ਸੁਆਂ ਨਦੀ ਦੇ ਸੁਹੱਪਣ ਨੂੰ ਨਾਜਾਇਜ਼ ਮਾਈਨਿੰਗ ਦਾ ਗ੍ਰਹਿਣ !    ਵਿਰਾਸਤ-ਏ-ਖਾਲਸਾ ਨੇ ਚਾਰ ਸਾਲ ਕੀਤੇ ਸੰਪੂਰਨ !    ਮੁੱਖ ਮੰਤਰੀ ਤੇ ਅਮੀਰ ਕਿਸਾਨ ਬਿਜਲੀ ਦੀ ਸਬਸਿਡੀ ਛੱਡਣ: ਖਹਿਰਾ !    ਅੈਵਾਰਡ ਵਾਪਸ ਕਰਨਾ ਵਿਰੋਧ ਦਾ ਸ਼ਾਂਤਮੲੀ ਤਰੀਕਾ: ਫਰਾਹ !    ਮੋਦੀ-ਓਬਾਮਾ ਮੁਲਾਕਾਤ 30 ਨੂੰ ਹੋਵੇਗੀ !    ਮਾਨ ਦਲ ਦੇ ਪੰਜ ਹੋਰ ਆਗੂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ !    ਨਾ ੳੁੱਜਡ਼ੇ ਨਾ ਵੱਸੇ ਪਿੰਡ ਫੈਦਾਂ ਦੇ ਲੋਕ !    ਕਿਲ੍ਹੇ ਕਰਕੇ ਮਸ਼ਹੂਰ ਰਿਹਾ ਪਿੰਡ ਬਾਬੈਨ !    ਸਿਹਰੀ ਖਾਂਡਾ: ਬਾਬਾ ਬੰਦਾ ਸਿੰਘ ਬਹਾਦਰ ਦੇ ਸਫ਼ਰ ਦਾ ਪਹਿਲਾ ਪੜਾਅ !    ਬੁਨਿਆਦੀ ਸਹੂਲਤਾਂ ਨੂੰ ਤਰਸਿਅਾ ਪਿੰਡ ਝਾਡ਼ੋਂ !    

ਆਦਰਸ਼ ਸਕੂਲ ਰਾਏਪੁਰ ਦੀ ਜ਼ਿਲ੍ਹਾ ਪੱਧਰੀ ਖੇਡਾਂ ’ਚ ਚੜ੍ਹਤ

Posted On September - 2 - 2011

ਪੱਤਰ ਪ੍ਰੇਰਕ
ਸਰਦੂਲਗੜ੍ਹ, 1 ਸਤੰਬਰ

ਆਦਰਸ਼ ਹਾਈ ਸਕੂਲ ਰਾਏਪੁਰ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਚੰਗੇ ਮਾਅਰਕੇ ਮਾਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਤਾਰਾਂ ਸਾਲ ਤੋਂ ਘੱਟ ਉਮਰ ਵਰਗ ਵਿੱਚ ਕੁੜੀਆਂ ਦੀ ਕਬੱਡੀ ਟੀਮ ਨੇ ਜ਼ਿਲ੍ਹਾ ਜੇਤੂ ਖ਼ਿਤਾਬ ਚੁੰਮਿਆ।
ਕੁਸ਼ਤੀ ਮੁਕਾਬਲਿਆਂ ’ਚ ਹਰਦੀਪ ਕੌਰ ਨੇ 59 ਕਿਲੋ ਭਾਰ ਵਰਗ ’ਚ ਅਤੇ ਹਰਪ੍ਰੀਤ ਕੌਰ ਨੇ 49 ਕਿਲੋ ਭਾਰ ਵਰਗ ’ਚ ਪਹਿਲਾ ਸਥਾਨ ਹਾਸਲ ਕੀਤਾ। ਖੁਸ਼ਪ੍ਰੀਤ ਸਿੰਘ ਨੇ ਕੁਸ਼ਤੀ ਮੁਕਾਬਲੇ ਦੇ 58 ਕਿਲੋ ਭਾਰ ਵਰਗ ’ਚ ਜ਼ਿਲ੍ਹੇ ਭਰ ’ਚੋਂ ਦੂਸਰਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਦਾ ਪਿੰਡ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਅਤੇ ਸਕੂਲ ਮੁਖੀ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਮੱਖਣ ਸਿੰਘ ਡੀ.ਪੀ.ਈ. ਨੂੰ ਵਧਾਈ ਦਿੱਤੀ। ਅਧਿਆਪਕ ਪਵਨ ਕੁਮਾਰ ਮਾਨਸਾ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਖੇਡਾਂ ’ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਪ੍ਰੇਰਨਾ ਦਿੱਤੀ।


Comments Off
Share |
Both comments and pings are currently closed.

Comments are closed.

Powered by : Mediology Software Pvt Ltd.