ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ !    ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ !    ਮੈਂ ਤਾਂ ਉਦੋਂ ਸੁੱਤਾ ਪਿਆ ਸਾਂ: ਰਾਜੇਸ਼ ਤਲਵਾੜ !    ਗੁਰੂ ਨਾਨਕ ਦੇਵ ’ਵਰਸਿਟੀ ਦੇ ਐਡਹਾਕ ਡਾਟਾ ਐਂਟਰੀ ਅਪਰੇਟਰ ਹੋ ਸਕਦੇ ਨੇ ਬੇਰੁਜ਼ਗਾਰ !    ਕੇਂਦਰ ਸਰਕਾਰ ਵੱਲੋਂ ਨਰਸਿੰਗ ਕੋਰਸਾਂ ਦੇ ਦਾਖ਼ਲੇ ਵਿੱਚ ਅਹਿਮ ਤਬਦੀਲੀਆਂ !    ਤਕਨੀਕੀ ਸਿੱਖਿਆ ਵਿਭਾਗ ਵਿੱਚ ਭਰੀਆਂ ਜਾਣਗੀਆਂ 450 ਨਵੀਆਂ ਅਸਾਮੀਆਂ: ਜੋਸ਼ੀ !    ਪੰਚਾਇਤ ਸਮਿਤੀ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਰਿਕਾਰਡ !    ਚੋਣਾਂ ਦਾ ਸ਼ੋਰ ਸ਼ਰਾਬਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਭਾਰੂ !    ਗਰਮੀ ਨੇ ਜ਼ੋਰ ਫੜਿਆ, ਕਿਸਾਨਾਂ ਦਾ ਨਰਮਾ ਸੜਿਆ !    ਭਾਰਤ-ਪਾਕਿ ਵੀਜ਼ਾ ਪ੍ਰਣਾਲੀ ਸਰਲ ਬਣਾਉਣ: ਘੁਰਕੀ !    

ਖੇਤੀਂ ਬਲਦੀਆਂ ਲਾਟਾਂ

Posted On May - 18 - 2012
ਖੇਤਾਂ ਨੂੰ ਜਦ
ਲੱਗੀ ਅੱਗ
ਕੋਹਰਾਮ ਮੱਚਿਆ,
ਧਰਤੀ ਦੀ ਕੁੱਖ ਸੁੱਚੀ
ਅਗਨ ਹੰਢਾਏ,
ਤੋਬਾ-ਤੋਬਾ
ਸਮਝ ਨਾ ਆਏ।
ਕਿਹੋ ਜਿਹੇ ਦਿਨ ਆਏ
ਸਮਿਆਂ, ਲੋਭੀ ਲੋਭ ਲੁਭਾਏ।

ਖੇਤੀਂ ਪਲਦੇ ਜੀਵ-ਜੰਤ
ਕੁਦਰਤ ਦੇ ਜਾਏ
ਕੀੜ-ਮਕੌੜੇ, ਗੰਡ-ਗੰਡੋਏ
ਕੂਲੇ-ਕੂਲੇ, ਪੋਲੇ-ਪੋਲੇ
ਚੁੱਪ-ਚੁਪੀਤੇ ਪ੍ਰਕਿਰਿਆ ਕਰਦੇ
ਮਿੱਟੀ ਦੀ ਉਪਜਾਊ ਸ਼ਕਤੀ
ਦੇ ਜਾਏ, ਖੇਤਾਂ ਦੇ ਹਮਸਾਏ
ਅੱਗ ਦੀ ਤਪਸ਼ ਨੇ
ਮਾਰ ਮੁਕਾਏ,
ਬੰਦਾ ਕਿੰਨਾ ਕਹਿਰ ਕਮਾਏ।
ਬੇਜ਼ੁਬਾਨ ਕੁਰਲਾ ਨਾ ਸੱਕਣ
ਅਗਨ ’ਚ ਤੱਪਣ।

ਬੰਦਿਆ, ਇਹ ਤੰ
ਲੋਭ ਦੀ ਖਾਤਰ
ਆਪਣੇ ਮਿੱਤਰ ਜੀਵ ਪਿਆਰੇ
ਖੇਤੀਂ ਅੱਗ ਦੀ ਭੇਟ ਚੜ੍ਹਾਏ।
ਖੇਤ ਤਾਂ ਹੁੰਦੇ
ਹਰਿਆਲੀ ਜਾਏ
ਅੰਨ ਉਪਜਾਂਦੇ
ਫਲ ਉਗਾਂਦੇ
ਸਾਵੇ-ਸਾਵੇ
ਨਗ਼ਮੇ ਗਾਉਂਦੇ।

ਭੁੱਖਿਆਂ ਤਾÂੀਂ ਰੋਟੀ ਦਿੰਦੇ
ਨੰਗਿਆਂ ਤਾÂੀਂ ਵਸਤਰ ਦੇਂਦੇ
ਓਢਣ ਦੇ ਲਈ ਛੱਤਾਂ ਦੇਂਦੇ
ਕਿਰਤ ਕਰਨ ਦਾ
ਪਾਠ ਪੜ੍ਹਾਉਂਦੇ
ਪੈਰਾਂ ਦੇ ਲਈ ਠਾਹਰ ਦੇਂਦੇ
ਸ਼ਗਨਾਂ ਦੇ ਉਪਹਾਰ ਪਰੋਂਦੇ।
ਫਿਰ ਕਿਉਂ ਅੱਗ ਦੀ
ਜੂਨੇ ਪਾਏ।

ਬੰਦਿਆਂ...
ਧਰਤੀ ਤਾਂ ਮਾਂ ਹੁੰਦੀ ਹੈ
ਸਭਨਾਂ ਦੇ ਲਈ ਥਾਂ ਹੁੰਦੀ ਹੈ
ਇਸ ਦੀ ਕੁੱਖ ਪਵਿੱਤਰ ਰੱਖਣੀ
ਬੜੀ ਜ਼ਰੂਰੀ,
ਖੇਤਾਂ ਨੂੰ ਤਾਂ,
ਦਾਣਿਆਂ ਨਾਲ ਮੁਹੱਬਤ ਗੂੜ੍ਹੀ
ਅਗਨ, ਬੰਦੂਕ, ਬਾਰੂਦ ਦਾ
ਵਣਜ ਇਨ੍ਹਾਂ ਨੂੰ ਰਾਸ ਨਾ ਆਏ
ਧਰਤੀ-ਮਾਂ ਇਹ ਗੱਲ ਸਮਝਾਏ।

-ਮਨਮੋਹਨ ਸਿੰਘ ਦਾਊਂ


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 44 °CBlowing Dust
    Chandigarh, India 42 °CHaze
    Ludhiana,India 42 °CHaze
    Dehradun,India 37 °CHaze

ਕ੍ਰਿਕਟ

Powered by : Mediology Software Pvt Ltd.