ਪੱਤਰ ਪ੍ਰੇਰਕ
ਤਲਵੰਡੀ ਸਾਬੋ,31ਮਈ
ਪੰਜਾਬ ਲਾਅਨ ਡੌਜ਼ ਬਾਲ ਐਸੋਸੀਏਸ਼ਨ ਵੱਲੋਂ ਜੌੜਕੀਆਂ ਵਿਖੇ ਕਰਵਾਈ ਪਹਿਲੀ ਲਾਅਨ ਡੌਜ਼ ਬਾਲ ਚੈਂਪੀਅਨਸ਼ਿਪ ਵਿੱਚ ਬਲਾਕ ਤਲਵੰਡੀ ਸਾਬੋ ਅਧੀਨ ਪੈਂਦੇ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਵਿਦਿਆਰਥੀਆਂ ਨੇ ਪੰਜਾਬ ਪੱਧਰ ’ਤੇ ਦੂਜਾ ਸਥਾਨ ਅਤੇ ਤੀਜਾ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਸਕੂਲ ਵਿਦਿਆਰਥੀਆਂ ਸੁਖਨਦੀਪ ਸਿੰਘ ਅਤੇ ਜਗਸੀਰ ਸਿੰਘ ਨੇ ਸਿੰਗਲਜ਼ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਤੀਹਰੀ ਖੇਡ ਵਿੱਚ ਦੋ ਟੀਮਾਂ ਨੇ ਤੀਸਰਾ ਸਥਾਨ ਲੈ ਕੇ ਚਾਂਦੀ ਅਤੇ ਤਾਂਬੇ ਦੇ ਤਮਗੇ ਹਾਸਲ ਕੀਤੇ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਅਤੇ ਪ੍ਰਿੰਸੀਪਲ ਲਖਵੀਰ ਸਿੰਘ ਨੇ ਬੱਚਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।