ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ !    ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ !    ਮੈਂ ਤਾਂ ਉਦੋਂ ਸੁੱਤਾ ਪਿਆ ਸਾਂ: ਰਾਜੇਸ਼ ਤਲਵਾੜ !    ਗੁਰੂ ਨਾਨਕ ਦੇਵ ’ਵਰਸਿਟੀ ਦੇ ਐਡਹਾਕ ਡਾਟਾ ਐਂਟਰੀ ਅਪਰੇਟਰ ਹੋ ਸਕਦੇ ਨੇ ਬੇਰੁਜ਼ਗਾਰ !    ਕੇਂਦਰ ਸਰਕਾਰ ਵੱਲੋਂ ਨਰਸਿੰਗ ਕੋਰਸਾਂ ਦੇ ਦਾਖ਼ਲੇ ਵਿੱਚ ਅਹਿਮ ਤਬਦੀਲੀਆਂ !    ਤਕਨੀਕੀ ਸਿੱਖਿਆ ਵਿਭਾਗ ਵਿੱਚ ਭਰੀਆਂ ਜਾਣਗੀਆਂ 450 ਨਵੀਆਂ ਅਸਾਮੀਆਂ: ਜੋਸ਼ੀ !    ਪੰਚਾਇਤ ਸਮਿਤੀ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਰਿਕਾਰਡ !    ਚੋਣਾਂ ਦਾ ਸ਼ੋਰ ਸ਼ਰਾਬਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਭਾਰੂ !    ਗਰਮੀ ਨੇ ਜ਼ੋਰ ਫੜਿਆ, ਕਿਸਾਨਾਂ ਦਾ ਨਰਮਾ ਸੜਿਆ !    ਭਾਰਤ-ਪਾਕਿ ਵੀਜ਼ਾ ਪ੍ਰਣਾਲੀ ਸਰਲ ਬਣਾਉਣ: ਘੁਰਕੀ !    

ਮੇਰੇ ਗੀਤਾਂ ’ਚ ਪੰਜਾਬ ਝਲਕਦੈ: ਸੁਮੀਤ ਦੱਤ

Posted On February - 4 - 2012

ਪੰਜਾਬ ਦਾ ਅਦਾਕਾਰ ਤੇ ਨਿਰਦੇਸ਼ਕ ਸੁਮੀਤ ਦੱਤ ਆਪਣੀਆਂ ਫ਼ਿਲਮਾਂ ਦੇ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪਰੋਸਣ ਲਈ ਯਤਨਸ਼ੀਲ ਹੈ। ਉਸ ਦਾ ਇਹ ਕਹਿਣਾ ‘ਬਾਡੀਗਾਰਡ’ ਵਿੱਚ ਗਾਏ ਮੀਕੇ ਦੇ ਗੀਤ ਰਾਹੀਂ ਸਾਬਤ ਹੁੰਦਾ ਹੈ ਕਿ ਉਸ ਦੇ ਗੀਤਾਂ ਵਿੱਚੋਂ ਪੰਜਾਬ ਝਲਕਦਾ ਹੈ। ਅਜਿਹੇ ਨਿਰਦੇਸ਼ਕ ’ਤੇ ਹਰ ਪੰਜਾਬੀ ਮਾਣ ਕਰ ਸਕਦਾ ਹੈ, ਜਿਸ ਨੇ ਫ਼ਿਲਮ ਮੇਕਿੰਗ ਦਾ ਗਿਆਨ ਵਿਗਿਆਨ ਦੇਸ਼ ਤੇ ਵਿਦੇਸ਼ ਵਿੱਚੋਂ ਪ੍ਰਾਪਤ ਕੀਤਾ ਹੈ। ਉਹ ਇੱਕੋ ਵੇਲੇ ਬਹੁ-ਪਰਤੀ ਕਲਾਕਾਰ ਬਣ ਕੇ ਫ਼ਿਲਮ ਨਿਰਮਾਣ ਦੀਆਂ ਬਾਰੀਕੀਆਂ ਵੱਲ ਵੀ ਪੂਰਾ ਧਿਆਨ ਦਿੰਦਾ ਹੈ। ਇਸੇ ਕਰਕੇ ਉਸ ਦੀਆਂ ਫ਼ਿਲਮਾਂ ਦਾ ਗੀਤ-ਸੰਗੀਤ ਰਿਲੀਜ਼ਿੰਗ ਤੋਂ ਪਹਿਲਾਂ ਹੀ ਮਸ਼ਹੂਰ ਹੋ ਜਾਂਦਾ ਹੈੇ। ਸੁਮੀਤ ਨੇ ‘ਬਾਡੀਗਾਰਡ’ ਫ਼ਿਲਮ ਨਿਊਯਾਰਕ ਵਿੱਚ ਬਣਾਈ, ਜਿਸ ਨੂੰ ਦੇਸ਼-ਵਿਦੇਸ਼ ਦੇ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਉਸ ਦਾ ਕਹਿਣਾ ਹੈ ਕਿ ਜਿਸ ਨੇ ਦਰਸ਼ਕਾਂ ਦੀ ਨਬਜ਼ ਫੜ ਕੇ ਫ਼ਿਲਮ ਬਣਾਈ ਹੋਵੇ, ਉਸ ਦਾ ਹਿੱਟ ਹੋਣਾ ਸੁਭਾਵਿਕ ਹੀ ਹੁੰਦਾ ਹੈ। ਸਲਮਾਨ ਖ਼ਾਨ ਦੀਆਂ ਕਈ ਫ਼ਿਲਮਾਂ ਦੇ ਗੀਤਾਂ ਨੂੰ ਉਸ ਨੇ ਕਾਮਯਾਬੀ ਨਾਲ ਫ਼ਿਲਮਾਇਆ ਹੈ। ਉਹ ਦੱਖਣੀ ਭਾਰਤ ਦੀਆਂ ਅਤੇ ਹਾਲੀਵੁੱਡ ਦੀਆਂ ਕਈ ਫ਼ਿਲਮਾਂ ਨੂੰ ਵੀ ਫ਼ਿਲਮਾ ਰਿਹਾ ਹੈ। ਉਸ ਦਾ ਸਲਮਾਨ ਬਾਰੇ ਕਹਿਣਾ ਹੈ ਕਿ ਜਿੱਥੇ ਉਹ ਇੱਕ ਵਧੀਆ ਇਨਸਾਨ ਹੈ, ਉੱਥੇ ਕਲਾ ਦੀਆਂ ਤਕਨੀਕਾਂ ਤੋਂ ਜਾਣੂ ਇੱਕ ਵਧੀਆ ਅਦਾਕਾਰ ਵੀ ਹੈ। ਉਸ ਦੀ ਟੀਮ ਨਾਲ ਕੰਮ ਕਰਨ ਦਾ ਵੱਖਰਾ ਹੀ ਆਨੰਦ ਹੈ। ਉਸ ਨੂੰ ਹਰ ਕਿਸੇ ਦਾ ਮਾਣ ਸਤਿਕਾਰ ਕਰਨਾ ਆਉਂਦਾ ਹੈ। ਸੁਮੀਤ ਦੱਤ ਨੇ ਸਲਮਾਨ ਦੀ ਫ਼ਿਲਮ ‘ਰੈਡੀ’ ਦੇ ਗੀਤ ਵੀ ਫ਼ਿਲਮਾਏ। ਆਸ਼ਾ ਭੌਂਸਲੇ ਤਕ ਕਈ ਐਲਬਮਾਂ ਵਿੱਚ ਸੁਮੀਤ ਦੱਤ ਨੇ ਫ਼ਿਲਮਾਂਕਣ ਦੇ ਕਾਰਜ ਵਿੱਚ ਝੰਡੇ ਗੱਡੇ ਹਨ। ਉਸ ਅੰਦਰ ਪੂਰਾ ਪੰਜਾਬ ਪੰਜਾਂ ਦਰਿਆਵਾਂ ਵਾਂਗ ਕਲ਼-ਕਲ਼ ਕਰਦਾ ਵਗ ਰਿਹਾ ਹੈ। ਇਸੇ ਕਰਕੇ ਉਹ ਕਿਤੇ ਵੀ ਪੰਜਾਬੀਅਤ ਦਾ ਲੜ ਨਹੀਂ ਛੱਡਦਾ। ਸੁਮੀਤ ਦਾ ਕਹਿਣਾ ਹੈ ਕਿ ਅਜੋਕੀ ਫ਼ਿਲਮੀ ਦੁਨੀਆਂ ਬਿਲਕੁਲ ਹੀ ਬਦਲ ਗਈ ਹੈ। ਇਸ ਲਈ ਗੀਤਾਂ ਦਾ ਫ਼ਿਲਮਾਂਕਣ ਬਹੁਤ ਮਹੱਤਵਪੂਰਨ ਹੋ ਗਿਆ ਹੈ, ਜਿਸ ਵਿੱਚ ਵਿਦੇਸ਼ੀ ਕਲਾ ਜੁਗਤਾਂ ਅਪਣਾਈਆਂ ਜਾ ਰਹੀਆਂ ਹਨ। ਅਜੋਕੇ ਦਰਸ਼ਕ ਵੀ ਹਮੇਸ਼ਾਂ ਨਵਾਂ ਦੇਖਣਾ ਚਾਹੁੰਦੇ ਹਨ। ਮੀਡੀਆ ਐਨੀਮੇਸ਼ਨ ਦੇ ਜ਼ਮਾਨੇ ਵਿੱਚ ਕਿਤੇ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਂਦੀ। ਇੰਜ ਸਾਡਾ ਪੰਜਾਬੀ ਸਪੂਤ ਸੁਮੀਤ ਦੱਤ ਫ਼ਿਲਮਾਂਕਣ ਦੀ ਦੁਨੀਆਂ ਵਿੱਚ ਡੂੰਘੀਆਂ ਪੈੜਾਂ ਨਾਲ ਅੱਗੇ ਵਧ ਰਿਹਾ ਹੈ। ਇਹ ਸਾਰਾ ਕੁਝ ਉਸ ਦੀ ਮਿਹਨਤ ਦਾ ਹੀ ਕਮਾਲ ਹੈ। ਉਹ ਇੱਕ ਸਫ਼ਲ ਕਲਾਕਾਰ ਤੇ ਫ਼ਿਲਮ ਨਿਰਦੇਸ਼ਕ ਬਣ ਕੇ ਵੀ ਪੰਜਾਬੀ ਕਹਾਉਣ ਵਿੱਚ ਮਾਣ ਮਹਿਸੂਸ ਕਰਦਾ ਹੈ।
-ਬਲਜਿੰਦਰ ਮਾਨ
*  ਮੋਬਾਈਲ: 98150-18947


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 30 °CWidespread Dust
    Chandigarh, India 28 °CHaze
    Ludhiana,India 28 °CHaze
    Dehradun,India 26 °CHaze

ਕ੍ਰਿਕਟ

Powered by : Mediology Software Pvt Ltd.