ਬਨੂੜ ਵਿੱਚ ਕਾਂਗਰਸੀ ਤੇ ਅਕਾਲੀ ਵਰਕਰਾਂ ’ਚ ਝੜਪ, ਚਾਰ ਫੱਟੜ !    ਬੱਸ ਬੇਕਾਬੂ ਹੋਣ ਕਾਰਨ 35 ਸਵਾਰੀਆਂ ਜ਼ਖ਼ਮੀ !    ਹਾਕਮ ਧਿਰ ਨੇ ਬੇਖੌਫ਼ ਹੋ ਕੇ ਭੁਗਤਾਈਆਂ ਸਾਰੇ ਸਾਰੇ ਟੱਬਰਾਂ ਦੀਆਂ ਵੋਟਾਂ !    ਟੋਰਾਂਟੋ ਪੰਜਾਬੀ ਫਿਲਮ ਮੇਲੇ ਦਾ ਦੂਜਾ ਦਿਨ !    ਅਮਰੀਕੀ ਦੀ ਨਿਕਲੀ 59 ਕਰੋੜ ਡਾਲਰ ਦੀ ਲਾਟਰੀ !    ਸਿਆਸੀ ਗੰਧਲੇਪਣ ਤੋਂ ਅੱਕੇ ਬਾਬੇ ਵੋਟ ਪਾਉਣ ਤੋਂ ਆਕੀ !    ਖ਼ਾਲਸਾ ਸਕੂਲ ਦੇ ਨਜ਼ਦੀਕ ਤੰਬਾਕੂ ਦੀ ਸ਼ਰੇਆਮ ਵਿਕਰੀ !    ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ: ਢੀਂਡਸਾ !    ਅਮਰੀਕਾ 'ਚ ਕਿਉਂ ਹੋ ਰਹੇ ਨੇ ਸਿੱਖਾਂ 'ਤੇ ਹਮਲੇ? !    ਨਰੋਆ ਰੱਖਿਅਕ ਰਿਹਾ ਓਲੰਪੀਅਨ ਧਰਮ ਸਿੰਘ !    

ਸਕੇਟਿੰਗ ਦੇਖਣ ਗਈ ਖਿਡਾਰਨ ਬਣੀ

Posted On January - 21 - 2012

ਕੋਮਲਪ੍ਰੀਤ ਕੌਰ

ਛੋਟੀ ਬੱਚੀ ਕੋਮਲਪ੍ਰੀਤ ਕੌਰ ਨੇ ਆਪਣੇ ਹਾਣ ਦੀਆਂ ਕੁੜੀਆਂ ਅਤੇ ਮੁੰਡਿਆਂ ਨੂੰ ਜਦੋਂ ਸਕੇਟਿੰਗ ਕਰਦਿਆਂ ਦੇਖਿਆ ਤਾਂ ਉਸ ਨੇ ਵੀ ਸਕੇਟਿੰਗ ਸਿੱਖਣ ਦੀ ਇੱਛਾ ਆਪਣੇ ਮਾਤਾ-ਪਿਤਾ ਕੋਲ ਜ਼ਾਹਰ ਕੀਤੀ। ਮਾਤਾ-ਪਿਤਾ ਵੱਲੋਂ ਉਤਸ਼ਾਹਤ ਕਰਨ ’ਤੇ ਉਹ ਸਕੇਟਿੰਗ ਸਿੱਖ ਕੇ ਸਕੇਟਿੰਗ ਦੀਆਂ ਖੇਡਾਂ ਵਿੱਚ ਭਾਗ ਲੈਣ ਵੱਲ ਵਧਣ ਲੱਗੀ। ਕੋਮਲਪ੍ਰੀਤ ਕੌਰ ਦੇ ਕੋਚ ਰਮੇਸ਼ ਕੁਮਾਰ ਵੱਲੋਂ ਸਕੇਟਿੰਗ ਦੇ ਗੁਰ ਸਿਖਾ ਕੇ ਉਸ ਨੂੰ ਲਗਾਤਾਰ ਦੂਜੇ ਬੱਚਿਆਂ ਨਾਲ ਸਕੇਟਿੰਗ ਕਰਾਈ।
ਇਸ ਉਪਰੰਤ ਕੋਮਲਪ੍ਰੀਤ ਕੌਰ ਨੇ ਸਕੇਟਿੰਗ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਜਿੱਤਾਂ ਹਾਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੋਮਲਪ੍ਰੀਤ ਕੌਰ ਨੇ ਸਕੂਲ ਗੇਮਜ਼ ਸਕੇਟਿੰਗ ਮੁਕਾਬਲਿਆਂ ਵਿੱਚ ਲੁਧਿਆਣੇ ਤੋਂ ਮੈਡਲ ਹਾਸਲ ਕੀਤਾ। ਇਸ ਉਪਰੰਤ 8 ਤੋਂ 10 ਸਾਲ ਗਰੁੱਪ ਦੇ ਓਪਨ ਮੁਕਾਬਲੇ     ਜਿਹੜੇ ਫ਼ਤਿਹਗੜ੍ਹ ਸਾਹਿਬ ਵਿਖੇ ਹੋਏ, ਉੱਥੋਂ ਦੋ ਸੋਨੇ ਦੇ ਤਮਗੇ ਹਾਸਲ ਕੀਤੇ।
ਕੋਮਲਪ੍ਰੀਤ ਕੌਰ ਰਿਸ਼ੀ ਪਬਲਿਕ ਸਕੂਲ ਸੰਗਰੂਰ ਵਿਖੇ ਛੇਵੀਂ ਕਲਾਸ ਦੀ ਵਿਦਿਆਰਥਣ ਹੈ। ਉਸ ਨੇ ਪੜ੍ਹਾਈ ਦੇ ਨਾਲ ਸਕੇਟਿੰਗ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਖੇਡਣ ਸਦਕਾ ਮੈਡਲ ਪ੍ਰਾਪਤ ਕੀਤੇ ਹਨ। ਇਸ ਛੋਟੀ ਉਮਰ ਵਿੱਚ ਆਪਣੇ ਉਮਰ ਗਰੁੱਪ ਦੇ ਨੈਸ਼ਨਲ ਮੁਕਾਬਲਿਆਂ ਲਈ ਵੀ ਚੁਣੀ ਜਾ ਚੁੱਕੀ  ਹੈ। ਸਕੇਟਿੰਗ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ 28 ਜਨਵਰੀ 2012 ਨੂੰ ਬੰਗਲੌਰ ਵਿਖੇ ਹੋਣ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਲਈ ਅਭਿਆਸ ਕਰ ਰਹੀ ਹੈ। ਕੋਮਲਪ੍ਰੀਤ ਕੌਰ ਦੇ ਪਿਤਾ ਨਾਇਬ ਸਿੰਘ ਜਿਹੜੇ ਪੁਲੀਸ ਦੀ ਕਬੱਡੀ ਟੀਮ ਦੇ ਕੋਚ ਹਨ ਅਤੇ ਸਮਾਜ ਸੇਵੀ ਬਾਕਸਿੰਗ ਕੋਚ ਕਮਲੇਸ ਸ਼ਰਮਾ ਇਸ ਬੱਚੀ ਦੀਆਂ ਹੁਣ ਤਕ ਦੀਆਂ ਪ੍ਰਾਪਤੀਆਂ ਤੋਂ ਸੰਤੁਸ਼ਟ ਹਨ ਤੇ ਅੱਗੋਂ ਨੈਸ਼ਨਲ ਵਿੱਚ ਵੀ ਪ੍ਰਾਪਤੀਆਂ ਦੀ ਆਸ ਰੱਖਦੇ ਹਨ। ਕੋਮਲਪ੍ਰੀਤ ਕੌਰ ਦਾ ਕਹਿਣਾ ਹੈ ਕਿ ਮੈਂ ਸਕੇਟਿੰਗ ਸਿੱਖਣਾ ਚਾਹੁੰਦੀ ਸੀ। ਮੈਨੂੰ ਨਹੀਂ ਪਤਾ ਸੀ ਕਿ ਇਸ ਖੇਡ ਵਿੱਚ ਮੈਂ ਤਮਗੇ ਵੀ ਪ੍ਰਾਪਤ ਕਰ ਸਕਾਂਗੀ। ਕੋਮਲਪ੍ਰੀਤ ਕੌਰ ਦਾ ਦਿੜ੍ਹ ਇਰਾਦਾ ਤੇ ਮਿਹਨਤ ਉਸ ਨੂੰ ਹੋਰ ਸਫ਼ਲਤਾ ਦੇਵੇ।
-ਫਤਿਹ ਪ੍ਰਭਾਕਰ,ਸੰਗਰੂਰ
* ਮੋਬਾਈਲ:98140-13210


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 33 °CHaze
    Chandigarh, India 31 °CClear
    Ludhiana,India 31 °CClear
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.