ਉੱਤਰੀ ਭਾਰਤ 'ਚ ਸੈਰ ਸਪਾਟੇ ਦੇ ਵਿਕਾਸ ਲਈ ਨਿੱਜੀ ਖੇਤਰ ਦਾ ਅਹਿਮ ਯੋਗਦਾਨ: ਪਾਟਿਲ !    ਆਰੁਸ਼ੀ ਕੇਸ: ਮਾਪਿਆਂ ਦੀ ਗਵਾਹਾਂ ਵਾਲੀ ਪਟੀਸ਼ਨ ਰੱਦ !    ਲਾਲੂ ਯਾਦਵ ਖਿਲਾਫ਼ ਕੇਸ ਦੀ ਸੁਣਵਾਈ ਹੁਣ ਸੋਮਵਾਰ ਨੂੰ !    ਸਾਬਕਾ ਫਰਾਟਾ ਦੌੜਾਕ ਸ਼ੈਟੀ ਆਨੰਦ ਦੀ ਮੌਤ !    ਆਈਪੀਐਲ:ਚੇਨਈ ਵੱਲੋਂ ਮੁੰਬਈ ਨੂੰ 193 ਦੌੜਾਂ ਬਣਾਉਣ ਦੀ ਚੁਣੌਤੀ !    ਰਾਜ ਸਭਾ ਲਈ ਪ੍ਰਧਾਨ ਮੰਤਰੀ ਦੇ ਕਾਗਜ਼ ਸਹੀ ਪਾਏ ਗਏ !    ਹਰੀਹਰਨ ਨੂੰ ਲਤਾ ਮੰਗੇਸ਼ਕਰ ਪੁਰਸਕਾਰ !    ਬਲਾਕ ਫੂਲ ਦੀਆਂ 15 ਸੀਟਾਂ ਵਿਚੋਂ 11 'ਤੇ ਅਕਾਲੀ ਦਲ ਦੀ ਜਿੱਤ, ਇਕ-ਇਕ ਸੀਟ ਕਾਂਗਰਸ ਤੇ ਪੀਪਲਜ਼ ਪਾਰਟੀ ਦੇ ਹਿੱਸੇ ਆਈ !    ਲਾਹੌਰ ਦੇ ਕਾਲਜ ਵਿੱਚ ਟੈਗੋਰ ਦੀਆਂ ਕਵਿਤਾਵਾਂ ਗੂੰਜੀਆਂ !    ਹਾਈ ਕੋਰਟ ਵੱਲੋਂ ਪੱਪੂ ਯਾਦਵ ਬਰੀ, ਜੇਲ੍ਹ 'ਚੋਂ ਰਿਹਾਅ !    

ਅਪਰੈਲ ਮਹੀਨੇ ਭਾਰਤ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ 41 ਫ਼ੀਸਦੀ ਘਟਿਆ

Posted On June - 19 - 2012

ਨਵੀਂ ਦਿੱਲੀ, 19 ਜੂਨ
ਬੀਤੇ ਅਪਰੈਲ ਮਹੀਨੇ ਦੌਰਾਨ ਭਾਰਤ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ (ਐਫ ਡੀ ਆਈ) 41 ਫੀਸਦੀ ਘਟ ਕੇ 1.85 ਅਰਬ ਡਾਲਰ ਰਹਿ ਗਿਆ। ਇਹ ਤੱਥ ਭਾਰਤ ਵਿੱਚ ਅਰਥਚਾਰੇ ਦੇ ਮੰਦਵਾੜੇ ਅਤੇ ਨਿਵੇਸ਼ਕਾਂ ਦੇ ਭਰੋਸੇ ਨੂੰ ਖੋਰਾ ਲੱਗਣ ਦਾ ਸਾਫ ਇਜ਼ਹਾਰ ਕਰਦਾ ਹੈ। ਗੌਰਤਲਬ ਹੈ ਕਿ ਅਪਰੈਲ 2011 ਦੌਰਾਨ ਭਾਰਤ ਵਿੱਚ 3.12 ਅਰਬ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਹੋਇਆ ਸੀ। ਇਸ ਕਮੀ ਲਈ ਆਲਮੀ ਤੇ ਘਰੇਲੂ ਮਾਲੀ ਮਸਲਿਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮਾਹਰਾਂ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ਆਲਮੀ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਲਈ ਸੁਧਾਰਾਂ ਸਬੰਧੀ ਕੋਈ ਵੱਡੀ ਪਹਿਲਕਦਮੀ ਕਰਨੀ ਚਾਹੀਦੀ ਹੈ। ਫਿੱਕੀ ਦੇ ਸਕੱਤਰ ਜਨਰਲ ਰਾਜੀਵ ਕੁਮਾਰ ਨੇ ਇਸ ਮੁਤੱਲਕ ਕਿਹਾ, ”ਸਰਕਾਰ ਨੂੰ ਤੁਰਤ ਅਹਿਮ ਤੇ ਮੁੱਖ ਸੁਧਾਰ ਕਰਨੇ ਚਾਹੀਦੇ ਹਨ ਜਿਨ੍ਹਾਂ ਵਿੱਚ ਬਹੁ-ਬਰਾਂਡ ਪ੍ਰਚੂਨ ਵਿੱਚ ਐਫ ਡੀ ਆਈ ਦੀ ਇਜਾਜ਼ਤ ਦੇਣ ਅਤੇ ਵਿਦੇਸ਼ੀ ਏਅਰਲਾਈਨਾਂ ਨੂੰ ਘਰੇਲੂ ਹਵਾਈ ਕੰਪਨੀਆਂ ਵਿੱਚ ਹਿੱਸੇ ਖਰੀਦਣ ਦੀ ਖੁੱਲ੍ਹ ਦੇਣਾ ਸ਼ਾਮਲ ਹੈ।” ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿੱਚ ਐਫ ਡੀ ਆਈ ਦਾ ਵਹਾਅ ਤੇਜ਼ ਕਰਨ ‘ਚ ਮਦਦ ਮਿਲੇਗੀ।

-ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 33 °CHaze
    Chandigarh, India 34 °CClear
    Ludhiana,India 34 °CClear
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.