ਕਿਸੇ ਵੀ ਸਕੂਲ ਨੇ ਭਾਸ਼ਾ ਵਿਭਾਗ ਤੋਂ ਲਈਆਂ ਪੁਸਤਕਾਂ ’ਤੇ ਨਹੀਂ ਕੀਤਾ ਇਤਰਾਜ਼ !    ਆਪਣੀ ਛੱਡ ਗੁਆਂਢੀ ਰਾਜਾਂ ਦੀ ‘ਦੇਸੀ ਕਣਕ’ ਖਾਣ ਲੱਗੇ ਮਲਵਈ !    ਆਈਸੀਸੀ ਵੱਲੋਂ ਚੈਂਪੀਅਨਜ਼ ਟਰਾਫੀ ਲਈ ਵੈੱਬਸਾਈਟ ਲਾਂਚ !    ਮਸਨੂਈ ਪੈਰ ਨਾਲ ਮਾਊਂਟ ਐਵਰੈਸਟ ਸਰ ਕਰਨ ਵਾਲੀ ਅਰੁਣਿਮਾ ਨੂੰ ਖੇਡ ਮੰਤਰੀ ਵੱਲੋਂ ਵਧਾਈ !    ਰਊਫ਼ ਦੀ ਆਈਸੀਸੀ ਪੈਨਲ ਵਿਚੋਂ ਛਾਂਟੀ !    ਗੰਭੀਰ ਰੈੱਡ ਬੁਲਿਟਨ ਐਪਲੀਕੇਸ਼ਨ ’ਚ ਸ਼ਾਮਲ !    ਹਸਪਤਾਲ ਵਿੱਚੋਂ ਹਵਾਲਾਤੀ ਫ਼ਰਾਰ !    ਨੌਜਵਾਨ ਨੇ ਫਾਹਾ ਲਿਆ !    ਬਲਾਤਕਾਰੀ ਅਧਿਆਪਕ ਨੂੰ ਉਮਰ ਕੈਦ !    ਭੱਦਰਵਾਹ ਖੇਤਰ ’ਚ ਭੂਚਾਲ ਦੇ ਹਲਕੇ ਝਟਕੇ !    

ਕਾਂਗਰਸ ਨੇ ਹਮੇਸ਼ਾ ਪੰਜਾਬ ਦਾ ਮਾਹੌਲ ਖਰਾਬ ਕੀਤਾ: ਮੱਕੜ

Posted On June - 13 - 2012

ਜਥੇਦਾਰ ਅਵਤਾਰ ਸਿੰਘ ਸੂਬੇ ’ਚੋਂ ਅੱਵਲ ਰਹਿਣ ਵਾਲੀ ਵਿਦਿਆਰਥਣ ਨੂੰ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੰਦੇ ਹੋਏ

ਪੱਤਰ ਪ੍ਰੇਰਕ
ਆਨੰਦਪੁਰ ਸਾਹਿਬ, 13 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਕਾਂਗਰਸ ਨੇ ਸਿੱਖਾਂ ਦੇ ਮਸਲਿਆਂ ਵਿੱਚ ਦਖ਼ਲ ਦੇ ਕੇ ਹਮੇਸ਼ਾ ਹੀ ਪੰਜਾਬ ਦੇ ਮਾਹੌਲ ਨੂੰ ਵਿਗਾੜਿਆ ਹੈ ਤੇ ਹੁਣ ਵੀ ਕਾਂਗਰਸੀ ਆਗੂ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦਗਾਰ ਦਾ ਵਿਰੋਧ ਕਰਕੇ ਸੂਬੇ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ।
ਜਥੇਦਾਰ ਮੱਕੜ ਨੇ ਕਿਹਾ ਕਿ ਧਰਮ ਅਨੁਸਾਰ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਨੁਮਾ ਯਾਦਗਾਰ ਬਣਾਈ ਜਾ ਰਹੀ ਹੈ ਜਿਸ ਵਿੱਚ ਕੋਈ ਗ਼ਲਤ ਗੱਲ ਨਹੀਂ ਤੇ ਨਾ ਹੀ ਮਾਹੌਲ ਖਰਾਬ ਹੋਣ ਵਾਲੀ ਕੋਈ ਗੱਲ ਹੈ। ਬੀਤੇ ਦਿਨੀਂ ਰਾਜਸਥਾਨ ਵਿਖੇ ਇੱਕ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਪਾਖੰਡੀ ਸਾਧ ਨੂੰ ਸੋਧਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਪਾਖੰਡੀ ਸਾਧ ਨੂੰ ਮਾਰਨ ਵਾਲੇ ਸਿੰਘ ਦੀ ਆਰਥਿਕ ਸਹਾਇਤਾ ਲਈ ਪੰਥ ਨੂੰ ਅਪੀਲ ਕਰਨ ਬਾਰੇ ਪੁੱਛਣ ’ਤੇ ਜਥੇਦਾਰ ਮੱਕੜ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਅਜਿਹਾ ਕੁਝ ਨਹੀਂ ਹੈ।
ਅੱਜ ਇੱਥੇ ਪਹੁੰਚਣ ’ਤੇ ਜਥੇਦਾਰ ਮੱਕੜ ਨੇ ਭਾਈ ਨੰਦ ਲਾਲ ਪਬਲਿਕ ਸਕੂਲ ਦੇ ਪ੍ਰੀ-ਪ੍ਰਾਇਮਰੀ ਬਲਾਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਤਕਰੀਬਨ ਦੋ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਮਾਰਤ ਦੀ ਕਾਰ ਸੇਵਾ ਬਾਬਾ ਲਾਭ ਸਿੰਘ ਨੂੰ ਦਿੱਤੀ ਗਈ ਹੈ। ਇਸ ਦੋ ਮੰਜ਼ਲਾ ਇਮਾਰਤ ਦਾ 15300 ਫੁੱਟ ਕਵਰਡ ਖੇਤਰ ਹੋਵੇਗਾ ਜਦਕਿ ਇਸ ਤੋਂ ਪਹਿਲਾਂ ਵੀ ਉਹ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਦੀਵਾਨ ਹਾਲ ਦੀ ਸੇਵਾ ਕਰ ਰਹੇ ਹਨ। ਜਥੇਦਾਰ ਮੱਕੜ ਨੇ ਦੱਸਿਆ ਕਿ ਉਕਤ ਦੀਵਾਨ ਹਾਲ ਸ਼ੀਸ਼ਮਹੱਲ ਵਾਂਗ ਹੀ ਬਣੇਗਾ। ਇਸ ਤੋਂ ਬਾਅਦ ਸਕੂਲ ਦੇ ਹਾਲ ਵਿੱਚ ਹੋਏ ਸਮਾਗਮ ਦੌਰਾਨ ਜਥੇਦਾਰ ਮੱਕੜ ਨੇ ਪਿਛਲੇ ਵਿੱਦਿਅਕ ਵਰ੍ਹੇ ਦੌਰਾਨ ਦਸਵੀਂ ਜਮਾਤ ਵਿੱਚੋਂ ਪੰਜਾਬ ’ਚੋਂ ਪਹਿਲੇ ਸਥਾਨ ’ਤੇ ਆਉਣ ਵਾਲੀ ਅਮੋਲਪ੍ਰੀਤ ਕੌਰ ਨੂੰ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਤੇ ਮੈਰਿਟ ਵਿੱਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 51 ਹਜ਼ਾਰ ਤੇ 11-11 ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਜਥੇਦਾਰ ਮੱਕੜ ਨੇ ਸਕੂਲ ਦੀ ਪ੍ਰਿੰਸੀਪਲ ਹਰਜੀਤ ਕੌਰ ਸਿੱਧੂ ਨੂੰ ਵਧੀਆ ਨਤੀਜੇ ਤੇ ਸੀ.ਬੀ.ਐਸ.ਈ ਪੈਟਰਨ ਤੱਕ ਲੈ ਕੇ ਜਾਣ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਸਮੁੱਚੇ ਸਟਾਫ ਨੂੰ ਸੀ.ਬੀ.ਐਸ.ਈ ਪੈਟਰਨ ’ਤੇ ਤਿੰਨ ਫੀਸਦੀ ਇਨਕਰੀਮੈਂਟ ਲਾਉਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਡਾ.ਦਲਜੀਤ ਸਿੰਘ ਭਿੰਡਰ, ਰਣਜੀਤ ਕੌਰ ਮਾਹਲਪੁਰੀ, ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ, ਮਾਸਟਰ ਜਗੀਰ ਸਿੰਘ, ਸਤਨਾਮ ਸਿੰਘ, ਬਾਬਾ ਨਿਧਾਨ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਸਰੋਆ, ਪ੍ਰਿੰਸੀਪਲ ਹਰਜੀਤ ਕੌਰ ਸਿੱਧੂ, ਬੀਬੀ ਗੁਰਚਰਨ ਕੌਰ, ਮੈਨੇਜਰ ਜਵਾਹਰ ਸਿੰਘ, ਸੂਚਨਾ ਅਧਿਕਾਰੀ ਭੁਪਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ, ਜਥੇਦਾਰ ਸੰਤੋਖ ਸਿੰਘ, ਸੇਵਾ ਮੁਕਤ ਪ੍ਰਿੰਸੀਪਲ ਮਨਮੋਹਨ ਸਿੰਘ ਹਾਜ਼ਰ ਸਨ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 31 °CHaze
    Chandigarh, India 29 °CSunny
    Ludhiana,India 29 °CSunny
    Dehradun,India 27 °CHaze

ਕ੍ਰਿਕਟ

Powered by : Mediology Software Pvt Ltd.