ਬੁਢਾਪੇ ਵਿੱਚ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਲਈ ਮਜਬੂਰ ਸੇਵਾਮੁਕਤ ਅਫ਼ਸਰ !    ਛੇੜਛਾੜ ਰੋਕਣ ਲਈ ਸਾਰੇ ਬੱਸ ਅੱਡਿਆਂ ਵਿੱਚ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ !    ‘ਨੌਜਵਾਨਾਂ ਨੂੰ ਫ਼ੌਜ ਪ੍ਰਤੀ ਉਤਸ਼ਾਹਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ’ !    ਹਾਈ ਕੋਰਟ ਵੱਲੋਂ ’ਵਰਸਿਟੀ ਰਜਿਸਟਰਾਰ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ !    ਸਾਬਕਾ ਸਪੀਕਰ ਕਾਹਲੋਂ ਨੇ ਪੇਸ਼ੀ ਭੁਗਤੀ !    ਦੇਣਦਾਰ ਵੱਲੋਂ ਧੱਕਾ ਮਾਰਨ ਨਾਲ ਗੁਆਂਢੀ ਬਜ਼ੁਰਗ ਦੀ ਮੌਤ !    ਤਰਨ ਤਾਰਨ ਜ਼ਿਲ੍ਹਾ ਪ੍ਰੀਸ਼ਦ ਵਿੱਚ ਬ੍ਰਹਮਪੁਰਾ ਦਾ ਹੱਥ ਉੱਚਾ !    ਅਕਾਲੀ ਵਿਧਾਇਕ ਵਲਟੋਹਾ ਤੇ ਸੰਧੂ ਅਦਾਲਤ ’ਚ ਪੇਸ਼ !    ਪੰਜਾਬ ਦੇ ਬਾਸਕਟਬਾਲ ਕੋਚ ਸੁਬਰਾਮਨੀਅਨ ਦਾ ਚਲਾਣਾ !    ਵਾਰਨਰ ਨੂੰ 5750 ਡਾਲਰ ਦਾ ਜੁਰਮਾਨਾ !    

ਨਿਊਯਾਰਕ ਦੇ ਸਿੱਖ, ਬੱਸ ਤੇ ਰੇਲ ਚਾਲਕਾਂ ਨੂੰ ਦਸਤਾਰ ਸਜਾਉਣ ਦੀ ਖੁੱਲ੍ਹ

Posted On May - 31 - 2012

ਨਿਊਯਾਰਕ, 31 ਮਈ
ਅਮਰੀਕਾ ਵਿਚ ਨਿਊਯਾਰਕ ਸਿਟੀ ਟਰਾਂਜ਼ਿਟ ਅਥਾਰਟੀ (ਐਨ.ਵਾਈ.ਸੀ. ਟੀ.ਏ.) ਦੇ ਸਿੱਖ ਤੇ ਮੁਸਲਮਾਨ ਕਰਮਚਾਰੀ ਹੁਣ ਪਗੜੀ ਤੇ ਟੋਪੀ ਬਗੈਰ ਸਰਕਾਰੀ ਏਜੰਸੀ ਦਾ ਲੋਗੋ ਲਗਾਏ ਪਹਿਨ ਸਕਣਗੇ।  9/11 ਦੇ ਅਤਿਵਾਦੀ ਹਮਲੇ ਮਗਰੋਂ ਨਵੇਂ ਵਰਦੀ ਨਿਯਮ ਲਾਗੂ ਹੋਣ ਮਗਰੋਂ ਕਰਮਚਾਰੀਆਂ ਲਈ ਇਹ ਵੱਡੀ ਕਾਨੂੰਨੀ ਜਿੱਤ ਹੈ।
ਅਮਰੀਕੀ ਨਿਆਂ ਮੰਤਰਾਲੇ ਨੇ ਕੱਲ੍ਹ ਐਨ.ਵਾਈ.ਸੀ.ਟੀ.ਏ. ਨਾਲ ਸਮਝੌਤਾ ਕੀਤਾ। ਇਹ ਸਮਝੌਤਾ ਮੰਤਰਾਲੇ ਵੱਲੋਂ ਸਤੰਬਰ 2004 ਵਿਚ ਪੂਰਬੀ ਨਿਊਯਾਰਕ ਜ਼ਿਲ੍ਹੇ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਇਹ ਸ਼ਿਕਾਇਤ ਦਰਜ ਕਰਾਉਣ ਮਗਰੋਂ ਹੋਇਆ ਹੈ ਜਿਸ ਵਿਚ ਉਸ ਨੇ ਐਨ.ਵਾਈ.ਸੀ.ਟੀ.ਏ. ਉਪਰ ਦੋਸ਼ ਲਗਾਇਆ ਸੀ ਕਿ ਉਹ ਧਾਰਮਿਕ ਭੇਦਭਾਵ ਕਰ ਰਿਹਾ ਹੈ। ਇਸ ਸਮਝੌਤੇ ਤਹਿਤ ਐਨ.ਵਾਈ.ਸੀ.ਟੀ.ਏ. ਨੂੰ ਨਵੀਂ ਵਰਦੀ ਪਗੜੀ ਨੀਤੀ ਨੂੰ ਮਨਜ਼ੂਰੀ ਦੇਣੀ ਹੋਵੇਗੀ ਜਿਸ ਤਹਿਤ ਜਨਤਕ ਸੰਪਰਕ ਅਹੁਦਿਆਂ, ਜਿਵੇਂ ਬੱਸ ਤੇ ਅੰਡਰ-ਗਰਾਊਂਡ ਟਰੇਨ ਸੇਵਾ ਦੇ ਕਰਮਚਾਰੀਆਂ ਨੂੰ ਮੈਟਰੋਪੋਲਿਟਨ ਟਰਾਂਜ਼ਿਟ ਅਥਾਰਟੀ (ਐਮ.ਟੀ.ਏ.) ਦਾ ਲੋਗੋ ਲਗਾਏ ਬਗੈਰ ਹੀ ਖਿਮਾਰਸ, ਪਗੜੀ, ਕੁਯੀਸ, ਟੋਪੀ, ਸਾਫਾ ਤੇ ਸਕਾਰਫ ਪਾਉਣ ਦੀ ਇਜਾਜ਼ਤ ਹੋਵੇਗੀ। ਐਮ.ਟੀ.ਏ. ਰੇਲ ਤੇ ਬੱਸ ਅਪਰੇਟਰ ਐਨ.ਵਾਈ.ਸੀ.ਟੀ.ਏ. ਦੀ ਮੂਲ ਏਜੰਸੀ ਹੈ।
ਐਨ.ਵਾਈ.ਸੀ.ਟੀ.ਏ. ਇਸ ਦੇ ਨਾਲ ਹੀ ਆਪਣੇ ਅੱਠ ਮੌਜੂਦਾ ਤੇ ਸਾਬਕਾ ਕਰਮਚਾਰੀਆਂ ਨੂੰ 18,4500 ਡਾਲਰ ਦਾ ਭੁਗਤਾਨ ਕਰੇਗਾ। ਇਸ ਵਿਚ ਕੁਝ ਸਿੱਖ ਤੇ ਮੁਸਲਮਾਨ ਹਨ ਜਿਨ੍ਹਾਂ ਨੇ ਕਥਿਤ ਤੌਰ ’ਤੇ ਰੁਜ਼ਗਾਰ ਵਿਚ ਭੇਦਭਾਵ ਦੇ ਦੋਸ਼ ਲਗਾਏ।
ਇਹ ਸਮਝੌਤਾ ਸਿੱਖ ਐਮ.ਟੀ.ਏ. ਕਰਮਚਾਰੀਆਂ ਨੂੰ ਪਗੜੀ ਪਹਿਨਣ ਦੀ ਇਜਾਜ਼ਤ ਦੇਵੇਗੀ, ਜੇਕਰ ਉਨ੍ਹਾਂ ਦੀ ਪਗੜੀ ਉਨ੍ਹਾਂ ਦੀ ਨੀਲੇ ਰੰਗ ਦੀ ਵਰਦੀ ਦੇ ਰੰਗ ਦੀ ਹੋਵੇ। ਇਸ ਸਮਝੌਤੇ ਤਹਿਤ ਐਮ.ਟੀ.ਏ. ਨਵੀਂ ਨੀਤੀ ਤਹਿਤ ਟਰੇਨਿੰਗ ਦੇਵੇਗਾ।
ਸਿਵਲ ਰਾਈਟਸ ਡਿਵੀਜ਼ਨ ਦੇ ਅਟਾਰਨੀ ਜਨਰਲ ਥਾਮਸ ਪੇਰੇਜੇ ਨੇ ਇਕ ਬਿਆਨ ਵਿਚ ਕਿਹਾ, ‘‘ਇਹ ਸਮਝੌਤਾ ਸਪਸ਼ਟ ਸੰਦੇਸ਼ ਹੈ ਕਿ ਨਿਆਂ ਮੰਤਰਾਲਾ ਧਾਰਮਿਕ ਆਧਾਰ ਉਪਰ ਭੇਦਭਾਵ ਬਰਦਾਸ਼ਤ ਨਹੀਂ ਕਰੇਗਾ।’’
ਇਸ ਦੌਰਾਨ ਸਿੱਖ ਕੁਲੀਸ਼ਨ ਨਾਮ ਦੀ ਜਥੇਬੰਦੀ ਨੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ। ਕੁਲੀਸ਼ਨ ਦੇ ਪ੍ਰੋਗਰਾਮ ਡਾਇਰੈਕਟਰ ਅਮਰਦੀਪ ਸਿੰਘ ਨੇ ਕਿਹਾ, ‘‘ਅਸੀਂ ਖੁਸ਼ ਹਾਂ ਕਿ ਇਕ ਮਾੜਾ ਅਧਿਆਇ ਸਮਾਪਤ ਹੋ ਗਿਆ ਹੈ।  9/11 ਮਗਰੋਂ ਬੇਕਸੂਰ ਸਿੱਖਾਂ ਤੇ ਮੁਸਲਮਾਨਾਂ ਨੂੰ ਐਵੇਂ ਹੀ ਸਜ਼ਾ ਦਿੱਤੀ ਜਾ ਰਹੀ ਸੀ।’’
 -ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 45 °CWidespread Dust
    Chandigarh, India 45 °CSunny
    Ludhiana,India 45 °CSunny
    Dehradun,India 37 °CHaze

ਕ੍ਰਿਕਟ

Powered by : Mediology Software Pvt Ltd.