ਸਰਬੱਤ ਦਾ ਭਲਾ ਟਰੱਸਟ ਵੱਲੋਂ ਮਸਕਟ ਦੀ ਸਹਾਇਤਾ ਦਾ ਐਲਾਨ !    ਮਾਤਾ ਗੁਜਰੀ ਸਕੂਲ ’ਚ ਸਮਾਗਮ ਦੌਰਾਨ ਸ਼ਖ਼ਸੀਅਤਾਂ ਦਾ ਸਨਮਾਨ !    ਹੋਣਹਾਰ ਵਿਦਿਆਰਥੀਆਂ ਦਾ ਸਨਮਾਨ !    ਬਰਨਾਲਾ ਪੁਲੀਸ ਦੀ ਸੁਸਤੀ ਕਰਕੇ ਚੋਰਾਂ ਦੇ ਹੌਸਲੇ ਬੁਲੰਦ !    ਦਿਹਾਤੀ ਚੋਣਾਂ ਜਿੱਤਣ ਵਾਲਿਆਂ ਵਿੱਚੋਂ ਬਹੁ-ਗਿਣਤੀ ਅੰਗੂਠਾ ਛਾਪ !    ਬਾਦਸ਼ਾਹ ਬਣਨ ਦੀ ਯੋਗਤਾ !    ਸਾਰੋ ਛੈ !    ਨਕਲਾਂ ਵਾਲੇ ਤਰ ਗਏ! !    ਚਾਨਣ ਦੇ ਵਣਜਾਰੇ !    ਪਾਕਿਸਤਾਨ: ਇਤਿਹਾਸ ਦੇ ਝਰੋਖੇ ’ਚੋਂ !    

ਵਿਸ਼ਵ ਤੰਬਾਕੂ ਰਹਿਤ ਦਿਵਸ

Posted On May - 30 - 2012

ਡਾ. ਪ੍ਰਹਿਲਾਦ ਦੁੱਗਲ

ਵਿਸ਼ਵ ਸਿਹਤ ਸੰਗਠਨ ਵੱਲੋਂ ਹਰ ਸਾਲ 31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਵੱਲੋਂ  ਤੰਬਾਕੂ ਦੀ ਰੋਕਥਾਮ ਦੇ ਸਬੰਧ ਵਿੱਚ ਜਨਚੇਤਨਾ ਫੈਲਾਉਣ ਦੇ ਮੰਤਵ ਨਾਲ ਇੱਕ ਵਿਸ਼ੇ ਨੂੰ ਲੈ ਕੇ ਮੁਹਿੰਮ ਚਲਾਈ ਜਾਂਦੀ ਹੈ। ਇਸ ਸਾਲ ਵੀ ਇਹ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਸ ਦਾ ਵਿਸ਼ਾ ਹੈ- ‘ਤੰਬਾਕੂ ਉਦਯੋਗ ਦੀ ਦਖ਼ਲਅੰਦਾਜੀ’। ਇਸ ਮੁਹਿੰਮ ਦਾ ਉਦੇਸ਼ ਤੰਬਾਕੂ ਉਦਯੋਗ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਯਤਨਾਂ ਨੂੰ ਲਗਾਤਾਰ ਢਾਹ ਲਾਉਣ ਦੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ  ਨੂੰ ਠੱਲ੍ਹ ਪਾਉਣਾ ਹੈ। ਵਿਸ਼ਵ ਤੰਬਾਕੂ ਦਿਵਸ ਮੌਕੇ, ਅਮਨਦੀਪ ਹਸਪਤਾਲ ਵਿਖੇ ਸਿਰ ਅਤੇ ਗਲੇ ਦੇ ਕੈਂਸਰ ਸਰਜਰੀ ਵਿਭਾਗ ਦੇ ਮੁਖੀ ਦੁਆਰਾ ਤੰਬਾਕੂ ਵਿਰੋਧੀ ਮੁਹਿੰਮ ਨੂੰ ਨਵਾਂ ਮੁਹਾਂਦਰਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹ ‘ਤੰਬਾਕੂ ਪੀੜਤਾਂ ਦੀ ਆਵਾਜ਼’ ਨਾਮੀਂ ਤੰਬਾਕੂ ਵਿਰੋਧੀ ਮੁਹਿੰਮ ਨਾਲ ਜੁੜੇ ਹੋਏ ਹਨ। ਇਹ ਮੁਹਿੰਮ ਤੰਬਾਕੂ ਪੀੜਤ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਇਨ੍ਹਾਂ ਮਰੀਜ਼ਾਂ  ਦਾ ਇਲਾਜ ਕਰ ਰਹੇ ਡਾਕਟਰਾਂ ਵੱਲੋਂ ਚਲਾਈ ਜਾ ਰਹੀ ਹੈ। ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਇਸ ਮੁਹਿੰਮ ਦੇ ਸਰਪ੍ਰਸਤ ਲੋਕਾਂ ਨੇ ਵੱਖ-ਵੱਖ ਰਾਜਾਂ  ਵਿੱਚ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਤੰਬਾਕੂ ਸਬੰਧੀ  ਅਪਰਾਧਾਂ ਨੂੰ ਮਹੀਨੇਵਾਰ ਅਪਰਾਧ ਰਿਪੋਰਟ ਦਾ ਹਿੱਸਾ ਬਣਾਉਣ ਲਈ ਅਪੀਲ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਤੰਬਾਕੂ ਵਿਰੋਧੀ ਕਾਨੂੰਨਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਪੰਜਾਬ ਵਿੱਚ ਵੀ ਇਸੇ ਬਾਰੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਐਸ.ਐਸ.ਸੈਣੀ ਨੂੰ ਅਰਜੀ ਲਿਖ ਕੇ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕਰਨ ਲਈ ਬੇਨਤੀ ਕੀਤੀ ਗਈ ਹੈ। ਪੰਜਾਬ ਦੇ ਏ.ਡੀ.ਜੀ.ਪੀ.(ਅਪਰਾਧ)  ਵੀ.ਕੇ. ਭਵਰਾ ਨੂੰ ਵੀ ਤੰਬਾਕੂਨੋਸ਼ੀ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਲਈ ਬੇਨਤੀ ਕੀਤੀ ਹੈ। ਉਨ੍ਹਾਂ ਨੇ ਤੰਬਾਕੂ ਵਿਰੋਧੀ ਕਾਨੂੰਨ (ਕੋਪਟਾ) ਦੀਆਂ ਸਬੰਧਤ ਧਾਰਾਵਾਂ ਦਾ ਨਿਰੀਖਣ ਕਰਨ ਦਾ ਭਰੋਸਾ ਦਿਵਾਇਆ ਹੈ। ਤੰਬਾਕੂ ਰਹਿਤ ਦਿਵਸ ਮੌਕੇ ਸਰਕਾਰ ਨੂੰ ਤੰਬਾਕੂਨੋਸ਼ੀ ਵਿਰੁੱਧ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਕਿਉਂਕਿ ਕੁਝ ਰਾਜਾਂ ਜਿਵੇਂ ਕਰਨਾਟਕ ਅਤੇ ਬਿਹਾਰ ਨੇ ਪਹਿਲਾਂ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਨੂੰ ਤੰਬਾਕੂ ਉਤਪਾਦਾਂ ’ਤੇ ਟੈਕਸ ਲਗਾਉਣ ਅਤੇ ਪੰਜਾਬ ਵਿੱਚ ਗੁਟਕੇ ’ਤੇ ਰੋਕ ਲਗਾਉਣ ਦੀ ਵੀ ਅਪੀਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਅਤੇ ਕੇਰਲ ਸੂਬਿਆਂ ਨੇ ਗੁਟਕੇ ’ਤੇ ਪਾਬੰਦੀ ਲਗਾਈ ਹੋਈ ਹੈ।
ਅਮਨਦੀਪ ਹਸਪਤਾਲ ਵਿਖੇ ਹਰ ਰੋਜ਼ ਹੀ ਤੰਬਾਕੂ ਪੀੜਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਤੰਬਾਕੂ ਦੀ ਘੱਟ ਕੀਮਤ, ਹਰ ਜਗ੍ਹਾ ਆਸਾਨੀ ਨਾਲ ਉਪਲਬਧ ਹੋਣਾ ਅਤੇ ਤੰਬਾਕੂ ਕੰਪਨੀਆਂ ਵੱਲੋਂ ਇਸ ਸਬੰਧੀ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਕਾਰਨ  ਲੋਕ ਇਸ ਬੁਰਾਈ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਕੈਂਸਰ ਮਰੀਜ਼ਾਂ ਨੂੰ ਵਿੱਤੀ ਸਹਾਇਤਾ ਦਿੰਦੀ ਹੈ, ਗੁਟਕੇ ’ਤੇ ਰੋਕ ਲਗਾ ਕੇ ਅਤੇ ਇਸ ’ਤੇ ਟੈਕਸ ਵਧਾ ਕੇ ਆਪਣੇ ਲੋਕਾਂ ਨੂੰ ਇਸ ਦੀ ਮਾਰ ਤੋਂ ਬਚਾ ਸਕਦੀ ਹੈ। ਇੰਜ ਕਰਨ ਨਾਲ ਪੰਜਾਬ ਨੂੰ ਤੰਬਾਕੂ ਮੁਕਤ ਰਾਜ ਬਣਾਇਆ ਜਾ ਸਕਦਾ ਹੈ।
*  ਸੰਪਰਕ: 94172-78585


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 37 °CHaze
    Chandigarh, India 34 °CClear
    Ludhiana,India 34 °CClear
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.