ਸਰਬੱਤ ਦਾ ਭਲਾ ਟਰੱਸਟ ਵੱਲੋਂ ਮਸਕਟ ਦੀ ਸਹਾਇਤਾ ਦਾ ਐਲਾਨ !    ਮਾਤਾ ਗੁਜਰੀ ਸਕੂਲ ’ਚ ਸਮਾਗਮ ਦੌਰਾਨ ਸ਼ਖ਼ਸੀਅਤਾਂ ਦਾ ਸਨਮਾਨ !    ਹੋਣਹਾਰ ਵਿਦਿਆਰਥੀਆਂ ਦਾ ਸਨਮਾਨ !    ਬਰਨਾਲਾ ਪੁਲੀਸ ਦੀ ਸੁਸਤੀ ਕਰਕੇ ਚੋਰਾਂ ਦੇ ਹੌਸਲੇ ਬੁਲੰਦ !    ਦਿਹਾਤੀ ਚੋਣਾਂ ਜਿੱਤਣ ਵਾਲਿਆਂ ਵਿੱਚੋਂ ਬਹੁ-ਗਿਣਤੀ ਅੰਗੂਠਾ ਛਾਪ !    ਬਾਦਸ਼ਾਹ ਬਣਨ ਦੀ ਯੋਗਤਾ !    ਸਾਰੋ ਛੈ !    ਨਕਲਾਂ ਵਾਲੇ ਤਰ ਗਏ! !    ਚਾਨਣ ਦੇ ਵਣਜਾਰੇ !    ਪਾਕਿਸਤਾਨ: ਇਤਿਹਾਸ ਦੇ ਝਰੋਖੇ ’ਚੋਂ !    

ਝੋਨਾ ਲਾਉਣ ਵਾਲੇ ਕਿਸਾਨਾਂ ਦੀ ਟੇਕ ਇੰਦਰ ਦੇਵਤਾ ’ਤੇ

Posted On June - 28 - 2012

ਗੁਰਦਾਸਪੁਰ ਵਿਖੇ ਪਾਣੀ ਦੀ ਘਾਟ ਕਾਰਨ ਸੁੱਕ ਰਹੇ ਝੋਨੇ ਦੇ ਖੇਤ (ਫੋਟੋ: ਬੈਂਸ)

ਪੱਤਰ ਪ੍ਰੇਰਕ
ਗੁਰਦਾਸਪੁਰ, 27 ਜੂਨ
ਬਿਜਲੀ ਦੀ ਭਾਰੀ ਕਿੱਲਤ ਅਤੇ ਮੌਨਸੂਨ ਦੇ ਜੂਨ ਮਹੀਨੇ ਦੇ ਅੰਤ ਤੱਕ ਵੀ ਨਾ ਪੁੱਜਣ ਕਾਰਨ ਝੋਨੇ ਦੀ ਲਵਾਈ ਦਾ ਕੰਮ ਪਿੱਛੜਦਾ ਜਾ ਰਿਹਾ ਹੈ। ਝੋਨੇ ਦੀ ਲਵਾਈ ’ਚ ਆਏ ਠਹਿਰਾਅ ਤੇ ਪਿੱਛੜੇਵੇਂ ਕਾਰਨ ਕਿਸਾਨ ਚਿੰਤਤ ਹਨ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਮਜ਼ਦੂਰ ਨਾ ਮਿਲਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ।
ਖੇਤੀ ਆਧਾਰਤ ਭਾਰਤੀ ਅਰਥਚਾਰੇ ਲਈ ਅਹਿਮ ਮੰਨੀਆਂ ਜਾਂਦੀਆਂ ਦੱਖਣੀ-ਪੱਛਮੀ ਪੌਣਾਂ ਇਸ ਵਰ੍ਹੇ ਜੂਨ ਮਹੀਨੇ ਦੇ ਆਖ਼ਰੀ ਹਫ਼ਤੇ ਤੱਕ ਪੰਜਾਬ ਅੰਦਰ ਨਾ ਪੁੱਜਣ ਕਾਰਨ ਹੁਣ ਤਕ ਝੋਨੇ ਦੀ ਲਵਾਈ ਦਾ ਕੰਮ ਅਧੂਰਾ ਹੈ। ਇਸ ਤੋਂ ਇਲਾਵਾ ਖੇਤਾਂ ਅੰਦਰ ਪਹਿਲਾਂ ਲਾਏ ਝੋਨੇ ਦੀ ਫ਼ਸਲ ਵੀ ਪਾਣੀ ਖੁੰਣੋਂ ਸੁੱਕਣ ਲੱਗੀ ਹੈ। 10 ਜੂਨ ਨੂੰ ਸ਼ੁਰੂ ਹੋਈ ਝੋਨੇ ਦੀ ਲਵਾਈ ਮੌਕੇ ਕਿਸਾਨਾਂ ਨੂੰ ਮਜ਼ਦੂਰਾਂ ਦੀ ਭਾਰੀ ਘਾਟ ਵੀ ਮਹਿਸੂਸ ਹੋਈ ਸੀ। ਮਾਝੇ ਖੇਤਰ ਦੇ ਕਿਸਾਨਾਂ ਵੱਲੋਂ ਹਾਲ ਦੀ ਘੜੀ ਹੋਰ ਝੋਨਾ ਲਾਉਣ ਦੀ ਥਾਂ ਪਹਿਲਾਂ ਤੋਂ ਲਗਾਏ ਝੋਨੇ ਦੀ ਸਿੰਚਾਈ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਖੇਤੀਬਾੜੀ ਵਿਭਾਗ ਦੇ ਸੂਤਰਾਂ ਅਨੁਸਾਰ ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਅਜੇ ਤੱਕ 50 ਫੀਸਦੀ ਕੰਮ ਹੀ ਮੁਕੰਮਲ ਹੋਇਆ ਹੈ ਜਦੋਂਕਿ ਪਿਛਲੇ ਵਰ੍ਹੇ ਇਸ ਸਮੇਂ ਤੱਕ 60 ਫੀਸਦੀ ਤੱਕ ਲਵਾਈ ਦਾ ਕੰਮ ਮੁਕੰਮਲ ਹੋ ਚੁੱਕਿਆ ਸੀ। ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਭਰਵਾਂ ਮੀਂਹ ਨਾ ਪਿਆ ਤਾਂ ਸੋਕੇ ਵਰਗੀ ਸਥਿਤੀ ਦੇ ਪੈਦਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਦੀ ਤਰ੍ਹਾਂ ਕਮਾਦ, ਮਾਹ ਅਤੇ ਮੂੰਗੀ ਆਦਿ ਫ਼ਸਲਾਂ ਤੋਂ ਇਲਾਵਾ ਪਸ਼ੂਆਂ ਦੇ ਹਰੇ ਚਾਰੇ ਦੀ ਫ਼ਸਲ ਵੀ ਸੁੱਕ ਰਹੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਨਸੂਮ ਪੌਣਾਂ ਵਿੱਚ ਦੇਰੀ ਕਾਰਨ ਝੋਨੇ ਦੀ ਕਾਸ਼ਤ ਹੇਠ ਕੁੱਲ ਰਕਬਾ ਵੀ ਘੱਟ ਸਕਦਾ ਹੈ। ਬਾਰਸ਼ ਵਿੱਚ ਦੇਰੀ ਕਾਰਨ ਕਿਸਾਨ ਰਵਾਇਤੀ ਫ਼ਸਲਾਂ ਜਿਵੇਂ ਮਾਹ ਅਤੇ ਤਿੱਲ ਦੀ ਕਾਸ਼ਤ ਵੱਲ ਵੀ ਆਕਰਸ਼ਤ ਹੋ ਰਹੇ ਹਨ।
ਜਮਹੂਰੀ ਕਿਸਾਨ ਸਭਾ ਦੇ ਆਗੂ ਅਜੀਤ ਸਿੰਘ ਸਿੱਧਵਾਂ, ਮਾਸਟਰ ਰਘੁਬੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਟਿਊਬਵੈੱਲ ਚਲਾਉਣ ਲਈ ਡੀਜ਼ਲ ਇੰਜਣਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਲੇਕਿਨ ਡੀਜ਼ਲ ਇੰਜਣਾਂ ਦੇ ਸਹਾਰੇ ਝੋਨਾ ਲਾਉਣਾ ਘਾਟੇ ਵਾਲੇ ਸੌਦਾ ਸਾਬਤ ਹੋਵੇਗਾ। ਪੰਜਾਬ ਦੀ ਕਿਰਸਾਨੀ ਤਾਂ ਪਹਿਲਾਂ ਹੀ ਕਰਜ਼ ਦੇ ਬੋਝ ਹੇਠਾਂ ਦੱਬੀ ਪਈ ਹੈ। ਪਿੰਡ ਡੇਹਰੀਵਾਰ ਦਰੋਗਾ ਦੇ ਇੱਕ ਕਿਸਾਨ ਨੇ ਦੱਸਿਆ ਕਿ ਹਰ ਵਰ੍ਹੇ 40 ਏਕੜ ਦੇ ਕਰੀਬ ਰਕਬੇ ਅੰਦਰ ਝੋਨੇ ਦੀ ਕਾਸ਼ਤ ਕਰਦੇ ਆ ਰਹੇ ਹਨ। ਪਰ ਇਸ ਵਾਰ ਅਜੇ ਤੱਕ 23 ਏਕੜ ਅੰਦਰ ਹੀ ਝੋਨਾ ਲਾਇਆ ਜਾ ਸਕਿਆ ਹੈ। ਇਸੇ ਤਰ੍ਹਾਂ ਹੋਰ ਕਈ ਕਿਸਾਨਾਂ ਦੱਸਿਆ ਕਿ ਦੁਪਹਿਰ ਨੂੰ ਝੋਨੇ ਦੀ ਲਵਾਈ ਮੌਕੇ ਖੇਤਾਂ ਅੰਦਰ ਖੜ੍ਹਾ ਪਾਣੀ ਗਰਮ ਹੋ ਜਾਂਦਾ ਹੈ। ਬਰਸਾਤ ਨਹੀਂ ਹੋ ਰਹੀ ਹੈ, ਜਿਸ ਕਾਰਨ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਕਲਾਨੌਰ (ਪੱਤਰ ਪ੍ਰੇਰਕ): ਪਿਛਲੇ ਸਾਲ ਮੌਨਸੂਨ ਦੀ ਸਮੇਂ ਸਿਰ ਆਮਦ ਨਾਲ ਜ਼ਿਆਦਾਤਰ ਕਿਸਾਨਾਂ ਵੱਲੋਂ ਇਸ ਖੇਤਰ ’ਚ ਝੋਨੇ ਦੀ ਲਵਾਈ ਨੂੰ ਸੰਪੂਰਨ ਕਰ ਲਿਆ ਗਿਆ ਸੀ, ਪਰ ਇਸ ਵਾਰ ਮੌਨਸੂਨ ਵਿਚ ਦੇਰੀ, ਨਹਿਰੀ ਪਾਣੀ ਦੀ ਘਾਟ ਅਤੇ ਬਿਜਲੀ ਦੀ ਕਮੀ ਕਾਰਨ ਕਿਸਾਨ ਝੋਨੇ ਦੀ ਫਸਲ ਦੀ ਬਿਜਾਈ ਨੂੰ ਲੈ ਕੇ ਭਾਰੀ ਚਿੰਤਤ ਹਨ। ਇਸ ਸਬੰਧੀ ਕਿਸਾਨ ਬਲਜੀਤ ਸਿੰਘ, ਬਲਰਾਜ ਸਿੰਘ, ਲਖਵਿੰਦਰ ਸਿੰਘ ਕੰਗ, ਲਵਜੀਤ ਸਿੰਘ, ਸੂਬੇਦਾਰ ਗੁਰਬਖਸ਼ ਸਿੰਘ, ਮਨਦੀਪ ਸਿੰਘ ਪੰਨੂ ਤਰਲੋਚਨ ਸਿੰਘ ਪੰਨੂ ਅੰਮ੍ਰਿਤਪਾਲ ਸਿੰਘ ਕਾਹਲੋਂ, ਰਛਪਾਲ ਸਿਘ ਢਿੱਲੋਂ, ਲਖਵਿੰਦਰ ਸਿੰਘ ਧਾਲੀਵਾਲ, ਮਨਜਿੰਦਰ ਸਿੰਘ, ਰਵੇਲ ਸਿੰਘ ਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜ਼ਿਆਦਾਤਰ ਰਕਬਾ ਨਹਿਰੀ ਪਾਣੀ ’ਤੇ ਨਿਰਭਰ ਹੈ ਪ੍ਰੰਤੂ  ਮੀਂਹ ਦੀ ਘਾਟ ਦੇ ਨਾਲ ਅਜੇ ਤੱਕ ਉਨ੍ਹਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਸਕਿਆ ਹੈ ਅਤੇ ਜੋ ਸਰਕਾਰ ਵੱਲੋਂ 6 ਤੋਂ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਉਹ ਵੀ ਕੜਾਕੇ ਦੀ ਗਰਮੀ ਦੌਰਾਨ ਕਾਫੀ ਘੱਟ ਹੈ ਕਿਉਂਕਿ ਪਾਣੀ ਦਾ ਪੱਧਰ ਹੇਠਾਂ ਹੋਣ ਕਾਰਨ ਉਨ੍ਹਾਂ ਵੱਲੋਂ ਝੋਨੇ ਲਈ ਤਿਆਰ ਕੀਤਾ ਗਿਆ ਖੇਤ ਵੀ ਜਲਦੀ ਸੁੱਕ ਰਿਹਾ ਹੈ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਮੌਸਮ ਵਿਭਾਗ ਅਨੁਸਾਰ 28 ਜੂਨ ਨੂੰ ਮੌਨਸੂਨ ਦੀ ਆਮਦ ਦੱਸੀ ਜਾ ਰਹੀ ਹੈ ਜਿਸ ਕਾਰਨ ਉਹ ਘੱਟ ਪਾਣੀ ’ਚ ਵੀ ਝੋਨਾ ਲਗਾ ਰਹੇ ਹਨ ਅਤੇ ਜੇਕਰ ਇੰਦਰ ਦੇਵਤਾ ਸਮੇਂ ਸਿਰ ਮਿਹਰਬਾਨ ਨਾ ਹੋਇਆ ਤਾਂ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਨੇ ਦੱਸਿਆ ਕਿ ਝੋਨਾ ਲਗਾਉਣ ਤੋਂ ਬਾਅਦ ਕਰੀਬ 20 ਦਿਨ ਖੇਤ ’ਚ ਪਾਣੀ ਦੀ ਪੂਰੀ ਜ਼ਰੂਰਤ ਹੁੰਦੀ ਹੈ ਅਤੇ ਜੇਕਰ ਖੇਤ ’ਚ ਪਾਣੀ ਨਹੀਂ ਖੜ੍ਹਾ ਰਹਿੰਦਾ ਤਾਂ ਨਦੀਨ  ਉੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਬਟਾਲਾ, (ਨਿੱਜੀ ਪੱਤਰ ਪ੍ਰੇਰਕ)   ਪੰਜਾਬ ਵਿੱਚ  ਮੌਨਸੂਨ ਨਾ ਪੁੱਜਣ ਕਾਰਨ,ਝੋਨੇ ਦੀ ਲੁਵਾਈ ਦਾ ਕੰਮ ਜ਼ੋਰ ਨਹੀਂ ਫੜ੍ਹ ਸਕਿਆ। ਝੋਨੇ ਦੀ ਲੁਵਾਈ ਦੇ ਕੰਮ ਵਿੱਚ ਖੜੌਤ ਆ ਗਈ ਹੈ, ਕਿਉਂਕਿ ਵਧ ਰਹੇ ਤਾਪਮਾਨ ਕਾਰਨ ਕਿਸਾਨਾਂ ਵੱਲੋ ਪਹਿਲਾਂ ਲਾਈ ਗਈ ਝੋਨੇ  ਦੀ ਫ਼ਸਲ ਨੂੰ ਰੋਜ਼ਾਨਾ ਹੀ ਪਾਣੀ ਪੂਰਾ ਨਹੀਂ ਆ ਰਿਹਾ। ਝੋਨੇ ਦੀ ਲੁਵਾਈ ਦੇ ਸ਼ੁਰੂ ਵਿੱਚ ਕਿਸਾਨਾਂ ਨੂੰ ਝੋਨੇ ਦੀ ਲੁਆਈ ਲਈ ਪਰਵਾਸੀ ਅਤੇ ਖੇਤ ਮਜ਼ਦੂਰਾਂ ਦੀ ਕਮੀ ਮਹਿਸੂਸ ਹੋਈ ਸੀ, ਮਾਝਾ ਖੇਤਰ ਦੇ ਕਿਸਾਨਾਂ ਵੱਲੋਂ ਹਾਲ ਦੀ ਘੜੀ ਆਪਣੇ ਖੇਤਾਂ ਵਿੱਚ ਹੋਰ ਝੋਨਾ ਲਾਉਣ ਦੀ ਥਾਂ  ਪਹਿਲੇ ਲਗਾਏ ਗਏ ਝੋਨੇ ਦੀ ਸਿੰਚਾਈ ਕਰਨ ਨੂੰ ਪਹਿਲ ਕੀਤੀ ਜਾ ਰਹੀ ਹੈ।  ਖੇਤੀਬਾੜੀ ਵਿਭਾਗ ਦੇ ਸੂਤਰਾਂ ਦੇ ਮੁਤਾਬਕ ਪੰਜਾਬ ਵਿੱਚ ਝੋਨੇ ਦੀੇ  ਲੁਆਈ  ਦਾ  ਹਾਲੇ ਤੱਕ 50 ਪ੍ਰਤੀਸ਼ਤ ਕੰਮ ਹੀ ਮੁਕੰਮਲ ਹੋ ਸਕਿਆ  ਹੈ । ਜਦੋਂਕਿ ਪਿਛਲੇ ਸਾਲ  ਅੱਜ  ਦੇ ਦਿਨ 27 ਜੂਨ ਤੱਕ ਝੋਨੇ ਦੀ ਲੁਆਈ ਦਾ ਕੰਮ 90 ਪ੍ਰਤੀਸ਼ਤ ਤੱਕ ਮੁਕੰਮਲ ਹੋ ਚੁੱਕਿਆ ਸੀ।  ਕਿਸਾਨਾਂ ਦਾ ਕਹਿਣਾ ਹੈ ਕਿ  ਪੰਜਾਬ ਵਿੱਚ ਸੋਕੇ ਵਰਗੇ ਹਾਲਾਤ ਪੈਦਾ ਹੋ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿੳਂੁਕਿ ਝੋਨੇ ਦੀ ਫ਼ਸਲ ਦੇ ਨਾਲ  ਕਮਾਦ, ਮਾਂਹ ਅਤੇ ਮੂੰਗੀੇ  ਫ਼ਸਲਾਂ ਤੋਂ ਇਲਾਵਾ ਪਸ਼ੂਆਂ ਲਈ  ਹਰੇ ਚਾਰਾ ਵੀ  ਬੁਰੀ ਤਰ੍ਹਾਂ ਨਾਲ ਸੱੁਕ ਗਿਆ ਹੈ। ਖੇਤੀ ਮਾਹਿਰਾਂ ਨੇ ਦੱਸਿਆ ਕਿ  ਇਸ ਵਾਰ  ਮੌਨਸੂਨ ਵਿੱਚ ਦੇਰੀ ਦੇ ਚਲਦਿਆ  ਝੋਨੇ ਦੀ ਕਾਸ਼ਤ ਹੇਠਲੇ  ਕੱੁਲ ਰਕਬੇ ਵਿਚੋਂ ਝੋਨੇ ਦੀ ਕਾਸ਼ਤ ਦਾ ਰਕਬਾ ਘਟ ਸਕਦਾ ਹੈ।
ਜਮਹੂਰੀ ਸਭਾ ਦੇ ਆਗੂ ਮਾਸਟਰ ਅਜੀਤ ਸਿੰਘ ਸਿੰਧਵਾਂ, ਕਾਮਰੇਡ  ਲਖਬੀਰ ਸਿੰਘ ਹਾਰਨੀਆ ਅਤੇ  ਮਾਸਟਰ  ਪ੍ਰਕਾਸ਼ ਸਿੰਘ ਕਹਾਨੂੰਵਾਨ  ਨੇ ਦੱਸਿਆ ਕਿ ਕਿਸਾਨਾਂ ਲਈ ਡੀਜ਼ਲ ਇੰਜਣਾਂ ਦੇ ਆਸਰੇ ਝੋਨੇ ਦੀ ਪੈਦਾਵਾਰ  ਘਾਟੇਵੰਦ  ਸੌਦਾ ਹੋਵੇਗਾ, ਕਿਉਂਕਿ ਪੰਜਾਬ ਦੀ ਕਿਸਾਨੀ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੀ ਹੋਈ ਹੈ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 36 °CWidespread Dust
    Chandigarh, India 36 °CSunny
    Ludhiana,India 36 °CSunny
    Dehradun,India 33 °CHaze

ਕ੍ਰਿਕਟ

Powered by : Mediology Software Pvt Ltd.