ਕਿਸੇ ਵੀ ਸਕੂਲ ਨੇ ਭਾਸ਼ਾ ਵਿਭਾਗ ਤੋਂ ਲਈਆਂ ਪੁਸਤਕਾਂ ’ਤੇ ਨਹੀਂ ਕੀਤਾ ਇਤਰਾਜ਼ !    ਆਪਣੀ ਛੱਡ ਗੁਆਂਢੀ ਰਾਜਾਂ ਦੀ ‘ਦੇਸੀ ਕਣਕ’ ਖਾਣ ਲੱਗੇ ਮਲਵਈ !    ਆਈਸੀਸੀ ਵੱਲੋਂ ਚੈਂਪੀਅਨਜ਼ ਟਰਾਫੀ ਲਈ ਵੈੱਬਸਾਈਟ ਲਾਂਚ !    ਮਸਨੂਈ ਪੈਰ ਨਾਲ ਮਾਊਂਟ ਐਵਰੈਸਟ ਸਰ ਕਰਨ ਵਾਲੀ ਅਰੁਣਿਮਾ ਨੂੰ ਖੇਡ ਮੰਤਰੀ ਵੱਲੋਂ ਵਧਾਈ !    ਰਊਫ਼ ਦੀ ਆਈਸੀਸੀ ਪੈਨਲ ਵਿਚੋਂ ਛਾਂਟੀ !    ਗੰਭੀਰ ਰੈੱਡ ਬੁਲਿਟਨ ਐਪਲੀਕੇਸ਼ਨ ’ਚ ਸ਼ਾਮਲ !    ਹਸਪਤਾਲ ਵਿੱਚੋਂ ਹਵਾਲਾਤੀ ਫ਼ਰਾਰ !    ਨੌਜਵਾਨ ਨੇ ਫਾਹਾ ਲਿਆ !    ਬਲਾਤਕਾਰੀ ਅਧਿਆਪਕ ਨੂੰ ਉਮਰ ਕੈਦ !    ਭੱਦਰਵਾਹ ਖੇਤਰ ’ਚ ਭੂਚਾਲ ਦੇ ਹਲਕੇ ਝਟਕੇ !    

ਜਨਰਲ ਬਿਕਰਮ ਸਿੰਘ ਬਣੇ ਥਲ ਸੈਨਾ ਦੇ 25ਵੇਂ ਮੁਖੀ

Posted On May - 31 - 2012

ਜਨਰਲ ਬਿਕਰਮ ਸਿੰਘ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਸੇਵਾ ਮੁਕਤ ਹੋਏ ਜਨਰਲ ਵੀ.ਕੇ. ਸਿੰਘ ਤੋਂ ਚਾਰਜ ਲੈਂਦੇ ਹੋਏ (ਫੋਟੋ: ਪੀ.ਟੀ.ਆਈ)

ਨਵੀਂ ਦਿੱਲੀ, 31 ਮਈ
ਜਨਰਲ ਬਿਕਰਮ ਸਿੰਘ ਨੇ ਅੱਜ ਦੇਸ਼ ਦੇ 25ਵੇਂ ਥਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਉਹ ਜਨਰਲ ਵੀ.ਕੇ. ਸਿੰਘ ਦੀ ਥਾਂ ਆਏ ਹਨ, ਜਿਨ੍ਹਾਂ ਨੇ 26 ਮਹੀਨਿਆਂ ਦੇ ਆਪਣੇ ਕਾਰਜਕਾਲ ਦੌਰਾਨ ਸਰਕਾਰ ਨੂੰ ਵਖ਼ਤ ਪਾਈ ਰੱਖਿਆ।
59 ਸਾਲਾ ਜਨਰਲ ਬਿਕਰਮ ਸਿੰਘ ਇਸ ਨਵੇਂ ਅਹੁਦੇ ’ਤੇ ਦੋ ਸਾਲ ਤੇ ਤਿੰਨ ਮਹੀਨਿਆਂ ਤੱਕ ਰਹਿਣਗੇ। ਇਸ ਤੋਂ ਪਹਿਲਾਂ ਉਹ ਕੋਲਕਾਤਾ ਸਥਿਤ ਪੂਰਬੀ ਕਮਾਂਡ ਦੇ ਮੁਖੀ ਸਨ। ਆਪਣੇ ਦੋਸਤਾਂ ਵਿੱਚ ‘ਬਿੱਕੀ’ ਕਰਕੇ ਜਾਣੇ ਜਾਂਦੇ ਨਵੇਂ ਥਲ ਸੈਨਾ ਮੁਖੀ ਨੂੰ 31 ਮਾਰਚ 1972 ਵਿੱਚ ਸਿੱਖ ਲਾਈਟ ਇਨਫੈਂਟਰੀ ਵਿੱਚ ਕਮਿਸ਼ਨ ਮਿਲਿਆ ਸੀ। ਉਨ੍ਹਾਂ ਦਾ ਵਿਆਹ ਸੁਰਜੀਤ ਕੌਰ ਨਾਲ ਹੋਇਆ ਤੇ ਇਸ ਜੋੜੇ ਦੇ ਦੋ ਬੱਚੇ ਹਨ।
ਜਨਰਲ ਬਿਕਰਮ ਸਿੰਘ ਨੂੰ ਉਨ੍ਹਾਂ ਦੀਆਂ ਦੇਸ਼ ਤੇ ਵਿਦੇਸ਼ ਵਿੱਚ ਕੀਤੀਆਂ ਸ਼ਾਨਦਾਰ ਸੇਵਾਵਾਂ ਲਈ ਕਈ ਵਾਰ ਸਨਮਾਨਿਆ ਜਾ ਚੁੱਕਿਆ ਹੈ। ਇਸ ਤੋਂ ਪਹਿਲਾਂ ਅਹੁਦਾ ਛੱਡਣ ਵੇਲੇ ਜਨਰਲ ਵੀ.ਕੇ. ਸਿੰਘ ਨੇ ਕਿਹਾ ਕਿ ਉਨ੍ਹਾਂ ਦੇ 26 ਮਹੀਨਿਆਂ ਦੇ ਕਾਰਜਕਾਲ ਦੌਰਾਨ ਫ਼ੌਜ ਦੀ ਅੰਦਰੂਨੀ ਹਾਲਤ ਵਿੱਚ ਸੁਧਾਰ ਹੋਇਆ ਹੈ। ਵਿਦਾਇਗੀ ’ਤੇ ਦਿੱਤੇ ਜਾਣ ਵਾਲੇ ਗਾਰਡ ਆਫ਼ ਆਨਰ ਤੋਂ ਬਾਅਦ 62 ਸਾਲਾ ਸਾਬਕਾ ਥਲ ਸੈਨਾ ਮੁਖੀ ਨੇ ਕਿਹਾ, ‘‘ਮੇਰੇ ਵੇਲੇ ਫ਼ੌਜ ਦੀ ਅੰਦਰੂਨੀ ਹਾਲਤ ਬਿਹਤਰ ਹੋਈ ਹੈ ਤੇ ਆਸ ਹੈ ਕਿ ਇਹ ਸੁਧਾਰ ਅੱਗੇ ਵੀ ਜਾਰੀ ਰਹੇਗਾ। ਮੈਂ ਮੁਖੀ ਵਜੋਂ ਅਹੁਦਾ ਸੰਭਾਲਣ ਵੇਲੇ ਜੋ ਕਿਹਾ ਸੀ, ਉਸ ਨੂੰ ਕਰ ਦਿਖਾਇਆ।’’
ਜਦੋਂ ਪੁੱਛਿਆ ਕਿ ਉਨ੍ਹਾਂ ਦੇ ਕਾਰਜਕਾਲ ਸਮੇਂ ਬਹੁਤ ਸਾਰੇ ਵਿਵਾਦ ਖੜ੍ਹੇ ਹੋਏ ਤਾਂ ਉਨ੍ਹਾਂ ਕਿਹਾ, ‘‘ਮੇਰੇ ਵੇਲੇ ਕੋਈ ਵਿਵਾਦ ਖੜ੍ਹਾ ਨਹੀਂ ਹੋਇਆ। ਮੈਂ ਤਾਂ ਸਿਰਫ਼ ਕੁਝ ਖ਼ਾਸ ਗੱਲਾਂ ਵੱਲ ਧਿਆਨ ਮੰਗਿਆ ਸੀ ਤੇ ਉਹ ਵਿਵਾਦਗ੍ਰਸਤ ਬਣ ਗਈਆਂ।’’
 -ਪੀ.ਟੀ.ਆਈ.
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤੀ ਥਲ ਸੈਨਾ ਦੇ ਮੁਖੀ ਵਜੋਂ ਅਹੁਦਾ ਸਾਂਭਣ ਵਾਲੇ ਬਿਕਰਮ ਸਿੰਘ ਨੂੰ ਇਸ ਅਹੁਦੇ ਦੀ ਵਧਾਈ ਦਿੰਦਿਆਂ  ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਫੌਜੀ ਮੁਖੀ ਫੌਜ ਦੀਆਂ ਵੱਖ-ਵੱਖ ਬਟਾਲੀਅਨਾਂ ਵਿੱਚ ਬਣਾਏ ਗਏ ਧਰਮ ਅਸਥਾਨਾਂ ਲਈ ਵਧੀਆ ਪ੍ਰਬੰਧ ਲਾਜ਼ਮੀ ਬਣਾਉਣ।  ਅੱਜ ਇੱਥੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇੱਕ ਸਿੱਖ ਵਿਅਕਤੀ ਦੇ ਇਸ ਉੱਚ ਅਹੁਦੇ ’ਤੇ ਪਹੁੰਚਣਾ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਫੌਜੀ ਮੁਖੀ ਨੂੰ ਚਾਹੀਦਾ ਹੈ ਕਿ ਉਹ ਫੌਜ ਦੇ ਪ੍ਰਬੰਧ ਹੇਠ ਆਉਂਦੇ ਵੱਖ-ਵੱਖ ਧਾਰਮਿਕ ਅਸਥਾਨ ਗੁਰਦੁਆਰੇ, ਮੰਦਿਰ, ਮਸਜਿਦ, ਗਿਰਜੇ ਆਦਿ ਵਿਖੇ ਵਧੀਆ ਪ੍ਰਬੰਧਾਂ ਨੂੰ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਗੁਰਦੁਆਰਿਆਂ ਵਿੱਚ ਗ੍ਰੰਥੀ ਦੀ ਨਿਯੁਕਤੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਗੁਰਦੁਆਰਿਆਂ ਵਿਚ ਰਹਿਤ ਮਰਿਆਦਾ ਨੂੰ ਕਾਇਮ ਰੱਖਿਆ ਜਾ ਸਕੇ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 41 °CBlowing Dust
    Chandigarh, India 37 °CSunny
    Ludhiana,India 37 °CSunny
    Dehradun,India 34 °CHaze

ਕ੍ਰਿਕਟ

Powered by : Mediology Software Pvt Ltd.