ਚੇਨਈ ਸੁਪਰਕਿੰਗਜ਼ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ !    ਉੱਤਰੀ ਭਾਰਤ 'ਚ ਸੈਰ ਸਪਾਟੇ ਦੇ ਵਿਕਾਸ ਲਈ ਨਿੱਜੀ ਖੇਤਰ ਦਾ ਅਹਿਮ ਯੋਗਦਾਨ: ਪਾਟਿਲ !    ਆਰੁਸ਼ੀ ਕੇਸ: ਮਾਪਿਆਂ ਦੀ ਗਵਾਹਾਂ ਵਾਲੀ ਪਟੀਸ਼ਨ ਰੱਦ !    ਲਾਲੂ ਯਾਦਵ ਖਿਲਾਫ਼ ਕੇਸ ਦੀ ਸੁਣਵਾਈ ਹੁਣ ਸੋਮਵਾਰ ਨੂੰ !    ਸਾਬਕਾ ਫਰਾਟਾ ਦੌੜਾਕ ਸ਼ੈਟੀ ਆਨੰਦ ਦੀ ਮੌਤ !    ਆਈਪੀਐਲ:ਚੇਨਈ ਵੱਲੋਂ ਮੁੰਬਈ ਨੂੰ 193 ਦੌੜਾਂ ਬਣਾਉਣ ਦੀ ਚੁਣੌਤੀ !    ਰਾਜ ਸਭਾ ਲਈ ਪ੍ਰਧਾਨ ਮੰਤਰੀ ਦੇ ਕਾਗਜ਼ ਸਹੀ ਪਾਏ ਗਏ !    ਹਰੀਹਰਨ ਨੂੰ ਲਤਾ ਮੰਗੇਸ਼ਕਰ ਪੁਰਸਕਾਰ !    ਬਲਾਕ ਫੂਲ ਦੀਆਂ 15 ਸੀਟਾਂ ਵਿਚੋਂ 11 'ਤੇ ਅਕਾਲੀ ਦਲ ਦੀ ਜਿੱਤ, ਇਕ-ਇਕ ਸੀਟ ਕਾਂਗਰਸ ਤੇ ਪੀਪਲਜ਼ ਪਾਰਟੀ ਦੇ ਹਿੱਸੇ ਆਈ !    ਲਾਹੌਰ ਦੇ ਕਾਲਜ ਵਿੱਚ ਟੈਗੋਰ ਦੀਆਂ ਕਵਿਤਾਵਾਂ ਗੂੰਜੀਆਂ !    

ਭਾਰਤੀ ਕੋਚਿੰਗ ਦੂਜੇ ਮੁਲਕਾਂ ਨਾਲੋਂ ਬੇਹੱਦ ਪੱਛੜੀ: ਮਾਕਨ

Posted On May - 27 - 2012

ਨਵੀਂ ਦਿੱਲੀ, 27 ਮਈ
ਕੇਂਦਰੀ ਖੇਡ ਮੰਤਰੀ ਅਜੇ ਮਾਕਨ ਨੇ ਅੱਜ ਕਿਹਾ ਹੈ ਕਿ ਭਾਰਤੀ ‘ਦਰੋਣਾਚਾਰੀਆ’ ਨੂੰ ਕੋਚਿੰਗ ਦੇ ਮਾਮਲੇ ’ਚ ਵਿਦੇਸ਼ੀ ਕੋਚਾਂ ਨਾਲੋਂ ਬਿਹਤਰ ਬਣਨਾ ਪਵੇਗਾ ਤਾਂ ਹੀ ਉਹ ਦੇਸ਼ ਨੂੰ ਕੌਮਾਂਤਰੀ ਪੱਧਰ ’ਤੇ ਤਮਗੇ ਜਿੱਤਣ ਵਾਲੇ ਖਿਡਾਰੀ ਦੇ ਸਕਣਗੇ।
ਇੱਥੇ ਐਸੋਸੀਏਸ਼ਨ ਆਫ ਦਰੋਣਾਚਾਰੀਆ ਐਵਾਰਡੀ ਦੇ ਛੇਵੇਂ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਕਨ ਨੇ ਕਿਹਾ ਕਿ ਭਾਰਤੀ ਕੋਚਿੰਗ ਸਿਸਟਮ ਦੂਜੇ ਦੇਸ਼ਾਂ ਦੇ ਮੁਕਾਬਲੇ ਪਛੜਿਆ ਹੋਇਆ ਹੈ ਤੇ ਇਹ ਹੁਣ ਤਕ ਇਕ ਹੀ ਸੇਧ ’ਚ ਚੱਲ  ਰਿਹਾ ਹੈ ਜਦੋਂ ਕਿ ਇਸ ’ਚ ਅਹਿਮ ਸੁਧਾਰ ਲਿਆਉਣ ਤੇ ਇਸ ਨੂੰ ਵਿਦੇਸ਼ੀ ਕੋਚਾਂ ਦੀ ਬਰਾਬਰੀ ’ਤੇ ਪਹੁੰਚਾਉਣ ਦੀ ਜ਼ਰੂਰਤ ਹੈ। ਇਸ ਮੌਕੇ ਖੇਡ ਮੰਤਰੀ ਨੇ ਕਿਹਾ ਕਿ ਉਨ੍ਹਾਂ ਚੀਨ ਤੇ ਕਿਊਬਾ ਵਰਗੇ ਕਈ ਦੇਸ਼ਾਂ ਦਾ ਦੌਰਾ ਕੀਤਾ ਹੈ ਜਿੱਥੇ ਕੋਚਿੰਗ ਦੀਆਂ ਸਹੂਲਤਾਂ ਭਾਰਤ ਤੋਂ ਕਿਤੇ ਬਿਹਤਰ ਹਨ। ਇਸ ਲਈ ਤਮਗੇ ਜਿੱਤਣ ਲਈ  ਭਾਰਤ ਨੂੰ ਉਨ੍ਹਾਂ ਦੇ ਪੱਧਰ ’ਤੇ ਕੋਚਿੰਗ ਸਿਸਟਮ ਉਸਾਰਨਾ ਪਵੇਗਾ।
ਸ੍ਰੀ ਮਾਕਨ ਨੇ ਕਿਹਾ ਕਿ ਦੇਸ਼ ਦਾ ਭਵਿੱਖ ਅਜਿਹੇ ਸਨਮਾਨਤ ਕੋਚਾਂ ’ਤੇ ਨਿਰਭਰ ਹੈ ਕਿਉਂਕਿ ਉਹ ਹੀ ਦੇਸ਼ ਨੂੰ ‘ਅਰਜਨ’ ਪੈਦਾ ਕਰਕੇ ਦੇ ਸਕਦੇ ਹਨ। ਉਨ੍ਹਾਂ ਸੱਦਾ ਦਿੱਤਾ ਕਿ ਜ਼ਿਆਦਾ ਤੋਂ ਜ਼ਿਆਦਾ ਖਿਡਾਰੀ ਆਪਣੇ ਖੇਡ ਕਰੀਅਰ ਤੋਂ ਬਾਅਦ ਕੋਚਿੰਗ ਨਾਲ ਜੁੜਨ ਕਿਉਂਕਿ ਉਹ ਖਿਡਾਰੀਆਂ ਦੀਆਂ ਜ਼ਰੂਰਤਾਂ ਤੇ ਭਾਵਨਾਵਾਂ ਨੂੰ ਜ਼ਿਆਦਾ ਬਿਹਤਰ ਢੰਗ ਨਾਲ ਸਮਝ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਡ ਮੰਤਰਾਲਾ ਕੋਚਿੰਗ ’ਚ ਸੁਧਾਰ ਲਈ ਉਪਰਾਲੇ ਕਰ ਰਿਹਾ ਹੈ। ਐਨ ਆਈ ਐਸ ਪਟਿਆਲਾ ਨੂੰ ਵਿਸ਼ਵ ਪੱਧਰੀ ਬਣਾਉਣ ਲਈ 300 ਕਰੋੜ ਰੁਪਏ ਖਰਚ ਕੀਤੇ ਜਾਣਗੇ ਤਾਂ ਕਿ ਇੱਥੋਂ ਦੇਸ਼ ਦੇ ਖਿਡਾਰੀਆਂ ਨੂੰ ਬਿਹਤਰੀਨ ਸਿਖਲਾਈ ਮਿਲ ਸਕੇ।
ਇਸ ਮੌਕੇ ਸ੍ਰੀ ਮਾਕਨ ਨੇ ਮੰਨਿਆ ਕਿ ਵਿਦੇਸ਼ੀ ਕੋਚਾਂ ਦੀਆਂ ਸਹੂਲਤਾਂ ਸੀਨੀਅਰ ਪੱਧਰ ਤੋਂ ਇਲਾਵਾ ਸਬ ਜੂਨੀਅਰ ਤੇ ਜੂਨੀਅਰ ਪੱਧਰ ’ਤੇ ਮੁਹੱਈਆ ਕਰਵਾਈ ਜਾਵੇ ਕਿਉਂਕਿ ਇੱਥੋਂ ਹੀ ਭਵਿੱਖ ਦੇ ਚੈਂਪੀਅਨ ਤਿਆਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੂਨੀਅਰ ਪੱਧਰ ’ਤੇ ਜਦੋਂ ਚੰਗੇ ਖਿਡਾਰੀ ਤਿਆਰ ਹੋਣਗੇ ਤਾਂ ਹੀ ਉਹ ਅੱਗੇ ਚੱਲ ਕੇ ਸੀਨੀਅਰ ਪੱਧਰ ’ਤੇ ਆਪਣੀ ਛਾਪ ਛੱਡ ਸਕਣਗੇ।
      -ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 33 °CHaze
    Chandigarh, India 34 °CClear
    Ludhiana,India 34 °CClear
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.