ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ !    ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ !    ਮੈਂ ਤਾਂ ਉਦੋਂ ਸੁੱਤਾ ਪਿਆ ਸਾਂ: ਰਾਜੇਸ਼ ਤਲਵਾੜ !    ਗੁਰੂ ਨਾਨਕ ਦੇਵ ’ਵਰਸਿਟੀ ਦੇ ਐਡਹਾਕ ਡਾਟਾ ਐਂਟਰੀ ਅਪਰੇਟਰ ਹੋ ਸਕਦੇ ਨੇ ਬੇਰੁਜ਼ਗਾਰ !    ਕੇਂਦਰ ਸਰਕਾਰ ਵੱਲੋਂ ਨਰਸਿੰਗ ਕੋਰਸਾਂ ਦੇ ਦਾਖ਼ਲੇ ਵਿੱਚ ਅਹਿਮ ਤਬਦੀਲੀਆਂ !    ਤਕਨੀਕੀ ਸਿੱਖਿਆ ਵਿਭਾਗ ਵਿੱਚ ਭਰੀਆਂ ਜਾਣਗੀਆਂ 450 ਨਵੀਆਂ ਅਸਾਮੀਆਂ: ਜੋਸ਼ੀ !    ਪੰਚਾਇਤ ਸਮਿਤੀ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਰਿਕਾਰਡ !    ਚੋਣਾਂ ਦਾ ਸ਼ੋਰ ਸ਼ਰਾਬਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਭਾਰੂ !    ਗਰਮੀ ਨੇ ਜ਼ੋਰ ਫੜਿਆ, ਕਿਸਾਨਾਂ ਦਾ ਨਰਮਾ ਸੜਿਆ !    ਭਾਰਤ-ਪਾਕਿ ਵੀਜ਼ਾ ਪ੍ਰਣਾਲੀ ਸਰਲ ਬਣਾਉਣ: ਘੁਰਕੀ !    

ਦੋ ਕਾਂਗਰਸੀ ਉਮੀਦਵਾਰ ਨਾਮਜ਼ਦਗੀਆਂ ਵਾਪਸ ਲੈ ਕੇ ਅਕਾਲੀ ਦਲ ’ਚ ਸ਼ਾਮਲ

Posted On May - 31 - 2012

ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਮਈ
ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ ਲੜ ਰਹੇ ਕਾਂਗਰਸ ਦੇ ਦੋ ਅਧਿਕਾਰਤ ਉਮੀਦਵਾਰਾਂ ਸਮੇਤ ਦਰਜਨ ਤੋਂ ਵੱਧ ਸੀਨੀਅਰ ਕਾਂਗਰਸੀ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸੇ ਦੌਰਾਨ ਅਕਾਲੀ ਦਲ ਦੇ ਵਾਰਡ ਨੰਬਰ 39 ਤੋਂ ਉਮੀਦਵਾਰ ਦਲਬੀਰ ਸਿੰਘ ਮੰਮਣਕੇ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ।
ਨਗਰ ਨਿਗਮ ਚੋਣਾਂ ਵਿੱਚ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਦਿਨ ਅੱਜ ਦੋ ਕਾਂਗਰਸੀ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਅੰਮ੍ਰਿਤਸਰ ਦੇ ਵਾਰਡ ਨੰਬਰ 37 ਅਤੇ ਵਾਰਡ ਨੰਬਰ 39 ਤੋਂ ਕਾਂਗਰਸੀ ਉਮੀਦਵਾਰ ਦੀਪਕ ਕੁਮਾਰ ਦੀਪੂ ਪਹਿਲਵਾਨ ਅਤੇ ਨਵਜੀਤ ਸਿੰਘ ਬੱਬੂ ਸ਼ਾਮਲ ਹਨ। ਦੋਵਾਂ ਨੇ ਕਾਂਗਰਸ ਵੱਲੋਂ ਨਿਗਮ ਚੋਣ ਲੜਨ ਤੋਂ ਨਾਂਹ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਮੱਦਦ ਕਰਨ ਦਾ ਐਲਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਲਾਹਕਾਰ ਹਰਿੰਦਰ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਕਾਂਗਰਸ ਵਿੱਚ ਸ਼ਾਮਲ ਹੋਏ ਇਨ੍ਹਾਂ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਨ ਉਪਰੰਤ ਸ੍ਰੀ ਮਜੀਠੀਆ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਕਾਂਗਰਸ ਦੀ ਬੇੜੀ ਡੁੱਬ ਰਹੀ ਹੈ ਅਤੇ ਸਮੇਂ ਦੀ ਨਬਜ਼ ਪਛਾਨਣ ਵਾਲੇ ਆਗੂ ਇਸ ਡੁੱਬਦੀ ਬੇੜੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਅਕਾਲੀ ਦਲ ’ਚ ਸ਼ਾਮਲ ਹੋਏ ਨਵਜੀਤ ਸਿੰਘ ਬੱਬੂ ਨੇ ਆਖਿਆ ਕਿ ਕਾਂਗਰਸ ਵਿੱਚ ਆਪਸੀ ਧੜੇਬੰਦੀ ਕਾਰਨ ਆਪਣੇ ਹੀ ਉਨ੍ਹਾਂ ਨੂੰ ਹਰਾਉਣ ਲਈ ਯਤਨਸ਼ੀਲ ਸਨ। ਇਸ ਲਈ ਉਨ੍ਹਾਂ ਅਕਾਲੀ ਦਲ ’ਚ ਸ਼ਾਮਲ ਹੋਣਾ ਬਿਹਤਰ ਸਮਝਿਆ ਹੈ।
ਕਾਂਗਰਸ ਦੇ ਦੋ ਅਧਿਕਾਰਤ ਉਮੀਦਵਾਰਾਂ ਤੋਂ ਇਲਾਵਾ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਯੂਥ ਕਾਂਗਰਸ ਹਲਕਾ ਦੱਖਣੀ ਦੇ ਪ੍ਰਧਾਨ ਪਰਮਜੀਤ ਸਿੰਘ ਚੋਪੜਾ, ਪੰਜਾਬ ਕਾਂਗਰਸ ਓ.ਬੀ.ਸੀ. ਸੈੱਲ ਦੇ ਕਨਵੀਨਰ ਇੰਦਰਜੀਤ ਸਿੰਘ ਪੰਡੋਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਮੈਂਬਰ ਯੋਜਨਾ ਬੋੋਰਡ ਹਰਜਿੰਦਰ ਚੌਹਾਨ, ਜਸਵੰਤ ਸਿੰਘ ਵਰਪਾਲ ਓ.ਬੀ.ਸੀ. ਸੈੱਲ, ਪੰਜਾਬ ਕਾਂਗਰਸ ਦੇ ਸਕੱਤਰ ਮੁਨੀਸ਼ ਕੁਮਾਰ ਰੋਂਪੀ, ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਓ.ਬੀ.ਸੀ. ਸੈੱਲ ਦੇ ਉੱਪ ਚੇਅਰਮੈਨ ਗੁਰਜਿੰਦਰ ਸਿੰਘ ਰਿੰਕੂ, ਅਖਿਲ ਭਾਰਤੀ ਦਲਿਤ ਚੇਤਨਾ ਕਾਂਗਰਸ ਦੇ ਸੂਬਾ ਪ੍ਰਧਾਨ ਵਿਜੇ ਕੁਮਾਰ ਮੂਲੇ ਚੱਕ  ਆਦਿ ਸ਼ਾਮਲ ਹਨ। ਅਕਾਲੀ ਦਲ ਵਿੱਚ ਸ਼ਾਮਲ ਹੋਏ ਇਨ੍ਹਾਂ ਆਗੂਆਂ ਨੂੰ ਸ੍ਰੀ ਮਜੀਠੀਆ ਅਤੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੇ ਸਿਰੋਪੇ ਭੇਟ ਕਰਕੇ ਜੀ ਆਇਆਂ ਨੂੰ ਆਖਿਆ। ਸ੍ਰੀ ਮਜੀਠੀਆ ਨੇ ਪਰਮਜੀਤ ਸਿੰਘ ਚੋਪੜਾ ਨੂੰ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਬਾਕੀ ਆਗੂਆਂ ਨੂੰ ਵੀ ਪਾਰਟੀ ਵਿੱਚ ਢੁਕਵਾਂ ਮਾਣ-ਸਨਮਾਨ ਦਿੱਤੇ ਜਾਣ ਦਾ ਭਰੋਸਾ ਦਿੱਤਾ।
ਇਸੇ ਦੌਰਾਨ ਚੋਣ ਅਧਿਕਾਰੀ ਅਤੇ ਡੀ.ਟੀ.ਓ. ਵਿਮਲ ਸੇਤੀਆ ਨੇ ਪੁਸ਼ਟੀ ਕੀਤੀ ਹੈ ਕਿ ਵਾਰਡ ਨੰਬਰ 39 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਬੀਰ ਸਿੰਘ ਮੰਮਣਕੇ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਖ਼ਿਲਾਫ਼ ਸਾਰੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ।
ਇਸ ਸਬੰਧੀ ਜ਼ਿਲ੍ਹਾ ਕਾਂਗਰਸੀ ਕਮੇਟੀ ਦੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ ਨੇ ਦੋਸ਼ ਲਾਇਆ ਕਿ ਹਾਕਮ ਧਿਰ ਵੱਲੋਂ ਕਾਂਗਰਸੀ ਉਮੀਦਵਾਰਾਂ ’ਤੇ ਮੈਦਾਨ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਨ੍ਹਾਂ ਦੋ ਉਮੀਦਵਾਰਾਂ ਨੇ ਵੀ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ’ਤੇ ਹਾਕਮ ਧਿਰ ਵੱਲੋਂ ਕਾਗਜ਼ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ। ਪਰ ਹੁਣ ਕਾਗਜ਼ ਵਾਪਸ ਲੈਣ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਬਾਰੇ ਇਨ੍ਹਾਂ ਕਾਂਗਰਸੀ ਆਗੂਆਂ ਨੇ ਕੋਈ ਸੂਚਨਾ ਨਹੀਂ ਦਿੱਤੀ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 29 °CHaze
    Chandigarh, India 29 °CHaze
    Ludhiana,India 29 °CHaze
    Dehradun,India 30 °CHaze

ਕ੍ਰਿਕਟ

Powered by : Mediology Software Pvt Ltd.