ਬੁਢਾਪੇ ਵਿੱਚ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਲਈ ਮਜਬੂਰ ਸੇਵਾਮੁਕਤ ਅਫ਼ਸਰ !    ਛੇੜਛਾੜ ਰੋਕਣ ਲਈ ਸਾਰੇ ਬੱਸ ਅੱਡਿਆਂ ਵਿੱਚ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ !    ‘ਨੌਜਵਾਨਾਂ ਨੂੰ ਫ਼ੌਜ ਪ੍ਰਤੀ ਉਤਸ਼ਾਹਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ’ !    ਹਾਈ ਕੋਰਟ ਵੱਲੋਂ ’ਵਰਸਿਟੀ ਰਜਿਸਟਰਾਰ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ !    ਸਾਬਕਾ ਸਪੀਕਰ ਕਾਹਲੋਂ ਨੇ ਪੇਸ਼ੀ ਭੁਗਤੀ !    ਦੇਣਦਾਰ ਵੱਲੋਂ ਧੱਕਾ ਮਾਰਨ ਨਾਲ ਗੁਆਂਢੀ ਬਜ਼ੁਰਗ ਦੀ ਮੌਤ !    ਤਰਨ ਤਾਰਨ ਜ਼ਿਲ੍ਹਾ ਪ੍ਰੀਸ਼ਦ ਵਿੱਚ ਬ੍ਰਹਮਪੁਰਾ ਦਾ ਹੱਥ ਉੱਚਾ !    ਅਕਾਲੀ ਵਿਧਾਇਕ ਵਲਟੋਹਾ ਤੇ ਸੰਧੂ ਅਦਾਲਤ ’ਚ ਪੇਸ਼ !    ਪੰਜਾਬ ਦੇ ਬਾਸਕਟਬਾਲ ਕੋਚ ਸੁਬਰਾਮਨੀਅਨ ਦਾ ਚਲਾਣਾ !    ਵਾਰਨਰ ਨੂੰ 5750 ਡਾਲਰ ਦਾ ਜੁਰਮਾਨਾ !    

ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਅੱਜ

Posted On June - 3 - 2012

ਨਵੀਂ ਦਿੱਲੀ, 3 ਜੂਨ
ਬੇਹੱਦ ਕਠਿਨ ਆਰਥਿਕ ਸਥਿਤੀ ਤੇ ਸਿਆਸੀ ਚੁਣੌਤੀਆਂ ਨਾਲ ਕਰੜੇ ਸੰਘਰਸ਼ ਦੇ ਪਿਛੋਕੜ ’ਚ ਕਾਂਗਰਸ ਵਰਕਿੰਗ ਕਮੇਟੀ ਦੀ ਭਲਕੇ ਹੋ ਰਹੀ ਮੀਟਿੰਗ ਵਿਚ ਪਾਰਟੀ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੂੰ ਠੁੰਮਣਾ ਦੇਣ ਲਈ ਰਣਨੀਤੀ ਘੜੇ ਜਾਣ ਦੀ ਆਸਾਰ ਹਨ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਤੇ ਮਨਮੋਹਨ ਸਿੰਘ ਦੀ ਹਾਜ਼ਰੀ ’ਚ ਹੋ ਰਹੀ ਇਸ ਮੀਟਿੰਗ ’ਚ ਸੀਨੀਅਰ ਮੰਤਰੀ ਤੇ ਆਗੂ ਭਾਗ ਲੈਣਗੇ। ਮੀਟਿੰਗ ’ਚ ਅਜਿਹਾ ਮਤਾ ਵੀ ਪਾਸ ਹੋ ਸਕਦਾ ਹੈ ਜਿਸ ’ਚ ਆਮ ਵਰਤੋਂ ਦੀਆਂ ਚੀਜ਼ਾਂ ਦੀਆਂ ਅੰਬਰੀਂ ਚੜ੍ਹੀਆਂ ਕੀਮਤਾਂ  ਕਾਰਨ ਪਿਸ ਰਹੇ ਆਮ ਆਦਮੀ ਨੂੰ ਰਾਹਤ ਦੇਣ ਲਈ ਅਸਰਕਾਰੀ ਉਪਰਾਲੇ  ਕਰਨ ਦਾ ਸੱਦਾ ਦਿੱਤਾ ਜਾਏਗਾ।
ਵਰਤਮਾਨ ਆਰਥਿਕ ਸਥਿਤੀ ਦੀ ਤੁਲਨਾ 1991 ਦੇ ਸੰਕਟ ਨਾਲ ਕੀਤੀ ਜਾ ਰਹੀ ਹੈ। ਕਾਂਗਰਸ ਦੀਆਂ ਨੀਤੀਆਂ ਘੜਨ ਵਾਲੀ ਇਸ ਸਰਵਉੱਚ  ਬਾਡੀ ਦੀ ਮੀਟਿੰਗ ਉਸ ਸਮੇਂ ਹੋ ਰਹੀ ਹੈ, ਜਦੋਂ ਸਰਕਾਰ ਤੇ ਖਾਸ ਕਰ ਪ੍ਰਧਾਨ ਮੰਤਰੀ ’ਤੇ ਕੈਗ ਦੀ ਇਕ ਰਿਪੋਰਟ ਦੇ ਖਰੜੇ ਦੇ ਆਧਾਰ ’ਤੇ ਭ੍ਰਿਸ਼ਟਾਚਾਰ ਦੇ ਸੱਜਰੇ ਦੋਸ਼ ਲੱਗ ਰਹੇ ਹਨ। ਅੰਨਾ ਹਜ਼ਾਰੇ ਤੇ ਰਾਮਦੇਵ ਵੀ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਦਿੱਲੀ ’ਚ ਇਸ ਵੇਲੇ ਮੁਹਿੰਮ ਚਲਾ ਰਹੇ ਹਨ। ਅਗਲੇ ਮਹੀਨੇ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਤੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਯੂਪੀਏ ਦੇ ਉਮੀਦਵਾਰ ਬਾਰੇ ਫੈਸਲਾ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਹੋਰ ਪਾਰਟੀਆਂ ਨਾਲ ਸਲਾਹ-ਮਸ਼ਵਰੇ ਮਗਰੋਂ ਲਿਆ ਜਾਵੇਗਾ ਤੇ ਇਸ ਕਰਕੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਇਹ ਨਹੀਂ ਵਿਚਾਰਿਆ ਜਾਏਗਾ। ਪੈਟਰੋਲ ਦੀਆਂ ਕੀਮਤਾਂ ’ਚ ਵਾਧੇ ਨੇ ਵੀ ਯੂਪੀਏ ਭਾਈਵਾਲਾਂ ’ਚ ਬੇਚੈਨੀ ਪੈਦਾ ਕੀਤੀ ਹੈ। ਆਂਧਰਾ ਪ੍ਰਦੇਸ਼ ਤੇ ਕਰਨਾਟਕਾ ’ਚ ਪਾਰਟੀ ਸੰਕਟ ’ਚ ਹੈ। ਕਾਂਗਰਸ ਵੱਲੋਂ ਰੱਖਿਆ ਮੰਤਰੀ ਏ ਕੇ ਐਂਟਨੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਵੀ ਵਿਚਾਰ ਕਰਨ ਦੀ ਸੰਭਾਵਨਾ ਹੈ। ਕਮੇਟੀ ਦੀ ਮੀਟਿੰਗ ਲਈ ਭਾਵੇਂ ਕੋਈ ਏਜੰਡਾ ਨਿਰਧਾਰਤ ਨਹੀਂ ਕੀਤਾ ਗਿਆ, ਇਹ ਮੌਕੇ ’ਤੇ ਵੀ ਘੜਿਆ ਜਾਏਗਾ। ਸੂਤਰਾਂ ਅਨੁਸਾਰ ਸਿਆਸੀ ਤੇ ਆਰਥਿਕ ਮੁੱਦੇ ਮੀਟਿੰਗ ’ਚ ਹਾਵੀ ਰਹਿਣਗੇ।
ਪਾਰਟੀ ਲਈ ਰਾਹਤ ਵਾਲੀ ਇਕੋ ਇਕ ਗੱਲ ਭਾਜਪਾ ’ਚ ਪਈ ਦਰਾੜ ਜੱਗ-ਜ਼ਾਹਰ ਹੋਣੀ ਹੈ। ਪਾਰਟੀ ਦੇ ਸੀਨੀਅਰ ਆਗੂ ਐਲ ਕੇ ਅਡਵਾਨੀ ਨੇ ਪਾਰਟੀ ਮੁਖੀ ਨਿਤਿਨ ਗਡਕਰੀ ’ਤੇ ਲੁਕਵੇਂ ਤੌਰ ’ਤੇ ਵਾਰ ਕੀਤਾ ਹੈ, ਜਦਕਿ ਗਡਕਰੀ ਦੂਜੀ ਵਾਰ ਪ੍ਰਧਾਨ ਬਣਨ ਲਈ ਪਰ ਤੋਲ ਰਿਹਾ ਹੈ।
ਭਾਜਪਾ ਦੀ ਮੁੰਬਈ ’ਚ ਹੋਈ ਕੌਮੀ ਕਾਰਜਕਾਰਨੀ ਦੇ ਮਹੀਨੇ ਦੇ ਅੰਦਰ ਹੀ ਕਾਂਗਰਸ ਦੀ ਇਹ ਅਹਿਮ ਬੈਠਕ ਹੋ ਰਹੀ ਹੈ। ਭਾਜਪਾ ਨੇ ਆਪਣੀ ਉਸ ਮੀਟਿੰਗ ’ਚ ਐਨਡੀਏ ਦਾ ਆਧਾਰ ਵਧਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਤੇ ਇਸ ਨੇ ਯੂਪੀਏ ਦੀ ਭਾਈਵਾਲ ਤ੍ਰਿਣਮੂਲ ਕਾਂਗਰਸ ਨੂੰ ਤਾਂ ਮੁੜ ਇਸ ਗੱਠਜੋੜ ’ਚ ਆਉਣ ਦਾ ਸੱਦਾ ਦਿੱਤਾ ਸੀ। ਉੱਤਰ ਪ੍ਰਦੇਸ਼, ਪੰਜਾਬ ਤੇ ਗੋਆ ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਹੋ ਰਹੀ ਇਸ ਮੀਟਿੰਗ ’ਚ ਇਸ ਬਾਰੇ ਮੰਥਨ ਹੋਣਾ ਵੀ ਲਾਜ਼ਮੀ ਹੈ।  ਹਾਲੇ ਕੁਝ ਦਿਨ ਪਹਿਲਾਂ ਵਿਰੋਧੀ ਧਿਰ ਵੱਲੋਂ ਪੈਟਰੋਲ ਦੀਆਂ ਕੀਮਤਾਂ ’ਚ ਵਾਧੇ ਵਿਰੁੱਧ ਭਾਰਤ ਬੰਦ ਰੱਖਿਆ ਗਿਆ ਸੀ ਤੇ ਯੂਪੀਏ ਭਾਈਵਾਲ ਡੀਐਮਕੇ ਤੇ ਟੀਐਮਸੀ ਨੇ ਵੀ ਸਰਕਾਰ ਦੀ ਇਸ ਮੁੱਦੇ ’ਤੇ ਕਰੜੀ ਨੁਕਤਾਚੀਨੀ ਕੀਤੀ ਸੀ।
-ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 36 °CWidespread Dust
    Chandigarh, India 34 °CSunny
    Ludhiana,India 34 °CSunny
    Dehradun,India 32 °CHaze

ਕ੍ਰਿਕਟ

Powered by : Mediology Software Pvt Ltd.