ਬੁਢਾਪੇ ਵਿੱਚ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਲਈ ਮਜਬੂਰ ਸੇਵਾਮੁਕਤ ਅਫ਼ਸਰ !    ਛੇੜਛਾੜ ਰੋਕਣ ਲਈ ਸਾਰੇ ਬੱਸ ਅੱਡਿਆਂ ਵਿੱਚ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ !    ‘ਨੌਜਵਾਨਾਂ ਨੂੰ ਫ਼ੌਜ ਪ੍ਰਤੀ ਉਤਸ਼ਾਹਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ’ !    ਹਾਈ ਕੋਰਟ ਵੱਲੋਂ ’ਵਰਸਿਟੀ ਰਜਿਸਟਰਾਰ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ !    ਸਾਬਕਾ ਸਪੀਕਰ ਕਾਹਲੋਂ ਨੇ ਪੇਸ਼ੀ ਭੁਗਤੀ !    ਦੇਣਦਾਰ ਵੱਲੋਂ ਧੱਕਾ ਮਾਰਨ ਨਾਲ ਗੁਆਂਢੀ ਬਜ਼ੁਰਗ ਦੀ ਮੌਤ !    ਤਰਨ ਤਾਰਨ ਜ਼ਿਲ੍ਹਾ ਪ੍ਰੀਸ਼ਦ ਵਿੱਚ ਬ੍ਰਹਮਪੁਰਾ ਦਾ ਹੱਥ ਉੱਚਾ !    ਅਕਾਲੀ ਵਿਧਾਇਕ ਵਲਟੋਹਾ ਤੇ ਸੰਧੂ ਅਦਾਲਤ ’ਚ ਪੇਸ਼ !    ਪੰਜਾਬ ਦੇ ਬਾਸਕਟਬਾਲ ਕੋਚ ਸੁਬਰਾਮਨੀਅਨ ਦਾ ਚਲਾਣਾ !    ਵਾਰਨਰ ਨੂੰ 5750 ਡਾਲਰ ਦਾ ਜੁਰਮਾਨਾ !    

ਯੂਰੋ ਕੱਪ: ਪੁਰਤਗਾਲ ਨੇ ਡੈਨਮਾਰਕ ਨੂੰ 3-2 ਨਾਲ ਹਰਾਇਆ

Posted On June - 14 - 2012

ਲੀਵ (ਯੂਕਰੇਨ), 13 ਜੂਨ
ਯੂਰੋ ਕੱਪ ਫੁਟਬਾਲ ਟੂਰਨਾਮੈਂਟ ਦੇ ਗਰੁੱਪ ਬੀ ਦੇ ਬੇਹੱਦ ਦਿਲਚਸਪ ਮੁਕਾਬਲੇ ਵਿਚ ਪੁਰਤਗਾਲ ਨੇ ਡੈਨਮਾਰਕ ਨੂੰ 3-2 ਦੇ ਫਰਕ ਨਾਲ ਹਰਾ ਦਿੱਤਾ। ਮੈਚ ਦੇ ਅੰਤਿਮ ਸਮੇਂ ਦੌਰਾਨ 87ਵੇਂ ਮਿੰਟ ਵਿਚ ਸਿਲਵੇਸਤਰੇ ਵਰੇਲਾ ਵੱਲੋਂ ਦਾਗਿਆ ਗੋਲ ਪੁਰਤਗਾਲ ਦੀ ਜਿੱਤ ਲਈ ਫੈਸਲਾਕੁਨ ਗੋਲ ਸੀ। ਇਸ ਗੋਲ ਤੋਂ ਬਾਅਦ ਡੈਨਮਾਰਕ ਕੋਲ ਹਾਰ ਤੋਂ ਸਿਵਾ ਕੋਈ ਚਾਰਾ ਨਹੀਂ ਸੀ ਬਚਿਆ। ਇਸ ਜਿੱਤ ਨਾਲ ਪੁਰਤਗਾਲ ਨੇ ਟੂਰਨਾਮੈਂਟ ਦੇ ਅਗਲੇ ਗੇੜ ਵਿਚ ਪੁੱਜਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।
ਪਿਛਲੇ ਮੈਚ ਵਿਚ ਜਰਮਨੀ ਹੱਥੋਂ ਹਾਰਨ ਦੇ ਬਾਵਜੂਦ ਪੁਰਤਗਾਲ ਨੇ ਇਸ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਅੱਧ ਦੌਰਾਨ ਡੈਨਮਾਰਕ ਸਿਰ ਦੋ ਗੋਲ ਕਰ ਦਿੱਤੇ। ਉਂਜ ਦੂਜੇ ਅੱਧ ਵਿਚ ਡੈਨਮਾਰਕ ਦੇ ਖਿਡਾਰੀ ਨਿਕਲਸ ਬੈਂਟਨਰ ਦੇ ਦੋ ਗੋਲਾਂ ਦੀ ਬਦੌਲਤ ਮੈਚ ਬਰਾਬਰੀ ’ਤੇ ਆ ਗਿਆ। ਬੈਂਟਨਰ ਨੇ ਆਪਣਾ ਪਹਿਲਾ ਗੋਲ ਭਾਵੇਂ 41ਵੇਂ ਮਿੰਟ ਅਤੇ ਦੂਜਾ ਗੋਲ 80ਵੇਂ ਮਿੰਟ ਵਿਚ ਕੀਤਾ। ਇਸ ਤੋਂ ਬਾਅਦ ਦੋਹਾਂ ਟੀਮਾਂ ਨੇ ਜਿੱਤ ਲਈ ਸਿਰ-ਧੜ ਦੀ ਬਾਜ਼ੀ ਲਾ ਦਿੱਤੀ। ਆਖ਼ਰਕਾਰ ਪੁਰਤਗਾਲ ਦਾ ਖਿਡਾਰੀ ਵਰੇਲਾ 87ਵੇਂ ਮਿੰਟ ਵਿਚ ਗੋਲ ਕਰਨ ਵਿਚ ਕਾਮਯਾਬ ਹੋ ਗਿਆ। ਵਰੇਲਾ ਤੋਂ ਇਲਾਵਾ ਦੂਜੇ ਦੋ ਗੋਲ ਪੇਪੇ ਅਤੇ ਹੈਲਡਰ ਪੋਸਤਗਾ ਨੇ ਕ੍ਰਮਵਾਰ 24ਵੇਂ ਅਤੇ 36ਵੇਂ ਮਿੰਟ ਵਿਚ ਕੀਤੇ।
2-2 ਗੋਲਾਂ ਦੀ ਬਰਾਬਰੀ ਨਾਲ ਦੋਵੇਂ ਟੀਮਾਂ ਡਰਾਅ ਮੈਚ ਵੱਲ ਵਧ ਰਹੀਆਂ ਸਨ ਪਰ 84ਵੇਂ ਮਿੰਟ ਵਿੱਚ ਪੁਰਤਗਾਲ ਵੱਲੋਂ ਭੇਜੇ ਖਿਡਾਰੀ ਵਰੇਲਾ ਨੇ ਮੈਚ ਵਿੱਚ ਦਾਖਲ ਹੋਣ ਤੋਂ ਤਿੰਨ ਮਿੰਟ ਬਾਅਦ ਹੀ ਜੇਤੂ ਗੋਲ ਕਰ ਕੇ ਖੇਡ ਹੀ ਬਦਲ ਦਿੱਤੀ। ਪੁਰਤਗਾਲ ਦੀ ਟੀਮ ਦੇ ਕੋਚ ਪਾਅਲੋ ਬੈਂਟੋ ਮੁਤਾਬਕ ਉਹ ਆਪ ਵੀ ਡਰਾਅ ਮੈਚ ਮੰਨੀ ਬੈਠੇ ਸਨ ਪਰ ਵਰੇਲਾ ਦਾ ਪੱਤਾ ਚੱਲ ਗਿਆ। ਅੱਜ ਦੇ ਮੈਚ ਵਿੱਚ ਕ੍ਰਿਸਟਿਆਨੋ ਰੋਨਾਲਡੋ ਫਿਰ ਮਾੜਾ ਖੇਡਿਆ।
ਉਸ ਨੂੰ ਗੋਲ ਕਰਨ ਦੇ ਦੋ ਮੌਕੇ ਮਿਲੇ। ਉਹ ਆਸਾਨੀ ਨਾਲ ਡੈਨਮਾਰਕ ਦੇ ਗੋਲਚੀ ਸਟੀਫਨ ਐਂਡਰਸਨ ਨੂੰ ਪਛਾੜ ਸਕਦਾ ਸੀ ਪਰ ਉਹ ਦੋਵੇਂ ਵਾਰ ਖੁੰਝ ਗਿਆ। ਇਸ ਬਾਰੇ ਕੋਚ ਬੈਂਟੋ ਨੇ ਟਿੱਪਣੀ ਕੀਤੀ ਕਿ ਇਸ ਮੈਚ ਦਾ ਫੈਸਲਾ ਪੁਰਤਗਾਲ ਪਹਿਲਾਂ ਹੀ ਕਰ ਸਕਦਾ ਸੀ ਪਰ ਖਿਡਾਰੀਆਂ ਦੇ ਖੁੰਝਣ ਕਾਰਨ ਅਜਿਹਾ ਨਹੀਂ ਹੋ ਸਕਿਆ।
ਇਸ ਮੈਚ ਨਾਲ ਪੁਰਤਗਾਲ, ਡੈਨਮਾਰਕ ਤੇ ਜਰਮਨੀ ਦੇ ਤਿੰਨ-ਤਿੰਨ ਅੰਕ ਹੋ ਗਏ ਹਨ। ਭਲਕੇ ਜਰਮਨੀ ਦੀ ਟੀਮ ਹਾਲੈਂਡ ਨਾਲ ਭਿੜ ਰਹੀ ਹੈ। ਸੰਸਾਰ ਕੱਪ ਦੀ ਉਪ ਜੇਤੂ ਹਾਲੈਂਡ ਦੀ ਟੀਮ ਪਿਛਲੇ ਮੈਚ ਵਿਚ ਡੈਨਮਾਰਕ ਹੱਥੋਂ ਹਾਰ ਗਈ ਸੀ। ਹਾਲੈਂਡ ਦੀ ਇਸ ਹਾਰ ਤੋਂ ਸਭ ਹੈਰਾਨ ਰਹਿ ਗਏ ਹਨ।
 -ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 32 °CWidespread Dust
    Chandigarh, India 30 °CClear
    Ludhiana,India 30 °CClear
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.