ਮਿਡ-ਡੇਅ ਮੀਲ ਦਾ ਤੜਕਾ ਹੋਇਆ ਮਹਿੰਗਾ !    ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਣੇ ਸਿੰਗਲਾ !    ਹਾਕੀ: ਗੋਲ 'ਤੇ ਗੋਲ, ਭਾਰਤੀ ਮੁਟਿਆਰਾਂ ਨੇ ਟ੍ਰਿਨੀਡਾਡ ਦਿੱਤਾ ਮਧੋਲ !    ਬਲਾਤਕਾਰ ਕੇਸ: ਸਮਝੌਤਾ ਹੋਣ ’ਤੇ ਵੀ ਖਾਰਜ ਨਹੀਂ ਹੋਵੇਗੀ ਫ਼ੌਜਦਾਰੀ ਕਾਰਵਾਈ !    ਕਾਰਪੋਰੇਟ ਮੁਖੀਆਂ ਨੂੰ ਅਗਵਾ ਕਰਨ ਦੀ ਯੋਜਨਾ ਹੋਈ ਬੇਨਕਾਬ !    ਕਾਠਮੰਡੂ ਤੋਂ ਆਈ ਟੀਮ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਦੌਰਾ !    ਭ੍ਰਿਸ਼ਟਾਚਾਰ ਖ਼ਤਮ ਕਰੇਗੀ ਆਪ: ਸਿੱਧੂ !    ਈਦਗਾਹ ਦੀ ਕੰਧ ਡਿੱਗੀ; ਦੋ ਮੌਤਾਂ, 35 ਜ਼ਖ਼ਮੀ !    ਅੰਗਹੀਣ ਜਵਾਨਾਂ ਦੇ ਮੁੜ ਵਸੇਬੇ ਲਈ ਸੀਆਰਪੀਐਫ ਨੇ ਖੋਲ੍ਹਿਆ ਵਿਸ਼ੇਸ਼ ਕਿੱਤਾਮੁਖੀ ਕੇਂਦਰ !    ਸਿੱਖੀ ਦੇ ਪ੍ਰਚਾਰ, ਪਸਾਰ ਅਤੇ ਨਸ਼ਿਆਂ ਖਿਲਾਫ ਸਮਰਪਿਤ ਭਾਈ ਗੁਰਤਾਜ ਸਿੰਘ !    

ਮੌਜੀਆ ਵਿੱਚ ਕਾਨੂੰਨੀ ਜਾਗਰੂਕਤਾ ਕੈਂਪ

Posted On October - 3 - 2011

ਪੱਤਰ ਪ੍ਰੇਰਕ
ਮਾਨਸਾ, 2 ਅਕਤੂਬਰ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ ਨੇੜਲੇ ਪਿੰਡ ਮੌਜੀਆ ਵਿਖੇ ਇਕ ਕਾਨੂੰਨੀ ਜਾਗਰੂਕਤਾ ਕੈਂਪ ਲਾਇਆ ਗਿਆ।
ਆਮ ਲੋਕਾਂ ਨੂੰ ਕਾਨੂੰਨਾਂ ਬਾਬਤ ਜਾਣਕਾਰੀ ਦੇਣ ਹਿੱਤ ਚਲਾਏ ਜਾ ਰਹੇ ਕੌਮੀ ਮਿਸ਼ਨ ‘ਨੈਸ਼ਨਲ ਪਲਾਨ ਆਫ਼ ਐਕਸ਼ਨ 2011-12’ ਤਹਿਤ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਸ੍ਰੀ ਨਾਨੂ ਰਾਮ ਦੀ ਪ੍ਰਧਾਨਗੀ ਹੇਠ ਲਾਏ ਗਏ ਇਸ ਕੈਂਪ ਮੌਕੇ ਇਕ ਸੈਮੀਨਾਰ ਕਰਵਾਕੇ ਪਿੰਡ ਦੇ ਲੋਕਾਂ ਨੂੰ ਵੱਖ-ਵੱਖ ਕਾਨੂੰਨਾਂ ਬਾਰੇ ਜਾਣੂ ਕਰਵਾਇਆ ਗਿਆ।
ਕੈਂਪ ਦੌਰਾਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਤੋਂ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਚਰਨਜੀਤ ਸਿੰਘ ਨੇ ਸਰਕਾਰ ਵੱਲੋਂ ਆਮ ਲੋਕਾਂ ਦੀ ਕਾਨੂੰਨੀ ਤੌਰ ’ਤੇ ਖੱਜਲ-ਖੁਆਰੀ ਦੂਰ ਕਰਨ ਹਿਤ ਉਨ੍ਹਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਕਾਨੂੰਨੀ ਸਕੀਮਾਂ ਅਤੇ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਕਾਨੂੰਨੀ ਸੇਵਾਵਾਂ ਬਾਰੇ ਵਿਸਥਾਰ ’ਚ ਦੱਸਿਆ। ਉਨ੍ਹਾਂ ਨੇ ਲੋਕਾਂ ਨੂੰ ਆਪਸੀ ਝਗੜੇ ਨਿਬੇੜਨ ਲਈ ਸਲਾਹ ਦਿੱਤੀ ਕਿ ਲੋਕ ਇਸ ਸਬੰਧੀ ਲੋਕ ਅਦਾਲਤਾਂ ਦਾ ਸਹਾਰਾ ਲੈਣ।
ਕੈਂਪ ’ਚ ਲੋਕਾਂ ਨੂੰ ਸਹੀ, ਸਸਤਾ, ਜਲਦੀ ਅਤੇ ਆਸਾਨ ਨਿਆਂ ਪ੍ਰਾਪਤ ਕਰਨ ਲਈ ਆਪਣੇ ਝਗੜਿਆਂ ਦਾ ਫੈਸਲਾ ਲੋਕ ਅਦਾਲਤਾਂ ਰਾਹੀਂ ਕਰਵਾਉਣ ਦੀ ਪ੍ਰੇਰਣਾ ਦਿੰਦਿਆਂ ਇਕ ਕਾਨੂੰਨੀ ਬੁਲਾਰੇ ਅਸ਼ੋਕ ਕੁਮਾਰ ਨੇ ਦੱਸਿਆ ਕਿ 15 ਅਕਤੂਬਰ ਦਿਨ ਸ਼ਨੀਵਾਰ 2011 ਨੂੰ ਮਾਨਸਾ ਦੀਆਂ ਜ਼ਿਲ੍ਹਾ ਕਚਿਹਰੀਆਂ ਵਿਖੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਵੱਲੋਂ ਇਕ ਵੱਡੀ ਲੋਕ ਅਦਾਲਤ ਲਾਈ ਜਾ ਰਹੀ ਹੈ, ਜਿਸ ਦਾ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕੀਤੇ ਜਾਣ ਨਾਲ ਸਮਾਜ ’ਚ ਮੁਕੱਦਮੇਬਾਜ਼ੀ ਘਟਦੀ ਹੈ ਅਤੇ ਲੋਕਾਂ ਦਾ ਸਮਾਂ ਤੇ ਪੈਸਾ ਵੀ ਬਚਦਾ ਹੈ।
ਇਸ ਦੌਰਾਨ ਪਹੁੰਚੇ ਹੋਏ ਵਿਸ਼ੇਸ਼ ਬੁਲਾਰਿਆਂ ਵੱਲੋਂ ਆਮ ਲੋਕਾਂ ਦੇ ਸੁਆਲਾਂ ਦੇ ਜੁਆਬ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ, ਸੀਨੀਅਰ ਸਿਟੀਜ਼ਨਸ ਦੇ ਵੱਖ-ਵੱਖ ਕਾਨੂੰਨੀ ਹੱਕਾਂ, ਕੰਨਿਆ ਭਰੂਣ ਹੱਤਿਆ ਦੀ ਰੋਕਥਾਮ, ਸਿਹਤ ਸੰਭਾਲ ਸੇਵਾਵਾਂ, ਮਾਨਸਿਕ ਰੋਗੀਆਂ ਦੇ ਵੱਖ-ਵੱਖ ਕਾਨੂੰਨੀ ਹੱਕਾਂ, ਔਰਤਾਂ ਅਤੇ ਬੱਚਿਆਂ ਦੇ ਵੱਖ-ਵੱਖ ਕਾਨੂੰਨੀ ਹੱਕਾਂ ਅਤੇ ਹੋਰ ਵੱਖ-ਵੱਖ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ।


Comments Off
Share |
Both comments and pings are currently closed.

Comments are closed.

  • ਮੌਸਮ

    Delhi, India 32 °CHaze
    Chandigarh, India 32 °CMostly Cloudy
    Ludhiana,India 32 °CMostly Cloudy
    Dehradun,India 31 °CHaze

ਕ੍ਰਿਕਟ

Powered by : Mediology Software Pvt Ltd.