ਸਤਲੁਜ ਦਰਿਆ ਵਿੱਚ ਜ਼ਹਿਰ ਘੋਲ ਰਿਹਾ ਹੈ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ !    ਦਿੱਲੀ ਦੇ ਗੇਂਦਬਾਜ਼ ਗੇਲ ਅੱਗੇ ਹੋਏ ਢੇਰ !    ਹੁੱਡਾ ਅਤੇ ਜਨ ਸਿਹਤ ਵਿਭਾਗ ਦੀ ਲਾਪ੍ਰਵਾਹੀ ਕਾਰਨ ਪਾਣੀ ਦੀਆਂ ਪਾਈਪਾਂ ਲੀਕ !    ਬਠਿੰਡਾ ਵਿੱਚ ਨੀਂਹ ਪੱਥਰਾਂ ਦਾ ਘਪਲਾ !    ਜਥੇਦਾਰ ਵੱਲੋਂ ਸਿੱਖ ਮੈਰਿਜ ਐਕਟ ਦਾ ਖਰੜਾ ਰੱਦ !    ਟੋਰਾਂਟੋ ਦੀਆਂ ਅਦਾਲਤਾਂ‘’ਚ ਕਿਰਪਾਨ ਲਿਜਾਣ ਦੀ ਇਜਾਜ਼ਤ !    ਕਿੰਗ ਖ਼ਾਨ ਲਈ ‘ਬੰਦ’ ਹੋਏ ਵਾਨਖੇੜੇ ਸਟੇਡੀਅਮ ਦੇ ਦਰਵਾਜ਼ੇ !    ਰਾਸ਼ਟਰਪਤੀ ਚੋਣ: ਸੰਗਮਾ ਆਏ ਪਿੜ ’ਚ !    ਆਈਸੀਪੀ ਦੀ ਸੁਰੱਖਿਆ ਵਧਾਈ !    ਭਾਰਤ ਵੱਲੋਂ ਪਾਕਿ ਨੂੰ 50 ਡੀਜ਼ਲ ਲੋਕੋਮੋਟਿਵ ਸਪਲਾਈ ਕਰਨ ਦੀ ਯੋਜਨਾ !    

ਜੁਝਾਰੂ ਕਿਰਨ ਬੇਦੀ

Posted On October - 6 - 2011

ਮੁੱਕਦੀ ਗੱਲ
ਰੁਪਿੰਦਰ ਸਿੰਘ ਤੇ ਵਿਭਾ ਸ਼ਰਮਾ

ਦਲੇਰ ਤੇ ਕ੍ਰਿਸ਼ਮਈ-ਇਸ ਔਰਤ ਨੇ ਆਪਣੀ ਜ਼ਿੰਦਗੀ ਆਪਣੀਆਂ ਸ਼ਰਤਾਂ ’ਤੇ ਲੰਘਾਈ ਹੈ। ਆਪਣੇ ਨਿਸ਼ਾਨੇ ਹਾਸਲ ਕਰਨ ਲਈ ਉਹ ਬੇਪ੍ਰਵਾਹ ਹੋ ਕੇ ਚੱਲਦੀ ਰਹੀ ਹੈ। ਉਹਦੇ ’ਚ ਕੈਮਰੇ ਆਪਣੇ ’ਤੇ ਕੇਂਦਰਤ ਕਰ ਸਕਣ ਦੀ ਸਮਰੱਥਾ ਹੈ, ਹਾਲ ਹੀ ’ਚ ਉਹਨੇ ਭੀੜ ਖਿੱਚਣ ਦੀ ਯੋਗਤਾ ਦਾ ਵੀ ਕਮਾਲ ਦਾ ਮੁਜ਼ਾਹਰਾ ਕੀਤਾ ਹੈ ਤੇ ਇਸ ਦੌਰਾਨ ਉਹਨੇ ਸਿਆਸੀ ਸਫਾਂ ਦੀ ਨਰਾਜ਼ਗੀ ਵੀ ਸਹੇੜੀ।
ਮੰਚ ਤੋਂ ਸਿਆਸੀ ਆਗੂਆਂ ਦੇ ਸਾਂਗ ਲਾਹੁਣ ਦਾ ਉਹ ਨੂੰ ਭੋਰਾ ਪਛਤਾਵਾ ਨਹੀਂ ਤੇ ਨਾ ਹੀ ਹਾਲ ਹੀ ’ਚ ਭ੍ਰਿਸ਼ਟਾਚਾਰ ਵਿਰੁੱਧ ਹੋਏ ਜ਼ੋਰਦਾਰ ਲੋਕਪ੍ਰਦਰਸ਼ਨਾਂ ਦੀ ਮੁਹਰੈਲੀ ਦੌਰਾਨ ਅੰਨਾ ਦੀ ਭਾਰਤ ਨਾਲ ਤੁਲਨਾ ਕਰਨ ਤੋਂ ਉਹ ਪਿੱਛੇ ਪਰਤੀ ਹੈ। ਸੱਚ ਤਾਂ ਇਹ ਹੈ ਕਿ ਕਿਰਨ ਬੇਦੀ (62) ਨੂੰ ਕਿਸੇ ਵੀ ਚੀਜ਼ ਦਾ ਪਛਤਾਵਾ ਨਹੀਂ ਹੈ-ਭਾਵੇਂ ਇਹ ਮੋਹਰੀ ਹੋ ਕੇ ਭੀੜ ਨੂੰ ਕਾਬੂ ਕਰਨ ਦਾ ਮਾਮਲਾ ਹੋਵੇ ਭਾਵੇਂ ਗਲਤ ਥਾਵੇਂ ਪਾਰਕ ਕੀਤੀ ਪ੍ਰਧਾਨ ਮੰਤਰੀ ਦੇ ਪੂਲ ਦੀ ਕਾਰ ਵਿਰੁੱਧ ਕਾਰਵਾਈ ਹੋਵੇ, ਤੇ ਭਾਵੇਂ ਆਈ.ਜੀ. ਦੀ ਹੈਸੀਅਤ ’ਚ ਤਿਹਾੜ ਜੇਲ੍ਹ ’ਚ ਸੁਧਾਰ ਲਿਆਉਣ ਦੀ ਗੱਲ ਹੋਵੇ। ਜਦੋਂ ਉਹਦੇ ਕਰੀਅਰ ਦਾ ਆਗਾਜ਼ ਹੋ ਰਿਹਾ ਸੀ ਤਾਂ ਲੜਕੇ ਵਿਦਿਆਰਥੀ ਚੀਕੇ ਸਨ ‘ਬੌਬੀ ਗੋ ਬੈਕ’, ਕਿਰਨ ਨੇ ਉਨ੍ਹਾਂ ਨੂੰ ਰਾਹੇ ਪਾ ਦਿੱਤਾ ਸੀ ਤੇ ਦੂਜੀ ਘਟਨਾ ਨੇ ਉਹ ਨੂੰ ‘ਕਰੇਨ ਬੇਦੀ’ ਦਾ ਨਾਮ ਦਿਵਾਇਆ ਤੇ ਤੀਜੇ ਕੰਮ ਨੇ ਸ਼ਾਨਾਮੱਤਾ ਮੈਗਾਸੇਸੇ ਪੁਰਸਕਾਰ ਉਹਦੀ ਝੋਲੀ ਪਾ ਦਿੱਤਾ।
ਕਿਰਨ ਪਿਸ਼ਾਵਰੀਆ ਅੰਮ੍ਰਿਤਸਰ ’ਚ ਵੱਡੀ ਹੋਈ। ਵੱਡੇ ਸਾਰੇ ਪਰਿਵਾਰ ’ਚ ਉਹ ਲਾਡਾਂ-ਪਿਆਰਾਂ ਤੇ ਸੁਰੱਖਿਅਤ ਵਾਤਾਵਰਨ ’ਚ ਪਲੀ। ਪਰਿਵਾਰ ਕੋਲ ਜ਼ਮੀਨ, ਧਰਮਸ਼ਾਲਾ, ਵੋਲਗਾ ਤੇ ਸੇਵੋਏ ਜਿਹੇ ਹੋਟਲਾਂ ਦੀ ਮਾਲਕੀ ਸੀ। ਉਹ ਸੇਕਰਡ ਹਾਰਟ ਸਕੂਲ ਤੇ ਫਿਰ ਗੌਰਮਿੰਟ ਕਾਲਜ (ਵਿਮੈਨ) ਸਾਈਕਲ ’ਤੇ ਚੜ੍ਹ ਕੇ ਜਾਂਦੀ। ਮਗਰੋਂ ਉਹ ਨੇ ਆਪਣੀ ਲੂਨਾ ਮੋਪੇਡ ਖ੍ਰੀਦ ਲਈ। ਕਿਰਨ ਤੇ ਉਹਦੀਆਂ ਤਿੰਨ ਭੈਣਾਂ ਦੀ ਟੈਨਿਸ ਕੋਰਟ ਜਿਹੀਆਂ ਸਹੂਲਤਾਂ ਤੱਕ ਪਹੁੰਚ ਸੀ ਤੇ ਅਜਿਹੇ ਮੌਕੇ ਵਰਤਦਿਆਂ ਉਨ੍ਹਾਂ ਨੇ ਟੂਰਨਾਮੈਂਟ ਜਿੱਤੇ ਤੇ ਖੂਬ ਯਾਤਰਾਵਾਂ ਕੀਤੀਆਂ। ਇਨ੍ਹਾਂ ਟੂਰਨਾਮੈਂਟਾਂ ਦੌਰਾਨ ਹੀ ਕਿਰਨ ਦਾ ਵਾਹ ਖੇਡ ਅਦਾਰਿਆਂ ਨਾਲ ਪਿਆ, ਜੋ ਮੈਰਿਟ ਦੀ ਥਾਂ ਹੋਰ ਪਹਿਲੂਆਂ ਨੂੰ ਤਰਜੀਹ ਦਿੰਦੇ ਸਨ। ਉਹ ਯਾਦ ਕਰਦੀ ਹੈ ਸਰਕਾਰੀ ਭ੍ਰਿਸ਼ਟਾਚਾਰ ਨਾਲ ਇਹ ਮੇਰਾ ਪਹਿਲਾ ਵਾਹ ਸੀ ਤੇ ਇਨ੍ਹਾਂ ਅਫਸਰਾਂ ਕਾਰਨ ਮੈਥੋਂ ਬੜੇ ਮੌਕੇ ਖੁੱਸੇ।’’
ਅੰਮ੍ਰਿਤਸਰ ਤੋਂ ਉਹ ਚੰਡੀਗੜ੍ਹ ਆ ਗਈ। ਇਥੇ ਉਹਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਖੇਡਾਂ ਦੇ ਨਾਲ-ਨਾਲ ਅਕਾਦਮਿਕ ਵਜ਼ੀਫਾ ਵੀ ਮਿਲਿਆ। ਪ੍ਰੋ. ਜੇ.ਸੀ. ਆਨੰਦ ਤੇ ਐਮ.ਐਮ. ਪੂਰੀ ਜਿਹੇ ਅਧਿਆਪਕਾਂ ਕੋਲ ਪੜ੍ਹਦਿਆਂ ਉਨ੍ਹਾਂ ਰਾਜਨੀਤੀ ਸ਼ਾਸਤਰ ’ਚ ਐਮ.ਏ. ਕੀਤੀ। ਵਾਦ-ਵਿਵਾਦ ਮੁਕਾਬਲਿਆਂ ’ਚ ਉਹ ਪ੍ਰਸਿੱਧ ਵਕੀਲ ਮੈਕ ਸਰੀਨ ਤੇ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਜਿਹਿਆਂ ਨਾਲ ਭਿੜਦੀ ਰਹੀ। ਕੁਝ ਸਮਾਂ ਉਹਨੇ ਅੰਮ੍ਰਿਤਸਰ ’ਚ ਪੜ੍ਹਾਇਆ ਕਿ ਉਹ ਦੇਸ਼ ਦੀ ਪਹਿਲੀ ਮਹਿਲਾ ਪੁਲੀਸ ਅਧਿਕਾਰੀ ਬਣ ਗਈ। ਪਹਿਲੀ ਮਹਿਲਾ ਆਈ.ਪੀ.ਐਸ. ਹੋਣ ਦੀ ਹੈਸੀਅਤ ’ਚ ਉਹਨੇ ‘‘ਮਰਦਾਂ ਦੇ ਇਸ ਸੰਸਾਰ  ’ਚ’’ ਸਦਾ ਬਰਾਬਰ ਦੀ ਹੋ ਕੇ ਨਿਭਣ ਦਾ ਯਤਨ ਕੀਤਾ। ਇਕ ਸੀਨੀਅਰ ਪੱਤਰਕਾਰ ਨੇ ਯਾਦ ਕਰਦਿਆਂ ਦੱਸਿਆ ਕਿ ਇਕ ਵਾਰ ਹਿੰਸਕ ਭੀੜ ਨੂੰ ਕਾਬੂ ਕਰਨ ਲਈ ਕਿਰਨ ਨੇ ਉਵੇਂ ਹੀ ਸਖਤ ਗਾਲਾਂ ਕੱਢੀਆਂ, ਜਿਵੇਂ ਇਹੋ ਜਿਹੇ ਹਾਲਾਤ ’ਚ ਮਰਦ ਅਫਸਰਾਂ ਨੇ ਕੱਢੀਆਂ ਹੋਣੀਆਂ ਸਨ। ਉਹ ਪਹਿਰਾਵਾ ਵੀ ਮਰਜ਼ੀ ਦਾ ਪਹਿਨਦੀ ਰਹੀ ਹੈ। ਸ਼ਾਇਦ ਹੀ ਕਿਸੇ ਨੇ ਉਸ ਨੂੰ ਰਵਾਇਤੀ ਸਾੜੀ ਜਾਂ ਸਲਵਾਰ ਕਮੀਜ਼ ਦੁਪੱਟੇ ’ਚ ਦੇਖਿਆ ਹੋਵੇ। ਕਮਾਲ ਦੀ ਗੱਲ ਹੈ ਕਿ ਉਹਦੇ ਮਰਦ ਕੁਲੀਗ ਕਦੇ-ਕਦੇ ਗਿਲਾ ਵੀ ਕਰਦੇ ਹਨ ਕਿ ਉਹ ਆਪਣੇ ਔਰਤ ਹੋਣ ਦਾ  ਲਾਹਾ ਲੈਂਦੀ ਰਹੀ ਹੈ। ਉਹਨੂੰ  ਔਰਤ ਹੋਣ ਦਾ ਘਾਟਾ ਕੋਈ ਨਹੀਂ ਪਿਆ, ਸਗੋਂ ਸਦਾ ਲਾਹਾ ਮਿਲਦਾ ਰਿਹਾ ਹੈ। ਇਕ ਸੀਨੀਅਰ ਆਈ.ਪੀ.ਐਸ. ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ 1973 ’ਚ ਗਣਤੰਤਰ ਦਿਵਸ ਮੌਕੇ ਪੁਲੀਸ ਪਰੇਡ ਦੀ ਅਗਵਾਈ ਇਕ ਮੁਟਿਆਰ ਨੂੰ ਕਰਦਿਆਂ ਦੇਖ ਕੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇੰਨੀ ਖੁਸ਼ ਹੋਈ ਸੀ ਕਿ ਉਨ੍ਹਾਂ ਨੇ ਅਗਲੇ ਦਿਨ ਹੀ ਬੇਦੀ ਨੂੰ ਸਵੇਰੇ ਨਾਸ਼ਤੇ ’ਤੇ ਬੁਲਾਇਆ ਸੀ। ਕੀ ਕਦੇ ਕਿਸੇ ਮਰਦ ਅਧਿਕਾਰੀ ਨੂੰ ਇਹ ਤਰਜੀਹ ਮਿਲ ਸਕਦੀ ਹੈ।
ਉਹਨੂੰ ਮੀਡੀਆ ਨਾਲ ਨਜਿੱਠਣ ਦਾ ਵੀ ਬੜਾ ਵੱਲ੍ਹ ਸੀ। ਉਹਨੂੰ ਇਹਦੀ ਤਾਕਤ ਦਾ ਵੀ ਪੂਰਾ ਇਲਮ ਸੀ ਤੇ ਉਹ ਵੀ ਉਦੋਂ ਤੋਂ ਜਦੋਂ ਪਾਗਲ ਕਰ ਦੇਣ ਵਾਲੇ 24&7 ਮੀਡੀਆ ਚੈਨਲ ਨਹੀਂ ਹੁੰਦੇ ਸਨ। ਉਸਨੇ ਆਪਣੀਆਂ ਅਹਿਮ ਮੁਹਿੰਮਾਂ ਵੇਲੇ ਮੀਡੀਆ ਨੂੰ ਪੂਰਾ ਨਾਲ ਲਾ ਕੇ ਰੱਖਿਆ। ਉਹ ਅੰਨਾ ਨੂੰ 14 ਨਵੰਬਰ 2010 ਨੂੰ ‘‘ਭਾਰਤ ਭ੍ਰਿਸ਼ਟਾਚਾਰ ਦੇ ਖ਼ਿਲਾਫ਼’ ਰੈਲੀ ’ਚ ਹੀ ਮਿਲੀ ਸੀ, ਜੋ ਰਾਸ਼ਟਰਮੰਡਲ ਖੇਡਾਂ ਦੌਰਾਨ ਹੋਏ ਭ੍ਰਿਸ਼ਟਾਚਾਰ ਬਾਰੇ ਐਫ.ਆਈ. ਆਰ. ਦਰਜ ਕਰਵਾਉਣ ਲਈ ਕੀਤੀ ਗਈ ਸੀ। ਮੀਡੀਆ ਨੂੰ ‘ਮੈਨੇਜ’ ਕਰ ਸਕਣ ਦੇ ਉਹਦੇ ਇਸ ਹੁਨਰ ਦਾ ਟੀਮ ਅੰਨਾ ਦੇ ਉਹਦੇ ਸਾਥੀਆਂ ਨੇ ਚੰਗਾ ਲਾਹਾ ਲਿਆ ਸੀ।
ਅੰਨਾ ਦੇ ਵਰਤ ਦੌਰਾਨ ਸਿਆਸਤਦਾਨਾਂ ਨਾਲ ਗੱਲਬਾਤ ਦੌਰਾਨ ਉਹ ਉਨ੍ਹਾਂ ਦਾ ਨਾਂ ਲੈ ਕੇ ਬੇਬਾਕੀ ਨਾਲ ਆਲੋਚਨਾ ਕਰਦੀ ਸੀ ਤੇ ਇਸੇ ਕਰਕੇ ਉਹਦਾ ਨਾਂ ‘ਰੰਘੜ’ ਪੈ ਗਿਆ ਸੀ। ਨਹਿਰੂ-ਗਾਂਧੀ ਪਰਿਵਾਰ ਦੇ ਫਰਜ਼ੰਦ ਰਾਹੁਲ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਹਮਾਇਤ ਨਾ ਦੇਣ ਦੀ ਕਿਰਨ ਬੇਦੀ ਦੀ ਰੱਜ ਕੇ ਤੇ ਖੁੱਲ੍ਹੇਆਮ ਆਲੋਚਨਾ ਕੀਤੀ।
ਕਿਰਨ ਬੇਦੀ ਦਾ ਰਾਹ ਸੌਖਾ ਵੀ ਨਹੀਂ ਸੀ। ਵਿਵਾਦ ਉਹਦੇ ਅੰਗ-ਸੰਗ ਰਹੇ। ਕਈ ਵਾਰ ਕਈ ਕੰਮ ਕਰਨ ਕਰਕੇ ਉਹਦੀਆਂ ਬਦਲੀਆਂ ਕੀਤੀਆਂ ਜਾਂਦੀਆਂ ਰਹੀਆਂ। ਕਈ ਵਾਰ ਉਹਨੂੰ ਕੰਮ ਕਹਿਣਾ ਜਾਂ ਉਹਦੇ ਮਾਤਹਿਤਾਂ ਲਈ ਹਾਲਾਤ ਕਸੂਤੇ ਬਣ ਜਾਂਦੇ ਰਹੇ। ਜਦੋਂ ਉਹ ਆਈ.ਜੀ. ਬਣ ਕੇ ਚੰਡੀਗੜ੍ਹ ਆਈ ਤਾਂ ਉਹ ਦੇ ’ਤੇ ਜੂਨੀਅਰ ਅਫਸਰਾਂ ਨੂੰ ਪ੍ਰਸ਼ਾਸਨ ਦੀ ਅਵੱਗਿਆ ਕਰਨ ਲਈ ਭੜਕਾਉਣ ਦੇ ਦੋਸ਼ ਲੱਗੇ।
ਇਸ ਸਾਰੇ ਕੁਝ ਦੇ ਬਾਵਜੂਦ ਉਹ ਪ੍ਰੇਰਨਾਦਾਇਕ ਜਨਤਕ ਹਸਤੀ ਰਹੀ ਹੈ। 1977 ’ਚ ਉਹਨੇ ਇੰਡੀਆ ਗੇਟ ਵਿਖੇ ਅਕਾਲੀ-ਨਿਰੰਕਾਰੀਆਂ ਵਿਚਾਲੇ ਟਕਰਾਅ ਟਾਲਿਆ, 1979 ’ਚ ਉਹਨੇ ਪੱਛਮੀ ਦਿੱਲੀ ਦੀ ਡੀ.ਸੀ.ਪੀ. ਹੁੰਦਿਆਂ ਨਾਜਾਇਜ਼ ਸ਼ਰਾਬ ਦਾ 200 ਸਾਲ ਪੁਰਾਣਾ ਕਾਰੋਬਾਰ ਭੰਗ ਕੀਤਾ। 1985 ’ਚ ਉਹਨੇ ਇਕੋ-ਦਿਨ ’ਚ 160 ਬਕਾਇਆ ਤਰੱਕੀਆਂ ਕਰਨ ਦੇ ਹੁਕਮ ਦਿੱਤੇ ਤੇ ਪੂਰੇ ਕਰਾਏ। 1993 ’ਚ ਤਿਹਾੜ ਜੇਲ੍ਹ ਦੀ ਆਈ.ਜੀ. ਹੁੰਦਿਆਂ ਉਹ ਨੇ ਕਿਸੇ ਵੀ ਰਹਿਣ ਦੇ ਅਯੋਗ ਜੇਲ੍ਹ ਨੂੰ ਮਾਨਵੀ ਅਦਾਰੇ ਦਾ ਰੂਪ ਦਿੱਤਾ ਤੇ ਕੈਦੀਆਂ ਨੂੰ ਸਿੱਖਿਅਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ। ਉਹਦੇ ਪ੍ਰਸ਼ੰਸਕਾਂ ਦੀ ਵੀ ਕਮੀ ਨਹੀਂ ਹੈ। ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਆਪਣੇ ਕਾਲਮਾਂ ’ਚ ਉਹਨੂੰ ਸਭ ਤੋਂ ਵੱਧ ਜੁਅਰਤ ਵਾਲੀ ਔਰਤ ਕਰਾਰ ਦੇ ਚੁੱਕਿਆ ਹੈ। ਅੰਮ੍ਰਿਤਸਰ ਦੇ ਸਨਅਤਕਾਰ ਤੇ ਭਲਾਈ ਕਾਰਜਾਂ ’ਚ ਰੁਝੇ ਬ੍ਰਜ ਬੇਦੀ ਨਾਲ ਵਿਆਹੀ ਕਿਰਨ ਇਕ ਧੀ ਦੀ ਮਾਂ ਵੀ ਹੈ। ਉਹਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਬੜੇ ਸਲੀਕੇ ਨਾਲ ਚਰਚਾਵਾਂ ਤੋਂ ਦੂਰ ਰੱਖਿਆ ਹੈ। 1999 ’ਚ ਉਹ ਦੀ ਮਾਂ ਦਾ ਦੇਹਾਂਤ ਹੋ ਗਿਆ ਤੇ ਪਿਤਾ ਉਹਦੇ ਨਾਲ ਰਹਿੰਦੇ ਹਨ। ਕਿਰਨ ਬੇਦੀ ਦਾ ਆਪਣੀਆਂ ਭੈਣਾਂ ਸ਼ਸ਼ੀ (ਕੈਨੇਡਾ ’ਚ ਫਿਲਾਸਫੀ ਦੀ ਅਧਿਆਪਕਾ), ਲੰਡਨ ਰਹਿੰਦੀ ਰੀਟਾ ਤੇ ਸਾਂਸ ਫਰਾਂਸਿਸਕੋ ਵਸੀ ਅਨੂ ਨਾਲ ਬੜਾ ਪਿਆਰ ਹੈ। ਪੁਲੀਸ ਦੀ ਨੌਕਰੀ ਮਗਰੋਂ ਉਹਦਾ ਸਾਰਾ ਧਿਆਨ ਆਪਣੀਆਂ ਐਨਜੀਓਜ਼ ‘ਨਵਜਯੋਤੀ’ ਤੇ ‘ਇੰਡੀਆ ਵਿਜ਼ਨ ਫਾਊੂੂਂਡੇਸ਼ਨ’ ’ਤੇ ਕੇਂਦਰਤ ਹੈ। ਜਦੋਂ ਆਮਦਨ ਕਰ ਵਿਭਾਗ ਨੇ ਇਨ੍ਹਾਂ ਐਨਜੀਓਜ਼ ਦੀ ਜਾਂਚ ਪੜਤਾਲ ਦੇ ਨੋਟਿਸ ਭੇਜੇ ਕਿਉਂਕਿ ਇਨ੍ਹਾਂ ਨੂੰ ਆਮਦਨ ਕਰ ਐਕਟ ਦੀਆਂ ਕਈ ਵਿਵਸਥਾਵਾਂ ਅਧੀਨ ਕਈ ਛੋਟਾਂ ਮਿਲੀਆਂ ਹੋਈਆਂ ਹਨ, ਤਾਂ ਉਹਨੇ ਇਨ੍ਹਾਂ ਨੋਟਿਸਾਂ ਨੂੰ ਬਿਲਕੁਲ ਸਾਜ਼ਿਸ਼ ਨਹੀਂ ਸਮਝਿਆ। ਸਗੋਂ ਉਹਨੇ ਠਰੰ੍ਹਮੇ ਨਾਲ ਦੱਸਿਆ ਕਿ ਉਨ੍ਹਾਂ ਨੂੰ ਜਲਦੀ ਹੀ ਆਈ.ਐਸ.ਓ. 9100 ਸਰਟੀਫਿਕੇਟ ਮਿਲ ਜਾਣਾ ਹੈ, ਉਨ੍ਹਾਂ ਦਾ ਸੀ.ਏ. ਅਜਿਹੇ ਸੁਆਲਾਂ ਦੇ ਆਰਾਮ ਨਾਲ ਜੁਆਬ ਦੇ ਸਕਦਾ ਹੈ।
ਕਿਹਾ ਜਾਂਦਾ ਹੈ ਕਿ ਇਕ ਔਰਤ ਸਭ ਕੁਝ ਕਰ ਸਕਦੀ ਹੈ। ਲੈਕਚਰਾਰ, ਟੈਨਿਸ ਖਿਡਾਰਨ, ਵਾਦ-ਵਿਵਾਦ ’ਚ ਮਾਹਿਰ, ਪੁਲੀਸ ਅਧਿਕਾਰੀ, ਸਮਾਜ ਸੇਵਕ, ਅਦਾਕਾਰ, ਟੀ.ਵੀ. ਸ਼ੋਅ ਹੋਸਟ, ਕਾਲਮਨਵੀਸ, ਲੇਖਕ, ਕਮਾਲ ਦੀ ਬੁਲਾਰਾ ਤੇ ਟੀ.ਵੀ. ਲੜੀਵਾਰ ਫਿਲਮਾਂ ਲਈ ਪ੍ਰੇਰਣਾ ਦਾ ਸੋਮਾ। ‘ਤੇਜਸਵਿਨੀ’ ਫਿਲਮ ਉਸ ’ਤੇ ਹੀ ਬਣੀ ਸੀ। ਉਹ ਜ਼ਿੰਦਗੀ ਜਿਉਂ ਰਹੀ ਹੈ, ਬਲਕਿ ਹਰ ਪਲ ਮਾਣ ਰਹੀ ਹੈ। ਪੂਰੀ ਫੌਜ ਹੈ ਕਿਰਨ ਬੇਦੀ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)
  • ਮੌਸਮ

    Delhi, India 40 °CBlowing Dust
    Chandigarh, India 39 °CWidespread Dust
    Ludhiana,India 39 °CWidespread Dust
    Dehradun,India 34 °CWidespread Dust

ਕ੍ਰਿਕਟ

Powered by : Mediology Software Pvt Ltd.