ਕਿਸੇ ਵੀ ਸਕੂਲ ਨੇ ਭਾਸ਼ਾ ਵਿਭਾਗ ਤੋਂ ਲਈਆਂ ਪੁਸਤਕਾਂ ’ਤੇ ਨਹੀਂ ਕੀਤਾ ਇਤਰਾਜ਼ !    ਆਪਣੀ ਛੱਡ ਗੁਆਂਢੀ ਰਾਜਾਂ ਦੀ ‘ਦੇਸੀ ਕਣਕ’ ਖਾਣ ਲੱਗੇ ਮਲਵਈ !    ਆਈਸੀਸੀ ਵੱਲੋਂ ਚੈਂਪੀਅਨਜ਼ ਟਰਾਫੀ ਲਈ ਵੈੱਬਸਾਈਟ ਲਾਂਚ !    ਮਸਨੂਈ ਪੈਰ ਨਾਲ ਮਾਊਂਟ ਐਵਰੈਸਟ ਸਰ ਕਰਨ ਵਾਲੀ ਅਰੁਣਿਮਾ ਨੂੰ ਖੇਡ ਮੰਤਰੀ ਵੱਲੋਂ ਵਧਾਈ !    ਰਊਫ਼ ਦੀ ਆਈਸੀਸੀ ਪੈਨਲ ਵਿਚੋਂ ਛਾਂਟੀ !    ਗੰਭੀਰ ਰੈੱਡ ਬੁਲਿਟਨ ਐਪਲੀਕੇਸ਼ਨ ’ਚ ਸ਼ਾਮਲ !    ਹਸਪਤਾਲ ਵਿੱਚੋਂ ਹਵਾਲਾਤੀ ਫ਼ਰਾਰ !    ਨੌਜਵਾਨ ਨੇ ਫਾਹਾ ਲਿਆ !    ਬਲਾਤਕਾਰੀ ਅਧਿਆਪਕ ਨੂੰ ਉਮਰ ਕੈਦ !    ਭੱਦਰਵਾਹ ਖੇਤਰ ’ਚ ਭੂਚਾਲ ਦੇ ਹਲਕੇ ਝਟਕੇ !    

ਰਾਸ਼ਟਰਪਤੀ ਲਈ ਉਮੀਦਵਾਰ ਬਾਰੇ ਐਨਡੀਏ ’ਚ ਮਤਭੇਦ ਕਾਇਮ

Posted On June - 17 - 2012

ਐਨਡੀਏ ਦੇ ਆਗੂ (ਸੱਜਿਓਂ) ਸ਼ਰਦ ਯਾਦਵ, ਲਾਲ ਕ੍ਰਿਸ਼ਨ ਅਡਵਾਨੀ, ਨਿਤਿਨ ਗਡਕਰੀ ਤੇ ਸੁਸ਼ਮਾ ਸਵਰਾਜ ਨਵੀਂ ਦਿੱਲੀ ’ਚ ਮੀਟਿੰਗ ਕਰਦੇ ਹੋਏ (ਫੋਟੋ: ਪੀ.ਟੀ.ਆਈ.)

ਨਵੀਂ ਦਿੱਲੀ, 17 ਜੂਨ
ਭਾਜਪਾ ਦੀ ਅਗਵਾਈ ਹੇਠਲਾ ਐਨ ਡੀ ਏ ਅੱਜ ਵੀ ਰਾਸ਼ਟਰਪਤੀ ਲਈ ਆਪਣਾ ਉਮੀਦਵਾਰ ਤੈਅ ਨਹੀਂ ਕਰ ਸਕਿਆ ਕਿਉਂਕਿ ਗਠਜੋੜ ਵਿੱਚ ਯੂ ਪੀ ਏ ਦੇ ਉਮੀਦਵਾਰ ਪ੍ਰਣਬ ਮੁਖਰਜੀ ਤੇ ਸਾਬਕਾ ਸਪੀਕਰ ਪੀ ਏ ਸੰਗਮਾ ਦਾ ਸਮਰਥਨ ਕਰਨ ਉਪਰ ਤਰੇੜਾਂ ਪੈ ਗਈਆਂ ਹਨ।
ਅੱਜ ਇਥੇ ਦੋ ਘੰਟਿਆਂ ਤੱਕ ਐਨ ਡੀ ਏ ਦੀ ਹੋਈ ਮੀਟਿੰਗ ਵਿੱਚੋਂ ਸ਼ਿਵ ਸੈਨਾ ਤੇ ਜੇ ਡੀ (ਯੂ) ਦੇ ਆਗੂ ਸ਼ਿਵਾਨੰਦ ਤਿਵਾੜੀ ਗੈਰ-ਹਾਜ਼ਰ ਰਹੇ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਧਿਰਾਂ ਚਾਹੁੰਦੀਆਂ ਹਨ ਕਿ ਸ੍ਰੀ ਮੁਖਰਜੀ  ਦੀ ਸ਼ਖਸੀਅਤ ਦੇ ਮੱਦੇਨਜ਼ਰ ਉਨ੍ਹਾਂ ਖਿਲਾਫ ਉਮੀਦਵਾਰ ਨਾ ਉਤਾਰਿਆ ਜਾਵੇ, ਪਰ ਭਾਜਪਾ ਇਨ੍ਹਾਂ ਚੋਣਾਂ ਨੂੰ 2014 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵਜੋਂ ਦੇਖ ਰਹੀ ਹੈ। ਇਸ ਲਈ ਐਨ ਡੀ ਏ ਦੇ ਮੁੱਖ ਮੰਤਰੀਆਂ ਤੇ ਹੋਰ ਸੰਭਾਵੀ ਮਿੱਤਰ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਕੇ ਫੈਸਲਾ ਕਰਨ ਦੀ ਜ਼ਿੰਮੇਵਾਰੀ ਐਲ ਕੇ ਅਡਵਾਨੀ ਨੂੰ ਸੌਂਪ ਦਿੱਤੀ ਗਈ ਹੈ।
ਰਾਸ਼ਟਰਪਤੀ ਚੋਣਾਂ ਦੀ ਲੜਾਈ ਵਿੱਚ ਭਾਜਪਾ ਦੀ ਅਗਵਾਈ ਹੇਠਲਾ ਐਨ ਡੀ ਏ ਤਾਮਿਲਨਾਡੂ ਦੀ ਮੁੱਖ ਮੰਤਰੀ ਤੇ ਏ ਆਈ ਏ ਡੀ ਐਮ ਕੇ ਸੁਪਰੀਮੋ ਜੇ ਜੈਲਲਿਤਾ, ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉੜੀਸਾ ਦੇ ਮੁੱਖ ਮੰਤਰੀ ਤੇ ਬੀ ਜੇ ਡੀ ਦੇ ਪ੍ਰਧਾਨ ਨਵੀਨ ਪਟਨਾਇਕ ਨੂੰ ਗੰਢਣ ਦੇ ਰੌਂਅ ’ਚ ਹੈ।
ਸ੍ਰੀ ਪਟਨਾਇਕ ਤੇ ਜੈਲਲਿਤਾ ਦੀ ਇੱਛਾ ਹੈ ਕਿ ਸੰਗਮਾ ਨੂੰ ਮੈਦਾਨ ’ਚ ਉਤਾਰਿਆ ਜਾਵੇ, ਜਦਕਿ ਮਮਤਾ ਚਾਹੁੰਦੀ ਹੈ ਕਿ ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਨੂੰ ਲਿਆਂਦਾ ਜਾਵੇ।
ਭਾਜਪਾ ਦੇ ਆਗੂ ਅਡਵਾਨੀ ਤੇ ਸੁਸ਼ਮਾ ਸਵਰਾਜ ਦਾ ਵਿਚਾਰ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਹੋਣੀ ਚਾਹੀਦੀ ਹੈ, ਸਰਬਸੰਮਤੀ ਨਹੀਂ ਬਣਨੀ ਚਾਹੀਦੀ।
ਜੇਕਰ ਸੰਗਮਾ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਤਾਂ ਐਨ ਡੀ ਏ, ਏ ਆਈ ਏ ਡੀ ਐਮ ਕੇ ਤੇ ਬੀ ਜੇ ਡੀ ਦਾ ਦਿਲ ਜਿੱਤ ਸਕਦਾ ਹੈ, ਪਰ ਗਠਜੋੜ ਨੂੰ ਹਾਲੇ ਤੱਕ ਇਹੀ ਸਪਸ਼ਟ ਨਹੀਂ ਹੋ ਸਕਿਆ ਕਿ ਮਮਤਾ ਆਪਣੇ ਉਮੀਦਵਾਰ ਦਾ ਦਾਅਵਾ ਛੱਡ ਕੇ ਸੰਗਮਾ ਦਾ ਸਾਥ ਦੇਵੇਗੀ ਜਾਂ ਨਹੀਂ। ਸ੍ਰੀ ਅਡਵਾਨੀ ਦੀ ਇਥੇ ਰਿਹਾਇਸ਼ ’ਤੇ ਹੋਈ ਮੀਟਿੰਗ ਮਗਰੋਂ ਐਨ ਡੀ ਏ ਦੇ ਕਨਵੀਨਰ ਸ਼ਰਦ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਸਾਰੇ ਆਗੂਆਂ ਨੇ ਆਪਣੇ ਵਿਚਾਰ ਖੁੱਲ੍ਹ ਕੇ ਰੱਖੇ ਤੇ ਸਹੀ ਫੈਸਲੇ ’ਤੇ ਪੁੱਜਣ ਲਈ ਹੋਰ ਵਿਚਾਰ-ਵਟਾਂਦਰੇ ਦੀ ਲੋੜ ਹੈ। ਅਡਵਾਨੀ ਐਨ ਡੀ ਏ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਹੋਰ ਸਾਰਿਆਂ ਨਾਲ ਗੱਲਬਾਤ ਕਰਨਗੇ।’’
ਦੂਜੇ ਪਾਸੇ ਸ੍ਰੀ ਤਿਵਾੜੀ, ਜੋ ਜੇ ਡੀ (ਯੂ) ਦੇ ਵੱਡੇ ਆਗੂ ਹਨ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨੇੜੇ ਹਨ, ਸ੍ਰੀ ਮੁਖਰਜੀ ਖਿਲਾਫ ਉਮੀਦਵਾਰ ਉਤਾਰਨ ਦੇ ਵਿਰੁੱਧ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਸ੍ਰੀ ਤਿਵਾੜੀ ਦਾ  ਵਿਚਾਰ ਨਿਤੀਸ਼ ਕੁਮਾਰ ਦਾ ਹੀ ਹੈ।
ਭਾਜਪਾ ਦੇ ਅਡਵਾਨੀ ਨੇ ਸਵਰਾਜ ਚੋਣ ਚਾਹੁੰਦੇ ਹਨ ਤੇ ਸੰਗਮਾ ਨੂੰ ਮੈਦਾਨ ਵਿੱਚ ਉਤਾਰ ਕੇ ਪਟਨਾਇਕ ਤੇ ਜੈਲਲਿਤਾ ਦਾ ਸਾਥ ਲੈ ਕੇ 2014 ਦੀਆਂ ਚੋਣਾਂ ਲੜਨ ਦੇ ਇੱਛੁਕ ਹਨ। ਸੂਤਰਾਂ ਅਨੁਸਾਰ ਕੋਈ ਵੀ ਫੈਸਲਾ ਐਨ ਡੀ ਏ ਨੂੰ ਮਜ਼ਬੂਤ ਕਰਨ ਦੇ ਉਦੇਸ਼  ਨੂੰ ਸਾਹਮਣੇ ਰੱਖ ਕੇ ਲਿਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਸ਼ਿਵ ਸੈਨਾ ਦਾ ਹਾਜ਼ਰ ਨਾ ਹੋਣਾ ਐਨ ਡੀ ਏ ਲਈ ਮਾੜੀ ਖ਼ਬਰ ਹੈ। ਇਹ ਪਾਰਟੀ ਭਾਜਪਾ ਦੀ ਪੁਰਾਣੀ ਭਾਈਵਾਲ ਹੈ। ਸ਼ਿਵ ਸੈਨਾ ਦਾ ਕਹਿਣਾ ਹੈ ਕਿ ਜਦੋਂ ਜਿੱਤ ਲਈ ਲੋੜੀਂਦੀਆਂ ਵੋਟਾਂ ਹੀ ਨਹੀਂ ਤਾਂ ਉਮੀਦਵਾਰ ਨੂੰ ਮੈਦਾਨ ਵਿੱਚ ਲਿਆਉਣ ਦੀ ਕੋਈ ਤੁੱਕ ਨਹੀਂ ਹੈ। ਪਾਰਟੀ ਦੇ ਬੁਲਾਰੇ ਸੰਜੇ ਰੌਤ ਨੇ ਕਿਹਾ, ‘‘ਇਸ ਮਾਮਲੇ ’ਚ ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ਫੈਸਲਾ ਕਰਨਗੇ।’’
ਇਸ ਦੌਰਾਨ ਐਨ.ਡੀ.ਏ. ਵਿਚਾਲੇ ਫੁੱਟ ਦੀ ਖ਼ਬਰ ਨੂੰ ਰੱਦ ਕਰਦਿਆਂ ਭਾਜਪਾ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਹੈ ਕਿ ਜਦੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦਾ ਐਲਾਨ ਹੀ ਨਹੀਂ ਹੋਇਆ ਤਾਂ ਫੁੱਟ ਦੀ ਗੱਲ ਕਿਵੇਂ ਆ ਗਈ। ਹਾਲੇ ਗੱਲਬਾਤ ਚੱਲ ਰਹੀ ਹੈ ਤੇ ਸਾਰੇ ਆਪਣੇ ਵਿਚਾਰ ਸਾਹਮਣੇ ਰੱਖ ਰਹੇ ਹਨ। ਉਨ੍ਹਾਂ ਕਿਹਾ, ‘‘ਹਾਲੇ ਰਾਸ਼ਟਰਪਤੀ ਚੋਣ ਪ੍ਰਕਿਰਿਆ ਸ਼ੁਰੂ ਹੋਈ ਹੈ। ਕਿਸੇ ਨੇ ਕਾਗਜ਼ ਨਹੀਂ ਭਰੇ। ਯੂ.ਪੀ.ਏ. ਨੇ ਹੀ ਉਮੀਦਵਾਰ ਐਲਾਨਿਆ ਹੈ। ਐਨ.ਡੀ.ਏ. ਪੂਰੀ ਤਰ੍ਹਾਂ ਇਕਜੁੱਟ ਹੈ ਤੇ ਇਕ ਗੱਲ ਹੀ ਕਰ ਰਿਹਾ ਹੈ। ਸ਼ਿਵ ਸੈਨਾ ਪੂਰੀ ਤਰ੍ਹਾਂ ਗੱਠਜੋੜ ਦਾ ਹਿੱਸਾ ਹੈ। ਮੀਟਿੰਗ ਵਿਚ ਉਸ ਦੀ ਗੈਰ-ਹਾਜ਼ਰੀ ਨੂੰ ਫੁੱਟ ਸਮਝਣਾ ਗਲਤ ਹੈ।’’

ਮੈਂ ਦੌੜ ’ਚ ਹਾਂ: ਸੰਗਮਾ

ਐਨ ਸੀ ਪੀ ਦੇ ਆਗੂ ਪੀ ਏ ਸੰਗਮਾ ਨੇ ਅੱਜ ਕਿਹਾ ਹੈ ਕਿ ਉਹ ਹਾਲੇ ਵੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਨ ਤੇ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਪਾਸੋਂ ਸਮਰਥਨ ਮੰਗਿਆ ਹੈ।
ਇਸੇ ਦੌਰਾਨ ਤ੍ਰਿਣਮੂਲ ਕਾਂਗਰਸ ਨੇ ਸਾਬਕਾ ਲੋਕ ਸਭਾ ਸਪੀਕਰ ਤੇ ਐਨ.ਸੀ.ਪੀ. ਦੇ ਆਗੂ ਪੀ.ਏ. ਸੰਗਮਾ ਨੂੰ ਕਿਹਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਮੈਦਾਨ ਵਿਚੋਂ ਹਟ ਜਾਣ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਵੱਲੋਂ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਲਈ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਲਾਮ ਲਈ ਫੇਸਬੁੱਕ ਉਪਰ ਮੁਹਿੰਮ ਸ਼ੁਰੂ ਕੀਤੀ ਹੈ। ਫੇਸਬੁੱਕ ਉਪਰ ਮਿਲੇ ਭਰਵੇਂ ਸਹਿਯੋਗ ਲਈ ਮਮਤਾ ਨੇ ਅੱਜ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਹੈ, ‘‘ਤੁਹਾਡੇ ਸਭ ਵੱਲੋਂ ਮਿਲੇ ਜ਼ਬਰਦਸਤ ਸਹਿਯੋਗ ਲਈ ਧੰਨਵਾਦੀ ਹਾਂ। ਆਸ ਹੈ ਕਿ ਇਹ ਆਵਾਜ਼ ਜ਼ਰੂਰ ਕੁਝ ਕਰ ਦਿਖਾਏਗੀ।’’
 -ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 45 °CWidespread Dust
    Chandigarh, India 45 °CSunny
    Ludhiana,India 45 °CSunny
    Dehradun,India 36 °CHaze

ਕ੍ਰਿਕਟ

Powered by : Mediology Software Pvt Ltd.