ਮੁੰਬਈ, 22 ਜੂਨ
ਰੁਪਏ ’ਚ ਡਾਲਰ ਦੇ ਮੁਕਾਬਲੇ ਡਿੱਗਣ ਦਾ ਰੁਝਾਨ ਬਰਕਰਾਰ ਹੈ। ਇਹ ਅੱਜ ਇਕ ਵੇਲੇ ਡਾਲਰ ਦੇ ਮੁਕਾਬਲੇ ਰਿਕਾਰਡ 57.37 ਰੁਪਏ ਤੱਕ ਡਿੱਗ ਪਿਆ ਪਰ ਅਖੀਰ 57.15 ਰੁਪਏ ਪ੍ਰਤੀ ਡਾਲਰ ਖੜ੍ਹ ਗਿਆ। ਇਸ ਸਾਲ ਇਕੋ ਦਿਨ ਇਸ ਦੇ 85 ਪੈਸੇ ਡਿੱਗਣ ਦਾ ਨਵਾਂ ਰਿਕਾਰਡ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਡਾਲਰ ਦੇ ਮੁਕਾਬਲੇ ਇਹ ਹੋਰ ਡਿੱਗੇਗਾ ਤੇ ਅਗਲੇ ਹਫਤੇ 58 ਰੁਪਏ ਤੱਕ ਪੁੱਜ ਜਾਵੇਗਾ। ਬਜ਼ਾਰ ਵਿਚ ਡਾਲਰ ਦੀ ਮੰਗ ਵਧਣ ਕਾਰਨ ਰੁਪਏ ਦੀ ਇਹ ਹਾਲਤ ਹੋ ਰਹੀ ਹੈ। -ਪੀ.ਟੀ.ਆਈ.