ਮੁੱਖ ਮੰਤਰੀ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ !    ਪੰਜਾਬ ਦੇ ਥਾਣੇ ਹੋਣਗੇ ਬੁਲੇਟ ਪਰੂਫ਼ ਸਾਜ਼ੋ-ਸਾਮਾਨ ਨਾਲ ਲੈਸ !    ਰਾਜੋਆਣਾ ਸਮੇਤ ਚਾਰ ਬੰਦੀ ਫਾਂਸੀ ਤੋਂ ਐਨ ਆਖ਼ਰੀ ਮੌਕੇ ਬਚੇ !    ਨਿਗਰਾਨ ਇੰਜਨੀਅਰ ਖ਼ਿਲਾਫ਼ ਸ਼ਿਕਾਇਤ ਉੱਤੇ ਪੰਦਰਾਂ ਦਿਨਾਂ ਵਿੱਚ ਕਾਰਵਾਈ ਦਾ ਹੁਕਮ !    ਸ੍ਰੀਸ਼ਾਂਤ, ਅੰਕਿਤ ਤੇ ਅਜੀਤ ’ਤੇ ਪਾਬੰਦੀ ਬਰਕਰਾਰ ਰਹੇਗੀ: ਠਾਕੁਰ !    ਜੋਕੋਵਿਚ ਨੇ 56 ਹਫ਼ਤੇ ਨੰਬਰ ਵਨ ਰਹਿ ਕੇ ਕੀਤੀ ਨਡਾਲ ਦੀ ਬਰਾਬਰੀ !    ਗੁਲਾਬੂ ਕੀ ਮੰਡੀ ਨਾਲ ਜਾਣਿਆ ਜਾਂਦਾ ਹੈ ਮੰਡੀ ਕਲਾਂ !    ਫ਼ੌਜੀਆਂ ਦਾ ਪਿੰਡ ਸ਼ੇਰੋਂ !    ਸੰਤ ਈਸ਼ਰ ਦਾਸ ਦਾ ਤਪ ਅਸਥਾਨ !    ਮਹਾਰਾਜਾ ਸ਼ੇਰ ਸਿੰਘ ਦਾ ਸਹੁਰਾ ਪਿੰਡ !    

ਬਿਜਲੀ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਹਰਸਿਮਰਤ

Posted On May - 11 - 2011

ਬੀਬੀ ਹਰਸਿਮਰਤ ਕੌਰ ਬਾਦਲ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ

ਪੱਤਰ ਪ੍ਰੇਰਕ
ਮਾਨਸਾ,10 ਮਈ

ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪੰਜਾਬ ’ਚ ਇਸ ਵਾਰ ਸਾਉਣੀ ਦੇ ਸੀਜ਼ਨ ਦੌਰਾਨ ਬਿਜਲੀ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ’ਚ ਕੁੱਲ 6500 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਗਈ ਹੈ ਪਰ ਸਰਕਾਰ ਨੇ ਸੂਬੇ ’ਚ ਚਾਰ ਨਵੇਂ ਥਰਮਲ ਪਲਾਟਾਂ ਦੀ ਉਸਾਰੀ ਕਰਕੇ 6000 ਮੈਗਾਵਾਟ ਹੋਰ ਬਿਜਲੀ ਪੈਦਾ ਕਰਨ ਦਾ ਪ੍ਰਬੰਧ ਕਰ ਲਿਆ ਹੈ।
ਬੀਬੀ ਬਾਦਲ ਨੇ ਕਿਹਾ ਕਿ ਬਿਜਲੀ ਦੇ ਨਵੇਂ ਪ੍ਰਬੰਧਾਂ ਕਾਰਨ ਪੰਜਾਬ ਲਈ ਘਰੇਲੂ, ਕਾਰਖਾਨਿਆਂ ਤੇ ਟਿਊਬਵੈਲਾਂ ’ਚ 24 ਘੰਟੇ ਬਿਜਲੀ ਸਪਲਾਈ ਨਿਰਵਿਘਨ ਚਾਲੂ ਹੋਣ ਦੇ ਬੰਦੋਬਸਤ ਹੋ ਗਏ ਹਨ। ਬੀਬੀ ਬਾਦਲ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ, ਮਾਖਾ ਚਹਿਲਾਂਵਾਲੀ, ਅਨੂਪਗੜ੍ਹ, ਅਲੀਸ਼ੇਰ ਖੁਰਦ, ਅਲੀਸ਼ੇਰ ਕਲਾਂ, ਮੌਜੋ ਖੁਰਦ ਤੇ ਮੌਜੋ ਕਲਾਂ ’ਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਨੇ ਉਕਤ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ, ਧਰਮਸ਼ਾਲਾ, ਗਲੀਆਂ, ਨਾਲੀਆਂ ਤੇ ਗਰੀਬ ਲੋਕਾਂ ਨੂੰ ਘਰਾਂ ਦੀ ਉਸਾਰੀ ਲਈ ਤਕਰੀਬਨ 75 ਲੱਖ ਰੁਪਏ ਦੇ ਚੈੱਕ ਵੰਡੇ। ਉਨ੍ਹਾਂ ਦੱਸਿਆ ਕਿ ਮਾਨਸਾ ਤੇ ਬਠਿੰਡਾ ਜ਼ਿਲ੍ਹੇ ਤਹਿਤ ਆਉਂਦੇ ਚਾਰ ਮਹੀਨਿਆਂ ਦੌਰਾਨ ਹਰ ਪਿੰਡ ਤੇ ਹਰ ਸ਼ਹਿਰ ਦੇ ਮੁਹੱਲਿਆਂ ’ਚ ਆਰ.ਓ ਲਾ ਕੇ ਪੀਣ ਵਾਲਾ ਸਾਫ਼-ਸੁਥਰਾ ਪਾਣੀ ਦਿੱਤਾ ਜਾਵੇਗਾ। ਉਨ੍ਹਾਂ ਬੇਘਰੇ ਗਰੀਬ ਲੋਕਾਂ ਤੇ ਗਰੀਬਾਂ ਲਈ ਘਰਾਂ ’ਚ ਲੈਟਰੀਨਾਂ ਬਣਾਉਣ ਲਈ ਪੰਚਾਇਤਾਂ ਨੂੰ ਸਹੀ ਤੇ ਬਿਨਾਂ ਪੱਖਪਾਤ ਸੂਚੀਆਂ ਬਣਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਸੀਨੀਅਰ ਪੁਲੀਸ ਕਪਤਾਨ ਹਰਦਿਆਲ ਸਿੰਘ ਮਾਨ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਪੀਆਣਾ, ਚਤਿੰਨ ਸਿੰਘ ਸਮਾਓ, ਗੁਰਪ੍ਰੀਤ ਸਿੰਘ ਬਣਾਂਵਾਲੀ, ਲਖਵਿੰਦਰ ਸਿੰਘ ਮੂਸਾ, ਸ੍ਰੀਮਤੀ ਹਰਵਿੰਦਰ ਕੌਰ ਔਲਖ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਮੌਜੂਦ ਸਨ।
ਜੋਗਾ (ਪੱਤਰ ਪ੍ਰੇਰਕ) ਪੰਜਾਬ ਵਿਚ ਵਿਦਿਅਕ, ਸਿਹਤ, ਸੜਕਾਂ, ਖੇਤੀ ਅਤੇ ਉਦਯੋਗਿਕ ਖੇਤਰ ਵਿਚ ਰਿਕਾਰਡ ਤੋੜ ਵਿਕਾਸ ਕਰਕੇ ਅਕਾਲੀ-ਭਾਜਪਾ ਸਰਕਾਰ ਨਵਾਂ ਇਤਿਹਾਸ ਸਿਰਜੇਗੀ। ਇਹ ਗੱਲ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਹਲਕੇ ਦੇ ਪਿੰਡਾਂ ਰੜ੍ਹ, ਅਕਲੀਆ, ਜੋਗਾ, ਰੱਲਾ, ਮਾਖਾ ਚਹਿਲਾਂ, ਅਨੂਪਗੜ੍ਹ, ਅਲੀਸ਼ੇਰ ਖੁਰਦ, ਅਲੀਸ਼ੇਰ ਕਲਾਂ, ਮੌਜੋ, ਮੱਤੀ ’ਚ ਸੰਗਤ ਦਰਸ਼ਨ ਦੌਰਾਨ ਕਹੀ। ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ  50 ਸਾਲਾਂ ਦੇ ਰਾਜ ਦੌਰਾਨ ਕੋਈ ਕੰਮ ਨਹੀਂ ਕੀਤਾ। ਅਕਾਲੀ-ਭਾਜਪਾ ਸਰਕਾਰ ਨੇ ਆਉਂਦਿਆਂ ਸਾਰ ਹੀ 48 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ। ਬਿਜਲੀ ਸੰਕਟ ਦੂਰ ਕਰਨ ਲਈ ਥਰਮਲ ਪਲਾਂਟਾਂ ਦਾ ਕੰਮ ਸ਼ੁਰੂ ਕੀਤਾ। ਪਿੰਡਾਂ ਅਤੇ ਸ਼ਹਿਰਾਂ ਦੀ ਤਰੱਕੀ ਲਈ ਸਕੀਮਾ ਲਾਗੂ ਕੀਤੀਆਂ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਨੂੰ ਮੁਫਤ ਪੜ੍ਹਾਈ ਦੇਣ ਲਈ ਪੰਜਾਬ ਵਿਚ 125 ਸਕੂਲ ਇਕ ਹਜ਼ਾਰ ਕਰੋੜ ਰੁਪਏ ਖਰਚ ਕੇ ਬਣਾਏ ਜਾ ਰਹੇ ਹਨ ਪਰ ਕਾਂਗਰਸ ਦੇ ਆਗੂ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕਰਦੇ, ਸਗੋਂ ਪੰਜਾਬ ਦੀ ਤਬਾਹੀ ਲਈ ਜ਼ਿੰਮੇਵਾਰ ਹਨ।


Comments Off
Share |
Both comments and pings are currently closed.

Comments are closed.

Cricket World Cup 2015
Available on Android app iOS app

ਕ੍ਰਿਕਟ

Powered by : Mediology Software Pvt Ltd.