ਚੇਨਈ ਸੁਪਰਕਿੰਗਜ਼ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ !    ਉੱਤਰੀ ਭਾਰਤ 'ਚ ਸੈਰ ਸਪਾਟੇ ਦੇ ਵਿਕਾਸ ਲਈ ਨਿੱਜੀ ਖੇਤਰ ਦਾ ਅਹਿਮ ਯੋਗਦਾਨ: ਪਾਟਿਲ !    ਆਰੁਸ਼ੀ ਕੇਸ: ਮਾਪਿਆਂ ਦੀ ਗਵਾਹਾਂ ਵਾਲੀ ਪਟੀਸ਼ਨ ਰੱਦ !    ਲਾਲੂ ਯਾਦਵ ਖਿਲਾਫ਼ ਕੇਸ ਦੀ ਸੁਣਵਾਈ ਹੁਣ ਸੋਮਵਾਰ ਨੂੰ !    ਸਾਬਕਾ ਫਰਾਟਾ ਦੌੜਾਕ ਸ਼ੈਟੀ ਆਨੰਦ ਦੀ ਮੌਤ !    ਆਈਪੀਐਲ:ਚੇਨਈ ਵੱਲੋਂ ਮੁੰਬਈ ਨੂੰ 193 ਦੌੜਾਂ ਬਣਾਉਣ ਦੀ ਚੁਣੌਤੀ !    ਰਾਜ ਸਭਾ ਲਈ ਪ੍ਰਧਾਨ ਮੰਤਰੀ ਦੇ ਕਾਗਜ਼ ਸਹੀ ਪਾਏ ਗਏ !    ਹਰੀਹਰਨ ਨੂੰ ਲਤਾ ਮੰਗੇਸ਼ਕਰ ਪੁਰਸਕਾਰ !    ਬਲਾਕ ਫੂਲ ਦੀਆਂ 15 ਸੀਟਾਂ ਵਿਚੋਂ 11 'ਤੇ ਅਕਾਲੀ ਦਲ ਦੀ ਜਿੱਤ, ਇਕ-ਇਕ ਸੀਟ ਕਾਂਗਰਸ ਤੇ ਪੀਪਲਜ਼ ਪਾਰਟੀ ਦੇ ਹਿੱਸੇ ਆਈ !    ਲਾਹੌਰ ਦੇ ਕਾਲਜ ਵਿੱਚ ਟੈਗੋਰ ਦੀਆਂ ਕਵਿਤਾਵਾਂ ਗੂੰਜੀਆਂ !    

ਨਵੀਂ ਫ਼ਿਲਮ ਕਸਮ ਸੇ ਕਸਮ ਸੇ

Posted On June - 9 - 2012

ਫ਼ਿਲਮ ਦੇ ਅਦਾਕਾਰ ਅਜ਼ੀਮ ਰਿਜ਼ਵੀ ਤੇ ਕੈਥ

‘ਚੋਰੀ ਚੋਰੀ ਚੁਪਕੇ ਚੁਪਕੇ’, ‘ਅੰਡਰ ਟਰਾਇਲ’, ‘ਹੈਲੋ ਹਮ ਲੱਲਨ ਬਲੋ ਰਹੇ ਹੈਂ’, ‘ਆਪਾਤਕਾਲ’ ਅਤੇ ‘ਅੰਗਾਰਵਾਦੀ’ ਜਿਹੀਆਂ 15 ਤੋਂ ਵੱਧ ਸੰਦੇਸ਼ਮਈ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਨਿਰਮਾਤਾ ਨਾਜਿਮ ਰਿਜਵੀ ਹੁਣ ਫ਼ਿਲਮ ‘ਕਸਮ ਸੇ ਕਸਮ ਸੇ’ ਲੈ ਕੇ ਆ ਰਹੇ ਹਨ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਬੇਟੇ ਅਜ਼ੀਮ ਰਿਜ਼ਵੀ ਹੀਰੋ ਦੀ ਭੂਮਿਕਾ ਵਿੱਚ ਦਿਖਾਈ ਦੇਣਗੇ। ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੀ   ਕਹਾਣੀ ਨੂੰ ਲਿਖਣ ਤੋਂ ਪਹਿਲਾਂ ਵਰਤਮਾਨ ਨੌਜਵਾਨ ਪੀੜੀ ਨਾਲ ਜੁੜੇ ਹੋਏ 10 ਸੁਆਲ ਪੂਰੇ ਦੇਸ਼ ਦੇ ਇੱਕ ਲੱਖ ਤੋਂ ਵੱਧ ਵਿਦਿਆਰਥੀਆਂ ਤੋਂ ਪੁੱਛੇ ਗਏ। ਇਨ੍ਹਾਂ ਸੁਆਲਾਂ ਦੇ ਜੁਆਬਾਂ ਦੇ ਆਧਾਰ ’ਤੇ ਹੀ ਫ਼ਿਲਮ ਦੀ ਕਹਾਣੀ ਲਿਖੀ ਗਈ। ਨਾਜਿਮ ਨੇ ਦੱਸਿਆ, ‘‘ਫ਼ਿਲਮ ਦੀ ਕਹਾਣੀ 220 ਮਿਲੀਅਨ ਵਿਦਿਆਰਥੀਆਂ ਦੇ ਵਿਚਾਰਾਂ ’ਤੇ ਅਧਾਰਤ ਹੈ। ਇਸ ਵਿੱਚ ਅਜਿਹੇ 10 ਸੁਆਲਾਂ ਦੇ ਜੁਆਬ ਹਨ ਜੋ ਸਾਡੇ ਦੇਸ਼ ਦੇ ਕਰੋੜਾਂ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਜੁੜੇ ਹਨ ਜਿਵੇਂ ਅੱਜ ਦਾ ਵਿਦਿਆਰਥੀ ਆਪਣੇ ਬਜ਼ੁਰਗਾਂ ਬਾਰੇ ਕੀ ਸੋਚ ਰੱਖਦਾ ਹੈ? ਆਪਣੇ ਮਾਤਾ ਪਿਤਾ ਬਾਰੇ ਕੀ ਸੋਚਦਾ ਹੈ? ਦੋਸਤਾਂ ਅਤੇ ਜੀਵਨਸਾਥੀ ਬਾਰੇ ਉਹ ਕੀ ਸੋਚਦਾ ਹੈ? ਆਪਣੇ ਭਵਿੱਖ ਬਾਰੇ ਕੀ ਸੋਚਦਾ ਹੈ? ਅਜਿਹੇ ਕਈ ਸੁਆਲਾਂ ਦੇ ਜੁਆਬ ਇਸ ਫ਼ਿਲਮ ਰਾਹੀਂ ਪੇਸ਼ ਕੀਤੇ ਗਏ ਹਨ। ਇਸ ਕਾਰਨ, ਫ਼ਿਲਮ ਦੇ ਪਾਤਰਾਂ ਨਾਲ ਹਰ ਲੜਕਾ ਅਤੇ ਲੜਕੀ ਆਪਣੇ ਆਪ ਨੂੰ ਸਬੰਧਤ ਕਰ ਸਕਣਗੇ। ਇਸ ਦੇ ਨਾਲ ਹੀ ਇਸ ਫ਼ਿਲਮ ਹਰ ਮਾਤਾ ਪਿਤਾ ਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰੇਗੀ। ਸਾਡੀ ਇਹ ਫ਼ਿਲਮ ਪੂਰੇ ਤਿੰਨ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ।’’
ਫ਼ਿਲਮ ਦੀ ਕਹਾਣੀ ਕਾਲਜ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਇੱਕ ਅਜਿਹੇ ਗਰੁੱਪ ਦੀ ਹੈ ਜੋ ਹਰ ਵੇਲੇ ਮਸਤੀ ਵਿੱਚ ਰਹਿੰਦੇ ਹਨ। ਇਸ ਗਰੁੱਪ ਦੇ ਲੜਕੇ ਜਾਂ ਲੜਕੀ ਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ। ਉਨ੍ਹਾਂ ਦੇ ਇਸ ਗਰੁੱਪ ਦਾ ਲੀਡਰ ਰੋਹਨ (ਅਜ਼ੀਮ ਰਿਜ਼ਵੀ) ਏ.ਟੀ.ਐਮ. ਦੇ ਤਾਲੇ ਤੋੜ ਕੇ ਲੱਖਾਂ ਰੁਪਏ ਉਨ੍ਹਾਂ ਉੱਤੇ ਖਰਚ ਕਰਦਾ ਰਹਿੰਦਾ ਹੈ। ਉਦੋਂ ਹੀ ਕਾਲਜ ਵਿੱਚ ਇੱਕ ਨਵੀਂ ਲੜਥੀ ਫੈਥ ਆਉਂਦੀ ਹੈ ਜਿਸ ਨੂੰ ਰੋਹਨ ਅਤੇ ਉਸ ਦੇ ਗਰੁੱਪ ਦਾ ਇੱਕ ਹੋਰ ਲੜਕਾ ਫਿਰਾਕ ਪਿਆਰ ਕਰਨ ਲੱਗ ਜਾਂਦੇ ਹਨ। ਫੈਥ ਫਿਰਾਕ ਦੇ ਪਿਆਰ ਨੂੰ ਠੁਕਰਾ ਦਿੰਦੀ ਹੈ ਅਤੇ ਉਹ ਇਸ ਨੂੰ ਆਪਣੀ ਬੇਇੱਜ਼ਤੀ ਸਮਝਦਾ ਹੈ। ਉਹ ਉਸ ਨੂੰ ਪਾਉਣ ਲਈ ਕਈ ਹਥਕੰਡੇ ਵਰਤਦਾ ਹੈ। ਫਿਰਾਕ ਦੇ ਪਿਤਾ ਜੋ ਪੁਲੀਸ ਵਿੱਚ ਡੀ.ਐਸ.ਪੀ. ਹੁੰਦੇ ਹਨ, ਵੀ ਆਪਣੇ ਬੇਟੇ ਦਾ ਬਰਾਬਰ ਸਾਥ ਦਿੰਦੇ ਹਨ। ਫ਼ਿਲਮ ਵਿੱਚ ਕਈ ਮੋੜ ਹਨ। ਇਸ ਫ਼ਿਲਮ ਦਾ ਕਲਾਈਮੈਕਸ ਅਜਿਹਾ ਹੈ ਜਿਸ ਦੀ ਕਲਪਨਾ ਹੁਣ ਤਕ ਦੇ ਸਿਨੇਮਾ ਦੇ ਸੌ ਸਾਲ ਦੇ ਇਤਿਹਾਸ ਵਿੱਚ ਕਿਸੇ ਨੇ ਨਹੀਂ ਕੀਤੀ।
ਫ਼ਿਲਮ ਦੇ ਤਕਨੀਕੀ  ਮਾਹਿਰਾਂ  ਨੂੰ ਵੀ ਬਹੁਤ ਧਿਆਨ ਨਾਲ ਚੁਣਿਆ ਗਿਆ ਹੈ। ਫ਼ਿਲਮ ਵਿੱਚ ਪਟਨਾ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਮੌਜਮ ਦੇ 6 ਗੀਤ ਸ਼ਾਮਿਲ ਕੀਤੇ ਗਏ ਹਨ। ਇਹ ਫ਼ਿਲਮ, ਨਿਰਦੇਸ਼ਕ ਅਸ਼ਫਾਕ ਮਕਰਾਨੀ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ‘ਵੈਲਕਮ’, ‘ਦੀਵਾਨਗੀ’, ‘ਇਨਸਾਨ’, ‘ਰਾਈਟ ਯਾ ਰੌਂਗ’ ਜਿਹੀਆਂ 70 ਫ਼ਿਲਮਾਂ ਨੂੰ ਐਡਿਟ ਕਰ ਚੁੱਕੇ ਹਨ। ਉਨ੍ਹਾਂ ਅਨੁਸਾਰ,‘‘ਇਹ ਫ਼ਿਲਮ ਰੁਮਾਂਟਿਕ, ਕਾਮੇਡੀ ਅਤੇ ਟਰੈਜਡੀ ਵਾਲੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਜਿੰਦਗੀ ਦੇ ਸਾਰੇ ਰਸ ਨਜ਼ਰ ਆਉਣਗੇ। ਇਸ ਦਾ ਕਲਾਈਮੈਕਸ ਵੀ ਵੱਖਰੀ ਕਿਸਮ ਦਾ ਹੈ। ਇੰਨਾ ਹੀ ਨਹੀਂ ਫ਼ਿਲਮ ਕਸਮ ਸੇ ਕਸਮ ਸੇ ਵਿੱਚ ਲੋਕਾਂ ਨੂੰ ਫ਼ਿਲਮ ‘ਪੀਪਲੀ ਲਾਈਵ’ ਦੇ ਨੱਥਾ ਭਾਵ ਅਭਿਨੇਤਾ ਮਾਣਿਕ ਪੁਰੀ ਦਾ ਇੱਕ ਅਲੱਗ ਰੂਪ ਦੇਖਣ ਨੂੰ ਮਿਲੇਗਾ। ‘ਪੀਪਲੀ ਲਾਈਵ’ ਵਿੱਚ ਨੱਥਾ ਪਿੰਡ ਤੋਂ ਸ਼ਹਿਰ ਭੱਜ ਜਾਂਦਾ ਹੈ। ਇੱਥੇ ਇਹ ਫ਼ਿਲਮ ਦੇ ਕਾਲਜ ਗਰੁੱਪ ਦੇ ਹੱਥ ਲੱਗ ਜਾਂਦਾ ਹੈ। ਇਸ ਤੋਂ ਬਾਅਦ ਕਾਲਜ ਦੇ ਲੜਕੇ ਉਸ ਦੀ ਹਾਲਤ ਇੰਨੀ ਖਰਾਬ ਕਰ ਦਿੰਦੇ ਹਨ ਕਿ ਲੋਕ ਦੇਖ ਕੇ ਹੈਰਾਨ ਰਹਿ ਜਾਣਗੇ। ਇਸ ਫ਼ਿਲਮ ਵਿੱਚ ਲੜਕਿਆਂ ਨੂੰ ਬੇਵਕੂਫ਼ ਬਣਾਊਣ ਵਾਲੇ ਕੈਨਟੀਨ ਮਾਲਕ ਸਤੀਸ਼ ਕੌਸ਼ਿਕ ਵੀ ਹਨ। ਫ਼ਿਲਮ ਦੇ ਹੀਰੋ ਅਜ਼ੀਮ ਦੇ ਪਿਤਾ ਨਾਜਿਮ ਰਿਜਵੀ ਨੇ ਭਾਵੇਂ ਇਹ ਫ਼ਿਲਮ ਬਣਾਈ ਹੈ ਪਰ ਅਜ਼ੀਮ ਨੂੰ ਅਭਿਨੇਤਾ ਵਜੋਂ ਤਿਆਰ ਕਰਨ ਦਾ ਸ਼੍ਰੇਅ ਸਲਮਾਨ ਖਾਨ ਨੂੰ ਜਾਂਦਾ ਹੈ। ਫ਼ਿਲਮ ‘ਚੋਰੀ ਚੋਰੀ ਚੁਪਕੇ ਚੁਪਕੇ’ ਬਣਾਉਣ ਸਮੇਂ ਨਾਜਿਮ ਰਿਜਵੀ ਦੇ ਬੇਟੇ ਆਜਿਮ 16 ਸਾਲ ਦੇ ਸਨ। ਉਨ੍ਹਾਂ ਨੂੰ ਦੇਖ ਕੇ ਸਲਮਾਨ ਨੇ ਕਿਹਾ ਸੀ ਕਿ ਇਸ ਨੂੰ ਫ਼ਿਲਮ ਵਿੱਚ ਕੰਮ ਕਰਨਾ ਚਾਹੀਦਾ ਹੈ ਪਰ ਇਸ ਸਮੇਂ ਆਜਿਮ ਦਾ ਧਿਆਨ ਆਪਣੀ ਪੜ੍ਹਾਈ ’ਚ ਸੀ। ਇੱਕ ਦਿਨ ਸਲਮਾਨ ਨੇ ਆਪਣੇ ਨਿੱਜੀ ਫੋਟੋਗ੍ਰਾਫਰ ਅਤੇ ਮੇਕਅਪ ਆਰਟਿਸਟ ਤੋਂ ਉਸ ਦਾ ਮੇਕਅਪ ਕਰਵਾ ਕੇ ਉਸ ਦਾ ਫੋਟੋ ਸੈਸ਼ਨ ਕਰਵਾਇਆ ਅਤੇ ਅਜ਼ੀਮ ਨੂੰ ਕੁਝ ਜ਼ਰੂਰੀ ਤਿਆਰੀ ਕਰਨ ਲਈ ਕਿਹਾ। ਅਜ਼ੀਮ ਜਿੱਥੇ ਇੱਕ ਪਾਸੇ ਸਲਮਾਨ ਵੱਲੋਂ ਦੱਸੀਆਂ ਗਈਆਂ ਗੱਲਾਂ ’ਤੇ ਅਮਲ ਕਰ ਰਿਹਾ ਸੀ, ਉੱਥੇ ਦੂਜੇ ਪਾਸੇ ਦਿੱਲੀ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਈ.ਏ.ਐਸ.  ਦੀ ਪ੍ਰੀਖਿਆ ਲਈ ਤਿਆਰੀ ਕਰ ਰਿਹਾ ਸੀ। ਫਿਰ ਇੱਕ ਦਿਨ ਸਲਮਾਨ ਨੇ ਆਪਣੇ ਫੋਟੋਗ੍ਰਾਫਰ ਨੂੰ ਕਹਿ ਕੇ ਅਜ਼ੀਮ ਦਾ ਫੋਟੋ ਸੈਸ਼ਨ ਕਰਵਾਇਆ। ਉਸ ਤੋਂ ਬਾਅਦ ਸਲਮਾਨ ਨੇ ਨਾਜਿਮ ਰਿਜਵੀ ਨੂੰ ਕਿਹਾ ਕਿ ਹੁਣ ਆਜਿਮ ਐਕਟਿੰਗ, ਐਕਸ਼ਨ ਅਤੇ ਡਾਂਸ ਪੱਖੋਂ ਪੂਰੀ ਤਰ੍ਹਾਂ  ਤਿਆਰ ਹੈ। ਹੁਣ ਉਸ ਨੂੰ ਲੈ ਕੇ ਫ਼ਿਲਮ ਬਣਾਈ ਜਾਣੀ ਚਾਹੀਦੀ ਹੈ। ਉਦੋਂ ਹੀ ਨਾਜਿਮ ਰਿਜਵੀ ਨੇ ਫ਼ਿਲਮ ਦੀ ਕਹਾਣੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫ਼ਿਲਮ ‘ਕਸਮ ਸੇ ਕਸਮ ਸੇ’ ਨੂੰ ਇੱਕ ਸੰਦੇਸ਼ਮਈ ਫ਼ਿਲਮ ਦੱਸਦਿਆਂ ਹੋਇਆਂ ਨਿਰਦੇਸ਼ਕ ਅਸ਼ਫਾਕ ਮਕਰਾਨੀ ਕਹਿੰਦੇ ਹਨ,‘‘ਇਸ ਫ਼ਿਲਮ ਵਿੱਚ ਨੌਜਵਾਨ ਪੀੜੀ ਦੇ ਨਾਲ ਨਾਲ ਹਰ ਮਾਤਾ-ਪਿਤਾ ਲਈ ਵੀ ਕਾਫ਼ੀ ਸੰਦੇਸ਼ ਹਨ। ਫ਼ਿਲਮ ਦੇ ਖਲਨਾਇਕ ਦੇ ਪਿਤਾ ਪੁਲੀਸ ਵਿੱਚ ਡੀ.ਐਸ.ਪੀ. ਹਨ। ਉਹ ਹਮੇਸ਼ਾ ਆਪਣੇ ਬੇਟੇ ਨੂੰ ਹਰ ਕੰਮ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ ਤੇ ਕਦੇ ਉਸ ਦੇ ਗਲਤ ਕੰਮ ’ਤੇ ਰੋਕ ਨਹੀਂ ਲਗਾਉਂਦੇ। ਇਸ ਫ਼ਿਲਮ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਮਾਂ-ਬਾਪ ਕਿੰਜ ਆਪਣੇ ਬੱਚਿਆਂ ਦੇ ਪਿਆਰ ਵਿੱਚ ਅੰਨ੍ਹੇ ਹੋ ਕੇ ਉਨ੍ਹਾਂ ਦੀ ਹਰ ਜ਼ਰੂਰੀ ਜਾਂ ਗੈਰ-ਜ਼ਰੂਰੀ ਗੱਲ ਮੰਨ ਕੇ ਉਨ੍ਹਾਂ ਨੂੰ ਵਿਗਾੜ ਲੈਂਦੇ ਹਨ। ਇਹ ਫ਼ਿਲਮ ਪਿਆਰ ਦੀ ਕਹਾਣੀ ਹੈ ਪਰ ਇਸ ਵਿੱਚ ਮਾਤਾ-ਪਿਤਾ ਦੀ ਸੋਚ ਅਤੇ ਨੌਜਵਾਨਾਂ ਦੇ ਵਿਚਾਰਾਂ ਦਾ ਟਕਰਾਅ ਵੀ ਹੈ।
ਫ਼ਿਲਮ ਦਾ ਇੱਕ ਗੀਤ ਕਸ਼ਮੀਰ ਵਿੱਚ ਫ਼ਿਲਮਾਇਆ ਗਿਆ ਹੈ। ਕਸ਼ਮੀਰ ਵਿੱਚ ਇੱਕ ਜਗ੍ਹਾ ’ਤੇ 72 ਫੁਆਰੇ ਇੱਕੋ ਸਮੇਂ ਚੱਲਦੇ ਸਨ ਜੋ ਕਾਫ਼ੀ ਚਿਰ ਤੋਂ ਖਰਾਬ ਸਨ। ਫ਼ਿਲਮ ਦੀ ਸ਼ੂਟਿੰਗ ਲਈ ਇਨ੍ਹਾਂ ਨੂੰ ਠੀਕ ਕਰਵਾ ਕੇ ਚਾਲੂ ਕਰਵਾਇਆ ਗਿਆ ਅਤੇ ਅਜਿਹੇ ਖ਼ੂਬਸੂਰਤ ਅਤੇ ਮਨਮੋਹਕ ਵਾਤਾਵਰਣ ਵਿੱਚ ਇਸ ਗੀਤ ਦਾ ਫ਼ਿਲਮਾਂਕਣ ਕੀਤਾ ਗਿਆ ਹੈ ਜੋ ਦਰਸ਼ਕਾਂ ਨੂੰ ਖੂਬ ਪਸੰਦ ਆਏਗਾ। ‘ਦਿ ਨਿਯੂ ਮੁੰਬਈ ਟਾਕੀਜ਼’ ਵੱਲੋਂ ਪੇਸ਼ ਫ਼ਿਲਮ ‘ਕਸਮ ਸੇ ਕਸਮ ਸੇ’ ਦੇ ਨਿਰਮਾਤਾ ਨਾਜਿਮ ਰਿਜਵੀ ਅਤੇ ਧਰਮੇਂਦਰ ਨਾਥ ਠਾਕੁਰ, ਐਡੀਟਰ ਅਤੇ ਨਿਰਦੇਸ਼ਕ ਅਸ਼ਫਾਕ ਮਕਰਾਨੀ, ਕੈਮਰਾਮੈਨ ਜਾਨੀ ਲਾਲ ਅਤੇ  ਬਾਸ਼ਾ ਲਾਲ, ਸੰਗੀਤਕਾਰ ਸ਼ੈਲੇਂਦਰ ਅਤੇ ਸ਼ਾਲੀਨਤੀ, ਅਤੇ ਗੀਤਕਾਰ ਡਾ. ਮੌਜਮ ਹਨ।
-ਸ਼ਾਂਤੀ ਸਵਰੂਪ ਤ੍ਰਿਪਾਠੀ


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 30 °CHaze
    Chandigarh, India 34 °CClear
    Ludhiana,India 27 °CHaze
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.