ਤਰਨ ਤਾਰਨ ਜ਼ਿਲ੍ਹਾ ਪ੍ਰੀਸ਼ਦ ਵਿੱਚ ਬ੍ਰਹਮਪੁਰਾ ਦਾ ਹੱਥ ਉੱਚਾ !    ਅਕਾਲੀ ਵਿਧਾਇਕ ਵਲਟੋਹਾ ਤੇ ਸੰਧੂ ਅਦਾਲਤ ’ਚ ਪੇਸ਼ !    ਪੰਜਾਬ ਦੇ ਬਾਸਕਟਬਾਲ ਕੋਚ ਸੁਬਰਾਮਨੀਅਨ ਦਾ ਚਲਾਣਾ !    ਵਾਰਨਰ ਨੂੰ 5750 ਡਾਲਰ ਦਾ ਜੁਰਮਾਨਾ !    ਗਾਜ਼ੀਆਬਾਦ 'ਚ ਇਕ ਪਰਿਵਾਰ ਦੇ ਸੱਤ ਜੀਆਂ ਦੀ ਹੱਤਿਆ !    ਚੇਨਈ ਸੁਪਰਕਿੰਗਜ਼ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ !    ਉੱਤਰੀ ਭਾਰਤ 'ਚ ਸੈਰ ਸਪਾਟੇ ਦੇ ਵਿਕਾਸ ਲਈ ਨਿੱਜੀ ਖੇਤਰ ਦਾ ਅਹਿਮ ਯੋਗਦਾਨ: ਪਾਟਿਲ !    ਆਰੁਸ਼ੀ ਕੇਸ: ਮਾਪਿਆਂ ਦੀ ਗਵਾਹਾਂ ਵਾਲੀ ਪਟੀਸ਼ਨ ਰੱਦ !    ਲਾਲੂ ਯਾਦਵ ਖਿਲਾਫ਼ ਕੇਸ ਦੀ ਸੁਣਵਾਈ ਹੁਣ ਸੋਮਵਾਰ ਨੂੰ !    ਸਾਬਕਾ ਫਰਾਟਾ ਦੌੜਾਕ ਸ਼ੈਟੀ ਆਨੰਦ ਦੀ ਮੌਤ !    

ਭਾਰਤੀਆਂ ਵਿਚ ਛੁੱਟੀਆਂ ਮਨਾਉਣ ਲਈ ਹਰਮਨ ਪਿਆਰੇ ਹੋਏ ਨੇੜਲੇ ਮੁਲਕ

Posted On June - 17 - 2012

ਨਵੀਂ ਦਿੱਲੀ, 17 ਜੂਨ
ਭਾਰਤੀ ਸੈਲਾਨੀਆਂ ਵੱਲੋਂ ਛੁੱਟੀਆਂ ਮਨਾਉਣ ਲਈ ਏਸ਼ਿਆਈ ਮੁਲਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਦਾ ਕਾਰਨ ਡਾਲਰ ਦੇ ਮੁਕਾਬਲੇ ਰੁਪਏ ਦੀ ਘਟੀ ਕੀਮਤ ਨੂੰ ਮੰਨਿਆ ਜਾ ਰਿਹਾ ਹੈ।
ਸੈਰ-ਸਪਾਟੇ ਪ੍ਰਬੰਧਨ ਕੰਪਨੀਆਂ ਅਨੁਸਾਰ ਜੋ ਲੋਕ ਏਸ਼ਿਆਈ ਮੁਲਕਾਂ ਦੀ ਬਜਾਏ ਹੋਰ ਥਾਵਾਂ ‘ਤੇ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੱਧ ਖਰਚੇ ਕਾਰਨ ਦਿਨ ਘੱਟ ਕਰਨੇ ਪੈ ਰਹੇ ਹਨ। ਟੀ.ਯੂ.ਆਈ. ਇੰਡੀਆ ਦੇ ਸੀਨੀਅਰ ਉਪ ਪ੍ਰਧਾਨ ਸੁਨੀਲ ਹਸੀਜਾ ਨੇ ਦੱਸਿਆ, ”ਇਸ ਤਿਮਾਹੀ ਦੌਰਾਨ ਭਾਰਤ ਤੋਂ ਵਿਦੇਸ਼ ਜਾਣ ਵਾਲੇ ਕੁੱਲ ਸੈਲਾਨੀਆਂ ਵਿਚੋਂ ਭੂਟਾਨ, ਕੰਬੋਡੀਆ, ਮਿਆਂਮਾਰ, ਸ੍ਰੀਲੰਕਾ, ਨੇਪਾਲ, ਫਿਲਪੀਨਜ਼, ਸਿੰਗਾਪੁਰ ਅਤੇ ਵੀਅਤਨਾਮ ਆਦਿ ਮੁਲਕਾਂ ਵਿਚ ਛੁੱਟੀਆਂ ਮਨਾਉਣ ਲਈ ਜਾਣ ਵਾਲਿਆਂ ਦੀ ਗਿਣਤੀ ਵਿਚ 40 ਫੀਸਦ ਵਾਧਾ ਹੋਇਆ ਹੈ।”
ਭੁਟਾਨ ਟਰੈਵਲ ਏਜੰਸੀ ਡਾਟ ਕਾਮ ਦੇ ਨਿਰਦੇਸ਼ਕ ਕਾਰਤਿਕ ਤਿਵਾੜੀ ਅਨੁਸਾਰ ਭਾਰਤ ਦੇ ਲੋਕ ਅਜਿਹੀਆਂ ਥਾਵਾਂ ‘ਤੇ ਛੁੱਟੀਆਂ ਮਨਾਉਣਾ ਪਸੰਦ ਕਰਦੇ ਹਨ, ਜਿਥੇ ਸਫਰ ਦਾ ਘੱਟ ਸਮਾਂ, ਸੌਖਾਲਾ ਵੀਜ਼ਾ ਅਤੇ ਘੱਟ ਖਰਚਾ ਹੋਵੇ। ਪਰਲਜ਼ ਇੰਟਰਨੈਸ਼ਨਲ ਟੂਰਜ਼ ਅਤੇ ਟਰੈਵਲ ਦੇ ਅਰਜੁਨ ਸੇਠ ਅਨੁਸਾਰ ਆਰਥਿਕ ਸਥਿਤੀਆਂ ਜਿਵੇਂ, ਮਹਿੰਗਾਈ, ਰੁਪਏ ਦੀ ਕੀਮਤ ਘਟਣਾ, ਤੇਲ ਕੀਮਤਾਂ, ਆਰਥਿਕ ਸੁਧਾਰਾਂ ਵਿਚ ਖੜੋਤ ਆਦਿ ਕਾਰਨ ਭਾਰਤੀ ਲੋਕਾਂ ਵੱਲੋਂ ਛੁੱਟੀਆਂ ਲਈ ਅਮਰੀਕਾ, ਬਰਤਾਨੀਆ, ਯਰੂਪੀ ਮੁਲਕਾਂ ਦੀ ਬਜਾਏ ਏਸ਼ਿਆਈ ਮੁਲਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

 -ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 35 °CHaze
    Chandigarh, India 37 °CClear
    Ludhiana,India 32 °CSmoke
    Dehradun,India 31 °CHaze

ਕ੍ਰਿਕਟ

Powered by : Mediology Software Pvt Ltd.