ਹਰ ਵਰਗ 'ਚ ਪ੍ਰਵਾਨ 'ਦੇਬੀ ਲਾਈਵ-5' !    ਗੁਰੂ ਦੇ ਲੜ ਲੱਗਿਆ ਕੁਲਦੀਪ ਸਿੰਘ ਮੱਖਣ !    ‘ਬਰਫ਼ੀ’ ਦਾ ਸੁਪਨਾ ਹੋਇਆ ਸਾਕਾਰ !    ਸਵੈਰੱਖਿਆ ਵੱਲ ਵਧਣ ਧੀਆਂ ਦੇ ਕਦਮ !    ਫ਼ਿਲਮੀ ਗਪਸ਼ਪ !    ਜੀਜਾ ਵਾਰ ਨੱਤੀਆਂ ਦਾ ਜੋੜਾ !    ਨੂੰਹ-ਸੱਸ ਦੇ ਝਗੜੇ ਵਿੱਚ ਪਿਸ ਰਿਹਾ ਆਦਮੀ !    ਔਰਤਾਂ ਨਾਲ ਜੁੜੀਆਂ ਧਾਰਨਾਵਾਂ ਨੂੰ ਬਦਲਣ ਦੀ ਲੋੜ !    ਫਿਲਮ ਅਤੇ ਫੈਸ਼ਨ ਜਗਤ ਦਾ ਪ੍ਰਸਿੱਧ ਫੋਟੋਗ੍ਰਾਫਰ ਸੀ ਜਗਦੀਸ਼ ਮਾਲੀ !    ਮੈਂ ਗੁੱਗਾ ਮਨਾਵਣ ਚੱਲੀ ਆਂ !    

ਯੂਰੋ ਕੱਪ: ਚੈੱਕ ਗਣਰਾਜ ਨੇ ਯੂਨਾਨ ਨੂੰ ਹਰਾਇਆ

Posted On June - 13 - 2012

ਵਿਰੋਤਸਲਾਬ (ਪੋਲੈਂਡ), 12 ਜੂਨ
ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਏ ਦੇ ਮੈਚ ਵਿਚ ਚੈੱਕ ਗਣਰਾਜ ਨੇ 2004 ਦੇ ਯੂਰੋ ਚੈਂਪੀਅਨ ਯੂਨਾਨ ਨੂੰ 2-1 ਨਾਲ ਪਛਾੜ ਕੇ ਟੂਰਨਾਮੈਂਟ ਵਿਚ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਇਸ ਜਿੱਤ ਨਾਲ ਚੈੱਕ ਗਣਰਾਜ ਨੇ 2004 ਵਾਲੇ ਕੱਪ ਵਿਚ ਸੈਮੀਫਾਈਨਲ ਵਿਚ ਹੋਈ ਹਾਰ ਦਾ ਹਿਸਾਬ ਵੀ ਬਰਾਬਰ ਕਰ ਦਿੱਤਾ ਹੈ।
ਮੈਚ ਦੇ ਸ਼ੁਰੂ ਵਿਚ ਹੀ ਚੈੱਕ ਗਣਰਾਜ ਨੇ ਉਪਰੋਥਲੀ ਦੋ ਗੋਲ ਦਾਗ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਗੋਲ ਪਹਿਲੇ 6 ਮਿੰਟਾਂ ਵਿਚ ਹੀ ਹੋ ਗਏ। ਪੀਟਰ ਯਿਰਾਤਸੇਕ ਨੇ ਤੀਜੇ ਮਿੰਟ ਵਿਚ ਹੀ ਪਹਿਲਾ ਗੋਲ ਦਾਗ ਦਿੱਤਾ। ਤਿੰਨ ਮਿੰਟ ਬਾਅਦ ਹੀ ਬੈਕਲਾਵ ਪਿਲਾਰ ਨੇ ਇਕ ਹੋਰ ਗੋਲ ਕਰਕੇ ਟੀਮ ਨੂੰ 2-0 ਦੀ ਬੜ੍ਹਤ ਦਿਵਾ ਦਿੱਤੀ। ਯਾਦ ਰਹੇ ਕਿ ਇਸ ਮੈਚ ਵਿਚ ਯੂਨਾਨ ਦੇ ਚੋਟੀ ਦੇ ਖਿਡਾਰੀ ਪਾਡਾਡੋਪਾਲੇਸ ਅਤੇ ਮੁਅੱਤਲ ਸੁਕਰਾਤ ਪਾਪਾਸਟ ਖੇਡ ਨਹੀਂ ਰਹੇ ਸਨ। ਇਸ ਦਾ ਲਾਹਾ ਲੈਂਦਿਆਂ ਚੈੱਕ ਗਣਰਾਜ ਨੇ ਯੂਨਾਨ ਦੇ ਮਿਡਫੀਲਡ ਖਿਡਾਰੀਆਂ ਨੂੰ ਰੋਲ ਕੇ ਰੱਖ ਦਿੱਤਾ। ਮੈਚ ਦਾ ਅੱਧਾ ਸਮਾਂ ਖ਼ਤਮ ਹੋਣ ਤੱਕ ਚੈੱਕ ਗਣਰਾਜ 2-0 ਦੇ ਫਰਕ ਨਾਲ ਅੱਗੇ ਸੀ।
ਦੂਜੇ ਅੱਧ ਦੇ ਸ਼ੁਰੂ ਹੁੰਦਿਆਂ ਹੀ 52ਵੇਂ ਮਿੰਟ ਵਿੱਚ ਯੂਨਾਨ ਦੇ ਖਿਡਾਰੀ ਥਿਓਫੇਨਿਸ ਨੇ ਗੋਲ ਕਰ ਦਿੱਤਾ। ਸਾਮਾਰਸ ਦੇ ਸ਼ਾਟ ਨੂੰ ਚੈੱਕ ਗਣਰਾਜ ਦਾ ਗੋਲਚੀ ਸਮਝ ਹੀ ਨਹੀਂ ਅਤੇ ਥਿਓਫੇਨਿਸ ਨੇ ਗੋਲ ਕਰਨ ਵਿੱਚ ਕੋਈ ਗ਼ਲਤੀ ਨਹੀਂ ਕੀਤੀ। ਇਸ ਤੋਂ ਬਾਅਦ ਯੂਨਾਨ ਨੇ ਬਰਾਬਰੀ ਕਰਨ ਦਾ ਬੜਾ ਯਤਨ ਕੀਤਾ ਪਰ ਅਸਫਲ ਰਿਹਾ।
ਚੈੱਕ ਗਣਰਾਜ ਆਪਣੇ ਪਹਿਲੇ ਮੈਚ ਵਿੱਚ ਰੂਸ ਤੋਂ 1-4 ਦੇ ਫਰਕ ਨਾਲ ਹਾਰ ਗਿਆ ਸੀ ਅਤੇ ਟੂਰਨਾਮੈਂਟ ਵਿੱਚ ਰਹਿਣ ਲਈ ਉਸ ਨੂੰ ਯੂਨਾਨ ਨੂੰ ਹਰ ਹਾਲ ਜਿੱਤਣਾ ਪੈਣਾ ਸੀ। ਯੂਨਾਨ ਦਾ ਪਹਿਲਾ ਮੈਚ ਸਹਿ-ਮੇਜ਼ਬਾਨ ਪੋਲੈਂਡ ਨਾਲ 1-1 ਗੋਲਾਂ ਨਾਲ ਬਰਾਬਰ ਰਿਹਾ ਸੀ। ਅੱਜ ਦੇ ਮੈਚਾਂ ਤੋਂ ਬਾਅਦ ਚੈੱਕ ਗਣਰਾਜ ਅਤੇ ਰੂਸ ਤਿੰਨ-ਤਿੰਨ ਅੰਕਾਂ ਨਾਲ ਆਪਣੇ ਗਰੁੱਪ ਵਿੱਚ ਸਭ ਤੋਂ ਅੱਗੇ ਹਨ।
 -ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 37 °CHaze
    Chandigarh, India 37 °CClear
    Ludhiana,India 37 °CClear
    Dehradun,India 32 °CHaze

ਕ੍ਰਿਕਟ

Powered by : Mediology Software Pvt Ltd.