ਨਰੋਆ ਰੱਖਿਅਕ ਰਿਹਾ ਓਲੰਪੀਅਨ ਧਰਮ ਸਿੰਘ !    ਓਲੰਪਿਕ ਹਾਕੀ ਖਿਡਾਰੀ ਅਤੇ ਕੋਚ ਬਾਲਕ੍ਰਿਸ਼ਨ ਸਿੰਘ !    ਮਾਲਵਾ: ਅਤੀਤ ਅਤੇ ਵਰਤਮਾਨ !    ਫੁੱਲਾਂ ਨਾਲ ਮਹਿਕਦਾ ਚੈਲ !    ਸਾਗਰ ਦਾ ਸ਼ਾਹ-ਅਸਵਾਰ ਅਭਿਲਾਸ਼ ਟਾਮੀ !    ਦੋ ਭਰਾ !    ਮਾਂ ਦੀਆਂ ਕੁੜੀਆਂ-ਚਿੜੀਆਂ !    ਸਫ਼ਰ ਤੋਂ ਸਫ਼ਰ ਤਕ !    ਆਗੂ ਵੋਟਾਂ ਲੈਣ ਤੁਰੇ ਤੇ ਮੁਲਾਜ਼ਮ ਵੋਟਾਂ ਪਵਾਉਣ !    2ਜੀ: ਜੇ.ਪੀ.ਸੀ. ਦੀ ਮੀਟਿੰਗ ਅਗਲੇ ਮਹੀਨੇ !    

ਸੈਲਾਨੀ ਮਾਣ ਸਕਣਗੇ ‘ਭਾਰਤੀ ਡੱਬੇ’ ਰਾਹੀਂ ਦੇਸੀ ਖਾਣਿਆਂ ਦਾ ਸੁਆਦ

Posted On May - 16 - 2012

ਨਵੀਂ ਦਿੱਲੀ, 16 ਮਈ
ਸੈਰਸਪਾਟੇ ਦੇ ਨਾਲ-ਨਾਲ ਹੁਣ ਅਗਲਾ ਵੱਡਾ ਕਾਰਜ ਭਾਰਤੀ ਖਾਣਿਆਂ ਦਾ ਪ੍ਰਚਾਰ ਕਰਨਾ ਹੋਏਗਾ ਤੇ ਭਾਰਤੀ ‘ਡੱਬਾ’ ਹੁਣ ਗਲੈਮਰਸ ਤੇ ਕੌਮਾਂਤਰੀ ਹੋ ਜਾਵੇਗਾ, ਇਹ ਇਕ ਅਜਿਹਾ ਪ੍ਰਾਜੈਕਟ ਹੋਏਗਾ, ਜਿਸ ਵਿਚ ਭਾਰਤ ਦੇ ਭਾਂਤ-ਭਾਂਤ  ਦੇ ਖਾਣੇ ਪੇਸ਼ ਕੀਤੇ ਜਾਣਗੇ ਤਾਂ ਕਿ  ਸੈਲਾਨੀਆਂ ਨੂੰ  ਆਕਰਸ਼ਿਤ ਕੀਤਾ ਜਾ ਸਕੇ।
‘ਕੁਈਜ਼ਿਨ ਇੰਡੀਆ ਸੁਸਾਇਟੀ ਵੱਲੋਂ ਹਾਲ ਹੀ ‘ਚ ”ਇਨਕਰੈਡੀਬਲ ਟਿਫਿਨ’ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਦੇਸ਼ ਤੋਂ ਬਾਹਰਲੇ ਲੋਕਾਂ ਲਈ ‘ਟਿਫਿਨ ਪੈਕੇਡ’ ਸਥਾਨਕ ਖਾਣਾ ਮੁਹੱਈਆ ਕਰਵਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਭਾਰਤ ‘ਚ ਉਪਲਬਧ ਖਾਣਿਆਂ ਬਾਰੇ ਜਾਣੂ ਕਰਵਾਇਆ ਜਾ ਸਕੇ। ਇਹ ਪ੍ਰਾਜੈਕਟ ਸੈਰ-ਸਪਾਟਾ ਮੰਤਰਾਲੇ ਦੇ ਮਸ਼ਹੂਰ ਪ੍ਰੋਗਰਾਮ ‘ਇਨਕਰੈਡੀਬਲ ਇੰਡੀਆ’ ਮੁਹਿੰਮ ਦਾ ਹਿੱਸਾ  ਹੈ, ਜੋ ਭਾਵੇਂ ਸ਼ੁਰੂ ‘ਚ  ਤਾਂ ਭਾਵੇਂ ਵਧੇਰੇ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸ਼ੁਰੂ ਕੀਤੀ ਗਈ ਸੀ, ਤੇ ਹੁਣ ਇਸ ਸਦਕਾ ਭਾਰਤ ਵੱਡੀ ਸੈਰਗਾਹ ਬਣ ਚੁੱਕਿਆ ਹੈ।
ਇਸ ਪ੍ਰਾਜੈਕਟ ਦੀ ਲਾਂਚਿੰਗ ਦੀ ਮੇਜ਼ਬਾਨੀ ਕਰਨ ਵਾਲੇ ਆਈ.ਟੀ.ਸੀ:. ਮੌਰੀਆ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਨਿਲ ਰਾਜਪੂਤ ਨੇ ਕਿਹਾ ਕਿ ਕਿਸੇ ਵੀ ਹੋਰ ਕਲਾ ਰੂਪ ਨਾਲੋਂ ਭੋਜਨ ਸਭ ਤੋਂ ਵੱਧ  ਆਨੰਦ ਤੇ ਖੁਸ਼ੀ  ਦਿੰਦਾ ਹੈ। ਭਾਰਤੀ ਖਾਣੇ, ਭਾਰਤੀ ਭਾਵਨਾ ਦਾ ਇਜ਼ਹਾਰ ਕਰਦੇ ਹਨ। ਜਦੋਂ ਸਾਡੇ ਕੋਲ ਭਾਂਤ-ਭਾਂਤ ਦੇ ਖਾਣੇ ਹਨ ਤਾਂ ਸਾਡੇ ਸੈਲਾਨੀ ਉਮਰ ਭਰ ਲਈ ਇਨ੍ਹਾਂ ਦਾ ਸੁਆਦ ਕਿਉਂ ਨਾ ਮਾਨਣ। ਉਨ੍ਹਾਂ ਕਿਹਾ ਕਿ ਮਨੀਸ਼ਾ ਭਸੀਨ, ਪੁਸ਼ਪੇਸ਼ ਪੰਤ, ਨਰਿੰਦਰ ਭੂਈ ਤੇ ਗੌਤਮ ਆਨੰਦ ਜਿਹੇ ਮਾਹਰਾਂ ਦੀਆਂ ਸੇਵਾਵਾਂ ਨਾਲ ਇਹ ‘ਟਿਫਿਨ’ ਤਿਆਰ ਕੀਤਾ ਜਾ ਰਿਹਾ ਹੈ, ਜੋ ਨਾ ਕੇਵਲ ਸੈਲਾਨੀਆਂ ‘ਚ ਭਾਰਤੀ ਖਾਣੇ ਬਾਰੇ ਜਾਗਰੂਕਤਾ ਲਿਆਏਗਾ, ਬਲਕਿ ਉਹ ਉਨ੍ਹਾਂ ਨੂੰ ਭਾਰਤੀ ਖਾਣ-ਪੀਣ ਦੇ ਦੀਵਾਨੇ ਵੀ ਬਣਾ ਦੇਵੇਗਾ। ਇਸ ਸੰਕਲਪ ਨੂੰ ਇਹ ਰੂਪ ਦਿੰਦਿਆਂ ਕੁਈਜ਼ਿਨ ਸੁਸਾਇਟੀ ਆਫ ਇੰਡੀਆ ਨੂੰ  ਚਾਰ ਸਾਲ ਲੱਗੇ। ਵਿਦੇਸ਼ੀ ਸੈਲਾਨੀਆਂ ਨੂੰ ਭਾਰਤੀ ਖਾਣਿਆਂ ਦਾ ਸੀਮਤ ਜਿਹਾ ਗਿਆਨ ਹੈ।
ਆਈ.ਟੀ.ਸੀ. ਮੌਰੀਆ ਦੀ ਕਾਰਜਕਾਰੀ ਸ਼ੈਫ ਮਨੀਸ਼ਾ ਭਸੀਨ ਨੇ ਦੱਸਿਆ ਕਿ ਹੋਰ ਮੁਲਕਾਂ ਦੇ ਉਲਟ ਭਾਰਤ ‘ਚ ਹਰ 100 ਕਿਲੋਮੀਟਰ  ‘ਤੇ ਖਿੱਤੇ, ਭਾਈਚਾਰੇ ਤੇ ਮੂਲ ਦੇ ਆਧਾਰ ‘ਤੇ ਖਾਣੇ ਬਣਾਉਣ ਦਾ ਅੰਦਾਜ਼ ਬਦਲ ਜਾਂਦਾ ਹੈ। ਸੋ ਇਸ ਪ੍ਰਾਜੈਕਟ ਦਾ ਮੂਲ ਕਾਰਜ ‘ਇੰਡੀਅਨ ਡੱਬਾ’ ਦੇ ਸੰਕਲਪ ਹੇਠ ਵੱਖ-ਵੱਖ ਢੰਗ ਤਰੀਕੇ  ਇਕੱਠੇ ਕਰਨਾ ਸੀ। ਉਨ੍ਹਾਂ ਦੱਸਿਆ ਕਿ ਇਸ ਦਾ ਇਕ ਮੰਤਵੀ ਖਾਣਿਆਂ ਦਾ ਇਤਿਹਾਸ ਸਾਂਭਣਾ ਵੀ ਸੀ ਤਾਂ ਕਿ ਕੁਝ ਵਿਸ਼ੇਸ਼ ਖਾਣੇ ਨਵੀਂ ਪੀੜ੍ਹੀ ਲਈ ਲੋਪ ਹੀ ਨਾ ਹੋ ਜਾਣ। ਇਸ ਪ੍ਰਾਜੈਕਟ ਤਹਿਤ ਪਹਿਲਾਂ ਦਿੱਲੀ ਦੇ ਖਾਣੇ ਪ ਰੋਸੇ ਜਾਣਗੇ, ਦਿੱਲੀ ਦੇ ਭੋਜਨ ਫਰਮਾਇਸ਼ੀ (ਰਾਇਲ) ਖਾਣਿਆਂ ਤੇ ਸਾਦਗੀ (ਆਮ ਆਦਮੀ ਦਾ ਭੋਜਨ) ‘ਚ ਵੰਡੇ ਗਏ ਹਨ।

-ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 35 °CHaze
    Chandigarh, India 36 °CClear
    Ludhiana,India 36 °CClear
    Dehradun,India 31 °CHaze

ਕ੍ਰਿਕਟ

Powered by : Mediology Software Pvt Ltd.