ਕੁਦਰਤੀ ਸੁਹੱਪਣ ਦਾ ਖ਼ਜ਼ਾਨਾ ਜਿਊਰਿਖ !    ਅਫ਼ਸਰੀ ਦੇ ਪੰਗੇ !    ਸੱਜਰੇ ਹਰਫ਼ !    ਕੈਲਗਰੀ ਦੇ ਰੰਗ ਮੈਪਲ ਦੇ ਸੰਗ !    ਚੱਕੀਰਾਹਾ !    ਮਿੰਨੀ ਕਹਾਣੀਆਂ !    ਇਮਾਰਤਾਂ ਬੋਲਦੀਆਂ ਹਨ... !    ਕਾਠਮੰਡੂ ਐਲਾਨਨਾਮੇ ਬਾਰੇ ਸਾਰਕ ਮੁਲਕਾਂ ਦੇ ਅਫਸਰਾਂ ਦੀ ਬੈਠਕ !    ਬੋਰਵੈੱਲ ’ਚੋਂ ਤਿੰਨ ਸਾਲ ਦੀ ਬੱਚੀ ਸਹੀ-ਸਲਾਮਤ ਕੱਢੀ !    ਪਾਊੂਡਰ ਵਾਲੇ ਦੁੱਧ ਦਾ ਪ੍ਰਚਾਰ ਕਰਨ ’ਤੇ 12 ਡਾਕਟਰ ਗ੍ਰਿਫ਼ਤਾਰ !    

ਵੇਦਾਂਤਾ ਗਰੁੱਪ ਨੇ ਬਣਾਂਵਾਲਾ ਥਰਮਲ ਪਲਾਂਟ ਦਾ ਚੌਥਾ ਯੂਨਿਟ ਲਾਉਣ ਤੋਂ ਹੱਥ ਖਿੱਚੇ

Posted On November - 13 - 2011

ਜੋਗਿੰਦਰ ਸਿੰਘ ਮਾਨ
ਮਾਨਸਾ,12 ਨਵੰਬਰ

ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਲੱਗ ਰਹੇ ਪ੍ਰਾਈਵੇਟ ਭਾਈਵਾਲੀ ਵਾਲੇ ਵੇਦਾਂਤਾ ਗਰੁੱਪ ਨੇ  ਥਰਮਲ ਪਲਾਂਟ ’ਚ ਆਪਣਾ ਚੌਥਾ ਯੂਨਿਟ ਲਾਉਣ ਤੋਂ ਹੱਥ ਪਿੱਛੇ ਖਿੱਚ ਲਏ ਹਨ। ਹੁਣ ਇਸ ਗਰੁੱਪ ਨੇ ਆਪਣੇ ‘ਤਲਵੰਡੀ ਸਾਬੋ ਪਾਵਰ ਲਿਮਟਿਡ’ ਤੋਂ 1980 ਮੈਗਾਵਾਟ ਦੀ ਸਮਰੱਥਾ ਮੁਤਾਬਕ ਬਿਜਲੀ ਪੈਦਾ ਕਰਨ ਦਾ ਫੈਸਲਾ ਕੀਤਾ ਹੈ, ਜਦੋਂ ਕਿ ਪਹਿਲਾਂ ਇਸ ਦੀ ਸਮਰੱਥਾ 2640 ਮੈਗਾਵਾਟ ਦੀ ਸੀ  ਅਤੇ ਇਹ ਦੇਸ਼ ਦਾ ਪ੍ਰਾਈਵੇਟ ਭਾਈਵਾਲੀ ਵਾਲਾ ਸਭ ਤੋਂ ਵੱਡਾ ਤਾਪ ਬਿਜਲੀ ਘਰ ਸੀ।
ਪ੍ਰਾਪਤ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਕੰਪਨੀ ਨੇ 10 ਹਜ਼ਾਰ ਕਰੋੜ ਦੀ ਲਾਗਤ ਵਾਲੇ ਥਰਮਲ ਪਲਾਂਟ ਤੋਂ ਅਗਲੇ ਸਾਲ ਬਕਾਇਦਾ ਰੂਪ ‘ਚ ਬਿਜਲੀ ਪੈਦਾ ਕਰਨੀ ਆਰੰਭ ਕਰ ਦੇਣੀ ਸੀ, ਪਰ ਅਚਾਨਕ ਹੁਣ ਚੌਥੇ ਯੂਨਿਟ ਦੇ ਬੰਦ ਹੋਣ ਕਾਰਨ ਇਸ ਦੇ ਕਾਰਜਾਂ ਬਾਰੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ, ਹਾਲਾਂਕਿ ਕੰਪਨੀ ਵੱਲੋਂ ਨਵੰਬਰ 2012 ਵਿਚ ਪਹਿਲੇ ਯੂਨਿਟ ਦੇ ਕੰਮ ਕਰਨ ਬਾਰੇ ਦਮਗਜੇ ਮਾਰੇ ਜਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਵੇਦਾਂਤਾ ਗਰੁੱਪ ਵਲੋਂ ਆਪਣੇ ਇਸ ਚੌਥੇ ਯੂਨਿਟ ਤੋਂ ਪੈਦਾ ਹੋਈ ਬਿਜਲੀ ਨੂੰ ਪ੍ਰਾਈਵੇਟ ਸੈਕਟਰ ਲਈ ਵੇਚਿਆ ਜਾਣਾ ਸੀ, ਪਰ ਕੰਪਨੀ ਵੱਲੋਂ ਅਚਨਚੇਤ ਯੂਨਿਟ ਸਥਾਪਿਤ ਕਰਨ ਤੋਂ ਫ਼ਿਲਹਾਲ ਇਨਕਾਰ ਹੀ ਕਰ ਦਿੱਤਾ ਹੈ, ਜਿਸ ਕਰਕੇ ਵਪਾਰਕ ਹਲਕਿਆਂ ਵਿਚ ਕਈ ਕਿਸਮ ਦੀਆਂ ਨਵੀਆਂ ਕਿਆਸਅਰਾਈਆਂ ਆਰੰਭ ਹੋ ਗਈਆਂ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਪਲਾਟ ਦੇਸ਼ ਦੀ ਸਭ ਤੋਂ ਵੱਡੀ ਸਮਰੱਥਾ ਵਾਲਾ ਪ੍ਰਾਈਵੇਟ ਸੈਕਟਰ ਦਾ ਤਾਪ ਬਿਜਲੀ ਘਰ ਸੀ, ਜੋ ਹੁਣ ਚੌਥੇ ਯੂਨਿਟ ਦੇ ਬੰਦ ਹੋਣ ਕਾਰਨ ਛੋਟੇ ਤਾਪ ਬਿਜਲੀ ਘਰਾਂ ਵਿਚ ਸ਼ਾਮਲ ਹੋ ਗਿਆ ਹੈ।
ਮਾਨਸਾ ਨੇੜੇ ਬਣਾਂਵਾਲਾ ਵਿਚ ਲਗਪਗ 2500 ਏਕੜ ਰਕਬੇ ਵਿਚ ਲੱਗ ਰਹੇ ਇਸ ਤਾਪ ਘਰ ਦੇ ਏ.ਜੀ.ਐਮ. ਸ੍ਰੀ ਪੀ.ਸੀ. ਦਾਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਪਲਾਂਟ ਦੇ 660X3=990 ਮੈਗਾਵਾਟ ਦੇ ਤਿੰਨ ਯੂਨਿਟ ਤਿਆਰ ਹੋ ਰਹੇ ਸਨ, ਪਰ 26 ਅਗਸਤ 2010 ਤੋਂ ਪੰਜਾਬ ਸਰਕਾਰ ਨਾਲ 660 ਮੈਗਾਵਾਟ ਦਾ ਇੱਕ ਹੋਰ ਯੂਨਿਟ ਲਾਉਣ ਦਾ ਸਮਝੌਤਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਲ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਇਸ ਦੀ ਸਮਰੱਥਾ 2640 ਮੈਗਾਵਾਟ ਹੋਈ ਸੀ। ਉਨ੍ਹਾਂ ਨੂੰ ਜਦੋਂ ਚੌਥੇ ਯੂਨਿਟ ਦੇ ਬੰਦ ਹੋਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਤੋਂ ਅਸਮਰੱਥਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਬਾਰੇ ਵੇਦਾਂਤਾ ਗਰੁੱਪ ਦੇ ਡਾਇਰੈਕਟਰ ਹੀ ਸਹੀ ਜਾਣਕਾਰੀ ਦੇ ਸਕਦੇ ਹਨ।


Comments Off
Share |
Both comments and pings are currently closed.

Comments are closed.

Available on Android app iOS app
  • ਮੌਸਮ

    Delhi, India 28 °CSmoke
    Chandigarh, India 26 °CSunny
    Ludhiana,India 26 °CSunny
    Dehradun,India 23 °CHaze

ਕ੍ਰਿਕਟ

Powered by : Mediology Software Pvt Ltd.