ਪਰਵਾਸੀ ਭਾਰਤੀ ਨਾਲ 35 ਲੱਖ ਦੀ ਠੱਗੀ ਲਾਉਣ ਦੇ ਦੋਸ਼ 'ਚ ਦੋ ਜੋੜੇ ਗ੍ਰਿਫ਼ਤਾਰ !    ਟਾਟਰਾ ਕੇਸ: ਵਿਸ਼ੇਸ਼ ਅਦਾਲਤ ਵੱਲੋਂ ਸਾਬਕਾ ਜਨਰਲ ਤੇਜਿੰਦਰ ਸਿੰਘ ਨੂੰ ਸੰਮਨ !    ਸੂਮੋ ਨਾਲੇ ਵਿੱਚ ਡਿੱਗੀ, ਅੱਠ ਹਲਾਕ, ਤਿੰਨ ਜ਼ਖ਼ਮੀ !    ਅਣਖ਼ ਖ਼ਾਤਰ ਪ੍ਰੇਮੀ ਜੋੜੇ ਦੀ ਹੱਤਿਆ !    ਆਨੰਦਪੁਰ ਸਾਹਿਬ ਅਜੇ ਤੱਕ ਸਰਕਾਰੀ ਤੌਰ 'ਤੇ ਨਹੀਂ ਬਣ ਸਕਿਆ ਪਵਿੱਤਰ ਸ਼ਹਿਰ !    ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਫੜਿਆ !    ਵਿਗਿਆਨ ਅਤੇ ਆਮ ਆਦਮੀ !    ਹਾਸ਼ੀਏ ’ਤੇ ਪੁੱਜੀ ਮੁਢਲੀ ਸਿੱਖਿਆ !    ਸਕੂਲਾਂ ਦਾ ਬਾਲ ਮੇਲਾ ਇੱਕ ਨਵੀਂ ਪਹਿਲ !    ਐਂਡਰਾਇਡ ਕੀ ਹੈ? !    

ਬੀਟੀ ਕਾਟਨ ਦਾ ਬੀਜ ਵੇਚਣ ਵਾਲੀਆਂ ਫਰਮਾਂ ਦੀਆਂ ਬਿਲ ਬੁੱਕਾਂ ਦੀ ਪੜਤਾਲ

Posted On May - 27 - 2012

ਜੋਗਿੰਦਰ ਮਾਨ
ਮਾਨਸਾ, 27 ਮਈ
ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਗੁਰਸੇਵਕ ਸਿੰਘ ਸੰਧੂ ਦੀ ਅਗਵਾਈ ਵਿੱਚ ਇਕ ਟੀਮ ਨੇ ਮਾਨਸਾ ਜ਼ਿਲ੍ਹੇ ਦੇ ਸ਼ਹਿਰਾਂ ਤੇ ਕਸਬਿਆਂ ਵਿੱਚ ਬੀਜ ਫਰਮਾਂ ਦੇ ਸਟਾਕ ਰਜਿਸਟਰਾਂ ਅਤੇ ਬਿੱਲ ਬੁੱਕਾਂ ਦੀ ਜਾਂਚ ਕੀਤੀ। ਚੈਕਿੰਗ ਦੌਰਾਨ ਕਈ ਡੀਲਰਾਂ ਦੀ ਝਾੜ ਝੰਬ ਕਰਦਿਆਂ ਹਦਾਇਤ ਕੀਤੀ ਕਿ ਉਹ ਬੀਟੀ ਕਾਟਨ ਬੀਜ ਦੀ ਵਿਕਰੀ ਪੱਕੇ ਬਿੱਲਾਂ ਰਾਹੀਂ ਹੀ ਕਰਨ ਅਤੇ ਕਿਸਾਨ ਨੂੰ ਕੋਈ ਵੀ ਬੇਲੋੜੀ ਵਸਤ ਨਾ ਦਿੱਤੀ ਜਾਵੇ।
ਚੈਕਿੰਗ ਤੋਂ ਬਾਅਦ ਸੰਯੁਕਤ ਡਾਇਰੈਕਟਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਮਾਨਸਾ ਵੱਲੋਂ ਹੁਣ ਤੱਕ ਬੀਟੀ ਬੀਜ ਦੇ 100 ਸੈਂਪਲ ਭਰੇ ਜਾ ਚੁੱਕੇ ਹਨ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਡੀਲਰਾਂ ਵੱਲੋਂ ਬੀਟੀ ਬੀਜ ਦੀ ਵਿਕਰੀ ‘ਤੇ ਨਜ਼ਰ ਰੱਖਣ, ਜਿਥੇ ਕਿਤੇ ਵੀ ਸ਼ੱਕ ਹੋਵੇ ਤਾਂ ਉਸ ਵਿੱਚੋਂ ਸੈਂਪਲ ਪਹਿਲ ਦੇ ਆਧਾਰ ‘ਤੇ ਟੈਸਟ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਜੇ ਕੋਈ ਫਰਮ ਉਲੰਘਣਾ ਕਰਦੀ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ। ਡਾ. ਸੰਧੂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਵਾਰ 86000 ਹੈਕਟੇਅਰ ਵਿੱਚ ਨਰਮੇ ਦੀ ਬਿਜਾਈ ਕੀਤੀ ਜਾਵੇਗੀ ਅਤੇ ਇਸ ਲਈ ਤਕਰੀਬਨ 4.25 ਲੱਖ ਪੈਕਟ ਬੀਟੀ ਬੀਜ ਦੀ ਜ਼ਰੂਰਤ ਪਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਮਾਨਸਾ ਵਿੱਚ 3.70 ਲੱਖ ਪੈਕਟ ਬੀਟੀ ਬੀਜ ਪਹੁੰਚ ਚੁੱਕਾ ਹੈ ਅਤੇ ਇਸ ਵਿੱਚੋਂ 2.40 ਲੱਖ ਪੈਕਟ ਬੀਜ ਵਿਕ ਚੁੱਕਾ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਗਤਾਰ ਸਿੰਘ ਬਰਾੜ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਖੇਤੀ ਅਧਿਕਾਰੀ ਨੇ ਇਸ ਵਾਰ ਮਾਨਸਾ ਜ਼ਿਲ੍ਹੇ ਵਿੱਚ ਗੁਆਰੇ ਦੀ ਬਿਜਾਈ ਦਾ ਨਿਰੀਖਣ ਕਰਨ ਲਈ ਪਿੰਡ ਰਾਏਪੁਰ ਦਾ ਦੌਰਾ ਵੀ ਕੀਤਾ। ਉਨ੍ਹਾਂ ਕਿਸਾਨਾਂ ਨਰਦੇਵ ਸਿੰਘ ਅਤੇ ਜਸਵੀਰ ਸਿੰਘ ਵੱਲੋਂ 60-65 ਏਕੜ ਰਕਬੇ ਵਿੱਚ ਕੀਤੀ ਗੁਆਰੇ ਦੀ ਬਿਜਾਈ ਬਾਰੇ ਕਿਹਾ ਕਿ ਕਿਸਾਨਾਂ ਨੂੰ ਇਹ ਬੀਜ ਗੰਗਾਨਗਰ ਦੀ ਫਰਮ ਵੱਲੋਂ ਮੁਫ਼ਤ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਆਰੇ ਦੀ ਕਿਸਮ 365 ਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਇਹ ਕਿਸਮ 90 ਦਿਨ ਵਿੱਚ ਪੱਕ ਜਾਂਦੀ ਹੈ। ਡਾ. ਸੰਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਗੁਆਰੇ ਦੀ ਬਿਜਾਈ ਕੇਵਲ ਹਲਕੀਆਂ ਜ਼ਮੀਨਾਂ ਵਿੱਚ ਹੀ ਕਰਨ ਅਤੇ ਜਿਥੇ ਕਿਤੇ ਜ਼ਮੀਨ ਸਖ਼ਤ ਹੋਵੇ ਜਾਂ ਪਾਣੀ ਖੜ੍ਹਨ ਦੀ ਸ਼ਿਕਾਇਤ ਹੋਵੇ, ਉਥੇ ਗੁਆਰੇ ਦੀ ਬਿਜਾਈ ਨਾ ਕੀਤੀ ਜਾਵੇ।
ਡਾ. ਸੰਧੂ ਨੇ ਕਿਹਾ ਕਿ ਗੁਆਰੇ ਦੀ ਬਿਜਾਈ ਤੋਂ ਲੈ ਕੇ ਫਸਲ ਦੇ ਪੱਕਣ ਤੱਕ ਨਦੀਨਾਂ ਦੀ ਰੋਕਥਾਮ ਕਿਸਾਨਾਂ ਵੱਲੋਂ ਆਪਣੇ ਤੌਰ ‘ਤੇ ਕੀਤੀ ਜਾਂਦੀ ਹੈ ਅਤੇ ਜੇ ਕਿਸਾਨ ਦੀ ਫਸਲ ਭਰਪੂਰ ਹੁੰਦੀ ਹੈ ਤਾਂ ਕੰਪਨੀ 40 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ  ਨਾਲ  ਫਸਲ ਦੀ ਖਰੀਦ ਕਰੇਗੀ। ਉਨ੍ਹਾਂ ਮੌਕੇ ‘ਤੇ ਮੌਜੂਦ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜਿਸ ਕਿਸੇ ਵੀ ਕਿਸਾਨ ਨੇ ਇਸ ਕੰਪਨੀ ਦਾ ਬੀਜ ਬੀਜਣਾ ਹੋਵੇ ਤਾਂ ਉਹ ਕੰਪਨੀ ਨਾਲ ਸਮਝੌਤਾ ਕਰਕੇ ਬਿਜਾਈ ਕਰਨ ਤਾਂ ਜੋ ਬਾਅਦ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।


Comments Off
Share |
Both comments and pings are currently closed.

Comments are closed.

  • ਮੌਸਮ

    Delhi, India 28 °CFog
    Chandigarh, India 28 °CMostly Cloudy
    Ludhiana,India 28 °CMostly Cloudy
    Dehradun,India 25 °CThunderstorm

ਕ੍ਰਿਕਟ

Powered by : Mediology Software Pvt Ltd.