ਗਾਜ਼ੀਆਬਾਦ 'ਚ ਇਕ ਪਰਿਵਾਰ ਦੇ ਸੱਤ ਜੀਆਂ ਦੀ ਹੱਤਿਆ !    ਚੇਨਈ ਸੁਪਰਕਿੰਗਜ਼ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ !    ਉੱਤਰੀ ਭਾਰਤ 'ਚ ਸੈਰ ਸਪਾਟੇ ਦੇ ਵਿਕਾਸ ਲਈ ਨਿੱਜੀ ਖੇਤਰ ਦਾ ਅਹਿਮ ਯੋਗਦਾਨ: ਪਾਟਿਲ !    ਆਰੁਸ਼ੀ ਕੇਸ: ਮਾਪਿਆਂ ਦੀ ਗਵਾਹਾਂ ਵਾਲੀ ਪਟੀਸ਼ਨ ਰੱਦ !    ਲਾਲੂ ਯਾਦਵ ਖਿਲਾਫ਼ ਕੇਸ ਦੀ ਸੁਣਵਾਈ ਹੁਣ ਸੋਮਵਾਰ ਨੂੰ !    ਸਾਬਕਾ ਫਰਾਟਾ ਦੌੜਾਕ ਸ਼ੈਟੀ ਆਨੰਦ ਦੀ ਮੌਤ !    ਆਈਪੀਐਲ:ਚੇਨਈ ਵੱਲੋਂ ਮੁੰਬਈ ਨੂੰ 193 ਦੌੜਾਂ ਬਣਾਉਣ ਦੀ ਚੁਣੌਤੀ !    ਰਾਜ ਸਭਾ ਲਈ ਪ੍ਰਧਾਨ ਮੰਤਰੀ ਦੇ ਕਾਗਜ਼ ਸਹੀ ਪਾਏ ਗਏ !    ਹਰੀਹਰਨ ਨੂੰ ਲਤਾ ਮੰਗੇਸ਼ਕਰ ਪੁਰਸਕਾਰ !    ਬਲਾਕ ਫੂਲ ਦੀਆਂ 15 ਸੀਟਾਂ ਵਿਚੋਂ 11 'ਤੇ ਅਕਾਲੀ ਦਲ ਦੀ ਜਿੱਤ, ਇਕ-ਇਕ ਸੀਟ ਕਾਂਗਰਸ ਤੇ ਪੀਪਲਜ਼ ਪਾਰਟੀ ਦੇ ਹਿੱਸੇ ਆਈ !    

ਰਾਸ਼ਟਰਪਤੀ ਚੋਣ ਬਾਰੇ ਸੰਗਮਾ ਵੱਲੋਂ ਪ੍ਰਣਬ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ

Posted On June - 22 - 2012

ਨਵੀਂ ਦਿੱਲੀ, 22 ਜੂਨ
ਆਪਣੀ ਪਾਰਟੀ ਨਾਲ ਬਗਾਵਤ ਕਰਕੇ ਰਾਸ਼ਟਰਪਤੀ ਦੀ ਚੋਣ ’ਚ ਕੁੱਦੇ ਪੀ ਏ ਸੰਗਮਾ ਨੇ ਯੂ ਪੀ ਏ ਦੇ ਉਮੀਦਵਾਰ ਪ੍ਰਣਬ ਮੁਖਰਜੀ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੰਦਿਆਂ ਕਿਹਾ ਕਿ ਲੋਕਤੰਤਰ ਨੂੰ ਉਸਾਰੂ ਬਹਿਸ ਦੀ ਲੋੜ ਹੈ, ਪਰ ਦੂਜੇ ਪਾਸੇ ਕਾਂਗਰਸ ਨੇ ਸ੍ਰੀ ਸੰਗਮਾ ਦੀ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ।
ਇਕ ਟੀ ਵੀ ਚੈਨਲ ਨਾਲ ਗੱਲਬਾਤ  ਦੌਰਾਨ ਸ੍ਰੀ ਸੰਗਮਾ ਨੇ ਕਿਹਾ ਕਿ ਲੋਕਤੰਤਰ ’ਚ ਲੋਕਾਂ ਨੂੰ ਆਪਣਾ ਆਗੂ ਚੁਣਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਡੁੱਬ ਰਹੀ ਹੈ ਤੇ ਨਿੱਤ ਘੁਟਾਲੇ ਬੇਪਰਦ ਹੋ ਰਹੇ ਹਨ। ਇਸ ਸਭ ਕਾਸੇ ਲਈ ਕੌਣ ਜ਼ਿੰਮੇਵਾਰ ਹੈ, ਬਾਰੇ ਉਮੀਦਵਾਰਾਂ ਦੀ ਆਹਮੋ-ਸਾਹਮਣੇ ਖੁੱਲ੍ਹੀ ਬਹਿਸ ਹੋਣੀ ਚਾਹੀਦੀ ਹੈ। ਭਾਜਪਾ, ਬੀ ਜੇ ਡੀ ਤੇ ਅੰਨਾ ਡੀ ਐਮ ਕੇ ਦੀ ਹਮਾਇਤ ਨਾਲ ਪ੍ਰਣਬ ਨੂੰ ਚੁਣੌਤੀ ਦੇਣ ਵਾਲੇ ਸ੍ਰੀ ਸੰਗਮਾ ਦਾ ਕਹਿਣਾ ਹੈ ਕਿ ਲੋਕਤੰਤਰ ਦਾ ਅਰਥ ਹੈ ‘ਬਹਿਸ’ ਤੇ ਇਸ ਲਈ ਉਹ ਯੂ ਪੀ ਏ ਦੇ ਉਮੀਦਵਾਰ ਨਾਲ ਖੁੱਲ੍ਹੀ ਬਹਿਸ ਕਰਨਾ ਚਾਹੁੰਦੇ ਹਨ। ਰਾਸ਼ਟਰਪਤੀ ਦੀ ਚੋਣ ਜਿੱਤਣ ਦਾ ਦਾਅਵਾ ਕਰਦਿਆਂ ਸ੍ਰੀ ਸੰਗਮਾ ਨੇ ਕਿਹਾ ਕਿ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਤੇ ਸ਼ਿਵ ਸੈਨਾ ਦੇ ਸੁਪਰੀਮੋ ਬਾਲ ਠਾਕਰੇ ਨਾਲ ਸੰਪਰਕ ਕੀਤਾ ਹੈ ਤੇ ਉਹ ਹਰ ਧਿਰ ਕੋਲ ਪਹੁੰਚ ਕਰਨਗੇ।
ਸ੍ਰੀ ਸੰਗਮਾ ਨੇ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਗੁਪਤ ਪੱਤਰ ਰਾਹੀਂ ਹੋਵੇਗੀ ਤੇ ਇਸ ਤਰ੍ਹਾਂ ਜ਼ਮੀਰ ਦੀ ਆਵਾਜ਼ ’ਤੇ ਵੋਟਾਂ ਪੈਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਉਣ ਵਾਲਿਆਂ ’ਤੇ ਪੂਰਾ ਯਕੀਨ ਹੈ। ਦੂਜੇ ਪਾਸੇ ਸ੍ਰੀ ਸੰਗਮਾ ਵੱਲੋਂ ਕੀਤੀ ਖੁੱਲ੍ਹੀ ਬਹਿਸ ਦੀ ਮੰਗ ਨੂੰ ਕਾਂਗਰਸ ਨੇ ਰੱਦ ਕਰ ਦਿੱਤਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੇ ਦੇਸ਼ ਦੀ ਆਰਥਿਕਤਾ ਨੂੰ ਨਹੀਂ ਚਲਾਉਣਾ। ਕਾਂਗਰਸ ਪਾਰਟੀ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਨੇ ਦੇਸ਼ ਦੀ ਆਰਥਿਕਤਾ ਨੂੰ ਨਹੀਂ ਸੰਭਾਲਣਾ ਹੁੰਦਾ ਤੇ ਇਸ ਲਈ ਸ੍ਰੀ ਸੰਗਮਾ ਦੀ ਮੰਗ ਤਰਕਸੰਗਤ ਨਹੀਂ ਹੈ।
ਉੱਧਰ ਯੂ ਪੀ ਏ ਦੇ ਉਮੀਦਵਾਰ ਪ੍ਰਣਬ ਮੁਖਰਜੀ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਟੈਲੀਫੋਨ ਕਰਕੇ 19  ਜੁਲਾਈ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਹਮਾਇਤ ਦਾ ਐਲਾਨ ਕਰਨ ਲਈ ਧੰਨਵਾਦ ਕੀਤਾ ਹੈ।
ਇਸ ਦੇ ਨਾਲ ਹੀ ਭਾਜਪਾ ਨੇ ਅੱਜ ਜੇ ਡੀ (ਯੂ) ਤੇ ਸ਼ਿਵ ਸੈਨਾ ਨੂੰ ਅਪੀਲ ਕੀਤੀ ਹੈ ਕਿ ਉਹ ਰਾਸ਼ਟਰਪਤੀ ਦੀ ਚੋਣ ਲਈ ਯੂ ਪੀ ਏ ਦੀ ਹਮਾਇਤ ਕਰਨ ਦੇ ਫੈਸਲੇ ’ਤੇ ਨਜ਼ਰਸਾਨੀ ਕਰਨ। ਭਾਜਪਾ ਦੇ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਨੇ  ਕਿਹਾ ਕਿ ਦੋਵਾਂ ਪਾਰਟੀਆਂ ਨੂੰ ਫੈਸਲੇ ’ਤੇ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਹੈ ਤੇ ਸ੍ਰੀ ਸੰਗਮਾ ਲਈ ਹਮਾਇਤ ਦੀ ਮੰਗ ਕੀਤੀ ਹੈ                     -ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 36 °CWidespread Dust
    Chandigarh, India 37 °CClear
    Ludhiana,India 37 °CClear
    Dehradun,India 31 °CHaze

ਕ੍ਰਿਕਟ

Powered by : Mediology Software Pvt Ltd.