ਪੰਜਾਬ ਸਰਕਾਰ ਵੱਲੋਂ ਪੰਜ ਪ੍ਰੋਸੈਸਿੰਗ ਸੈਂਟਰ ਸਥਾਪਤ ਕਰਨ ਦਾ ਫ਼ੈਸਲਾ !    ਚੀਫ਼ ਖ਼ਾਲਸਾ ਦੀਵਾਨ ਦਾ 118 ਕਰੋੜ ਰੁਪਏ ਦਾ ਬਜਟ ਪਾਸ !    ਨਸ਼ੇੜੀਆਂ ਦੇ ਮੁੜ ਵਸੇਬੇ ਲਈ ਖੋਲ੍ਹੇ ਜਾਣ ਵਾਲੇ ਕੇਂਦਰਾਂ ਦਾ ਖਰਚਾ ਚੁੱਕੇਗੀ ਕੇਂਦਰ ਸਰਕਾਰ: ਸਾਂਪਲਾ !    ਸੰਨੀ ਦਿਓਲ ਵੱਲੋਂ ਹਵਾਰਾ ਵਿਚ ਦੂਜੇ ਦਿਨ ਵੀ ਸ਼ੂਟਿੰਗ !     ਕੈਲਗਰੀ ਵਿੱਚ ਬਣੇਗਾ ਬਜ਼ੁਰਗਾਂ ਲਈ ਗੁਰੂ ਨਾਨਕ ਨਿਵਾਸ !    ਨੌਜਵਾਨਾਂ ਲਈ ਪ੍ਰੇਰਨਾਸਰੋਤ ਇਕਬਾਲ ਸਿੰਘ !    ਵਾਲੀਬਾਲ ਖਿਡਾਰੀ ਤੇ ਕੋਚ ਊਧਮ ਸਿੰਘ !    ਕੌਮਾਂਤਰੀ ਥਰੋਅਰ ਨਵਜੀਤ ਕੌਰ !    ਮਰਹੂਮ ਫੁਟਬਾਲਰ ਗੁਰਚਰਨ ਸਿੰਘ ਪਰਮਾਰ !    ਸਰਵਿਸਿਜ਼ ਨੇ ਜਿੱਤਿਆ ਸੰਤੋਸ਼ ਫੁਟਬਾਲ ਟਰਾਫੀ ਦਾ ਖ਼ਿਤਾਬ !    

ਹਰਮਨਜੋਤ ਵਾਲੀਆ ਨੇ ਨਾਸਾ ਦੇ ਮਾਡਲ ਮੁਕਾਬਲੇ ‘ਚ ਲਿਆ ਹਿੱਸਾ

Posted On June - 30 - 2011

ਬੁਢਲਾਡਾ: ਮਾਨਸਾ ਜ਼ਿਲ੍ਹੇ ਦੇ ਪਿੰਡ ਛਾਪਿਆਂਵਾਲੀ ਦੇ ਰੇਤਲੇ ਟਿੱਬਿਆਂ ਉਪਰ ਪਹਿਲਾਂ ਹਮੇਸ਼ਾ ਭੱਖੜੇ ਦੇ ਫੁੱਲ ਹੀ ਉਗਦੇ ਰਹੇ ਹਨ। ਪਿੰਡ ਦੇ ਇਕ ਵਾਲੀਆ ਪਰਿਵਾਰ ਨੇ ਆਪਣੇ ਟਿੱਬਿਆਂ ਦੀ ਮਿੱਟੀ ਛਾਣਦਿਆਂ  ਭਲੇ ਵੇਲਿਆਂ ਵਿੱਚ ਸਿੱਖਿਆ ਦਾ ਅਜਿਹਾ ਲੜ ਫੜਿਆ ਕਿ ਇਸ ਪਰਿਵਾਰ ਦੇ ਲੜਕੇ ਪੜ੍ਹ-ਲਿਖ ਕੇ ਚੰਗੇ ਸਰਕਾਰੀ ਅਹੁਦਿਆਂ ‘ਤੇ ਬਿਰਾਜਮਾਨ ਹੋ ਗਏ। ਹੁਣ ਇਸ ਪਰਿਵਾਰ ਦੀ ਤੀਜੀ ਪੀੜ੍ਹੀ ਦੇ ਸਿੱਖਿਆ ਨਾਲ ਜੁੜੇ ਹਰਮਨਜੋਤ ਸਿੰਘ ਵਾਲੀਆ ਨੇ ਅਮਰੀਕੀ ਵਿਗਿਆਨ ਏਜੰਸੀ ਨਾਸਾ ਵੱਲੋਂ ਕਰਵਾਏ ਸਪੇਸ ਸੈਟਲਮੈਂਟ ਡਿਜ਼ਾਇਨ ਮੁਕਾਬਲੇ-2011 ਵਿੱਚ ਭਾਗ ਲੈ ਕੇ ਆਪਣੀ ਸੋਚ ਤੇ ਸਮਝ ਨੂੰ ਬੁਲੰਦ ਕੀਤਾ ਹੈ। ਇਸ ਮੁਕਾਬਲੇ ਵਿੱਚ ਹਰਮਨਜੋਤ ਸਿੰਘ ਦੀ ਟੀਮ ਨੇ ਰੋਸ਼ਨੀ ਦੇ ਟਾਈਟਨ ਦੇਵਤਾ ਹਾਈਪੀਰੀਅਨ ਦੇ ਨਾਂ ਉਤੇ ਪ੍ਰਸਤਾਵਤ ਪੁਲਾੜ ਆਬਾਦੀ ਦਾ ਡਿਜ਼ਾਇਨ ਤਿਆਰ ਕੀਤਾ ਜਿਸ ਨੂੰ ਪਸੰਦ ਕੀਤਾ ਗਿਆ। ਇਹ ਡਿਜ਼ਾਇਨ ਤਿਆਰ ਕਰਨ ਵਾਲੀ ਟੀਮ ਵਿੱਚ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੇ ਲੜਕੇ ਹਰਮਨਜੋਤ ਸਿੰਘ ਨਾਲ ਦੀਪਕ ਤਲਵਾੜ, ਗੌਰਵ ਕੁਮਾਰ, ਮਹਿਲ ਸਿੰਘ ਅਤੇ ਕਾਇਨਾਤ ਸਿੰਘ ਸਨ। ਨਾਸਾ ਵੱਲੋਂ ਕਰਵਾਏ ਗਏ ਇਸ ਮੁਕਾਬਲੇ ਵਿੱਚ ਦੁਨੀਆਂ ਭਰ ਦੇ ਵੱਖ ਵੱਖ ਸਕੂਲਾਂ ਦੇ 1078 ਵਿਦਿਆਰਥੀਆਂ ਨੇ ਭਾਗ ਲਿਆ। ਹਰਮਨਜੋਤ ਸਿੰਘ ਦੀ ਟੀਮ ਨੇ ਗਰੈਂਡ ਇਨਾਮ ਪ੍ਰਾਪਤ ਕੀਤਾ। ਪੰਜਾਬ ਦੀ ਇਸ ਟੀਮ ਨੂੰ 3000 ਅਮਰੀਕੀ ਡਾਲਰ ਤੋਂ ਵੀ ਵੱਧ ਰਾਸ਼ੀ ਅਤੇ ਇੱਕ ਸ਼ਾਨਦਾਰ ਸਨਮਾਨ ਚਿੰਨ੍ਹ 18 ਤੋਂ 22 ਮਈ ਤੱਕ ਅਮਰੀਕਾ ਦੇ ਸ਼ਹਿਰ ਅਲਮਾਬਾ ਵਿਖੇ ਹੋਏ ਸਨਮਾਨ ਸਮਾਰੋਹ ਵਿੱਚ ਦਿੱਤਾ ਗਿਆ। ਦਿਨੋ ਦਿਨ ਵਿਗਿਆਨ ਦੇ ਖੇਤਰ ਵਿੱਚ ਬੁਲੰਦੀਆਂ ਪਾਰ ਕਰ ਰਹੇ ਵਿਦਿਆਰਥੀ ਵਰਗ ਦੇ ਦਿਮਾਗ ਦੀ ਇਹ ਦਾਸਤਾਂ ਕੁਲਵੰਤ    ਸਿੰਘ (ਮੈਨੇਜਰ ਕੋਆਪ੍ਰੇਟਿਵ ਬੈਂਕ ਬੁਢਲਾਡਾ) ਨੇ ਦੱਸੀ ਹੈ। ਉਨ੍ਹਾਂ ਦੱਸਿਆ ਕਿ        ਹਰਮਨਜੋਤ ਸਿੰਘ ਵਾਲੀਆ ਆਪਣੇ ਸਿਵਲ ਸਰਜਨ ਪਿਤਾ ਭੁਪਿੰਦਰ ਸਿੰਘ ਅਤੇ ਸਰਕਾਰੀ ਕਾਲਜ ਤਰਨ ਤਾਰਨ ਦੀ ਲੈਕਚਰਾਰ ਸੁਰਿੰਦਰ ਕੌਰ ਨਾਲ ਅੰਮ੍ਰਿਤਸਰ ਵਿੱਚ ਰਹਿ ਕੇ ਹੀ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਪੜ੍ਹਾਈ ਕਰ ਰਿਹਾ ਹੈ। ਇਹ    ਲੜਕਾ ਸੇਵਾਮੁਕਤ ਬੈਂਕ ਮੈਨੇਜਰ ਮੋਹਨ ਸਿੰਘ       ਵਾਲੀਆ ਦਾ ਪੋਤਾ ਹੈ । ਹਰਮਨਜੋਤ ਨੇ ਮਾਨਸਾ ਜਿਲ੍ਹੇ ਦੇ ਪਛੜੇ ਪਿੰਡ ਛਾਪਿਆਂਵਾਲੀ ਦਾ ਨਾਂ ਸਪੇਸ ਵਿਗਿਆਨ ਦੁਨੀਆਂ ਵਿੱਚ ਚਮਕਾ ਦਿੱਤਾ ਹੈ।
- ਐਨ.ਪੀ. ਬੁਢਲਾਡਾ
J ਮੋਬਾਈਲ: 98721-37346


Comments Off
Share |
Both comments and pings are currently closed.

Comments are closed.

Cricket World Cup 2015
Available on Android app iOS app
  • ਮੌਸਮ

    Delhi, India 25 °CHaze
    Chandigarh, India 26 °CSunny
    Ludhiana,India 26 °CSunny
    Dehradun,India 23 °CHaze

ਕ੍ਰਿਕਟ

Powered by : Mediology Software Pvt Ltd.