ਪੰਜਾਬ ਸਰਕਾਰ ਵੱਲੋਂ ਪੰਜ ਪ੍ਰੋਸੈਸਿੰਗ ਸੈਂਟਰ ਸਥਾਪਤ ਕਰਨ ਦਾ ਫ਼ੈਸਲਾ !    ਚੀਫ਼ ਖ਼ਾਲਸਾ ਦੀਵਾਨ ਦਾ 118 ਕਰੋੜ ਰੁਪਏ ਦਾ ਬਜਟ ਪਾਸ !    ਨਸ਼ੇੜੀਆਂ ਦੇ ਮੁੜ ਵਸੇਬੇ ਲਈ ਖੋਲ੍ਹੇ ਜਾਣ ਵਾਲੇ ਕੇਂਦਰਾਂ ਦਾ ਖਰਚਾ ਚੁੱਕੇਗੀ ਕੇਂਦਰ ਸਰਕਾਰ: ਸਾਂਪਲਾ !    ਸੰਨੀ ਦਿਓਲ ਵੱਲੋਂ ਹਵਾਰਾ ਵਿਚ ਦੂਜੇ ਦਿਨ ਵੀ ਸ਼ੂਟਿੰਗ !     ਕੈਲਗਰੀ ਵਿੱਚ ਬਣੇਗਾ ਬਜ਼ੁਰਗਾਂ ਲਈ ਗੁਰੂ ਨਾਨਕ ਨਿਵਾਸ !    ਨੌਜਵਾਨਾਂ ਲਈ ਪ੍ਰੇਰਨਾਸਰੋਤ ਇਕਬਾਲ ਸਿੰਘ !    ਵਾਲੀਬਾਲ ਖਿਡਾਰੀ ਤੇ ਕੋਚ ਊਧਮ ਸਿੰਘ !    ਕੌਮਾਂਤਰੀ ਥਰੋਅਰ ਨਵਜੀਤ ਕੌਰ !    ਮਰਹੂਮ ਫੁਟਬਾਲਰ ਗੁਰਚਰਨ ਸਿੰਘ ਪਰਮਾਰ !    ਸਰਵਿਸਿਜ਼ ਨੇ ਜਿੱਤਿਆ ਸੰਤੋਸ਼ ਫੁਟਬਾਲ ਟਰਾਫੀ ਦਾ ਖ਼ਿਤਾਬ !    

ਪਿੰਡ ਟਾਂਡੀਆਂ ਅਤੇ ਮੀਆਂ ਵਿੱਚ ਨਸ਼ਿਆਂ ਵਿਰੋਧੀ ਨਾਟਕ ਖੇਡੇ

Posted On February - 17 - 2012

ਨਹਿਰੂ ਯੁਵਾ ਕੇਂਦਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਖੇਡੇ ਨਾਟਕ ਦਾ ਦ੍ਰਿਸ਼ (ਫੋਟੋ: ਮਾਨ)

ਪੱਤਰ ਪ੍ਰੇਰਕ
ਮਾਨਸਾ, 17 ਫਰਵਰੀ

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਤਲਵੰਡੀ ਸਾਬੋ ਪਾਵਰ ਲਿਮਟਿਡ ਅਤੇ ਮਾਨਸਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਲੜੀ ਤਹਿਤ ਪਿੰਡ ਟਾਂਡੀਆਂ ਅਤੇ ਮੀਆਂ ਵਿਖੇ ਨਸ਼ਿਆਂ ਵਿਰੋਧੀ ਨਾਟਕ ਖੇਡੇ ਗਏ।
ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਪਰਮਜੀਤ ਸੋਹਲ ਅਤੇ ਲੇਖਾਕਾਰ ਸੰਦੀਪ ਘੰਡ ਨੇ ਨਸ਼ਿਆਂ ਦੇ ਵਧ ਰਹੇ ਰੁਝਾਨ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇ ਨਸ਼ਿਆਂ ਦੇ ਹੜ੍ਹ ਨੂੰ ਨਾ ਰੋਕਿਆ ਗਿਆ ਤਾਂ ਸਾਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ। ਯੁਵਾ ਕੇਂਦਰ ਦੇ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਯੂਥ ਕਲੱਬਾਂ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਸਮਰਪਿਤ ਹੋ ਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਮਾੜੇ ਰੁਝਾਨ ਨੂੰ ਰੋਕਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਵੇਦਾਂਤਾ ਗਰੁੱਪ ਦੇ ਸੀਨੀਅਰ ਅਧਿਕਾਰੀ ਪੀ.ਸੀ. ਦਾਸ ਅਤੇ ਲੋਕ ਸੰਪਰਕ ਅਧਿਕਾਰੀ ਸੋਨਮ ਰਹੋਤਾ ਨੇ ਕਿਹਾ ਕਿ ਯੂਥ ਕਲੱਬਾਂ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਵਿਭਾਗ ਵੱਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਦਰਿਆ ਨੂੰ ਠੱਲ੍ਹਣ ਲਈ ਸਭ ਧਿਰਾਂ ਨੂੰ ਅੱਗੇ ਆਉਣਾ ਪਵੇਗਾ। ਜ਼ਿਲ੍ਹਾ ਪ੍ਰਾਜੈਕਟ ਅਫ਼ਸਰ ਗੁਰਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਵੇਦਾਂਤਾ ਗਰੁੱਪ ਦੇ ਸਹਿਯੋਗ ਨਾਲ ਵਿੱਢੀ ਇਸ ਮੁਹਿੰਮ ਤਹਿਤ ਵੱਖ ਵੱਖ ਪੱਖਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਮਹੱਤਵਪੂਰਨ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਸੰਗਤ ਸਿੰਘ, ਰਘਵੀਰ ਸਿੰਘ ਅਤੇ ਰਣਦੀਪ ਕੌਰ ਨੇ ਵੀ ਸੰਬੋਧਨ ਕੀਤਾ। ਵੱਖ ਵੱਖ ਪ੍ਰੋਗਰਾਮਾਂ ਦੌਰਾਨ ਭੋਲਾ ਕੁਲੈਹਰੀ, ਵਿਜੈ ਬੇਦੀ ਦੀ ਅਗਵਾਈ ਵਿੱਚ ‘ਸ਼ਰਾਬੀ’ ਨਾਟਕ ਅਤੇ ਹੋਰ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਗੰਭੀਰਤਾ ਨਾਲ ਸੁਣਦਿਆਂ ਨਸ਼ਿਆਂ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ।


Comments Off
Share |
Both comments and pings are currently closed.

Comments are closed.

Cricket World Cup 2015
Available on Android app iOS app
  • ਮੌਸਮ

    Delhi, India 21 °CFog
    Chandigarh, India 19 °CMostly Cloudy
    Ludhiana,India 19 °CMostly Cloudy
    Dehradun,India 17 °CLight Rain

ਕ੍ਰਿਕਟ

Powered by : Mediology Software Pvt Ltd.