤਰ ਭਾਰਤੀਆਂ ਤਕਰੀਬਨ 70 ਫੀਸਦੀ ਕੋਲ ਮੋਬਾਈਲ ਫੋਨ ਹਨ। ਹੋਰਨਾ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਮੋਬਾਈਲ ਫੋਨ ਦੀ ਕਾਲ ਦਰ ਸਭ ਤੋਂ ਘੱਟ ਹੈ,ਜਿਸ ਕਰ ਕੇ ਅਸੀਂ ਵਡਮੁੱਲੀਆਂ ਸੇਵਾਵਾਂ ਦੀ ਵਧੇਰੇ ਆਸ ਕਰਦੇ ਹਾਂ। ਅੱਜ ਦੇ ਸਮੇਂ ’ਚ ਉਸੇ ਚੀਜ਼ ਦੀ ਹੋਂਦ ਕਾਇਮ ਰਹੇਗੀ ਜਿਹੜੀ ਲੋਕਾਂ ਲਈ ਲਾਹੇਵੰਦ ਹੋਵੇਗੀ। ਸਥਾਨਕ ਮਾਰਕੀਟ ਵਿਚ ਡਿਜੀਟਲ ਤਕਨੀਕ ਦੇ ਦਾਖਲੇ ਨੂੰ ਵਧਾਉਣ ਲਈ ਲੋੜੀਂਦਾ ਹੁੰਗਾਰਾ ਮੋਬਾਈਲ ਫੋਨਾਂ ਵੱਲੋਂ ਪਾਇਆ ਜਾ ਰਿਹਾ ਹੈ। ਖਪਤਕਾਰਾਂ ਤਕ ਉਨ੍ਹਾਂ ਦੀ ਆਪਣੀ ਭਾਸ਼ਾ ਜ਼ਰੀਏ ਪਹੁੰਚ ਕਰ ਕੇ ਇਸ ਵਿਚ ਵਾਧਾ ਕੀਤਾ ਜਾ ਸਕਦਾ ਹੈ।
ਈ-ਪੁਸਤਕਾਂ ਚੰਗੀ ਤਰੱਕੀ ਕਰਨਗੀਆਂ। ਇਸ ਖੇਤਰ ’ਚ ਹੋਰ ਬਹੁਤ ਕੁਝ ਵੇਖਣ ਨੂੰ ਮਿਲੇਗਾ। ਭਾਰਤ ਦੇ ਬਣੇ ‘ਵਿੰਕ’ ਦਾ ਮੁਕਾਬਲਾ ਐਪਲ ਆਈਪੈਡ,ਕਿੰਡਲ,ਨੂਕ ਤੇ ਸੋਨੀ ਈ- ਰੀਡਰ ਜਿਹੇ ਵਿਦੇਸ਼ੀ ਬ੍ਰਾਂਡਜ਼ ਨਾਲ ਹੈ ਜਿਹੜੇ ਇਥੇ ਸੌਖਿਆਂ ਹੀ ਉਪਲਬਧ ਹਨ। ਵਿੰਕ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਦਾ ਵਿਸ਼ਾ-ਵਸਤੂ14 ਭਾਰਤੀ ਭਾਸ਼ਾਵਾਂ ਵਿਚ ਉਪਲਬਧ ਹੈ।
ਯੂਨੀਕੋਡ ਦੇ ਮਾਪਦੰਡ ਅਪਣਾਉਣ ਕਰਕੇ ਭਾਰਤੀ ਭਾਸ਼ਾਵਾਂ ਵਿਚ ਮਿਲਦੇ    ਵਿਸ਼ਾ-ਵਸਤੂ ਨੂੰ ਅਸਾਨੀ ਨਾਲ ਕੰਪਿਊਟਰਾਂ ਤੇ ਹੋਰਨਾਂ ਉਪਕਰਣਾਂ ’ਤੇ ਉਪਲਬਧ ਕਰਾਇਆ ਜਾ ਸਕਦਾ ਹੈ।  ਕੰਪਿਊਟਰ ਤੇ ਹੋਰਨਾਂ ਯੰਤਰਾਂ ਵਿਚ ਭਾਰਤੀ ਭਾਸ਼ਾਵਾਂ ਦਾ ਦਾਖਲਾ ਬਹੁਤ ਸੀਮਤ ਜਿਹਾ ਰਿਹਾ ਹੈ। ਹੁਣ ਤਕ ਹਿੰਦੀ ਦੇ 57,823, ਤੇਲਗੂ ਦੇ 45,963, ਮਰਾਠੀ ਦੇ 31,400, ਤਾਮਿਲ ਦੇ 25,263, ਗੁਜਰਾਤੀ ਦੇ 17,142 ਤੇ ਮਲਿਆਲਮ ਦੇ 14830 ਲੇਖ ਆਨਲਾਈਨ ਉਪਲਬਧ ਹਨ।  ਪੰਜਾਬੀ ਭਾਵੇਂ ਕਿ ਇਨ੍ਹਾਂ ਸਾਰੀਆਂ ਭਾਸ਼ਾਵਾਂ ਤੋਂ ਮੋਹਰੀ ਰਹੀ ਹੈ ਪਰ ਬਹੁਤ ਘੱਟ ਲੇਖ ਆਨਲਾਈਨ ਵੇਖਣ ਨੂੰ ਮਿਲਦੇ ਹਨ।
ਵਿਕੀਲੀਕਸ ਵੈੱਬਸਾਈਟ ਨੇ ਡਿਜੀਟਲ ਟੈਕਨਾਲੌਜੀ ਦੀ ਵਰਤੋਂ ਕਰਦਿਆਂ ਅਮਰੀਕੀ ਸਰਕਾਰ ਖਿਲਾਫ ਜਿਹੜਾ ਮੋਰਚਾ ਖੋਲ੍ਹਿਆ ਉਸ ਨਾਲ ਨਾ ਕੇਵਲ ਸਰਕਾਰ ਬਲਕਿ ਹੋਰਨਾਂ ਨੂੰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਵੈੱਬਸਾਈਟ ਕੋੋਲ ਅਜਿਹੇ ਕਈ ਦਸਤਾਵੇਜ਼ਾਂ ਦਾ ਭੰਡਾਰ ਹੈ ਜਿਹੜੇ ਆਉਂਦੇ ਕੁਝ ਦਿਨਾਂ ਵਿਚ ਜਨਤਕ ਕੀਤੇ ਜਾਣਗੇ। ਵੈੱਬਸਾਈਟ ਦੇ ਖੁਲਾਸਿਆਂ ਨੇ ਦੇਸ਼ਾਂ ਦੀ ਕੂਟਨੀਤੀ ਦਾ ਤਰੀਕਾ ਬਦਲ ਦਿੱਤਾ ਹੈ। ਜੇਕਰ ਇਸ ਵੈੱਬਸਾਈਟ ’ਤੇ ਪਾਬੰਦੀ ਜਾਂ ਰੋਕ ਲਗਦੀ ਹੈ ਤਾਂ ਵੀ ਇਸ ਡਿਜੀਟਲ ਤਕਨੀਕ ਦੀ ਵਰਤੋਂ ਨਾਲ ਇਸ ਵੈੱਬਸਾਈਟ ਨੇ ਹੋਰ ਕਈ ਰਾਹ ਖੋਲ੍ਹ ਦਿੱਤੇ ਹਨ।
ਤਕਨਾਲੋਜੀ ਦੇ ਵੱਧਦੇ ਪ੍ਰਭਾਵ ਕਾਰਨ ਆਨਲਾਈਨ ਸ਼ਾਪਿੰਗ ਨੂੰ ਵੀ ਹੁਲਾਰਾ ਮਿਲਿਆ ਹੈ। ਪਿਛਲੇ ਸਾਲ ਅਪਰੈਲ ਤਕ 77 ਲੱਖ ਲੋਕਾਂ ਨੇ ‘ਇੰਡੀਅਨ ਰੇਲਵੇਜ਼’ ਦੀ ਵੈੱਬਸਾਈਟ ’ਤੇ ਟਿਕਟਾਂ ਦੀ ਆਨਲਾਈਨ ਬੁਕਿੰਗ ਵਾਸਤੇ ਦਸਤਕ ਦਿੱਤੀ। ਅਸੀਂ ਘਰ ਬੈਠੇ ਹੀ ਸਿਨਮੇ ਦੀਆਂ ਟਿਕਟਾਂ ਬੁਕ ਕਰ ਸਕਦੇ ਹਾਂ। ਬੈਂਕਾਂ ਨਾਲ ਜੁੜਿਆ ਸਾਡਾ ਸਾਰਾ ਕਾਰੋਬਾਰ ਆਨਲਾਈਨ ਹੋ ਚੱਲਿਆ ਹੈ। ਜਿਵੇਂ ਜਿਵੇਂ ਅਸੀਂ ਆਪਣੇ ਆਪ ਨੂੰ ਇਸ ਅਨੁਸਾਰ ਢਾਲ ਲਵਾਂਗੇ ਇਸ ਰੁਝਾਨ ਵਿਚ ਹੋਰ ਵਾਧਾ ਹੁੰਦਾ ਜਾਵੇਗਾ।
ਅਸੀਂ ਇਹ ਮੰਨਦੇ ਹਾਂ ਕਿ ਇਕ ਉਹ ਸਮਾਂ ਸੀ ਜਦੋਂ ਸਾਨੂੰ ਵਾਈ-ਫਾਈ ’ਚੋਂ ਬਾਹਰ ਆਉਣਾ ਪਿਆ ਪਰ ਵੱਧਦੀਆਂ ਕੀਮਤਾਂ (ਖਾਸਕਰ ਪੈਟਰੋਲ ਦੀਆਂ) ਨੇ ਮੱਧ ਵਰਗ ਨੂੰ ਤਕੜਾ ਝਟਕਾ ਦਿੱਤਾ ਹੈ। ਅਸਮਾਨ ਛੂੰਹਦੀਆਂ ਤੇਲ ਕੀਮਤਾਂ ਦੇ ਮੱਦੇਨਜ਼ਰ ਲੋਕ ਬਿਜਲਈ ਕਾਰਾਂ ਨੂੰ ਤਰਜੀਹ ਦੇਣਗੇ। ਬੈਟਰੀ ਨਾਲ ਚੱਲਣ ਵਾਲੀ ਰੇਵਾ ਭਾਵੇਂ ਚੰਗਾ ਵਿਕਲਪ ਹੈ ਪਰ ਬੈਠਣ ਦੀ ਸਮਰੱਥਾ ਘਟ ਹੋਣ ਕਰਕੇ ਸਫਲ ਨਹੀਂ ਹੋ ਸਕੀ। ਮਹਿੰਦਰਾ ਦੇ ਇਸ ਖੇਤਰ ’ਚ ਆਉਣ ਨਾਲ ਰੇਵਾ ਨੂੰ ਕੁਝ ਹੁਲਾਰਾ ਮਿਲਣ ਦੀ ਸੰਭਾਵਨਾ ਹੈ। ਹਿਉਂਦਈ,ਜਨਰਲ ਮੋਟਰਜ਼ ਤੇ ਟਾਟਾ ਵੱਲੋਂ ਵੀ ਨੇੜ ਭਵਿੱਖ ਵਿਚ ਬਿਜਲਈ ਕਾਰਾਂ ਬਾਜ਼ਾਰ ਵਿਚ ਲਿਆਉਣ ਦੀ ਯੋਜਨਾ ਹੈ।
ਇੰਟਰਨੈੱਟ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਾ ਹੈ। ਉਹ ਲੋਕ ਜਿਨ੍ਹਾਂ ਦੀ ਅਜੇ ਤਕ ਇੰਟਰਨੈੱਟ ਤਕ ਰਸਾਈ ਸੰਭਵ ਨਹੀਂ ਹੋਈ ਉਨ੍ਹਾਂ ਨੂੰ ਵੀ ਕੋਈ ਨਾ ਕੋਈ ਜ਼ਰੀਆ ਲੱਭ ਕੇ ਇਸ ਨਾਲ ਜੁੜਨ ਦੀ ਲੋੜ ਹੈ।

-ਪੰਜਾਬੀ ਰੂਪ: ਅਮਰਪ੍ਰੀਤ ਸਿੰਘ


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)
  • ਮੌਸਮ

    Delhi, India 40 °CBlowing Dust
    Chandigarh, India 39 °CWidespread Dust
    Ludhiana,India 39 °CWidespread Dust
    Dehradun,India 34 °CWidespread Dust

ਕ੍ਰਿਕਟ

Powered by : Mediology Software Pvt Ltd.