ਹਰ ਵਰਗ 'ਚ ਪ੍ਰਵਾਨ 'ਦੇਬੀ ਲਾਈਵ-5' !    ਗੁਰੂ ਦੇ ਲੜ ਲੱਗਿਆ ਕੁਲਦੀਪ ਸਿੰਘ ਮੱਖਣ !    ‘ਬਰਫ਼ੀ’ ਦਾ ਸੁਪਨਾ ਹੋਇਆ ਸਾਕਾਰ !    ਸਵੈਰੱਖਿਆ ਵੱਲ ਵਧਣ ਧੀਆਂ ਦੇ ਕਦਮ !    ਫ਼ਿਲਮੀ ਗਪਸ਼ਪ !    ਜੀਜਾ ਵਾਰ ਨੱਤੀਆਂ ਦਾ ਜੋੜਾ !    ਨੂੰਹ-ਸੱਸ ਦੇ ਝਗੜੇ ਵਿੱਚ ਪਿਸ ਰਿਹਾ ਆਦਮੀ !    ਔਰਤਾਂ ਨਾਲ ਜੁੜੀਆਂ ਧਾਰਨਾਵਾਂ ਨੂੰ ਬਦਲਣ ਦੀ ਲੋੜ !    ਫਿਲਮ ਅਤੇ ਫੈਸ਼ਨ ਜਗਤ ਦਾ ਪ੍ਰਸਿੱਧ ਫੋਟੋਗ੍ਰਾਫਰ ਸੀ ਜਗਦੀਸ਼ ਮਾਲੀ !    ਮੈਂ ਗੁੱਗਾ ਮਨਾਵਣ ਚੱਲੀ ਆਂ !    

ਨਵੀਂ ਪੰਜਾਬੀ ਫ਼ਿਲਮ ਪਿੰਕੀ ਮੋਗੇ ਵਾਲੀ

Posted On June - 9 - 2012

ਫ਼ਿਲਮ ਦੇ ਇਕ ਦ੍ਰਿਸ਼ ਵਿੱਚ ਨੀਰੂ ਬਾਜਵਾ ਅਤੇ ਗੈਵੀ ਚਹਿਲ

ਪੰਜਾਬੀ ਸਿਨੇਮੇ ਨੂੰ ਲਗਾਤਾਰ ਚਾਰ ਫ਼ਿਲਮਾਂ ਦੇਣ ਵਾਲੇ ਕਪਿਲ ਬੱਤਰਾ ਪ੍ਰੋਡਕਸ਼ਨ ਹਾਊਸ ਦੀ ਪੰਜਵੀਂ ਫ਼ਿਲਮ ‘ਪਿੰਕੀ ਮੋਗੇ ਵਾਲੀ’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਪੋਸਟ ਪ੍ਰੋਡਕਸ਼ਨ ਦਾ ਕੰਮ ਮੁੰਬਈ ਵਿਖੇ ਚੱਲ ਰਿਹਾ ਹੈ। ਇਸ ਫ਼ਿਲਮ ਦੀ ਅਗਲੇ ਮਹੀਨੇ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਇਹ ਫ਼ਿਲਮ  ਰਾਜਨ ਬਤਰਾ ਨੇ ਸਵਰਨ ਸਿੰਘ ਨਾਲ ਮਿਲ ਕੇ ਤਿਆਰ ਕੀਤੀ ਹੈ। ਵਿਕਰਮ ਢਿੱਲੋਂ ਦੀ ਨਿਰਦੇਸ਼ਨਾਂ ਵਿੱਚ ਬਣਨ ਵਾਲੀ ਇਸ ਫ਼ਿਲਮ ’ਚ ਨਾਮਵਰ ਨਾਇਕ ਗੈਵੀ ਚਹਿਲ ਤੇ ਪੰਜਾਬੀ ਫ਼ਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਨੀਰੂ ਬਾਜਵਾ ਦੀ ਜੋੜੀ ਪਹਿਲੀ ਵਾਰ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਚਰਚਿਤ ਗਾਇਕ ਗੀਤਾ ਜ਼ੈਲਦਾਰ ਤੇ ਕੇ.ਐਸ. ਮੱਖਣ ਵੀ ਇਸ ਫ਼ਿਲਮ ਰਾਹੀਂ ਵੱਡੇ ਪਰਦੇ ’ਤੇ ਆਪਣਾ ਸਫ਼ਰ ਸ਼ੁਰੂ ਕਰ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਬਾਲੀਵੱੁਡ ਤੇ ਪਾਲੀਵੱੁਡ ਦੇ ਨਾਮਵਰ ਅਦਾਕਾਰ ਕੰਮ ਕਰ ਰਹੇ ਹਨ ਅਤੇ ਪਹਿਲੀ ਵਾਰ ਐਕਸ਼ਨ ਦ੍ਰਿਸ਼ਾਂ ਲਈ ਅਜਿਹੀ ਤਕਨੀਕੀ ਟੀਮ ਚੁਣੀ ਗਈ ਹੈ ਜੋ ਬਾਲੀਵੁੱਡ ਦੀਆਂ ਹਿੱਟਾਂ ਫ਼ਿਲਮ ਲਈ ਕੰਮ ਕਰ ਚੁੱਕੀ ਹੈ। ਇਸ ਫ਼ਿਲਮ ਵਿੱਚ ਕਈ ਨਵੇਂ ਰੰਗ ਦੇਖਣ ਨੂੰ ਮਿਲਣਗੇ, ਜੋ ਇਸ ਤੋਂ ਪਹਿਲਾ ਪੰਜਾਬੀ ਫ਼ਿਲਮਾਂ ਵਿੱਚ ਦੇਖਣ ਨੂੰ ਨਹੀਂ ਮਿਲੇ।
ਫ਼ਿਲਮ ਦੇ ਨਿਰਮਾਤਾ ਰਾਜਨ ਬਤਰਾ ਤੇ ਸਵਰਨ ਸਿੰਘ ਨੇ ਦੱਸਿਆ ਕਿ ਇਹ ਪਹਿਲੀ ਪੰਜਾਬੀ ਫ਼ਿਲਮ ਹੈ, ਜਿਸ ਵਿੱਚ ਬਾਲੀਵੱੁਡ ਦੀਆਂ ਫ਼ਿਲਮਾਂ ਵਾਲੀ ਤਕਨੀਕੀ ਟੀਮ ਤੇ ਸਮੱਗਰੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਰੁਮਾਂਟਿਕ ਕਾਮੇਡੀ ਫ਼ਿਲਮ ਹੈ, ਜਿਸ ਦਾ ਕਹਾਣੀ ਕਪਿਲ ਬੱਤਰਾ ਅਤੇ ਸੰਵਾਦ ਰਾਣਾ ਰਣਬੀਰ ਨੇ ਲਿਖੇ ਹਨ। ਇਸ ਨੂੰ ਹਰੇਕ ਪੱਖੋਂ ਮਿਆਰੀ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਜਲੰਧਰ ਦੇ ਆਸ-ਪਾਸ ਕੀਤੀ ਗਈ ਹੈ ਅਤੇ ਗੀਤਾਂ ਦਾ ਫ਼ਿਲਮਾਂਕਣ ਪਾਲਮਪੁਰ ਅਤੇ ਕਾਂਗੜਾ (ਹਿਮਾਚਲ ਪ੍ਰਦੇਸ਼) ਸਮੇਤ ਮੁੰਬਈ ਵਿਖੇ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਵਿਕਰਮ ਢਿੱਲੋਂ ਨੇ ਆਸ ਪ੍ਰਗਟਾਈ ਕਿ ਇਹ ਫ਼ਿਲਮ ਵੀ ਬੱਤਰਾ ਪ੍ਰੋਡਕਸ਼ਨ ਦੀਆਂ ਪਹਿਲਾਂ ਆਈਆਂ ਚਾਰ ਫ਼ਿਲਮਾਂ ਵਾਂਗ ਹੀ ਦਰਸ਼ਕਾਂ ਦੀ ਪਸੰਦ ’ਤੇ ਖਰੀ ਉਤਰੇਗੀ। ਫ਼ਿਲਮ ਦੇ ਨਾਇਕ ਗੈਵੀ ਚਹਿਲ ਨੇ ਦੱਸਿਆ ਕਿ  ‘ਏਕ ਥਾ ਟਾਈਗਰ’ ਅਤੇ ‘ਵੋਹ ਫਿਰ ਆਏਗੀ’ ਦੋ ਹਿੰਦੀ ਫ਼ਿਲਮਾਂ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਜਦੋਂ ਇਸ ਫ਼ਿਲਮ ਨਾਲ ਜੁੜਿਆ ਤਾਂ ਇਸ ਦੇ ਨਿਰਮਾਣ ਕਾਰਜ ਨੂੰ ਦੇਖ ਕੇ ਇਹ ਪੰਜਾਬੀ ਫ਼ਿਲਮ ਕਿਸੇ ਵੀ ਪੱਖੋਂ ਹਿੰਦੀ ਫ਼ਿਲਮ ਨਾਲੋਂ ਘੱਟ ਨਹੀਂ ਜਾਪੀ। ਉਸ ਨੇ ਉਮੀਦ ਜਿਤਾਈ ਕਿ ਇਹ ਫ਼ਿਲਮ ਪੰਜਾਬੀ ਫ਼ਿਲਮਸਾਜ਼ਾਂ ਲਈ ਮਾਰਗ ਦਰਸ਼ਕ ਬਣੇਗੀ। ਫ਼ਿਲਮ ’ਚ ਪਿੰਕੀ ਦਾ ਕਿਰਦਾਰ ਨਿਭਾਅ ਰਹੀ ਨੀਰੂ ਬਾਜਵਾ ਨੇ ਕਿਹਾ ਕਿ ਬੱਤਰਾ ਫ਼ਿਲਮਜ਼ ਨਾਲ ਉਸ ਦੀ ਇਹ ਤੀਜੀ ਫ਼ਿਲਮ ਹੈ, ਆਸ ਹੈ ਕਿ ਇਹ ਵੀ ਪਹਿਲਾਂ ਵਾਂਗ ਸਫ਼ਲਤਾ ਦੇ ਝੰਡੇ ਗੱਡੇਗੀ। ਨੀਰੂ ਨੇ ਕਿਹਾ ਕਿ ਬੱਤਰਾ ਪ੍ਰੋਡਕਸ਼ਨ ਦੀ ਖਾਸੀਅਤ ਹੈ ਕਿ ਇਨ੍ਹਾਂ ਦੀ ਹਰੇਕ ਫ਼ਿਲਮ ਵਿੱਚ ਵਿਸ਼ੇ ਅਤੇ ਤਕਨੀਕ ਪੱਖੋਂ ਤਾਜ਼ਗੀ ਹੁੰਦੀ ਹੈ, ਜਿਸ ਕਾਰਨ ਫ਼ਿਲਮ ਦਾ ਦਰਸ਼ਕਾਂ ਨੂੰ ਇੰਤਜ਼ਾਰ ਰਹਿੰਦਾ ਹੈ। ਫ਼ਿਲਮ ਦੀ ਨਿਰਮਾਣ ਟੀਮ ਵਿੱਚ ਰਾਜਨ ਬਤਰਾ ਤੇ ਸਵਰਨ ਸਿੰਘ ਤੋਂ ਇਲਾਵਾ ਕੋ-ਪ੍ਰੋਡਿਊਸਰ ਭਰਤ ਅਰੋੜਾ, ਗੁਰੀ ਬੱਲ ਤੇ ਐਚ.ਐਸ. ਚਾਵਲਾ ਵੀ ਸ਼ਾਮਲ ਹਨ। ਇਸ ਫ਼ਿਲਮ ਵਿੱਚ ਗੈਵੀ ਚਹਿਲ ਤੇ ਨੀਰੂ ਬਾਜਵਾ ਤੋਂ ਇਲਾਵਾ ਪੰਜਾਬੀ ਗਾਇਕ ਕੇ.ਐਸ. ਮੱਖਣ, ਗੀਤਾ ਜ਼ੈਲਦਾਰ, ਸ਼ਵਿੰਦਰ ਮਾਹਲ, ਹਰਪਾਲ ਸਿੰਘ, ਬੀ.ਐਨ. ਸ਼ਰਮਾ, ਰਾਣਾ ਜੰਗ ਬਹਾਦਰ ਤੇ ਨੀਨਾ ਸਿੱਧੂ ਅਦਾਕਾਰੀ ਦੇ ਜੌਹਰ ਦਿਖਾ ਰਹੇ ਹਨ। ਫ਼ਿਲਮ ਦੇ ਕੈਮਰਾਮੈਨ ਦੇਵ ਵਰਮਾ ਹਨ ਅਤੇ ਫ਼ਿਲਮ ਦੇ ਗੀਤਾਂ ਨੂੰ ਗੁਰਮੀਤ ਸਿੰਘ, ਗੁਰੀ ਬੱਲ ਤੇ ਜਤਿੰਦਰ ਸ਼ਾਹ ਨੇ ਸੰਗੀਤਬੱਧ ਕੀਤਾ ਹੈ।
 -ਸਰਬਜੀਤ ਸਿੰਘ ਭੰਗੂ
* ਮੋਬਾਈਲ: 98147-18290


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 32 °CHaze
    Chandigarh, India 28 °CSunny
    Ludhiana,India 28 °CSunny
    Dehradun,India 27 °CHaze

ਕ੍ਰਿਕਟ

Powered by : Mediology Software Pvt Ltd.