ਮੈਡਮ ਹਸਮੁਖ !    ਸੱਜਰੇ ਹਰਫ਼ !    ਕਮੇਟੀ ਦਰ ਕਮੇਟੀ !    ...ਤੇ ਜਦੋਂ ਅਸੀਂ ਮੁੱਖ ਮਹਿਮਾਨ ਬਣੇ !    ਬਨਾਰਸ ਸਿਰਫ਼ ਸ਼ਹਿਰ ਨਹੀਂ! !    ਹਮਦਰਦ ਅਤੇ ਹਮਦਰਦੀ !    ਪੀਰ ਬੁੱਧੂ ਸ਼ਾਹ ਦਾ ਜਨਮ ਅਸਥਾਨ : ਸਾਢੌਰਾ !    ਟੀਪੂ ਸੁਲਤਾਨ ਦਾ ਹਵਾ ਮਹਿਲ !    ਅਮਰੀਕਾ ਵਿੱਚ ਸਿਹਤ ਸੇਵਾਵਾਂ ’ਚ ਘਪਲੇ ਦੇ ਦੋਸ਼ ਹੇਠ ਭਾਰਤੀ ਡਾਕਟਰ ਕਾਬੂ !    ਐਡਵੋਕੇਟ ਕਰਪਾਲ ਸਿੰਘ ਨਾਲ ਮਰੇ ਪੀ.ਏ. ਦਾ ਸਸਕਾਰ ਭਾਰਤ ’ਚ ਹੋਵੇਗਾ !    

ਪਾਵਰਕੌਮ ਵੱਲੋਂ ਖੇਤਾਂ ਵਿਚ ਖੰਭੇ ਲਾਏ ਜਾਣ ਤੋਂ ਕਿਸਾਨ ਔਖੇ

Posted On April - 5 - 2011

ਮਾਨਸਾ ਨੇੜਲੇ ਪਿੰਡ ਖਿਆਲਾ ਵਿਖੇ ਪਾਵਰਕੌਮ ਵੱਲੋਂ ਕੱਢੀ ਜਾ ਰਹੀ ਟਾਵਰ ਲਾਈਨ ਕਾਰਨ ਤਬਾਹ ਹੋਈ ਕਣਕ (ਫੋਟੋ: ਸੁਰੇਸ਼)

ਜੋਗਿੰਦਰ ਮਾਨ
ਮਾਨਸਾ,4 ਅਪਰੈਲ
ਮਾਨਸਾ ਜ਼ਿਲ੍ਹਿਆਂ ਵਿਚ ਲੱਗ ਰਹੇ ਥਰਮਲ ਪਲਾਂਟ ਕਦੋਂ ਮੁਕੰਮਲ ਹੋਣਗੇ ਤੇ ਬਿਜਲੀ ਦੀ ਕਮੀ ਦੂਰ ਕਰਨਗੇ, ਇਹ ਸੁਆਲ ਤਾਂ ਅਜੇ ਕੁੱਝ ਦੂਰ ਦਾ ਜਾਪਦਾ ਹੈ, ਪਰ ਇਨ੍ਹਾਂ ਦੀ ਮਾਰ ਹੇਠ ਆਏ ਕਿਸਾਨ ਇੱਕ ਤੋਂ ਬਾਅਦ ਦੂਜੇ ਉਜਾੜੇ ਦਾ ਸ਼ਿਕਾਰ ਹੋ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਸੁਪਰ ਥਰਮਲ ਪਲਾਂਟ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਮਾਨਸਾ ਜ਼ਿਲ੍ਹੇ ਦੇ ਚਾਰ ਪਿੰਡਾਂ ਬਣਾਂਵਾਲੀ, ਰਾਏਪੁਰ, ਪੈਰੋਂ ਅਤੇ ਤਲਵੰਡੀ ਅਕਲੀਆ ਦੀ 2200 ਏਕੜ ਜ਼ਮੀਨ 2007-08 ਵਿਚ ਐਕਵਾਇਰ ਕੀਤੀ ਗਈ ਸੀ, ਫਿਰ ਥਰਮਲ ਲਈ ਨਿਕਲਣ ਵਾਲੀ ਦੂਹਰੀ ਰੇਲਵੇ ਲਾਈਨ ਅਤੇ ਨਹਿਰ ਨੇ ਅਨੇਕਾਂ ਕਿਸਾਨਾਂ ਦੀ ਜ਼ਮੀਨ ਨੂੰ ਨਾ ਸਿਰਫ਼ ਆਪਣੀ ਮਾਰ ਹੇਠ ਲੈ ਲਿਆ, ਬਲਕਿ ਦੋ-ਦੋ ਟੋਟਿਆਂ ਵਿਚ ਵੰਡ ਦਿੱਤਾ। ਹੁਣ ਵਾਰੀ ਹੈ ਇਲਾਕੇ ਵਿਚੋਂ ਲੰਘਣ ਵਾਲੀਆਂ ਘੱਟੋਂ-ਘੱਟ ਚਾਰ ਵੰਡੀਆਂ ਟਾਵਰ ਲਾਈਨਾਂ ਦੀ।
ਇਨ੍ਹਾਂ ਉੱਚ ਵੋਲਟੇਜ ਵਾਲੀਆਂ ਇਨ੍ਹਾਂ ਲਾਈਨਾਂ ਦੇ ਦਿਓ ਕਦ ਟਾਵਰ ਕਈ-ਕਈ ਮਰਲੇ ਜ਼ਮੀਨ ਨੂੰ ਆਪਣੇ ਹੇਠਾਂ ਲੈ ਰਹੇ ਹਨ। ਇਸ ਦੇ ਸਿੱਟੇ ਵਜੋਂ ਜਿਥੇ ਖੇਤਾਂ ਦਾ ਮੂੰਹ ਮੱਥਾ ਮਾਰਿਆ ਜਾ ਰਿਹਾ ਹੈ, ਉਥੇ ਜੱਦੀ ਪੁਸ਼ਤੀ ਜ਼ਮੀਨ ਦੇ ਮਾਲਕਾਂ ਦੀ ਕੋਈ ਰਾਏ ਜਾਂ ਦਲੀਲ ਸੁਣਨ ਦੀ ਬਜਾਏ ਉਲਟਾ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਕਿ ਉਹ ਇਨ੍ਹਾਂ ਟਾਵਰ ਲਾਈਨਾਂ ਹੇਠ ਜਾਂ ਆਸ-ਪਾਸ ਕਿਸੇ ਕਿਸਮ ਦੀ ਕੋਈ ਉਸਾਰੀ ਨਹੀਂ ਕਰ ਸਕਦੇ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਪਹਿਲਾਂ ਹੀ ਕੋਈ ਉਸਾਰੀ ਕੀਤੀ ਹੋਈ ਹੈ, ਤਾਂ ਉਸ ਨੂੰ ਢਾਹ ਦੇਣ ਨਹੀਂ ਤਾਂ ਭਵਿੱਖ ਵਿਚ ਹੋਣ ਵਾਲੇ ਉਨ੍ਹਾਂ ਦੇ ਕਿਸੇ ਵੀ ਸੰਭਾਵਿਤ ਨੁਕਸਾਨ ਲਈ ਮਹਿਕਮਾ ਜ਼ਿੰਮੇਵਾਰ ਨਹੀਂ ਹੋਵੇਗਾ।
ਮਾਨਸਾ ਨੇੜਲੇ ਪਿੰਡ ਖਿਆਲਾ ਕਲਾਂ ਵਿਖੇ ਖੰਭੇ  ਲਾਉਣ ਤੋਂ ਪਹਿਲਾਂ ਬਿਨਾਂ ਨੋਟਿਸ ਦਿੱਤੇ ਫਸਲਾਂ ਵਿਚ ਜੇ.ਸੀ.ਬੀ ਮਸ਼ੀਨਾਂ ਵਾੜ ਕੇ ਵੱਡੇ-ਵੱਡੇ ਟੋਏ ਪੁੱਟ ਕੇ ਬੇਦਰਦੀ ਨਾਲ ਫਸਲਾਂ ਕੁਚਲ ਦਿੱਤੀਆਂ। ਐਨ ਪੱਕਣ ’ਤੇ ਆਈ ਕਣਕ ਦੀ ਦਰਜਨਾਂ ਏਕੜ ਫਸਲ ਤਾਰਾਂ ਖਿੱਚਣ ਦੇ ਨਾਂ ’ਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਜੇਕਰ ਇਸ ਕੰਮ ਨੂੰ ਕੁਝ ਹਫਤੇ ਪਿੱਛੋਂ ਕੀਤਾ ਜਾਂਦਾ ਤਾਂ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਜ਼ਮੀਨਾਂ ਦੇ ਮਾਲਕਾਂ ਦਾ ਕਹਿਣਾ ਸੀ ਕਿ ਇਹ ਕਹਿਰ ਵਰਤਾਉਣ ਤੋਂ ਪਹਿਲਾਂ ਪੁੱਤਾਂ ਵਾਂਗ ਪਾਲੀ ਕਣਕ ਦੇ ਮਾਲਕਾਂ ਨੂੰ ਕੋਈ ਮੁਆਵਜ਼ਾ ਦੇਣ ਦੀ ਵੀ ਜ਼ਰੂਰਤ ਨਹੀਂ ਸਮਝੀ ਗਈ।
ਪੀੜਤ ਕਿਸਾਨਾਂ ਨੇ ਦੋਸ਼ ਲਾਇਆ ਕਿ ਅਫਸਰਸ਼ਾਹੀ ਵੱਲੋਂ ਉਚੀ ਪਹੁੰਚ ਵਾਲੇ ਧਨਾਢਾਂ ਨਾਲ ਅੱਟੀ-ਸੱਟੀ ਲਾ ਕੇ, ਧਨਾਢਾਂ ਦੇ ਫਾਈਦੇ ਲਈ ਮੂਲ ਸਕੀਮਾਂ ਵਿਚ ਫੇਰ ਬਦਲ ਕਰਕੇ ਛੋਟੇ ਕਿਸਾਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ।
ਪੀੜਤ ਕਿਸਾਨ ਅਤੇ ਸੀ.ਪੀ.ਆਈ. (ਐਮ.ਐਲ) ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਬਣਾਂਵਾਲਾ ਥਰਮਲ ਪਲਾਂਟ ਵਿਚ ਆਈ ਆਪਣੀ ਜੱਦੀ ਜ਼ਮੀਨ ਦੇ ਸਰਕਾਰ ਵਲੋਂ ਮਿਲੇ ਪੈਸਿਆਂ ਨਾਲ ਉਨ੍ਹਾਂ ਪਿੰਡ ਖਿਆਲਾ ਕਲਾਂ ਵਿਚ ਜ਼ਮੀਨ ਖਰੀਦੀ ਸੀ। ਹੁਣ ਉਸ ਦੇ ਐਨ ਵਿਚਕਾਰ ਪਾਵਰ ਕਾਮ ਵਲੋਂ ਇੱਕ ਬਹੁਤ ਵੱਡਾ ਟਾਵਰ ਗੱਡਦਿੱਤਾ ਗਿਆ ਹੈ। ਉਨ੍ਹਾਂ ਜਦੋਂ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਜੇ ਜ਼ਮੀਨ ਦੇ ਵਿਚਾਲੇ ਦੀ ਬਜਾਏ ਇਸ ਟਾਵਰ ਨੂੰ ਖੇਤ ਦੇ ਇਕ ਪਾਸੇ ਸਿਫ਼ਟ ਕਰ ਦਿੱਤਾ ਜਾਵੇ, ਤਾਂ ਉਹ ਬਣਦਾ ਖਰਚਾ ਭਰਨ ਨੂੰ ਤਿਆਰ ਹਨ, ਪਰ ਸਬੰਧਤ ਅਫਸਰਾਂ ਨੇ ਅਜਿਹਾ ਕਰਨ ਤੋਂ ਜਵਾਬ ਦੇ ਦਿੱਤਾ। ਇਸੇ ਦੌਰਾਨ ਉਨ੍ਹਾਂ ਦੇਖਿਆ ਕਿ ਇਕ ਫੈਕਟਰੀ ਮਾਲਕ ਦੀ ਜ਼ਮੀਨ ਉਤੇ ਦੀ ਲੰਘਣ ਵਾਲੀਆਂ ਤਾਰਾਂ ਨੂੰ ਹਟਾਉਣ ਲਈ ਉਸੇ ਅਫਸਰਸਾਹੀ ਨੇ ਨਾਲ ਲੱਗਦੇ ਇਕ ਗਰੀਬ ਕਿਸਾਨ ਦੇ ਖੇਤ ਵਿਚ ਟਾਵਰ ਲਈ ਪੁੱਟੇ ਟੋਏ ਉ ਵੇਂ ਛੱਡ ਕੇ ਉਥੇ ਲੱਗਣ ਵਾਲੇ ਟਾਵਰ ਨੂੰ ਕਰੀਬ 125 ਫੁੱਟ ਦੂਰ ਖਿਸਕਾ ਦਿੱਤਾ।  ਉਨ੍ਹਾਂ ਨੇ ਵਿਭਾਗ ਦੇ ਸਬੰਧਤ ਕਾਰਜਕਾਰੀ ਇੰਜੀਨੀਅਰ ਮਿਹਰਬਾਨ ਸਿੰਘ ਤੋਂ ਇਸ ਰੱਦੋ ਬਦਲ ਦਾ ਕਾਰਨ ਜਾਣਨਾ ਚਾਹਿਆ ਤਾਂ ਉਸ ਦਾ ਕਹਿਣਾ ਸੀ ਕਿ ਫੈਕਟਰੀ ਮਾਲਕਾਂ ਨੇ 6 ਲੱਖ ਖਰਚਾ ਭਰ ਕੇ ਟਾਵਰ ਸਿਫ਼ਟ ਕਰਵਾਏ ਹਨ, ਹੁਣ ਤੁਸੀਂ ਵੀ ਚਾਹੁੰਦੇ ਹੋ ਤਾਂ 18 ਲੱਖ ਰੁਪਏ ਭਰ ਕੇ ਸਿਫ਼ਟ ਕਰਵਾ ਸਕਦੇ ਹੋ। ਉਨ੍ਹਾਂ ਇਸ ਦੇ ਰੋਸ ਵਜੋਂ ਤਾਰ ਖਿੱਚਣ ਦਾ ਕੰਮ ਰੁਕਵਾ ਦਿੱਤਾ ਅਤੇ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਨੂੰ ਮੌਕਾ ਦੇਖਣ ਦੀ ਬੇਨਤੀ ਕੀਤੀ। ਸੀਨੀਅਰ ਪੁਲੀਸ ਕਪਤਾਨ ਹਰਦਿਆਲ ਸਿੰਘ ਮਾਨ ਅਤੇ ਐਸ.ਪੀ ਬੁੱਟਰ ਵੱਲੋਂ ਮੌਕਾ ਦੇਖਣ ਤੋਂ ਬਾਅਦ ਟਿੱਪਣੀ ਕੀਤੀ ਕਿ ਕਿਸੇ ਇਕ ਵਿਅਕਤੀ ਦੇ ਫਾਈਦੇ ਲਈ ਹੋਰਨਾਂ ਦਾ ਨੁਕਸਾਨ ਕਰਨਾ ਦੁਰਸਤ ਨਹੀਂ ਅਤੇ ਇਹ ਟਾਵਰ ਲਾਈਨ ਆਪਣੇ ਮੁੱਢਲੇ ਰੂਟ ਪਲਾਨ ਮੁਤਾਬਿਕ ਹੀ ਨਿਕਲਣੀ ਚਾਹੀਦੀ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਉਘੇ ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਉਹ ਵਿਕਾਸ ਕਾਰਜਾਂ ਦੇ ਖਿਲਾਫ਼ ਨਹੀਂ, ਪਰ ਇਹ ਪ੍ਰਭਾਵਿਤ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਉਨ੍ਹਾਂ ਦੇ ਸੰਭਾਵਿਤ ਨੁਕਸਾਨ ਨੂੰ ਘੱਟੋ-ਘੱਟ ਕਰਨ ਵਾਲੀ ਢੁੱਕਵੀਂ ਯੋਜਨਾਬੰਦੀ ਮੁਤਾਬਿਕ ਵਿਉਂਤੇ ਜਾਣੇ ਚਾਹੀਦੇ ਹਨ, ਨਾ ਕਿ ਪਹੁੰਚ ਤੇ ਪੈਸਿਆਂ ਵਾਲਿਆਂ ਦੇ ਫਾਇਦੇ ਲਈ। ਉਨ੍ਹਾ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਤੇ ਅਫਸਰਸ਼ਾਹੀ ਨੇ ਧੱਕੇਸ਼ਾਹੀ ਤੇ ਮਨਮਾਨੀ ਬੰਦ ਨਾ ਕੀਤੀ, ਤਾਂ ਪ੍ਰਭਾਵਿਤ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਆਰ-ਪਾਰ ਦੀ ਲੜਾਈ ਲਈ ਮਜਬੂਰ ਹੋਣਗੀਆਂ।


Comments Off
Share |
Both comments and pings are currently closed.

Comments are closed.

  • ਮੌਸਮ

    Delhi, India 34 °CHaze
    Chandigarh, India 32 °CSunny
    Ludhiana,India 32 °CSunny
    Dehradun,India 28 °CSunny

ਕ੍ਰਿਕਟ

Powered by : Mediology Software Pvt Ltd.