ਭਾਰਤ ਦੇ ਪ੍ਰਧਾਨ ਮੰਤਰੀ ਨੇ ਚੀਨ ਕੋਲ ਘੁਸਪੈਠ ਦਾ ਮੁੱਦਾ ਉਠਾਇਆ !    ਬਨੂੜ ਵਿੱਚ ਕਾਂਗਰਸੀ ਤੇ ਅਕਾਲੀ ਵਰਕਰਾਂ ’ਚ ਝੜਪ, ਚਾਰ ਫੱਟੜ !    ਬੱਸ ਬੇਕਾਬੂ ਹੋਣ ਕਾਰਨ 35 ਸਵਾਰੀਆਂ ਜ਼ਖ਼ਮੀ !    ਹਾਕਮ ਧਿਰ ਨੇ ਬੇਖੌਫ਼ ਹੋ ਕੇ ਭੁਗਤਾਈਆਂ ਸਾਰੇ ਸਾਰੇ ਟੱਬਰਾਂ ਦੀਆਂ ਵੋਟਾਂ !    ਟੋਰਾਂਟੋ ਪੰਜਾਬੀ ਫਿਲਮ ਮੇਲੇ ਦਾ ਦੂਜਾ ਦਿਨ !    ਅਮਰੀਕੀ ਦੀ ਨਿਕਲੀ 59 ਕਰੋੜ ਡਾਲਰ ਦੀ ਲਾਟਰੀ !    ਸਿਆਸੀ ਗੰਧਲੇਪਣ ਤੋਂ ਅੱਕੇ ਬਾਬੇ ਵੋਟ ਪਾਉਣ ਤੋਂ ਆਕੀ !    ਖ਼ਾਲਸਾ ਸਕੂਲ ਦੇ ਨਜ਼ਦੀਕ ਤੰਬਾਕੂ ਦੀ ਸ਼ਰੇਆਮ ਵਿਕਰੀ !    ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ: ਢੀਂਡਸਾ !    ਅਮਰੀਕਾ 'ਚ ਕਿਉਂ ਹੋ ਰਹੇ ਨੇ ਸਿੱਖਾਂ 'ਤੇ ਹਮਲੇ? !    

ਮਾਨ ਵੱਲੋਂ ਬੀਬੀ ਜਗੀਰ ਕੌਰ ਵਾਲੀਆਂ ਸਹੂਲਤਾਂ ਸਭ ਕੈਦੀਆਂ ਨੂੰ ਦੇਣ ਦੀ ਮੰਗ

Posted On April - 2 - 2012

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਅਪਰੈਲ

ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਬੰਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਗ੍ਰਹਿ ਮੰਤਰਾਲਾ ਪੰਜਾਬ ਨੁੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬੀਬੀ ਜਗੀਰ ਕੌਰ ਵਾਂਗ ਜੇਲ੍ਹਾਂ ਵਿੱਚ ਬੰਦ ਸਾਰੇ ਬੰਦੀਆਂ ਨੂੰ ਸਹੂਲਤਾਂ ਦਿੱਤੀਆਂ ਜਾਣ ਕਿਉਂਕਿ ਸੰਵਿਧਾਨ ਦੀ ਧਾਰਾ 14 ਸਭਨਾਂ ਨੂੰ ਬਰਾਬਰ ਦੇ ਅਧਿਕਾਰ ਦਿੰਦੀ ਹੈ। ਸਿਮਨਜੀਤ ਸਿੰਘ ਮਾਨ ਅਤੇ ਉਨ੍ਹਾਂ ਨਾਲ ਬੰਦ ਸਾਥੀ ਗੁਰਜੰਟ ਸਿੰਘ ਕੱਟੂ,ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਬਹਾਦਰ ਸਿੰਘ ਭਸੌੜ ਨੇ ਲਿਖਤੀ ਪੱਤਰ ਗ੍ਰਹਿ ਸਕੱਤਰ ਪੰਜਾਬ ਨੂੰ ਭੇਜਿਆ ਹੈ। ਉਨ੍ਹਾਂ ਆਖਿਆ ਹੈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕਪੂਰਥਲਾ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੂੰ ਸਭ ਸੁਖ ਸਹੂਲਤਾਂ ਦਿੱਤੀਆਂ ਹਨ, ਉਹ ਸਹੂਲਤਾਂ ਉਨ੍ਹਾਂ ਨੂੰ ਵੀ ਬਠਿੰਡਾ ਜੇਲ੍ਹ ਵਿੱਚ ਦਿੱਤੀਆਂ ਜਾਣ। ਉਨ੍ਹਾਂ ਆਖਿਆ ਕਿ ਜੇਲ੍ਹਾਂ ਦਾ ਹਰ ਬੰਦੀ ਇਨ੍ਹਾਂ ਸਹੂਲਤਾਂ ਦਾ ਹੱਕਦਾਰ ਹੈ। ਪੱਤਰ ਵਿੱਚ ਲਿਖਿਆ ਹੈ ਕਿ ਸਰਕਾਰ ਵੱਲੋਂ ਬੀਬੀ ਜਗੀਰ ਕੌਰ ਨੂੰ ਜੇਲ੍ਹ ਅੰਦਰ ਮਹਿਮਾਨਾਂ ਨੂੰ ਮਿਲਣ, ਬੇਹਤਰ ਇਲਾਜ,ਕੁਰਸੀਆਂ ,ਮੇਜ਼ ਫਰਨੀਚਰ,ਏ.ਸੀ ਕਮਰੇ,ਟੀ.ਵੀ ਵੀਡੀਓ,ਮੋਬਾਈਲ ਫੋਨ ਅਤੇ ਸਪੈਸ਼ਲ ਖਾਣੇ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਏਦਾਂ ਦੇ ਪ੍ਰਬੰਧ ਜੇਲ੍ਹਾਂ ਵਿੱਚ ਹਰ ਕੈਦੀ ਲਈ ਕੀਤੇ ਜਾਣ
ਪਾਰਟੀ ਪ੍ਰਧਾਨ ਤੇ ਸਾਥੀਆਂ ਨੇ ਆਖਿਆ ਹੈ ਕਿ ਅਗਰ ਗ੍ਰਹਿ ਸਕੱਤਰ ਨੇ ਇਹ ਇੰਤਜਾਮ ਬਾਕੀ ਕੈਦੀਆਂ ਲਈ ਨਹੀਂ ਕੀਤੇ ਤਾਂ ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਆਖਿਆ ਕਿ ਜੇਲ੍ਹ ਮੰਤਰੀ ਜਿਸ ਤਰ੍ਹਾਂ ਬੀਬੀ ਜਗੀਰ ਕੌਰ ਨੂੰ ਜੇਲ੍ਹ ਵਿੱਚ ਜਾ ਕੇ ਮਿਲੇ ਹਨ, ਉਸ ਤਰ੍ਹਾਂ ਜੇਲ੍ਹ ਮੰਤਰੀ ਉਨ੍ਹਾਂ ਨੂੰ ਵੀ ਬਠਿੰਡਾ ਜੇਲ੍ਹ ਵਿੱਚ ਆ ਮਿਲਣ। ਇਹ ਵੀ ਆਖਿਆ ਹੈ ਕਿ ਪੰਜਾਬ ਸਰਕਾਰ ਨੇ ਸੰਵਿਧਾਨ ਦੀ ਧਾਰਾ 19 ਤਹਿਤ ਬੀਬੀ ਜਗੀਰ ਕੌਰ ਨੂੰ ਜੇਲ੍ਹ ਅੰਦਰ ਪ੍ਰੈਸ ਕਾਨਫਰੰਸ ਕਰਨ ਦੇ ਅਧਿਕਾਰ ਦਿੱਤੇ ਹਨ ਜੋ ਕਿ ਬਾਕੀ ਕੈਦੀਆਂ ਨੂੰ ਵੀ ਮਿਲਣੇ ਚਾਹੀਦੇ ਹਨ। ਸ੍ਰੀ ਮਾਨ ਨੇ ਆਖਿਆ ਹੈ ਕਿ ਪਿਛਲੇ ਸਮੇਂ ਦੌਰਾਨ ਜਦੋਂ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਤਾਂ ਉਦੋਂ ਸਰਕਾਰ ਨੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ ਵੀ ਮੁਲਾਕਾਤ ਕਰਨ ’ਤੇ ਰੋਕ ਲਗਾਈ ਸੀ। ਹੁਣ ਬੀਬੀ ਜਗੀਰ ਕੌਰ ਨੂੰ ਸਭ ਸਹੂਲਤ ਦਿੱਤੀ ਗਈ ਹੈ। ਪਾਰਟੀ ਆਗੂਆਂ ਨੇ ਇਸ ਲਿਖਤੀ ਪੱਤਰ ਦੀ ਕਾਪੀ ਡੀ.ਜੀ.ਪੀ (ਜੇਲ੍ਹਾਂ),ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਅਤੇ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਨੂੰ ਵੀ ਭੇਜੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਗੱਲ ਤੋਂ 28 ਮਾਰਚ ਨੂੰ ਫੜ ਕੇ ਸੰਗਤ ਥਾਣੇ ਰੱਖਿਆ ਗਿਆ ਅਤੇ 29 ਮਾਰਚ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਉਸ ਮਗਰੋਂ ਐਸ.ਡੀ.ਐਮ ਨੇ ਰਿਹਾਈ ਦੇ ਹੁਕਮ ਕਰ ਦਿੱਤੇ ਅਤੇ ਜਦੋਂ ਉਹ ਰਿਹਾਅ ਹੋਣ ਕਰੇ ਜੇਲ੍ਹ ਦੀ ਡਿਊਡੀ ਵਿੱਚ ਆਏ ਤਾਂ ਨਵੇਂ ਸਿਰਿਓਂ ਫਿਰ ਐਸ.ਡੀ.ਐਮ ਨੇ ਹੁਕਮ ਕਰਕੇ ਮੁੜ ਜੇਲ੍ਹ ਵਿੱਚ ਡੱਕ ਦਿੱਤਾ। ਉਨ੍ਹਾਂ ਆਖਿਆ ਕਿ ਸਾਨੂੰ ਵਕੀਲ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਸੰਵਿਧਾਨਕ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ ਅਤੇ ਬਿਨਾਂ ਕਿਸੇ ਤਰਕ ਤੋਂ ਉਨ੍ਹਾਂ ਨੂੰ ਜੇਲ੍ਹ ਬੰਦ ਕੀਤਾ ਹੋਇਆ ਹੈ। ਉਨ੍ਹਾਂ ਨੇ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ,ਐਸ.ਡੀ.ਐਮ ਬਠਿੰਡਾ ਅਤੇ ਤਹਿਸੀਲਦਾਰ ਅਵਤਾਰ ਸਿੰਘ ਮੱਕੜ ਦੀ ਸ਼ਿਕਾਇਤ ਵੀ ਕੀਤੀ ਹੈ।
ਇਸੇ ਦੌਰਾਨ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਅੱਜ ਦੋਸ਼ ਲਾਇਆ ਕਿ ਐਸ.ਡੀ.ਐਮ ਬਠਿੰਡਾ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜ਼ਮਾਨਤ ਕਰਨ ਤੋਂ ਪਾਸਾ ਵੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅੱਜ ਐਸ.ਡੀ.ਐਮ ਦੀ ਅਦਾਲਤ ਵਿੱਚ ਵਕੀਲ ਰਾਹੀਂ ਜ਼ਮਾਨਤ ਦੇ ਸਾਰੇ ਕਾਗਜ਼ਾਤ ਪੇਸ਼ ਕਰ ਦਿੱਤੇ ਪ੍ਰੰਤੂ ਐਸ.ਡੀ.ਐਮ ਨੇ ਆਖਿਆ ਕਿ ਉਹ ਮਾਲ ਮਹਿਕਮੇ ਤੋਂ ਰਿਕਾਰਡ ਦੀ ਜਾਂਚ ਕਰਨਗੇ। ਉਨ੍ਹਾਂ ਆਖਿਆ ਕਿ ਜਦੋਂ ਉਨ੍ਹਾਂ ਨੇ ਜ਼ਮਾਨਤ ਰਾਸ਼ੀ 50 ਹਜ਼ਾਰ ਨਗਦ ਦੇਣ ਦੀ ਪੇਸ਼ਕਸ਼ ਕੀਤੀ ਤਾਂ ਐਸ.ਡੀ.ਐਮ ਫਿਰ ਟਾਲਾ ਵੱਟ ਗਏ। ਉਨ੍ਹਾਂ ਆਖਿਆ ਕਿ ਪਾਰਟੀ ਆਗੂਆਂ ਨੂੰ ਜੇਲ੍ਹ ਵਿੱਚ ਬੰਦ ਰੱਖਣ ਵਾਸਤੇ ਅਜਿਹਾ ਕੀਤਾ ਜਾ ਰਿਹਾ ਹੈ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 43 °CWidespread Dust
    Chandigarh, India 44 °CSunny
    Ludhiana,India 44 °CSunny
    Dehradun,India 37 °CHaze

ਕ੍ਰਿਕਟ

Powered by : Mediology Software Pvt Ltd.