ਬੁਢਾਪੇ ਵਿੱਚ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਲਈ ਮਜਬੂਰ ਸੇਵਾਮੁਕਤ ਅਫ਼ਸਰ !    ਛੇੜਛਾੜ ਰੋਕਣ ਲਈ ਸਾਰੇ ਬੱਸ ਅੱਡਿਆਂ ਵਿੱਚ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ !    ‘ਨੌਜਵਾਨਾਂ ਨੂੰ ਫ਼ੌਜ ਪ੍ਰਤੀ ਉਤਸ਼ਾਹਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ’ !    ਹਾਈ ਕੋਰਟ ਵੱਲੋਂ ’ਵਰਸਿਟੀ ਰਜਿਸਟਰਾਰ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ !    ਸਾਬਕਾ ਸਪੀਕਰ ਕਾਹਲੋਂ ਨੇ ਪੇਸ਼ੀ ਭੁਗਤੀ !    ਦੇਣਦਾਰ ਵੱਲੋਂ ਧੱਕਾ ਮਾਰਨ ਨਾਲ ਗੁਆਂਢੀ ਬਜ਼ੁਰਗ ਦੀ ਮੌਤ !    ਤਰਨ ਤਾਰਨ ਜ਼ਿਲ੍ਹਾ ਪ੍ਰੀਸ਼ਦ ਵਿੱਚ ਬ੍ਰਹਮਪੁਰਾ ਦਾ ਹੱਥ ਉੱਚਾ !    ਅਕਾਲੀ ਵਿਧਾਇਕ ਵਲਟੋਹਾ ਤੇ ਸੰਧੂ ਅਦਾਲਤ ’ਚ ਪੇਸ਼ !    ਪੰਜਾਬ ਦੇ ਬਾਸਕਟਬਾਲ ਕੋਚ ਸੁਬਰਾਮਨੀਅਨ ਦਾ ਚਲਾਣਾ !    ਵਾਰਨਰ ਨੂੰ 5750 ਡਾਲਰ ਦਾ ਜੁਰਮਾਨਾ !    

ਪੰਜਾਬ ਵਿੱਚ ਚਾਰ ਹਾਦਸੇ; 5 ਮੌਤਾਂ; 42 ਜ਼ਖ਼ਮੀ

Posted On June - 3 - 2012

ਖੰਨਾ ਨੇੜੇ ਪੁਲ ਤੋਂ ਡਿੱਗੀ ਹਰਿਆਣਾ ਰੋਡਵੇਜ਼ ਦੀ ਬੱਸ (ਫੋਟੋ: ਓਬਰਾਏ)

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਜੂਨ
ਪੰਜਾਬ ਵਿੱਚ ਵੱਖ ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਔਰਤਾਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ ਜਦਕਿ 42 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਕੀਰਤਪੁਰ ਸਾਹਿਬ (ਪੱਤਰ ਪ੍ਰੇਰਕ): ਇੱਥੇ ਰੋਪੜ ਸੜਕ ’ਤੇ ਪਿੰਡ ਡਾਢੀ ਕੋਲ ਅੱਜ ਸਵੇਰੇ ਇੰਡੀਕਾ ਕਾਰ ਅਤੇ ਟਿੱਪਰ ਦੀ ਟੱਕਰ ਕਾਰਨ ਬਜ਼ੁਰਗ ਜੋੜੇ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਸਥਿਤ ਸ਼ਾਹਪੁਰ ਦੇ ਵਸਨੀਕ ਰਜਿੰਦਰ ਕੁਮਾਰ ਸ਼ਰਮਾ (65 ਸਾਲ) ਆਪਣੀ ਪਤਨੀ ਅਰੁਣਾ ਸ਼ਰਮਾ (62 ਸਾਲ) ਸਮੇਤ ਇੰਡੀਕਾ ਕਾਰ ਵਿੱਚ ਸਵਾਰ ਹੋ ਕੇ ਰੋਪੜ ਵੱਲ ਜਾ ਸਕੇ ਸਨ ਕਿ ਇਨ੍ਹਾਂ ਦੇ ਅੱਗੇ ਚੱਲ ਰਹੇ ਰੇਤ ਨਾਲ ਭਰੇ ਟਿੱਪਰ ਦੇ ਚਾਲਕ ਨੇ ਅਚਾਨਕ ਬਰੇਕ ਲਾ ਦਿੱਤੀ। ਇਸ ਕਾਰਨ ਟਿੱਪਰ ਤੋਂ ਪਾਸ ਲੈਣ ਦੀ ਕੋਸ਼ਿਸ਼ ਕਰ ਰਹੀ ਇੰਡੀਕਾ ਕਾਰ ਬੇਕਾਬੂ ਹੋ ਕੇ ਟਿੱਪਰ ਦੇ ਪਿੱਛੇ ਜਾ ਟਕਰਾਈ। ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਬਜ਼ੁਰਗ ਜੋੜੇ ਨੂੰ ਕਾਰ ’ਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਰੋਪੜ ਦੇ ਹਸਪਤਾਲ ਲਿਜਾਣ ਲੱਗੇ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਪਤੀ ਪਤਨੀ ਰਸਤੇ ਵਿੱਚ ਹੀ ਦਮ ਤੋੜ ਗਏ। ਹਾਦਸੇ ਉਪਰੰਤ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕੀਰਤਪੁਰ ਸਾਹਿਬ ਪੁਲੀਸ ਨੇ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੁੱਲਾਂਪੁਰ ਦਾਖਾ (ਪੱਤਰ ਪ੍ਰੇਰਕ): ਲੁਧਿਆਣਾ ਫਿਰੋਜ਼ਪੁਰ ਮਾਰਗ ’ਤੇ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿੱਚ ਇੱਕ ਔਰਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ  ਸੱਤ ਗੰਭੀਰ ਜ਼ਖ਼ਮੀ ਹੋ ਗਏ। ਥਾਣਾ ਦਾਖਾ ਦੀ ਪੁਲੀਸ ਨੇ  ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀਆਂ ।
ਪਹਿਲਾ ਹਾਦਸਾ ਅੱਜ ਵੱਡੇ ਤੜਕੇ ਕਰੀਬ ਦੋ ਵਜੇ ਪਿੰਡ ਢੱਟ ਕੋਲ ਵਾਪਰਿਆ। ਮੋਗੇ ਵੱਲ ਜਾ ਰਿਹਾ ਕੋਲੇ ਦਾ ਭਰਿਆ ਟਰੱਕ ਜਦੋਂ ਪਿੰਡ ਢੱਟ ਨੇੜੇ ਪੁੱਜਿਆ ਤਾਂ ਜਗਰਾਉਂ ਵਾਲੇ ਪਾਸਿਉਂ ਆ ਰਹੇ ਟੈਂਪੂ ਨਾਲ ਇਸ ਦੀ ਟੱਕਰ ਹੋ ਗਈ। ਹਾਦਸੇ ਵਿੱਚ ਟੈਂਪੂ ਚਾਲਕ ਹਰਜੀਤ ਸਿੰਘ ਵਾਸੀ ਭਨੋਹੜ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਕੰਡਕਟਰ ਮੁੰਨੀ ਲਾਲ ਵਾਸੀ ਬਿਹਾਰ ਹਾਲ ਵਾਸੀ ਭਨੌਹੜ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਲੋਕ ਸੇਵਾ ਕਮੇਟੀ ਦੇ ਮੈਂਬਰਾਂ ਵੱਲੋਂ ਮੈਡੀਵਿਊ ਹਸਪਤਾਲ, ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ।   ਦੂਜਾ ਹਾਦਸੇ ਵਿੱਚ ਦੁਪਹਿਰ ਵੇਲੇ ਮੋਗੇ ਤੋਂ ਲੁਧਿਆਣਾ ਵੱਲ ਜਾ ਰਹੀ ਸਮਾਜ ਸੇਵਾ ਸੁਸਾਇਟੀ ਦੀ ਐਂਬੂਲੈਂਸ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਇੱਕ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਮੋਗਾ ਵਾਸੀ ਮਰੀਜ਼ ਪ੍ਰਕਾਸ਼ ਕੌਰ ਪਤਨੀ ਗੁਰਵਿੰਦਰ ਸਿੰਘ ਅਤੇ ਸਮਾਜ ਸੇਵਾ ਸੁਸਾਇਟੀ ਮੋਗਾ ਦਾ ਸਕੱਤਰ ਜਸਵਿੰਦਰ ਸਿੰਘ ਸ਼ਾਮਲ ਹਨ। ਐਂਬੂਲੈਂਸ ਵਿੱਚ ਸਵਾਰ ਪੰਜ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਦੇ ਦਿਆ ਨੰਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਚਾਲਕ ਬਲਰਾਜ ਸਿੰਘ, ਗੁਰਵਿੰਦਰ ਸਿੰਘ, ਮਨਦੀਪ ਸਿੰਘ, ਪ੍ਰਮਿੰਦਰ ਸਿੰਘ, ਦਲਜੀਤ ਸਿੰਘ ਸਾਰੇ ਵਾਸੀ ਮੋਗਾ ਸ਼ਾਮਲ ਹਨ।
ਖੰਨਾ (ਪੱਤਰ ਪ੍ਰੇਰਕ):  ਇੱਥੋਂ ਨੇੜਲੇ ਪਿੰਡ ਕੌੜੀ ਵਿਖੇ ਜਰਨੈਲੀ ਸੜਕ ’ਤੇ ਅੱਜ ਵੱਡੇ ਤੜਕੇ  ਇੱਕ ਬੱਸ ਨਵੇਂ ਉਸਾਰੇ ਪੁਲ ਤੋਂ ਹੇਠਾਂ ਜਾ ਡਿੱਗੀ। ਇਸ ਕਾਰਨ ਬੱਸ ਵਿੱਚ ਸਵਾਰ 36 ਸਵਾਰੀਆਂ ਦੇ ਸੱਟਾਂ ਲੱਗੀਆਂ, ਜਿਨ੍ਹਾਂ ’ਚੋਂ ਬੱਸ ਚਾਲਕ ਸਮੇਤ ਤਿੰਨ ਜਣਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਦੀ ਬੱਸ ਬੀਤੀ ਸ਼ਾਮ ਸੱਤ ਵਜੇ ਜੰਮੂ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਜਦੋਂ ਇਹ ਬੱਸ ਅੱਜ ਸਵੇਰੇ ਕਰੀਬ ਤਿੰਨ ਵਜੇ ਖੰਨਾ ਨੇੜੇ ਪਿੰਡ ਲਿਬੜਾ-ਕੌੜੀ ਪੁਲ ’ਤੇ ਪੁੱਜੀ ਅਤੇ ਖੱਬੇ ਪਾਸੇ ਪੁਲ ’ਤੇ ਬਣੀ ਰੇਲਿੰਗ ਨੂੰ ਤੋੜਦੀ ਹੋਈ ਹੇਠਲੀ ਸੰਪਰਕ ਸੜਕ ’ਤੇ ਜਾ ਡਿੱਗੀ। ਬੱਸ ਦੇ ਡਿੱਗਣ ਦਾ ਕਾਰਨ ਚਾਲਕ ਓਮ ਪ੍ਰਕਾਸ਼ ਨੂੰ ਨੀਂਦ ਦਾ ਆਉਣਾ ਦੱਸਿਆ ਜਾ ਰਿਹਾ ਹੈ। ਬੱਸ ਡਿੱਗਦੇ ਸਾਰ ਹੀ ਕੁਰਲਾਹਟ ਮੱਚ ਗਈ। ਤੁਰੰਤ ਪੁਲਿਸ ਅਤੇ ਹੋਰ ਲੋਕਾਂ ਨੇ ਘਟਨਾ ਸਥਾਨ ’ਤੇ ਪੁੱਜ ਕੇ ਸਵਾਰੀਆਂ ਨੂੰ ਬੱਸ ’ਚੋਂ ਬਾਹਰ ਕੱਢਣਾ ਸ਼ੁਰੂ ਕੀਤਾ।  ਜ਼ਖ਼ਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਪੁਹੰਚਾਇਆ ਗਿਆ। ਜ਼ਖ਼ਮੀ ਸਵਾਰੀਆਂ ਵਿੱਚ 10 ਔਰਤਾਂ, ਚਾਰ ਬੱਚੇ ਅਤੇ 22 ਪੁਰਸ਼ ਸ਼ਾਮਲ ਹਨ। ਇਨ੍ਹਾਂ ਵਿੱਚੋਂ 23 ਸਵਾਰੀਆਂ ਨੂੰ ਘੱਟ ਸੱਟਾਂ ਹੋਣ ਕਾਰਨ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਜਦਕਿ ਜ਼ਿਆਦਾ ਸੱਟਾਂ ਲੱਗਣ ਕਾਰਨ 13 ਸਵਾਰੀਆਂ  ਹਸਪਤਾਲ ਵਿੱਚ ਦਾਖ਼ਲ ਹਨ। ਇਨ੍ਹਾਂ ਵਿੱਚੋਂ ਬੱਸ ਦੇ ਚਾਲਕ ਓਮ ਪ੍ਰਕਾਸ਼, ਲਾਲਾ ਰਾਮ ਵਾਸੀ ਦਿੱਲੀ ਅਤੇ 12 ਸਾਲਾ ਬੱਚੀ ਸ਼ਾਂਤੀ ਦੇਵੀ ਦੀ ਹਾਲਤ ਗੰਭੀਰ ਬਣੀ ਹੋਈ ਹੈੇ। ਜ਼ਖ਼ਮੀਆਂ ਵਿੱਚ ਤੀਲਾ ਰਾਮ ਦੇ ਪਰਿਵਾਰ ਦੇ ਚਾਰ ਮੈਂਬਰ, ਸ਼ਿਵ ਰਾਮ ਦੇ ਪਰਿਵਾਰ ਦੇ ਤਿੰਨ ਮੈਂਬਰ, ਬਲਜਿੰਦਰ ਸਿੰਘ ਵਾਸੀ ਜੀਂਦ, ਸੁਨੀਲ ਕੁਮਾਰ ਵਾਸੀ ਨੇਪਾਲ, ਸੰਤੋਸ਼ ਬਹਾਦਰ ਵਾਸੀ ਨੇਪਾਲ, ਸੁਲਮਾਏ ਈਵਾਜ਼ ਵਾਸੀ ਜੀਂਦ, ਪ੍ਰੀਤੀ ਵਾਸੀ ਵਿਕਾਸਪਰੀ (ਦਿੱਲੀ), ਰਾਮਧੰਨ ਵਾਸੀ ਦਿੱਲੀ, ਨਿਤਿਨ ਕੁਮਾਰ ਵਾਸੀ ਦਿੱਲੀ, ਸ਼ਿਵਰਾਮ ਤੇ ਲਲਿਤ ਕੁਮਾਰ ਵਾਸੀ ਡੋਆ-ਰਾਜਸਥਾਨ ਅਤੇ ਨਿਰਮਲਾ ਦੇਵੀ ਵਾਸੀ ਦਿੱਲੀ ਸ਼ਾਮਲ ਹਨ।
ਇਸੇ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ ਸਿਵਲ ਹਸਪਤਾਲ ਪੁੱਜ ਕੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ। ਉਪਰੰਤ ਹਲਕੇ ਦੇ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੀ ਸਿਵਲ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 46 °CBlowing Dust
    Chandigarh, India 45 °CSunny
    Ludhiana,India 45 °CSunny
    Dehradun,India 38 °CHaze

ਕ੍ਰਿਕਟ

Powered by : Mediology Software Pvt Ltd.