ਭਾਰਤ ਦੇ ਪ੍ਰਧਾਨ ਮੰਤਰੀ ਨੇ ਚੀਨ ਕੋਲ ਘੁਸਪੈਠ ਦਾ ਮੁੱਦਾ ਉਠਾਇਆ !    ਬਨੂੜ ਵਿੱਚ ਕਾਂਗਰਸੀ ਤੇ ਅਕਾਲੀ ਵਰਕਰਾਂ ’ਚ ਝੜਪ, ਚਾਰ ਫੱਟੜ !    ਬੱਸ ਬੇਕਾਬੂ ਹੋਣ ਕਾਰਨ 35 ਸਵਾਰੀਆਂ ਜ਼ਖ਼ਮੀ !    ਹਾਕਮ ਧਿਰ ਨੇ ਬੇਖੌਫ਼ ਹੋ ਕੇ ਭੁਗਤਾਈਆਂ ਸਾਰੇ ਸਾਰੇ ਟੱਬਰਾਂ ਦੀਆਂ ਵੋਟਾਂ !    ਟੋਰਾਂਟੋ ਪੰਜਾਬੀ ਫਿਲਮ ਮੇਲੇ ਦਾ ਦੂਜਾ ਦਿਨ !    ਅਮਰੀਕੀ ਦੀ ਨਿਕਲੀ 59 ਕਰੋੜ ਡਾਲਰ ਦੀ ਲਾਟਰੀ !    ਸਿਆਸੀ ਗੰਧਲੇਪਣ ਤੋਂ ਅੱਕੇ ਬਾਬੇ ਵੋਟ ਪਾਉਣ ਤੋਂ ਆਕੀ !    ਖ਼ਾਲਸਾ ਸਕੂਲ ਦੇ ਨਜ਼ਦੀਕ ਤੰਬਾਕੂ ਦੀ ਸ਼ਰੇਆਮ ਵਿਕਰੀ !    ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ: ਢੀਂਡਸਾ !    ਅਮਰੀਕਾ 'ਚ ਕਿਉਂ ਹੋ ਰਹੇ ਨੇ ਸਿੱਖਾਂ 'ਤੇ ਹਮਲੇ? !    

ਨਮਕ ਦੀ ਕੀਮਤ

Posted On May - 27 - 2012

ਪ੍ਰੇਰਕ ਪ੍ਰਸੰਗ

ਕਹਿੰਦੇ ਨੇ ਇੱਕ ਵਾਰ ਨੌਸ਼ੇਰਵਾਂ ਆਦਿਲ ਨੇ ਸੈਨਾ ਸਮੇਤ ਇੱਕ ਜੰਗਲ ਵਿੱਚ ਡੇਰਾ ਲਾਇਆ ਹੋਇਆ ਸੀ। ਭੋਜਨ ਦਾ ਸਮਾਂ ਸੀ। ਸਭ ਨੂੰ ਡਾਹਢੀ ਭੁੱਖ ਸਤਾ ਰਹੀ ਸੀ। ਸੈਨਾ ਲਈ ਰੋਟੀ ਤਿਆਰ ਹੋਣ ਲੱਗੀ।
ਅਚਾਨਕ ਰਸੋਈਏ ਦੇ ਮੁਖੀ ਨੇ ਆ ਕੇ ਕਿਹਾ, ‘‘ਮਹਾਰਾਜ, ਨਮਕ ਖ਼ਤਮ ਹੋ ਗਿਆ ਹੈ ਤੇ ਉਸ ਦਾ ਪ੍ਰਬੰਧ ਕੀਤਾ ਜਾਵੇ।’’ ਇਹ ਸੁਣ ਕੇ ਬਾਦਸ਼ਾਹ ਨੇ ਸੈਨਾਪਤੀ ਨੂੰ ਨਮਕ ਦਾ ਇੰਤਜ਼ਾਮ ਕਰਨ ਲਈ ਹੁਕਮ ਦੇ ਦਿੱਤਾ। ਸੈਨਾਪਤੀ ਜਦੋਂ ਬਾਹਰ ਪਹਿਰੇਦਾਰ ਨੂੰ ਕਹਿਣ ਲਈ ਜਾ ਹੀ ਰਿਹਾ ਸੀ ਕਿ ਬਾਦਸ਼ਾਹ ਨੇ ਕਿਹਾ, ‘‘ਸੈਨਾਪਤੀ ਜੀ ਠਹਿਰੋ। ਪਿੰਡ ਦੀ ਦੁਕਾਨ ਤੋਂ ਨਮਕ ਖਰੀਦਣ ਲਈ ਖਜ਼ਾਨੇ ’ਚੋਂ ਪੈਸੇ ਦੇ ਦਿਉ।’’
ਬਾਦਸ਼ਾਹ ਦੀ ਗੱਲ ਸੁਣ ਕੇ ਸੈਨਾਪਤੀ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ, ‘‘ਮਹਾਰਾਜ! ਨਮਕ ਜਿਹੀ ਸਸਤੀ ਚੀਜ਼ ਲਈ ਪੈਸੇ ਦੇਣ ਦੀ ਕੀ ਲੋੜ ਹ?’’ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਕਿਹਾ, ‘‘ਜੇ ਇੱਕ ਬਾਦਸ਼ਾਹ ਹੀ ਇਸ ਸਸਤੀ ਚੀਜ਼ ਦੇ ਪੈਸੇ ਅਦਾ ਨਾ ਕਰੇ ਤਾਂ ਹੋਰ ਅਧਿਕਾਰੀਆਂ ਦੀ ਜਨਤਾ ਪ੍ਰਤੀ ਸੋਚ ਦਾ ਅੰਦਾਜ਼ਾ ਤੁਸੀਂ ਖ਼ੁਦ ਹੀ ਲਾ ਸਕਦੇ ਹੋ।’’ ਨੌਸ਼ੇਰਵਾਂ ਦੀ ਦਲੀਲ ਸੁਣ ਕੇ ਸੈਨਾਪਤੀ ਦਾ ਸਿਰ ਸ਼ਰਧਾ ਨਾਲ ਉਨ੍ਹਾਂ ਅੱਗੇ ਝੁਕ ਗਿਆ।

-ਬਲਦੇਵ ਸਿੰਘ ਸਿੱਧੂ


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 36 °CWidespread Dust
    Chandigarh, India 36 °CSmoke
    Ludhiana,India 36 °CSmoke
    Dehradun,India 32 °CHaze

ਕ੍ਰਿਕਟ

Powered by : Mediology Software Pvt Ltd.