ਨੋਬੇਲ ਪੁਰਸਕਾਰ ਜੇਤੂ ਜੌਹਨ ਨੈਸ਼ ਹਾਦਸੇ ’ਚ ਹਲਾਕ !    ਸੀਬੀਐਸੲੀ ਬਾਰ੍ਹਵੀਂ ਦਾ ਨਤੀਜਾ ਅੱਜ !    ਮੁੱਖ ਮੰਤਰੀ ਵੱਲੋਂ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਦਾ ਉਦਘਾਟਨ !    ਨਿੳੂਜ਼ੀਲੈਂਡ ਵਿੱਚ ਪੰਜਾਬੀ ਮੁਟਿਆਰ ਦਾ ਪਤੀ ਵੱਲੋਂ ਕਤਲ !    ਪਟਿਆਲਾ ਵਿੱਚ ਸੀਸੀਟੀਵੀ ਕੈਮਰੇ ਲਾੳੁਣ ਦਾ ਕੰਮ ਸ਼ੁਰੂ !    ਅਗਲੇ ਸਾਲ ਦਸੰਬਰ ਤੱਕ ਸ਼ੁਰੂ ਹੋਵੇਗੀ ਛਾਬਾਰ ਬੰਦਰਗਾਹ: ਗਡਕਰੀ !    ਸਰਕਾਰ ਵਧਾਏਗੀ ਆਮਦਨ ਕਰ ਦਾ ਦਾਇਰਾ !    ਹਾੲੀ ਕੋਰਟ ਵੱਲੋਂ ਫਿਲਮ ‘ਫਿਰ ਸੇ’ ਉੱਤੇ ਰੋਕ !    ਨੈਸ਼ਨਲ ਕਬੱਡੀ ਕੋਚ ਬਲਕਰਨ ਸਿੰਘ ਮਾਨ !    ਸਾਈਕਲ ’ਤੇ ਦੇਸ਼ ਦਾ ਚੱਕਰ ਲਾ ਰਿਹਾ ਗੁਰਜੀਤ !    

ਪੋਲਿੰਗ ਫ਼ੀਸਦ ਵਿੱਚ ਮਾਨਸਾ ਦੇ ਪਿੰਡਾਂ ਨੇ ਬਾਜ਼ੀ ਮਾਰੀ

Posted On February - 1 - 2012

ਪੱਤਰ ਪ੍ਰੇਰਕ
ਮਾਨਸਾ, 1 ਫਰਵਰੀ

ਅਨਪੜ੍ਹਤਾ ਦਾ ਪੱਧਰ ਸਭ ਤੋਂ ਨੀਵਾਂ ਹੋਣ ਦੇ ਬਾਵਜੂਦ ਮਾਨਸਾ ਦੇ ਪਿੰਡਾਂ ਦੇ ਲੋਕਾਂ ਨੇ ਸਭ ਤੋਂ ਉੱਚੀ ਰਾਜਨੀਤਕ ਚੇਤਨਤਾ ਦਾ ਸਬੂਤ ਦਿੱਤਾ ਹੈ। ਜ਼ਿਲ੍ਹੇ ਵਿਚਲੇ 82 ਪਿੰਡਾਂ ਦੇ ਲੋਕਾਂ ਨੇ ਇਸ ਵਾਰ ਵੋਟ ਇਤਿਹਾਸ ਦਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ। ਇਨ੍ਹਾਂ ਪਿੰਡਾਂ ਵਿੱਚ 90 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਹੈ।
ਪਤਾ ਲੱਗਿਆ ਹੈ ਕਿ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦੇ 64 ਪਿੰਡਾਂ, ਬੁਢਲਾਡਾ ਹਲਕੇ ਦੇ 14 ਪਿੰਡਾਂ ਅਤੇ ਮਾਨਸਾ ਦੇ 4 ਪਿੰਡਾਂ ਵਿੱਚ 90 ਫੀਸਦੀ ਤੋਂ ਵੱਧ ਲੋਕਾਂ ਨੇ ਵੋਟਾਂ ਪਾਈਆਂ ਹਨ। ਘੱਟ ਪੜ੍ਹੇ-ਲਿਖੇ ਅਤੇ ਖੇਤੀ ਕਰਨ ਵਾਲੇ ਇਨ੍ਹਾਂ ਪਿੰਡਾਂ ਵਿਚਲੇ ਲੋਕਾਂ ਦੇ ਇਸ ਵਰਤਾਰੇ ਨੇ ਸਿੱਧ ਕੀਤਾ ਹੈ ਕਿ ਵੋਟਰ ਅਨਪੜ੍ਹ ਹੋਣ ਦੇ ਬਾਵਜੂਦ ਰਾਜਸੀ ਸਰਗਰਮੀਆਂ ਨੂੰ ਪੂਰੀ ਤਰ੍ਹਾਂ ਸਮਝਦੇ ਹਨ। ਡਿਪਟੀ ਕਮਿਸ਼ਨਰ ਚੰਦਰ ਸ਼ੇਖਰ ਤਲਵਾੜ ਸਮੇਤ ਸਾਰੇ ਅਫ਼ਸਰ ਪੇਂਡੂ ਲੋਕਾਂ ਦੇ ਇਸ ਵਰਤਾਰੇ ਨੂੰ ਲੋਕਰਾਜ ਲਈ ਸ਼ੁਭ ਸੰਕੇਤ ਕਹਿ ਰਹੇ ਹਨ।
ਪਤਾ ਲੱਗਿਆ ਹੈ ਕਿ ਸਰਦੂਲਗੜ੍ਹ ਹਲਕੇ ਦੇ ਚਚੌਹਰ ਪਿੰਡ ਵਿੱਚ 95.5 ਫੀਸਦੀ, ਜਗਤਗੜ੍ਹ ਬਾਂਦਰ 95.5, ਮੀਰਪੁਰ ਖੁਰਦ 95.4 ਫੀਸਦੀ, ਗਾਗੋਵਾਲ 95.2, ਕਾਹਨੇਵਾਲਾ 94.9, ਭੂੰਦੜ ਵਿੱਚ 94.9, ਟਿੱਬੀ ਹਰੀ ਸਿੰਘ ਵਾਲਾ ਵਿੱਚ 94.8, ਦੂਲੋਵਾਲ ਵਿੱਚ 94.2, ਰਾਮਾਂਨੰਦੀ ਵਿੱਚ 94 ਫੀਸਦੀ, ਜਟਾਣਾ ਖੁਰਦ ਵਿੱਚ 93.8, ਮੀਆਂ ਵਿੱਚ 93.7, ਘੱਦੂਵਾਲਾ ਵਿੱਚ 93.5, ਜੌੜਕੀਆਂ ਵਿੱਚ 93.5, ਸਾਹਨੇਵਾਲੀ ਵਿੱਚ 93.5, ਤਲਵੰਡੀ ਅਕਲੀਆ ਵਿੱਚ 93.5, ਮੀਰਪੁਰ ਖੁਰਦ ਵਿੱਚ 93.1, ਚੈਨੇਵਾਲਾ ਵਿੱਚ 93.1, ਮਾਖਾ ਵਿੱਚ 93.1, ਬੀਰੇਵਾਲਾ ਜੱਟਾਂ ਵਿੱਚ 93.1, ਲਾਲਿਆਂਵਾਲੀ ਵਿੱਚ 93, ਹੀਰਕੇ ਵਿੱਚ 93, ਚਹਿਲਾਂਵਾਲਾ ਵਿੱਚ 92.6, ਦਸੌਧੀਆ ਵਿੱਚ 92.5, ਰਾਜਰਾਣਾ ਵਿੱਚ 92.3, ਮੌਜੀਆ ਵਿੱਚ 92.2, ਭੰਮੇ ਖੁਰਦ ਵਿੱਚ 92.1, ਭਲਾਈਕੇ ਵਿੱਚ 91.8 ਫੀਸਦੀ, ਰਮਦਿੱਤੇਵਾਲਾ ਵਿੱਚ 91.8, ਉਲਕ ਵਿੱਚ 91.7, ਕੁਸਲਾ ਵਿੱਚ 91.4, ਮਾਖਾ ਵਿੱਚ 91.4, ਖਿਆਲੀ ਚਹਿਲਾਂ ਵਿੱਚ 91.3, ਚਹਿਲਾਂਵਾਲਾ ਵਿੱਚ 91.3, ਨੰਦਗੜ੍ਹ ਵਿੱਚ 91.2, ਟਾਂਡੀਆਂ ਵਿੱਚ 91 ਫੀਸਦੀ, ਚੂਹੜੀਆ ਵਿੱਚ 91 ਫੀਸਦੀ, ਕੋਰਵਾਲਾ ਵਿੱਚ 90.9, ਝੁਨੀਰ ਵਿੱਚ 90.9, ਸਰਦੂਲੇਵਾਲਾ ਵਿੱਚ 90.9, ਫ਼ਤਿਹਪੁਰ ਵਿੱਚ 90.8, ਛਾਪਿਆਂਵਾਲੀ 90.8, ਝੰਡੂਕੇ 90.7, ਕਟੋੜਾ 90.5, ਘਰਾਂਗਣਾ 90.5, ਦੂਲੋਵਾਲ 90.4, ਉਡਤ ਭਗਤ ਰਾਮ 90.3, ਫ਼ਤਿਹਪੁਰ 90.2, ਬਣਾਂਵਾਲਾ 90.2, ਮੋਫਰ 90 ਫੀਸਦੀ ਅਤੇ ਮਾਖੇਵਾਲਾ ਵਿੱਚ 90 ਫੀਸਦੀ ਪੋਲਿੰਗ ਹੋਈ।
ਇਸ ਦੌਰਾਨ ਬੁਢਲਾਡਾ ਵਿਧਾਨ ਸਭਾ ਹਲਕੇ ਦੇ ਪਿੰਡ ਮੀਂਹਾ ਸਿੰਘ ਵਾਲਾ 93.80 ਫੀਸਦੀ, ਰਾਮਗੜ੍ਹ 92.81, ਸ਼ੇਖੂਪੁਰਾ ਖੁਡਾਲ 92.81, ਫੁੱਲੂਵਾਲਾ ਡੋਡ 91.30, ਕਲੀਪੁਰ 90.87, ਹੀਰੋ ਖੁਰਦ 90.82, ਜਲਵੇੜਾ 90.80, ਅੰਡਿਆਂਵਾਲੀ 90.59, ਖੁਡਾਲ ਕਲਾਂ 90.41, ਰਿਉਂਦ ਕਲਾਂ 90.39, ਰੱਲੀ 90.23, ਰਿਉਂਦ ਖੁਰਦ 90.4, ਰਾਮ ਨਗਰ ਭੱਠਲ ਵਿੱਚ 90 ਫੀਸਦੀ ਵੋਟਾਂ ਭੁਗਤਣ ਦੇ ਸਰਕਾਰੀ ਅੰਕੜੇ ਪ੍ਰਾਪਤ ਹੋਏ ਹਨ। ਉਧਰ ਮਾਨਸਾ ਹਲਕੇ ਤੋਂ ਮਾਖਾ ਚਹਿਲਾਂ 90.64, ਖਾਰਾ 90.58, ਕੋਟੜਾ 90.7 ਅਤੇ ਅਨੂਪਗੜ੍ਹ ਵਿੱਚ 90.2 ਫੀਸਦੀ ਵੋਟਾਂ ਭੁਗਤੀਆਂ ਹਨ।


Comments Off
Share |
Both comments and pings are currently closed.

Comments are closed.

Cricket World Cup 2015
Available on Android app iOS app
  • ਮੌਸਮ

    Delhi, India 29 °CHaze
    Chandigarh, India 28 °CSunny
    Ludhiana,India 28 °CSunny
    Dehradun,India 25 °CHaze

ਕ੍ਰਿਕਟ

Powered by : Mediology Software Pvt Ltd.