ਜਾਮ ਲਾੳੁਣ ਦੇ ਦੋਸ਼ ਹੇਠ 11 ਗਿ੍ਫ਼ਤਾਰ !    ਪੇਅਟੀਅੈਮ ਨੇ ਬੀਸੀਸੀਆਈ ਤੋਂ 2019 ਤਕ ਸਪਾਂਸਰ ਅਧਿਕਾਰ ਖਰੀਦੇ !    ਰਾਹੁਲ ਗਾਂਧੀ ਦਾ ਪੁਣੇ ਫਿਲਮ ਇੰਸਟੀਚਿਊਟ ਦਾ ਦੌਰਾ ਅੱਜ !    ਪਾਕਿਸਤਾਨ ਉੱਤੇ ਸਿੱਧਾ ਦਬਾਅ ਵਧਾਉਣ ਦੀ ਲੋੜ !    ਪ੍ਰਕਾਸ਼ ਸਿੰਘ ਬਾਦਲ ਸਥਿਤੀ ਤੁਰੰਤ ਸਪਸ਼ਟ ਕਰਨ: ਜਸਟਿਸ ਸੋਢੀ !    ਲੱਕ ਪੀੜ ਜਾਂ ਪਿੱਠ ਦਰਦ ਦੇ ਕਾਰਨ ਅਤੇ ਇਲਾਜ !    ਮਿਜ਼ਾਈਲ ਮੈਨ ਡਾਕਟਰ ਕਲਾਮ ਨੂੰ ਯਾਦ ਕਰਦਿਆਂ !    ਹਾਨੀਕਾਰਕ ਹੈ ਖ਼ੁਰਾਕੀ ਪਦਾਰਥਾਂ ਵਿੱਚ ਮਿਲਾਵਟ !    ਮਾੜੇ ਨਤੀਜਿਆਂ ਲਈ ਜ਼ਿੰਮੇਵਾਰ ਕੌਣ? !    ਮਨਸੂਰ ਤਾਲਿਬਾਨ ਦਾ ਨਵਾਂ ਮੁਖੀ !    

ਸਰਕਾਰ ਸਾਹਿਤਕਾਰਾਂ ਦੇ ਮਾਣ-ਸਨਮਾਨ ਲਈ ਵਚਨਬੱਧ: ਸੇਖਵਾਂ

Posted On March - 13 - 2011

ਪੰਜਾਬ ਦੇ ਸਿੱਖਿਆ ਤੇ ਭਾਸ਼ਾ ਮੰਤਰੀ ਸੇਵਾ ਸਿੰਘ ਸੇਖਵਾਂ, ਬੀਬੀ ਪਰਮਜੀਤ ਕੌਰ ਸਰਹਿੰਦ ਦੀਆਂ ਪੁਸਤਕਾਂ ਲੋਕ ਅਰਪਣ ਕਰਦੇ ਹੋਏ (ਫੋਟੋ: ਉੱਪਲ)

ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 12 ਮਾਰਚ

ਸਾਹਿਤਕਾਰ ਸਮਾਜ ਦੇ ਮਾਰਗ ਦਰਸ਼ਕ ਹੁੰਦੇ ਹਨ, ਇਸ ਲਈ ਸਾਹਿਤਕਾਰਾਂ ਨੂੰ ਉਤਸ਼ਾਹਤ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ,ਜਿਸ ਅਧੀਨ  ਭਾਸ਼ਾ ਵਿਭਾਗ ਵੱਲੋਂ ਆਯੋਜਤ ਕੀਤੇ ਜਾਣ ਵਾਲੇ ਕਿਸੇ ਵੀ ਸਾਹਿਤਕ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਕਿਸੇ ਵੀ ਸਾਹਿਤਕਾਰ ਨੂੰ  ਆਉਣ ਜਾਣ ਦੇ ਕਿਰਾਏ ਤੋਂ ਇਲਾਵਾ ਹੁਣ 2500 ਰੁਪਏ ਮਾਣ ਭੱਤਾ ਦਿੱਤਾ ਜਾਵੇਗਾ , ਜਦੋਂ ਕਿ ਪਹਿਲਾਂ 500 ਰੁਪਏ  ਮਾਣ ਭੱਤਾ ਦਿੱਤਾ ਜਾਂਦਾ ਸੀ ।  ਇਹ ਜਾਣਕਾਰੀ  ਪੰਜਾਬ ਦੇ ਸਿੱਖਿਆ ਤੇ ਭਾਸ਼ਾ ਮੰਤਰੀ  ਸੇਵਾ ਸਿੰਘ ਸੇਖਵਾਂ ਨੇ ਜ਼ਿਲ੍ਹਾ ਲਿਖਾਰੀ ਸਭਾ ਫਤਹਿਗੜ੍ਹ ਸਾਹਿਬ ਵੱਲੋਂ  ਬੀਬੀ  ਪਰਮਜੀਤ ਕੌਰ ਸਰਹਿੰਦ  ਦੀਆਂ ਦੋ ਪੁਸਤਕਾਂ  ‘ਅੰਬਰ ਦੇ ਟੁਕੜੇ ’ ਅਤੇ  ‘ਪੰਜਾਬੀ ਸੱਭਿਆਚਾਰ ਦੇ ਨਕਸ਼ ’  ਨੂੰ ਲੋਕ ਅਰਪਨ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਆਯੋਜਤ ਸਮਾਗਮ  ਦੌਰਾਨ  ਇਹ ਪੁਸਤਕਾਂ ਜਾਰੀ ਕਰਨ ਉਪਰੰਤ ਸਾਹਿਤਕਾਰਾਂ ਨੂੰ  ਸੰਬੋਧਨ ਕਰਦਿਆ ਦਿੱਤੀ ।
ਸ੍ਰੀ ਸੇਖਵਾਂ ਨੇ ਆਖਿਆ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ  ਜਿਥੇ ਪੰਜਾਬ ਸਰਕਾਰ ਨੇ 1969 ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਇਆ, ਉਥੇ 2008 ਵਿੱਚ ਸਾਰੇ ਸਰਕਾਰੀ ਦਫਤਰਾਂ ਦਾ ਕੰਮ ਕਾਜ ਪੰਜਾਬੀ  ਵਿੱਚ ਕਰਨ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ ਐਕਟ ਲਾਗੂ ਕੀਤਾ ਗਿਆ ਹੈ।
ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੰਤਰੀ ਪ੍ਰੇਮ ਸਿੰਘ ਚੰਦੂਮਾਜਰਾ  ਨੇ ਆਖਿਆ ਕਿ  ਬੀਬੀ  ਪਰਮਜੀਤ ਕੌਰ ਸਰਹਿੰਦ ਵੱਲੋਂ ਦੋਵੇਂ ਰਚੀਆਂ  ਗਈਆਂ  ਰਚਨਾਵਾਂ ਸਮਾਜ ਨੂੰ ਸਹੀ ਸੇਧ ਦੇਣ ਵਿੱਚ ਸਹਾਈ ਹੋਣਗੀਆਂ ।  ਉਸ ਨੂੰ  ਆਪਣੀ ਕਲਮ ਰਾਹੀਂ ਖੂਬਸੂਰਤ ਸਬਦਾਂ ਵਿੱਚ ਢਾਲਣ ਵਿੱਚ  ਉਹ ਪੂਰੀ ਤਰ੍ਹਾਂ ਕਾਮਯਾਬ ਹੋਏ ਹਨ ।  ਇਸ ਮੌਕੇ ਸ਼੍ਰੋਮਣੀ ਸਾਹਿਤਕਾਰ ਡਾ. ਹਰਚੰਦ ਸਿੰਘ ਸਰਹਿੰਦੀ ਅਤੇ  ਬਲਬੀਰ ਸਿੰਘ ਸੈਣੀ ਨੰਗਲ  ਨੇ ਕਿਹਾ ਕਿ ਬੀਬੀ ਸਰਹਿੰਦ ਨੇ ਵਾਰਤਕ ਵਿੱਚ ਆਪਣੇ ਜਿੰਦਗੀ ਦੇ ਤਜਰਬੇ ਅਤੇ ਲੋਕਾਂ ਦੀ  ਗੱਲ ਸੰਖੇਪ ਅਤੇ ਸਪਸਟ ਸਬਦਾਂ ਅਤੇ ਮੌਲਿਕ ਦ੍ਰਿਸ਼ਟੀਕੋਣ ਨਾਲ ਮਨੁੱਖੀ ਕਦਰਾਂ ਕੀਮਤਾਂ ਅਤੇ ਟੁੱਟ ਰਹੇ  ਮਨੁੱਖੀ ਰਿਸਤਿਆਂ  ਅਤੇ ਰਸਮੋਂ ਰਿਵਾਜਾਂ ਨੂੰ ਬਾਖੂਬੀ ਪੇਸ਼ ਕੀਤਾ ਹੈ, ਉਹ ਆਪਣੇ ਆਪ ਵਿੱਚ ਮਿਸਾਲ ਹੈ।  ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ  ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ  ਬੀਬੀ ਪਰਮਜੀਤ ਕੌਰ ਨੂੰ  ਲਿਖਣ ਦੀ ਗੁੜ੍ਹਤੀ ਆਪਣੇ ਭਰਾ ਸ਼ਮਸ਼ੇਰ ਨਿਰਮਲ ਤੋਂ ਵਿਰਾਸਤ ਵਿੱਚ ਮਿਲੀ ਹੈ।  ਲੇਖਿਕਾ ਪਰਮਜੀਤ ਕੌਰ ਸਰਹਿੰਦ  ਨੇ ਆਪਣੇ ਸਾਹਿਤਕ ਸਫਰ ਬਾਰੇ ਆਖਿਆ ਕਿ ਉਨ੍ਹਾਂ ਨੇ ਨਾ ਕੇਵਲ ਆਪਣੇ ਜਵਾਨ ਪੁੱਤਰ ਦੇ ਹਾਦਸੇ ਵਿੱਚ ਚਲੇ ਜਾਣ ਦੇ ਵਿਛੋੜੇ ਦੇ ਦਰਦ  ਅਤੇ ਜ਼ਜ਼ਬਾਤ  ਨੂੰ ਆਪਣੀਆਂ ਸਾਹਿਤਕ ਰਚਨਾਵਾਂ ਰਾਹੀ ਬਿਆਨ ਕੀਤਾ ਹੈ  ਸਗੋਂ ਲੋਕਾਂ ਦੇ ਦਰਦ ਨੂੰ ਵੀ ਆਪਣੀਆਂ ਰਚਨਾਵਾਂ ਵਿੱਚ ਸਥਾਨ ਦਿੱਤਾ ਹੈ।


Comments Off
Share |
Both comments and pings are currently closed.

Comments are closed.

Cricket World Cup 2015
Available on Android app iOS app

ਕ੍ਰਿਕਟ

Powered by : Mediology Software Pvt Ltd.