ਮਾਲਵਾ: ਅਤੀਤ ਅਤੇ ਵਰਤਮਾਨ !    ਫੁੱਲਾਂ ਨਾਲ ਮਹਿਕਦਾ ਚੈਲ !    ਸਾਗਰ ਦਾ ਸ਼ਾਹ-ਅਸਵਾਰ ਅਭਿਲਾਸ਼ ਟਾਮੀ !    ਦੋ ਭਰਾ !    ਮਾਂ ਦੀਆਂ ਕੁੜੀਆਂ-ਚਿੜੀਆਂ !    ਸਫ਼ਰ ਤੋਂ ਸਫ਼ਰ ਤਕ !    ਆਗੂ ਵੋਟਾਂ ਲੈਣ ਤੁਰੇ ਤੇ ਮੁਲਾਜ਼ਮ ਵੋਟਾਂ ਪਵਾਉਣ !    2ਜੀ: ਜੇ.ਪੀ.ਸੀ. ਦੀ ਮੀਟਿੰਗ ਅਗਲੇ ਮਹੀਨੇ !    ਸੌਂਕਣ ਵਸਦੀ ਲਲਕਾਰ ਕੇ! !    ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ !    

ਜਗਨਮੋਹਨ ਰੈਡੀ ਗ੍ਰਿਫ਼ਤਾਰ

Posted On May - 27 - 2012

ਹੈਦਰਾਬਾਦ, 27 ਮਈ

ਆਮਦਨ ਦੇ ਸਰੋਤਾਂ ਨਾਲੋਂ ਵੱਧ ਸੰਪਤੀ ਜੋੜਨ ਦੇ ਮਾਮਲੇ ਵਿਚ ਸੀ.ਬੀ.ਆਈ. ਨੇ ਅੱਜ ਵਾਈ.ਐਸ.ਆਰ. ਕਾਂਗਰਸ ਪਾਰਟੀ ਦੇ ਆਗੂ ਵਾਈ.ਐਸ. ਜਗਨਮੋਹਨ ਰੈਡੀ ਨੂੰ ਗ੍ਰਿਫਤਾਰ ਕਰ ਲਿਆ।
ਵਾਈ.ਐਸ.ਆਰ.ਪਾਰਟੀ ਦੇ ਆਗੂ ਜੇ. ਪ੍ਰਭਾਕਰ ਰਾਓ ਨੇ ਸੀ.ਬੀ.ਆਈ. ਦੇ ਕੈਂਪ ਆਫਿਸ ਦਿਲਕੁਸ਼ਾ ਗੈਸਟ ਹਾਊਸ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਜਗਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਗਨ ਦੀ ਪਾਰਟੀ ਨੇ ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਬੰਦ ਰੱਖਣ ਦਾ ਸੱਦਾ ਦਿੱਤਾ ਹੈ।  ਮਰਹੂਮ ਮੁੱਖ ਮੰਤਰੀ ਵਾਈ.ਐਸ. ਰਾਜਸ਼ੇਖਰ ਰੈੱਡੀ ਦੇ ਪੁੱਤਰ ਜਗਨ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਸੀ.ਬੀ.ਆਈ. ਨੇ ਉਸ ਤੋਂ ਲਗਾਤਾਰ ਤਿੰਨ ਦਿਨ ਪੁੱਛ-ਪੜਤਾਲ ਕੀਤੀ ਸੀ। ਏਜੰਸੀ ਅਧਿਕਾਰੀਆਂ ਨੇ ਦੱਸਿਆ ਕਿ ਉਸ ਨਾਲ ਤਿੰਨ ਦਿਨ ਲਗਾਤਾਰ ਪੁੱਛਗਿੱਛ ਕੀਤੀ ਗਈ ਅਤੇ ਸਾਕਸ਼ੀ ਟੈਲੀਵਿਜ਼ਨ ਅਤੇ ਜਾਗਰਿਤੀ ਪਬਲੀਕੇਸ਼ਨ ’ਚ ਕੁਝ ਕੰਪਨੀਆਂ ਦੇ ਨਿਵੇਸ਼ ਬਾਰੇ ਉਨ੍ਹਾਂ ਦੇ ਜਵਾਬ ਤਸੱਲੀਬਖਸ਼ ਨਹੀਂ ਸਨ।  ਸੀ ਬੀ ਆਈ ਅਧਿਕਾਰੀਆਂ ਨੇ ਦੱਸਿਆ ਕਿ ਜਗਨ ਨੂੰ ਆਮਦਨ ਦੇ ਸੋਮਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਕੁਝ ਜਾਇਦਾਦ ਦੇ ਵੇਰਵੇ ਮਿਲ ਗਏ ਹਨ ਜਿਸ ਤੋਂ ਟੀ ਵੀ ਚੈਨਲ ਅਤੇ ਪਬਲੀਕੇਸ਼ਨ ’ਚ ਹੋਰਨਾਂ ਕੰਪਨੀਆਂ ਵੱਲੋਂ ਕੀਤੇ ਨਿਵੇਸ਼ ਬਾਰੇ ਪਤਾ ਲੱਗਦਾ ਹੈ।  ਗ੍ਰਿਫਤਾਰੀ ਤੋਂ ਬਾਅਦ ਜਗਨ ਨੇ ਮਿਲਣ ਆਏ ਆਗੂਆਂ ਨੂੰ ਸ਼ਾਂਤ ਰਹਿਣ ਅਤੇ ਕੋਈ ਹਿੰਸਕ ਕਾਰਵਾਈ ਨਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਲੜਾਈ ਅਦਾਲਤ ਵਿਚ ਕਾਨੂੰਨੀ ਢੰਗ ਨਾਲ ਲੜਣਗੇ।  ਹੈਦਰਾਬਾਦ ਦੇ ਪੁਲੀਸ ਕਮਿਸ਼ਨਰ ਅਨੁਰਾਗ ਸ਼ਰਮਾ       ਨੇ ਕਿਹਾ ਕਿ ਸਥਿਤੀ ਉਨ੍ਹਾਂ ਦੇ ਕਾਬੂ ’ਚ ਹੈ ਤੇ ਇਲਾਕੇ ’ਚ 144 ਲਗਾ ਦਿੱਤੀ ਗਈ ਹੈ। ਜਗਨ  ਕੋਲੋਂ ਨਾਲ 9 ਘੰਟੇ ਹੋਈ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਵਿੱਤੀ ਸਲਾਹਕਾਰ ਵਿਜੇ ਸਾਈ ਰੈਡੀ (ਮਾਮਲੇ ਦੇ ਹੋਰ ਦੋਸ਼ੀ) ਵੀ ਦਿਲਖੁਸ਼ ਗੈਸਟ ਹਾਊਸ ਵਿਖੇ ਉਨ੍ਹਾਂ ਦੇ ਨਾਲ ਸਨ। ਵਾਈ ਐਸ ਆਰ ਕਾਂਗਰਸ ਦੇ ਮੁਖੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੀ ਬੀ ਆਈ ਨੂੰ ਲੋੜੀਂਦੀ ਮੁਕੰਮਲ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ’ਤੇ ਅਗਲੀ ਸੁਣਵਾਈ ਭਲਕੇ ਹੋਵੇਗੀ।
ਸੁਰੱਖਿਆ ਦੇ ਮੱਦੇਨਜ਼ਰ ਆਂਧਰਾ ਪ੍ਰਦੇਸ਼ ਵਿਸ਼ੇਸ਼ ਪੁਲੀਸ ਅਤੇ ਆਰ ਏ ਐਫ ਦੇ ਜਵਾਨਾਂ ਨੂੰ ਰਾਜ ਭਵਨ ਰੋਡ ਅਤੇ ਦਿਲਖੁਸ਼ ਗੈਸਟ ਹਾਊਸ ਦੇ ਨੇੜੇ ਤੇੜੇ ਤਾਇਨਾਤ ਕੀਤਾ ਗਿਆ ਹੈ।
ਕੜੱਪਾ ਦੇ ਸੰਸਦ ਮੈਂਬਰ ਤੋਂ ਸੀ ਬੀ ਆਈ 25 ਮਈ ਤੋਂ ਵੀ ਏ ਐਨ ਪੀ ਆਈ ਸੀ ਪ੍ਰਾਜੈਕਟ ਅਤੇ ਹੋਰਨਾਂ ਫਰਮਾਂ ਤੋਂ ਆਪਣੇ ਕਾਰੋਬਾਰ ’ਚ ਕਥਿਤ ਤੌਰ ’ਤੇ ਕਰੋੜਾਂ ਰੁਪਏ ਨਿਵੇਸ਼ ਹਾਸਲ ਕਰਨ ਬਾਰੇ ਪੁੱਛਗਿੱਛ ਕਰ ਰਹੀ ਸੀ। ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਜਗਨ ਦੇ ਪਿਤਾ ਵਾਈ ਐਸ ਰਾਜਸ਼ੇਖਰ ਰੈਡੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸਨ। ਜਗਨ ਤੋਂ ਪਿਛਲੇ ਦੋ ਦਿਨਾਂ ਦੌਰਾਨ ਕ੍ਰਮਵਾਰ ਅੱਠ ਅਤੇ ਸੱਤ ਘੰਟੇ ਪੁੱਛਗਿੱਛ ਕੀਤੀ ਗਈ ਸੀ। ਸੀ ਬੀ ਆਈ ਹੁਣ ਤਕ ਇਸ ਮਾਮਲੇ ’ਚ ਤਿੰਨ ਚਾਰਜਸ਼ੀਟਾਂ ਦਾਇਰ ਕਰ ਚੁੱਕੀ ਹੈ। ਇਸ ’ਚ ਜਗਨ ਤੇ ਉਨ੍ਹਾਂ ਦੇ ਪਿਤਾ ’ਤੇ ਕੁਝ ਨਿਵੇਸ਼ਕਾਂ ਦੇ ਪੱਖ ’ਚ ਸਾਜ਼ਿਸ਼ ਰਚਣ ਦਾ ਦੋਸ਼ ਹੈ।     -ਏਜੰਸੀਆਂ


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 28 °CClear
    Chandigarh, India 30 °CPartly Cloudy
    Ludhiana,India 30 °CPartly Cloudy
    Dehradun,India 28 °CHaze

ਕ੍ਰਿਕਟ

Powered by : Mediology Software Pvt Ltd.