ਸਤਲੁਜ ਦਰਿਆ ਵਿੱਚ ਜ਼ਹਿਰ ਘੋਲ ਰਿਹਾ ਹੈ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ !    ਦਿੱਲੀ ਦੇ ਗੇਂਦਬਾਜ਼ ਗੇਲ ਅੱਗੇ ਹੋਏ ਢੇਰ !    ਹੁੱਡਾ ਅਤੇ ਜਨ ਸਿਹਤ ਵਿਭਾਗ ਦੀ ਲਾਪ੍ਰਵਾਹੀ ਕਾਰਨ ਪਾਣੀ ਦੀਆਂ ਪਾਈਪਾਂ ਲੀਕ !    ਬਠਿੰਡਾ ਵਿੱਚ ਨੀਂਹ ਪੱਥਰਾਂ ਦਾ ਘਪਲਾ !    ਜਥੇਦਾਰ ਵੱਲੋਂ ਸਿੱਖ ਮੈਰਿਜ ਐਕਟ ਦਾ ਖਰੜਾ ਰੱਦ !    ਟੋਰਾਂਟੋ ਦੀਆਂ ਅਦਾਲਤਾਂ‘’ਚ ਕਿਰਪਾਨ ਲਿਜਾਣ ਦੀ ਇਜਾਜ਼ਤ !    ਕਿੰਗ ਖ਼ਾਨ ਲਈ ‘ਬੰਦ’ ਹੋਏ ਵਾਨਖੇੜੇ ਸਟੇਡੀਅਮ ਦੇ ਦਰਵਾਜ਼ੇ !    ਰਾਸ਼ਟਰਪਤੀ ਚੋਣ: ਸੰਗਮਾ ਆਏ ਪਿੜ ’ਚ !    ਆਈਸੀਪੀ ਦੀ ਸੁਰੱਖਿਆ ਵਧਾਈ !    ਭਾਰਤ ਵੱਲੋਂ ਪਾਕਿ ਨੂੰ 50 ਡੀਜ਼ਲ ਲੋਕੋਮੋਟਿਵ ਸਪਲਾਈ ਕਰਨ ਦੀ ਯੋਜਨਾ !    

ਸਾਂਝਾ ਮੋਰਚਾ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਵਚਨਬੱਧ

Posted On January - 15 - 2012

ਰਾਜਿੰਦਰ ਮਰਾਹੜ
ਭਗਤਾ ਭਾਈ, 14 ਜਨਵਰੀ

‘ਪੰਜਾਬ ਦੀ ਮੌਜੂਦਾ ਬਦਤਰ ਰਾਜਨੀਤਕ, ਸਮਾਜਿਕ ਅਤੇ ਆਰਥਿਕ ਹਾਲਤ ਲਈ ਸੂਬੇ ਦੇ ਭ੍ਰਿਸ਼ਟ, ਖੁਦਗਰਜ਼ ਅਤੇ ਪਰਿਵਾਰ ਪਾਲੂ ਬਿਰਤੀ ਦੇ ਮਾਲਕ ਤੇ ਆਗੂ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਭਗਤਾ ਭਾਈ ਵਿਖੇ (ਹਲਕਾ ਰਾਮਪੁਰਾ ਫੂਲ) ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਸਿਧਾਨਾ ਦੇ ਹੱਕ ਵਿਚ ਭਰਵੀਂ ਚੋਣ  ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸੀ ਆਗੂਆਂ ਕੋਲ ਸੂਬੇ ਦੇ ਸੁਨਹਿਰੀ ਭਵਿੱਖ ਲਈ ਕੋਈ ਸਿਆਸੀ ਏਜੰਡਾ ਨਹੀਂ ਜਦਕਿ ਸਾਂਝਾ ਮੋਰਚਾ ਉਸਾਰੂ ਸੋਚ ਅਤੇ ਸਾਫ ਨੀਅਤ ਲੈ ਕੇ ਪੰਜਾਬ ਦੀ ਤਕਦੀਰ ਬਦਲਣ ਲਈ ਅੱਗੇ ਆਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਾਸੀਆਂ ਨੇ ਸਾਂਝੇ ਮੋਰਚੇ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਤਾਂ ਸੂਬੇ ਵਿਚ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਆਰਨ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਫਜ਼ੂਲ ਖਰਚੀ ’ਤੇ ਰੋਕ ਲਗਾਈ ਜਾਵੇਗੀ। ਸ੍ਰੀ ਬਾਦਲ ਨੇ ਦੋਸ਼ ਲਗਾਇਆ ਕਿ ਪਿਛਲੇ 64 ਸਾਲਾਂ ਤੋਂ ਰਾਜਭਾਗ ਦਾ ਆਨੰਦ ਮਾਣ ਰਹੇ ਅਕਾਲੀ ਅਤੇ ਕਾਂਗਰਸੀਆਂ ਨੇ ਲੋਕਾਂ ਦੇ ਬੁਨਿਆਦੀ ਮਸਲਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਉਹ ਬਦਤਰ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਾਂਝਾ ਮੋਰਚਾ ਖੁਸ਼ਹਾਲ ਪੰਜਾਬ ਦੀ ਸਿਰਜਨਾ ਲਈ ਵਚਨਬੱਧ ਹੈ, ਇਸ ਲਈ ਨੌਜਵਾਨ ਪੀੜ੍ਹੀ ਦਾ ਭਵਿੱਖ ਸੰਵਾਰਨ ਲਈ ਪਾਰਟੀਬਾਜ਼ੀ ਅਤੇ ਛੋਟੇ ਮਤਭੇਦਾਂ ਤੋਂ ਉਪਰ ਉੱਠ ਕੇ ਸਾਂਝੇ ਮੋਰਚੇ ਨੂੰ ਸੱਤਾ ਵਿਚ ਲਿਆਂਦਾ ਜਾਵੇ।
ਇਸ ਮੌਕੇ ਕਾਮਰੇਡ ਬਲਕਰਨ ਸਿੰਘ  ਬਰਾੜ, ਗੁਰਚਰਨ ਸਿੰਘ ਭਗਤਾ ਅਤੇ ਗੁਰਦੇਵ ਸਿੰਘ ਦਿਆਲਪੁਰਾ ਨੇ ਵੋਟਰਾਂ ਨੂੰ ਸਾਂਝੇ ਮੋਰਚੇ ਦੇ ਉਮੀਦਵਾਰ ਲੱਖਾ ਸਿਧਾਨਾ ਨੂੰ ਕਾਮਯਾਬ ਕਰਨ ਲਈ ਅਪੀਲ ਕੀਤੀ। ਉਮੀਦਵਾਰ ਲੱਖਾ ਸਿਧਾਨਾ ਨੇ ਮਨਪ੍ਰੀਤ ਸਿੰਘ ਬਾਦਲ ਦਾ ਹਲਕੇ ਵਿਚ ਪਹੁੰਚਣ ’ਤੇ ਧੰਨਵਾਦ ਕਰਦਿਆਂ ਵੋਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਸੁਖਦੇਵ ਸਿੰਘ ਮਲੂਕਾ, ਮਹਾਂ ਸਿੰਘ ਦਿਆਲਪੁਰਾ, ਜਸਵੀਰ ਸਿੰਘ ਕੋਠਾ ਗੁਰੂ, ਅਮਨਾ ਸਿਧਾਨ, ਗੁਰਤੇਜ ਸਿੰਘ ਕੋਠਾ ਗੁਰੂ, ਜੱਗੀ ਸ਼ਰਮਾ, ਗੁਰਜੀਤ ਸਿੰਘ ਗੁੰਮਟੀ, ਟੀਟੂ ਸਰਦਾਰ, ਅਵਤਾਰ ਸਿੰਘ, ਬਲਦੇਵ ਸਿੰਘ ਭਗਤਾ ਹਾਜ਼ਰ ਸਨ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)
  • ਮੌਸਮ

    Delhi, India 40 °CBlowing Dust
    Chandigarh, India 39 °CWidespread Dust
    Ludhiana,India 39 °CWidespread Dust
    Dehradun,India 34 °CWidespread Dust

ਕ੍ਰਿਕਟ

Powered by : Mediology Software Pvt Ltd.