ਬੁਲੰਦੀਆਂ ਛੂਹ ਰਹੀ ਦੀਪਿਕਾ !    ਗੋਵਿੰਦਾ ਦੀ ਵਾਪਸੀ !    ਸਾਹਿਤ ਅਤੇ ਭਾਰਤੀ ਸਿਨੇਮਾ !    ਸੱਸ-ਨੂੰਹ ਦਾ ਝਗੜਾ !    ਨਿਆਸਰਿਆਂ ਲਈ ਆਸਰਾ ਪਿੰਡ ਬਾਦਲ ਦਾ ਬਿਰਧ ਆਸ਼ਰਮ !    ਮੁਫ਼ਤ ਦਵਾਈ ਵੰਡਣ ਵਾਲਾ ਬੌਬੀ ਗਰਗ !    ਔਰਤਾਂ ਲਈ ਪ੍ਰੇਰਨਾ ਸ੍ਰੋਤ ਨੀਲੂ ਨਾਰੰਗ !    ਮੈਰਿਜ ਪੈਲੇਸ : ਵਿਆਹਾਂ ਦੇ ਬਦਲਦੇ ਸਮੀਕਰਨ !    ਸੂਬੇਦਾਰਨੀਆਂ ਬਣ ਕੇ ਮੇਲਣਾਂ ਆਈਆਂ... !    ਕਿਤੇ ਦੋਸਤੀ ਦੇ ਅਰਥ ਹੀ ਨਾ ਗੁਆਚ ਜਾਣ! !    

ਵਾਹ ਨੀ ਸਰਕਾਰੇ ਉਦਘਾਟਨ ਬਾਅਦ ਵੀ ਅੱਡਾ ਬੱਸਾਂ ਨੂੰ ਵਾਜਾਂ ਮਾਰੇ

Posted On May - 15 - 2012

ਮਿਹਰ ਸਿੰਘ
ਕੁਰਾਲੀ, 14 ਮਈ

ਉਦਘਾਟਨ ਤੋਂ ਕਈ ਮਹੀਨੇ ਬਾਅਦ ਵੀ ਬੇਆਬਾਦ ਪਿਆ ਕੁਰਾਲੀ ਦਾ ਬੱਸ ਅੱਡਾ

ਸ਼ਹਿਰ ਦੇ ਸੀਸਵਾਂ ਮਾਰਗ ਉਤੇ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਬੱਸ ਅੱਡੇ ਦੀ ਇਮਾਰਤ ਦਾ ਉਦਘਾਟਨ ਹੋਇਆਂ ਭਾਵੇ ਕਈ ਮਹੀਨੇ ਬੀਤ ਗਏ ਹਨ ਪਰ ਹਾਲੇ ਤੱਕ ਵੀ ਸ਼ਹਿਰ ਦਾ ਇਹ ਬੱਸ ਅੱਡਾ ਬੱਸਾਂ ਦੇ ਦਾਖਲੇ ਦੀ ਉਡੀਕ ਵਿੱਚ ਹੈ। ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਹ ਬੱਸ ਅੱਡਾ ਮੁਕੰਮਲ ਹੋਣ ਦੇ ਬਾਵਜੂਦ ਸਫੈਦ ਹਾਥੀ ਬਣਦਾ ਜਾ ਰਿਹਾ ਹੈ।
ਸ਼ਹਿਰ ਤੇ ਇਲਾਕੇ ਦੇ ਸੈਂਕੜੇ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਨੂੰ ਦੇਖਦਿਆਂ ਇਥੇ ਸੀਸਵਾਂ ਮਾਰਗ ’ਤੇ ਬੱਸ ਅੱਡੇ ਦੇ ਨਿਰਮਾਣ ਦਾ ਫੈਸਲਾ ਸਰਕਾਰ ਵੱਲੋਂ ਕੀਤਾ ਗਿਆ ਸੀ। ਇਸ ਪ੍ਰਾਜੈਕਟ ਨੂੰ ਹਰੀ ਝੰਡੀ ਮਿਲਣ ਉਪਰੰਤ ਹੀ ਇਸਦਾ ਨੀਂਹ ਪੱਥਰ ਨਵੰਬਰ 2003 ਵਿੱਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਇਸ ਬੱਸ ਅੱਡੇ ਦਾ ਪ੍ਰਾਜੈਕਟ ਫੰਡਾਂ ਤੇ ਸਰਕਾਰੀ ਸਰਪ੍ਰਸਤੀ ਦੀ ਘਾਟ ਕਾਰਨ ਕਈ ਵਰ੍ਹੇ ਲਟਕਦਾ ਰਿਹਾ। ਇਸੇ ਦੌਰਾਨ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਵਿਧਾਇਕ ਉਜਾਗਰ ਸਿੰਘ ਬਡਾਲੀ ਦੇ ਉਪਰਾਲਿਆਂ ਸਦਕਾ ਹੀ ਸਰਕਾਰ ਵੱਲੋਂ ਇਸ ਬੱਸ ਅੱਡੇ ਲਈ 88 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਤੇ ਬੱਸ ਅੱਡਾ ਮੁਕੰਮਲ ਹੋ ਗਿਆ। ਬਲਾਕ ਸੰਮਤੀ ਦੀ ਜ਼ਮੀਨ ਵਿੱਚ ਬਣੇ ਬੱਸ ਅੱਡੇ ਦਾ ਉਦਘਾਟਨ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਕਾਹਲ ਵਿੱਚ 20 ਦਸੰਬਰ 2011 ਨੂੰ ਵਿਧਾਇਕ ਜਥੇਦਾਰ ਬਡਾਲੀ ਨੇ ਕੀਤਾ ਸੀ ਪਰ ਉਦਘਾਟਨ ਦੇ ਕਰੀਬ ਪੰਜ ਮਹੀਨੇ ਬਾਅਦ ਵੀ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਬੱਸਾਂ ਦਾ ਦਾਖਲਾ ਇਸ ਅੱਡੇ ਵਿੱਚ ਯਕੀਨੀ ਬਣਾਉਣ ਲਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ।  ਪ੍ਰਸ਼ਾਸਨ ਦੀ ਬੇਰੁਖੀ ਕਾਰਨ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਬੱਸ ਅੱਡੇ ਦੇ ਅੰਦਰ ਬਣਾਏ ਗਏ ਬੁਕਿੰਗ ਕਾਊਂਟਰਾਂ ਵਿੱਚ ਗੰਦਗੀ ਹੈ, ਵਿਹੜੇ ਵਿੱਚ ਫੈਲਿਆ ਪਸ਼ੂਆਂ ਦਾ ਮਲ ਮੂਤਰ ਤੇ ਬਾਥਰੂਮਾਂ ਨੂੰ ਲੱਗੇ ਤਾਲੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੇ ਹਨ। ਸ਼ਹਿਰ ਵਾਸੀਆਂ ਨੂੰ ਇਹ ਬੱਸ ਅੱਡਾ ਨਸੀਬ ਹੋਇਆ ਹੈ ਪਰ ਇਹ ਅੱਡਾ ਸਫੈਦ ਹਾਥੀ ਬਣਦਾ ਜਾ ਰਿਹਾ ਹੈ। ਉਦਘਾਟਨ ਤੋਂ ਬਾਅਦ ਇਸਨੂੰ ਆਬਾਦ ਕਰਨ ਵਿੱਚ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਢਿੱਲ ਕਾਰਨ ਅੱਜ ਵੀ ਮੁਸਾਫਰਾਂ ਨੂੰ ਬੱਸਾਂ ਫੜਨ ਲਈ ਸੜਕਾਂ ਦੇ ਕਿਨਾਰੇ ਧੁੱਪੇ ਹੀ ਖੜ੍ਹੇ ਹੋਣਾ ਪੈ ਰਿਹਾ ਹੈ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 43 °CWidespread Dust
    Chandigarh, India 36 °CSunny
    Ludhiana,India 36 °CSunny
    Dehradun,India 34 °CHaze

ਕ੍ਰਿਕਟ

Powered by : Mediology Software Pvt Ltd.