ਬੁਢਾਪੇ ਵਿੱਚ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਲਈ ਮਜਬੂਰ ਸੇਵਾਮੁਕਤ ਅਫ਼ਸਰ !    ਛੇੜਛਾੜ ਰੋਕਣ ਲਈ ਸਾਰੇ ਬੱਸ ਅੱਡਿਆਂ ਵਿੱਚ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ !    ‘ਨੌਜਵਾਨਾਂ ਨੂੰ ਫ਼ੌਜ ਪ੍ਰਤੀ ਉਤਸ਼ਾਹਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ’ !    ਹਾਈ ਕੋਰਟ ਵੱਲੋਂ ’ਵਰਸਿਟੀ ਰਜਿਸਟਰਾਰ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ !    ਸਾਬਕਾ ਸਪੀਕਰ ਕਾਹਲੋਂ ਨੇ ਪੇਸ਼ੀ ਭੁਗਤੀ !    ਦੇਣਦਾਰ ਵੱਲੋਂ ਧੱਕਾ ਮਾਰਨ ਨਾਲ ਗੁਆਂਢੀ ਬਜ਼ੁਰਗ ਦੀ ਮੌਤ !    ਤਰਨ ਤਾਰਨ ਜ਼ਿਲ੍ਹਾ ਪ੍ਰੀਸ਼ਦ ਵਿੱਚ ਬ੍ਰਹਮਪੁਰਾ ਦਾ ਹੱਥ ਉੱਚਾ !    ਅਕਾਲੀ ਵਿਧਾਇਕ ਵਲਟੋਹਾ ਤੇ ਸੰਧੂ ਅਦਾਲਤ ’ਚ ਪੇਸ਼ !    ਪੰਜਾਬ ਦੇ ਬਾਸਕਟਬਾਲ ਕੋਚ ਸੁਬਰਾਮਨੀਅਨ ਦਾ ਚਲਾਣਾ !    ਵਾਰਨਰ ਨੂੰ 5750 ਡਾਲਰ ਦਾ ਜੁਰਮਾਨਾ !    

ਢਹਿ ਢੇਰੀ ਹੋਣ ਕੰਢੇ ਨਿਰਦੇਸ਼ਕ ਰਾਜ ਖੋਸਲਾ ਦਾ ਘਰ

Posted On June - 9 - 2012

ਸ੍ਰੀ ਹਰਗੋਬਿੰਦਪੁਰ ਵਿਖੇ ਸਥਿਤ ਉੱਘੇ ਫ਼ਿਲਮ ਨਿਰਦੇਸ਼ਕ ਰਾਜ ਖੋਸਲਾ ਦੇ ਘਰ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਧਾਰਮਿਕ ਅਤੇ ਕਲਾ ਖੇਤਰਾਂ ਨਾਲ ਸਬੰਧਤ ਇੱਥੋਂ ਦੀਆਂ ਪੁਰਾਤਨ ਨਿਸ਼ਾਨੀਆਂ ਜਿੱਥੇ ਵਿਕਾਸ ਦੀ ਧੂੜ ਹੇਠ ਦੱਬ ਕੇ ਦਮ ਤੋੜ ਰਹੀਆਂ ਹਨ, ਉੱਥੇ ਨਗਰ ਦੇ ਬਾਸ਼ਿੰਦੇ ਰਹੇ ਤੇ ਫ਼ਿਲਮ ਨਗਰੀ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਰਾਜ ਖੋਸਲਾ ਦਾ ਘਰ ਵੀ ਬਚ ਨਹੀਂ ਸਕਿਆ। ਉਨ੍ਹਾਂ ਸਭ ਤੋਂ ਪਹਿਲਾ ਸੰਨ 1956 ਵਿੱਚ ਫ਼ਿਲਮ ਸੀ.ਆਈ.ਡੀ. ਬਣਾਈ  ਸੀ। ਉਨ੍ਹਾਂ ਦੀਆਂ ਹੋਰ ਫ਼ਿਲਮਾਂ ਵਿੱਚ  ਕਾਲਾ ਪਾਣੀ,  ਸੋਲਵਾਂ ਸਾਲ, ਵੋਹ ਕੌਣ  ਥੀ, ਦੋ  ਬਦਨ ਅਤੇ ਸੰਨੀ ਦਿਉਲ ਨੂੰ ਲੈ ਕੇ ਬਣਾਈ ਫ਼ਿਲਮ ਜਿਸ ਦਾ ਨਾਂ ਵੀ ਸੰਨੀ (1984) ਸੀ ਸ਼ਾਮਲ ਹਨ। ਉਨ੍ਹਾਂ ਦੁਆਰਾ ਬਣਾਈ ਫ਼ਿਲਮ ‘ਮੈਂ ਤੁਲਸੀ ਤੇਰੇ ਆਂਗਨ ਕੀ’ ਕਾਫ਼ੀ ਚਰਚਾ ’ਚ ਰਹੀ। ਹਿੰਦੀ ਸਿਨੇਮਾ ਲਈ ਸ਼ਲਾਘਾਯੋਗ ਕੰਮ ਕਰਨ ਵਾਲੇ ਮਰਹੂਮ ਖੋਸਲਾ ਦਾ ਘਰ ਹੁਣ ਕਿਸੇ ਉਜਾੜ ਦਾ ਭੁਲੇਖਾ ਪਾਉਂਦਾ ਹੈ। ਘਰ ਦੀਆਂ ਕੰਧਾਂ ਦੀ ਹਾਲਤ ਜਰਜਰ ਹੋ ਚੁੱਕੀ ਹੈ।
ਇਸ ਮਰਹੂਮ ਨਿਰਦੇਸ਼ਕ ਦੇ ਘਰ ਦੀ ਸਾਂਭ ਸੰਭਾਲ ਕਦੇ ਕਿਸੇ ਨੇ ਨਹੀਂ ਕੀਤੀ। ਘਰ ਵਿੱਚ ਲੱਗਿਆ ਨਿੰਮ ਆਪਣੀ ਦਰਦ  ਕਹਾਣਂ ਆਪ ਬਿਆਨ ਕਰ ਰਿਹਾ ਹੈ। ਦੋ ਮੰਜ਼ਿਲਾ ਇਮਾਰਤ ਵਾਲੇ ਘਰ ਦਾ ਜ਼ਿਆਦਾਤਰ ਸਮਾਨ ਟੁੱਟ ਭੱਜ ਗਿਆ ਹੈ। ਸ੍ਰੀ ਹਰਗੋਬਿੰਦਪੁਰ ਵਿੱਚ ਸੰਨ 1925 ਵਿੱਚ ਜਨਮੇ ਰਾਜ ਖੋਸਲਾ ਨੇ ਕਦੇ ਚਿਤਵਿਆ ਨਹੀਂ ਹੋਵੇਗਾ ਕਿ ਇੱਕ ਦਿਨ ਉਹ ਫ਼ਿਲਮ ਨਗਰੀ ਦਾ ਡਾਇਰੈਕਟਰ ਬਣੇਗਾ ਤੇ ਉਸ ਦੇ ਆਪਣੇ ਜਨਮ ਭੋਇੰ ਵਾਲੇ ਘਰ ਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਵੇਗੀ?
ਸਾਲਾਂ ਤੋਂ ਅਣਵਰਤਿਆ ਸਮਾਨ ਹੁਣ ਖ਼ਰਾਬ ਤੇ ਨਾਕਾਰਾ ਹੋ ਗਿਆ ਹੈ। ਬਿਆਸ ਦਰਿਆ ਦੁਆਲੇ  ਵਿੰਗੀਆਂ ਟੇਢੀਆਂ ਬਣਾਈਆਂ ਰਾਹਾਂ ਸੁੰਦਰ ਦ੍ਰਿਸ਼ ਪੇਸ਼ ਕਰਦੀਆਂ ਹਨ। ਉਚਾਈ ’ਤੇ ਬਣੇ ਘਰ ਤੋਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਦਰਿਆ ਇਮਾਰਤ ਦੇ ਕੋਲੋਂ ਦੀ  ਲੰਘਦਾ ਹੋਵੇ। ਮਰਹੂਮ ਦੇ ਵੱਡੇ ਭਰਾ ਲੇਖਰਾਜ ਖੋਸਲਾ ਵੀ ਪ੍ਰੋਡਿਊਸਰ ਤੇ ਲੇਖਕ ਸਨ।
ਸ੍ਰੀ ਹਰਗੋਬਿੰਦਪੁਰ ਦੇ ਇਸ ਜਾਏ ਨੇ ਪਿੱਠਵਰਤੀ ਗਾਇਕ ਦੇ ਰੂਪ ਵਿੱਚ ਆਪਣੇ ਆਪ ਨੂੰ ਸਥਾਪਤ ਕਰਨ ਲਈ ਹੀ ਸੰਨ 1947 ’ਚ ਮੁੰਬਈ ਨਗਰੀ ਵੱਲ ਰੁਖ਼ ਕੀਤਾ ਸੀ। ਉਨ੍ਹਾਂ ਸੰਘਰਸ਼ਮਈ ਦਿਨਾਂ ਦੌਰਾਨ ਸੀਲੋਨ ’ਚ ਕੁਝ ਸਮੇਂ ਲਈ ਅਨਾਊਂਸਰ ਦੇ ਦੌਰ ’ਤੇ ਵੀ ਕੰਮ ਕੀਤਾ ਸੀ। ਮਰਹੂਮ ਰਾਜ ਖੋਸਲਾ ਦੇ ਘਰ ਦੀ ਸੰਭਾਲ ਨੂੰ ਨਗਰਪਾਲਿਕਾ ਕਮੇਟੀ, ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਨੇ ਕਦੇ ਗੰਭੀਰਤਾ ਨਾਲ ਨਹੀਂ ਲਿਆ। ਪੰਜਾਬ ਸਰਕਾਰ ਨੂੰ ਰਾਜ ਖੋਸਲਾ ਦੇ ਘਰ ਨੂੰ ਸੰਭਾਲਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
-ਦਲਬੀਰ ਸੱਖੋਵਾਲੀਆ
    * ਮੋਬਾਈਲ:98722-42924


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 37 °CHaze
    Chandigarh, India 38 °CClear
    Ludhiana,India 38 °CClear
    Dehradun,India 31 °CHaze

ਕ੍ਰਿਕਟ

Powered by : Mediology Software Pvt Ltd.