ਸੱਜਰੇ ਹਰਫ਼ !    ਨਰਕ ਵਿੱਚ ਰੱਬ ਵਿਰੁੱਧ ਬਗ਼ਾਵਤ !    ਚਾਂਦੀ ਦੀਆਂ ਖਾਣਾਂ ਵਾਲਾ ਦੇਸ਼ ਨਾਰਵੇ !    ਕੈਲੇਫੋਰਨੀਆ ਦਾ ਸੱਭਿਆਚਾਰ !    ਛਤਰਪਤੀ ਸ਼ਿਵਾਜੀ ਦਾ ਸ਼ਹਿਰ ਪੁਣੇ !    ਛੇੜਛਾੜ ਕਰਨ ਵਾਲੇ ਪੰਜਾਬੀ ਨੂੰ 8 ਮਹੀਨਿਆਂ ਦੀ ਕੈਦ !    ਪ੍ਰੇਮਿਕਾ ਨੂੰ ਗੋਲੀ ਮਾਰ ਕੇ ਖ਼ੁਦ ਵੀ ਦਿੱਤੀ ਜਾਨ !    ਮੁਜ਼ੱਫਰਨਗਰ ਨੇੜੇ ਬੱਸ ਪਲਟੀ; 2 ਮੌਤਾਂ, 35 ਜ਼ਖ਼ਮੀ !    ਚਿਰਾਗ਼ੇ-ਰੂਹੇ-ਅਹਿਰਾਰ ਮੌਲਾਨਾ ਰੂਮੀ !    ਮਨਮੋਹਨ ਬਾਵਾ ਦਾ ਬਜ਼ੁਰਗੀ ਸਾਹਿਤ !    

ਮੈਡੀਕਲ ਕੈਂਪ ਦੌਰਾਨ 165 ਮਰੀਜ਼ਾਂ ਦਾ ਮੁਆਇਨਾ

Posted On April - 25 - 2012

ਪੱਤਰ ਪ੍ਰੇਰਕ
ਮਾਨਸਾ, 25 ਅਪਰੈਲ

ਮਾਨਸਾ ਜ਼ਿਲ੍ਹੇ ਦੇ ਪਿੰਡ ਪੇਰੋਂ ਵਿਖੇ ਲਗਾਏ ਗਏ ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਦਾ ਮੁਆਇਨਾ ਕਰਦੇ ਹੋਏ ਡਾਕਟਰ

ਮਾਨਸਾ ਜ਼ਿਲ੍ਹੇ ਦੇ ਪਿੰਡ ਪੇਰੋਂ ਵਿਖੇ ਵੇਦਾਂਤਾ ਗਰੁੱਪ ਤਲਵੰਡੀ ਸਾਬੋ ਪਾਵਰ ਲਿਮਟਿਡ ਵੱਲੋਂ ਆਦੇਸ਼ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਵੱਖ-ਵੱਖ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਸ ਮੌਕੇ ਹਸਪਤਾਲ ਵੱਲੋਂ ਪਹੁੰਚੀ ਡਾਕਟਰਾਂ ਦੀ ਟੀਮ ਡਾ ਅਸ਼ਵਿੰਦਰ ਕੌਰ, ਡਾ ਉਮੇਸ਼,ਡਾ. ਪ੍ਰਭਜੋਤ, ਡਾ. ਨਰੇਂਦਰ, ਅਤੁੱਲ ਅਤੇ ਨੇਹਾ ਨੇ 165 ਮਰੀਜ਼ਾਂ ਦਾ ਮੁਫਤ ਚੈੱਕਅੱਪ ਅਤੇ ਲੋੜੀਂਦੀਆਂ ਦਵਾਈਆਂ ਵੰਡੀਆਂ ਗਈਆਂ।
ਡਾਕਟਰਾਂ ਅਨੁਸਾਰ ਪਿੰਡ ਅੰਦਰ ਧਰਤੀ ਹੇਠਲਾ ਪਾਣੀ ਖ਼ਰਾਬ ਹੋਣ ਕਾਰਨ ਲੋਕਾਂ ਦੇ ਦੰਦ ਜਲਦੀ ਖਰਾਬ ਹੋ ਜਾਂਦੇ ਹਨ। ਕੈਂਪ ਦੌਰਾਨ ਕੁੱਝ ਮਰੀਜ਼ਾਂ ਦਾ ਮੁੱਢਲਾ ਇਲਾਜ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਜਾੜਾਂ ਕੱਢਣ, ਜਾੜਾਂ ਭਰਨ ਅਤੇ ਨਵੇਂ ਦੰਦਾਂ ਦੇ ਸੈੱਟ ਲਾਉਣ ਦਾ ਸਾਰਾ ਖਰਚਾ ਵੇਦਾਂਤਾ ਗਰੁੱਪ ਵੱਲੋਂ ਕੀਤਾ ਜਾਵੇਗਾ।
ਲੇਡੀਜ਼ ਡਾਕਟਰਾਂ ਵੱਲੋਂ ਕੈਂਪ ਦੌਰਾਨ ਔਰਤਾਂ ਦੇ ਗੁਪਤ ਰੋਗਾਂ ਦੀ ਬਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮਹਾਂਵਾਰੀ ਆਉਣ ਸਮੇਂ ਸਾਂਭ-ਸੰਭਾਲ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਕਾਫ਼ੀ ਬਿਮਾਰੀਆਂ ਲੱਗ ਜਾਂਦੀਆਂ ਹਨ।
ਇਸ ਮੌਕੇ ਅੱਖਾਂ  ਦੇ ਮਾਹਿਰ ਡਾਕਟਰਾਂ ਨੇ  ਅੱਖਾਂ ਦਾ ਚੈੱਕਅੱਪ ਕੀਤਾ ਹੈ ਅਤੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਵੇਦਾਂਤਾ ਗਰੁੱਪ ਵੱਲੋਂ ਵਿਸ਼ੇਸ਼ ਤੌਰ ’ਤੇ ਪੁੱਜੇ ਕਮਾਂਡਰ ਪੀ.ਸੀ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ ਕੁੱਝ ਦਿਨਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਲੋਕਾਂ ਲਈ ਵਿਸ਼ਾਲ ਕੈਂਪ ਲਾਇਆ ਜਾ ਰਿਹਾ ਹੈ, ਜਿਸ ਵਿੱਚ ਸਾਰੀਆਂ ਬਿਮਾਰੀਆਂ ਦਾ ਚੈੱਕਅੱਪ ਅਤੇ ਇਲਾਜ ਕੀਤਾ ਜਾਵੇਗਾ।
ਪੀ.ਆਰ.ਓ ਮੈਡਮ ਸੋਨਮ ਰੋਹਿਤਾ ਨੇ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਅੰਦਰ ਸਰਪੰਚਾਂ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਵੱਡੀ ਗਿਣਤੀ ਵਿੱਚ ਇਸ ਕੈਂਪ ਵਿੱਚ ਪੁੱਜ ਕੇ ਆਪਣੀ ਸਰੀਰਕ ਜਾਂਚ ਕਰਵਾਉਣ ਅਤੇ ਇਸ ਕੈਂਪ ਦਾ ਭਰਪੂਰ ਲਾਭ ਉਠਾਉਣ।
ਇਸ ਮੌਕੇ ਸਰਪੰਚ ਸੁਖਵਿੰਦਰ ਕੌਰ, ਪੰਚ ਨਛੱਤਰ ਸਿੰਘ, ਪੰਚ ਨਿਰਭੈ ਸਿੰਘ,ਪੰਚ ਬਿੰਦਰ ਸਿੰਘ ਨੇ ਵੇਦਾਂਤਾ ਗਰੁੱਪ ਅਤੇ ਆਦੇਸ਼ ਹਸਪਤਾਲ ਦਾ ਧੰਨਵਾਦ ਕੀਤਾ।


Comments Off
Share |
Both comments and pings are currently closed.

Comments are closed.

Available on Android app iOS app
  • ਮੌਸਮ

    Delhi, India 23 °CMist
    Chandigarh, India 22 °CMist
    Ludhiana,India 22 °CMist
    Dehradun,India 17 °CHaze

ਕ੍ਰਿਕਟ

Powered by : Mediology Software Pvt Ltd.