ਪਟਕੇ ਸਬੰਧੀ ‘ਫੀਬਾ’ ਦੇ ਫ਼ੈਸਲੇ ਤੋਂ ਅਮਰੀਕੀ ਸੰਸਦ ਮੈਂਬਰ ਨਾਖ਼ੁਸ਼ !    ਮਹਾਰਾਸ਼ਟਰ ਵਿੱਚ ਗੱਠਜੋੜ ਸਵੈਮਾਣ ਦੀ ਕੀਮਤ ’ਤੇ ਨਹੀਂ ਹੋਵੇਗਾ: ਸ਼ਾਹ !    ਬੰਗਲਾਦੇਸ਼ੀ ਸੰਵਿਧਾਨ ਵਿੱਚ ਜੱਜਾਂ ’ਤੇ ਮਹਾਂਦੋਸ਼ ਚਲਾਉਣ ਦੀ ਧਾਰਾ ਬਹਾਲ !    ਜਾਇਦਾਦ ਭੰਨ-ਤੋੜ ਰੋਕੂ ਕਾਨੂੰਨ ਖ਼ਿਲਾਫ਼ ਸਾਂਝੇ ਮੋਰਚੇ ਦੇ ਕਾਰਕੁਨਾਂ ਵੱਲੋਂ ਝੰਡਾ ਮਾਰਚ !    ਸਨਮਾਨ ਦਿਵਸ ਰੈਲੀ ਸੂਬੇ ਦੀ ਸਿਆਸੀ ਦਿਸ਼ਾ ਤੈਅ ਕਰੇਗੀ: ਚੌਟਾਲਾ !    ਵੋਕੇਸ਼ਨਲ ਸਿੱਖਿਆ ਦੀ ਮਹੱਤਤਾ !    ਐਂਡਰਾਇਡ ਫੋਨ ਦੇ ਲਾਭ ਅਤੇ ਖ਼ਾਮੀਆਂ !    ਸਮਾਜਿਕ ਸਾਈਟਾਂ ਦਾ ਮੱਕੜਜਾਲ !    ਕੰਪਿਊਟਰ ਦੀ ਵਰਤੋਂ !    ਪੰਜਾਬ ਦੇ ਆਗੂ ਮਘਾਉਣਗੇ ਹਰਿਆਣਾ ਦਾ ਚੋਣ ਦੰਗਲ !    

ਤਲਵੰਡੀ ਸਾਬੋ ਥਰਮਲ ਪਲਾਂਟ ਸਮੇਂ ਸਿਰ ਹੋਵੇਗਾ ਮੁਕੰਮਲ: ਰੂੰਗਟਾ

Posted On May - 15 - 2012

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਈ
ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਚੇਅਰਮੈਨ ਐਸ.ਕੇ. ਰੂੰਗਟਾ ਨੇ ਅੱਜ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਦੱਸਿਆ ਕਿ ਤਲਵੰਡੀ ਸਾਬੋ ਥਰਮਲ ਪਲਾਂਟ  ਹਰ ਹਾਲਤ ਵਿਚ ਇਸ ਸਾਲ 30 ਨਵੰਬਰ ਤੱਕ ਨਿਰਧਾਰਤ ਸਮੇਂ ਵਿੱਚ ਚਾਲੂ ਕਰ ਦਿੱਤਾ ਜਾਵੇਗਾ। ਸ਼੍ਰੀ ਰੂੰਗਟਾ ਨੇ ਭਰੋਸਾ ਦਿਵਾਇਆ ਕਿ ਉਹ ਨਿੱਜੀ ਤੌਰ ‘ਤੇ ਇਸ ਪ੍ਰਾਜੈਕਟ ਦੇ ਨਿਰਮਾਣ ਕਾਰਜਾਂ ਦੀ ਸਮੀਖਿਆ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦਾ ਨਿਸ਼ਾਨਾ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਨੇਪਰੇ ਚਾੜਣਾ ਹੈ।  ਉਹ ਕੋਲ ਇੰਡੀਆ ਲਿਮਿਟਡ ਨਾਲ ਪ੍ਰਾਜੈਕਟ ਦੀ ਸ਼ੁਰੂਆਤ ਤੋਂ ਪਹਿਲਾਂ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਸਮਝੌਤੇ ‘ਤੇ ਦਸਤਖ਼ਤ ਕਰਨ ਲਈ ਨਿਰੰਤਰ ਕੇਦਰੀ ਕੋਲਾ ਮੰਤਰਾਲੇ ਤੇ ਪ੍ਰਧਾਨ ਮੰਤਰੀ ਦਫਤਰ ਦੇ ਸੰਪਰਕ ਵਿੱਚ ਹਨ। ਉਪ ਮੁੱਖ ਮੰਤਰੀ ਨੇ ਕੰਪਨੀ ਨੂੰ ਰਾਜ ਸਰਕਾਰ ਵੱਲੋਂ ਪੂਰਨ ਹਮਾਇਤ ਦਾ ਭਰੋਸਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਲਿਖਤੀ ਬੇਨਤੀ ਕਰ ਚੁੱਕੇ ਹਨ ਕਿ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਬਾਰੇ ਸਮਝੌਤੇ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ। ਜੇਕਰ ਲੋੜ ਪਈ ਤਾਂ ਉਹ ਮੁੱਖ ਮੰਤਰੀ ਨਾਲ ਜਾ ਕੇ ਨਿੱਜੀ ਤੌਰ ‘ਤੇ ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਕੇਦਰੀ ਕੋਲਾ ਮੰਤਰੀ ਨਾਲ ਮੁਲਾਕਾਤ ਕਰਨਗੇ।


Comments Off
Share |
Both comments and pings are currently closed.

Comments are closed.

Available on Android app iOS app
  • ਮੌਸਮ

    Delhi, India 35 °CHaze
    Chandigarh, India 34 °CMostly Cloudy
    Ludhiana,India 34 °CMostly Cloudy
    Dehradun,India 31 °CHaze

ਕ੍ਰਿਕਟ

Powered by : Mediology Software Pvt Ltd.