ਭਾਰਤ ਦੇ ਪ੍ਰਧਾਨ ਮੰਤਰੀ ਨੇ ਚੀਨ ਕੋਲ ਘੁਸਪੈਠ ਦਾ ਮੁੱਦਾ ਉਠਾਇਆ !    ਬਨੂੜ ਵਿੱਚ ਕਾਂਗਰਸੀ ਤੇ ਅਕਾਲੀ ਵਰਕਰਾਂ ’ਚ ਝੜਪ, ਚਾਰ ਫੱਟੜ !    ਬੱਸ ਬੇਕਾਬੂ ਹੋਣ ਕਾਰਨ 35 ਸਵਾਰੀਆਂ ਜ਼ਖ਼ਮੀ !    ਹਾਕਮ ਧਿਰ ਨੇ ਬੇਖੌਫ਼ ਹੋ ਕੇ ਭੁਗਤਾਈਆਂ ਸਾਰੇ ਸਾਰੇ ਟੱਬਰਾਂ ਦੀਆਂ ਵੋਟਾਂ !    ਟੋਰਾਂਟੋ ਪੰਜਾਬੀ ਫਿਲਮ ਮੇਲੇ ਦਾ ਦੂਜਾ ਦਿਨ !    ਅਮਰੀਕੀ ਦੀ ਨਿਕਲੀ 59 ਕਰੋੜ ਡਾਲਰ ਦੀ ਲਾਟਰੀ !    ਸਿਆਸੀ ਗੰਧਲੇਪਣ ਤੋਂ ਅੱਕੇ ਬਾਬੇ ਵੋਟ ਪਾਉਣ ਤੋਂ ਆਕੀ !    ਖ਼ਾਲਸਾ ਸਕੂਲ ਦੇ ਨਜ਼ਦੀਕ ਤੰਬਾਕੂ ਦੀ ਸ਼ਰੇਆਮ ਵਿਕਰੀ !    ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ: ਢੀਂਡਸਾ !    ਅਮਰੀਕਾ 'ਚ ਕਿਉਂ ਹੋ ਰਹੇ ਨੇ ਸਿੱਖਾਂ 'ਤੇ ਹਮਲੇ? !    

ਰੀਸੇਲ ਬਾਜ਼ਾਰ ’ਚ ਪੈਟਰੋਲ ਗੱਡੀਆਂ ਦੀ ਮੰਗ ਤੇਜ਼ੀ ਨਾਲ ਘਟੀ

Posted On June - 3 - 2012

ਬਠਿੰਡਾ ਦੇ ਸੰਡੇ ਬਾਜ਼ਾਰ ਵਿੱਚ ਵਿਕਣ ਲਈਆਂ ਖੜ੍ਹੀਆਂ ਕਾਰਾਂ (ਫੋਟੋ: ਪਵਨ ਸ਼ਰਮਾ)

ਚਰਨਜੀਤ ਭੁੱਲਰ
ਬਠਿੰਡਾ, 3 ਜੂਨ
ਮਾਲਵਾ ਪੱਟੀ ਦੇ ਕਾਰ ਬਾਜ਼ਾਰਾਂ ਵਿੱਚ ਹੁਣ ਪੈਟਰੋਲ ਵਾਲੀ ਕਾਰ ਦੇ ਗਾਹਕ ਨਾਂ-ਮਾਤਰ ਹੀ ਹਨ। ਦੂਜੇ ਪਾਸੇ ਇਨ੍ਹਾਂ ਕਾਰ ਬਾਜ਼ਾਰਾਂ ਵਿੱਚ ਪੈਟਰੋਲ ਵਾਲੀਆਂ ਕਾਰਾਂ ਦਾ ਹੜ੍ਹ ਆ ਗਿਆ ਹੈ। ਮਾਲਵਾ ਖ਼ਿੱਤੇ ਵਿੱਚ ਐਤਵਾਰ ਵਾਲੇ ਦਿਨ ਬਠਿੰਡਾ, ਮਲੋਟ, ਲੁਧਿਆਣਾ ਅਤੇ ਮੋਗਾ ਵਿੱਚ ਕਾਰ ਬਾਜ਼ਾਰ ਖੁੱਲ੍ਹਦੇ ਹਨ, ਜਿਨ੍ਹਾਂ ਵਿੱਚ ਪੁਰਾਣੀਆਂ ਕਾਰਾਂ ਦੀ ਵੇਚ ਵੱਟਤ ਹੁੰਦੀ ਹੈ। ਪੈਟਰੋਲ ਦੀ ਕੀਮਤ ਵਿੱਚ ਵਾਧੇ ਮਗਰੋਂ ਇਨ੍ਹਾਂ ਬਾਜ਼ਾਰਾਂ ਵਿੱਚ ਪੈਟਰੋਲ ਵਾਲੀ ਗੱਡੀ ਵਿਕਣੋਂ ਹੀ ਹਟ ਗਈ ਹੈ ਜਦੋਂਕਿ ਡੀਜ਼ਲ ਵਾਲੀ ਕਾਰ ਦੀ ਪੁੱਛ ਕਾਫ਼ੀ ਵੱਧ ਗਈ ਹੈ। ਅੱਜ ਬਠਿੰਡਾ ਦੇ ਕਾਰ ਬਾਜ਼ਾਰ ਵਿੱਚ ਕੋਈ ਪੈਟਰੋਲ ਵਾਲੀ ਕੋਈ ਗੱਡੀ ਵਿਕ ਨਹੀਂ ਸਕੀ।
ਪੈਟਰੋਲ ਵਾਲੀਆਂ ਗੱਡੀਆਂ ’ਚੋਂ ਇਕੱਲੀ ਆਲਟੋ ਕਾਰ ਦੀ ਹੀ ਥੋੜ੍ਹੀ ਬਹੁਤੀ ਪੁੱਛ-ਪ੍ਰਤੀਤ ਹੈ। ਦੂਜੇ ਪਾਸੇ ਡੀਜ਼ਲ ਵਾਲੀ ਪੁਰਾਣੀ ਇੰਡੀਕਾ ਦਾ ਵੀ ਹੁਣ ਮੁੱਲ ਪੈ ਰਿਹਾ ਹੈ। ਪਿੰਡਾਂ ਵਾਲੇ ਬਹੁਤੇ ਲੋਕ ਹੁਣ ਇੰਡੀਕਾ ਖਰੀਦਣ ਲੱਗੇ ਹਨ। ਬਠਿੰਡਾ ਵਿੱਚ ਐਤਵਾਰ ਨੂੰ ਖੁੱਲ੍ਹਣ ਵਾਲੇ ਕਾਰ ਬਾਜ਼ਾਰ ਵਿੱਚ 10 ਦੁਕਾਨਾਂ ਤੇ ਕਾਰਾਂ ਦੀ ਵੇਚ-ਵੱਟਤ ਦਾ ਕੰਮ ਹੁੰਦਾ ਹੈ। ਇਸ ਕਾਰ ਬਾਜ਼ਾਰ ਵਿੱਚ ਵੱਡੀ ਗਿਣਤੀ ਵਿੱਚ ਪੈਟਰੋਲ ਵਾਲੀਆਂ ਗੱਡੀਆਂ ਖੜ੍ਹੀਆਂ ਸਨ ਪ੍ਰੰਤੂ ਉਨ੍ਹਾਂ ਵੱਲ ਕੋਈ ਮੂੰਹ ਨਹੀਂ ਕਰ ਰਿਹਾ ਸੀ। ਚੰਡੀਗੜ੍ਹ ਮੋਟਰ ਵਰਕਸ ਬਠਿੰਡਾ ਦੇ ਮਾਲਕ ਹਰਪ੍ਰੀਤ ਸਿੰਘ ਗੋਗੀ ਦਾ ਕਹਿਣਾ ਸੀ ਕਿ ਉਹ ਜ਼ਿਆਦਾ ਪੈਟਰੋਲ ਵਾਲੀਆਂ ਗੱਡੀਆਂ ਦੀ ਵੇਚ-ਵੱਟਤ ਦਾ ਕੰਮ ਵੱਧ ਕਰਦੇ ਹਨ ਪ੍ਰੰਤੂ ਹੁਣ ਪੈਟਰੋਲ ਦੀ ਕੀਮਤ ਵਧਣ ਮਗਰੋਂ ਇਕਦਮ ਮੰਦਾ ਆ ਗਿਆ ਹੈ। ਪੈਟਰੋਲ ਵਾਲੀ ਪੁਰਾਣੀ ਕਾਰ ਦੀ ਰੀਸੇਲ ਕੀਮਤ ਵਿੱਚ 15 ਹਜ਼ਾਰ ਤੋਂ ਵੀ ਜ਼ਿਆਦਾ ਦੀ ਕਮੀ ਆ ਗਈ ਹੈ ਅਤੇ ਲੋਕ ਹੁਣ ਇਹ ਗੱਡੀਆਂ ਘੱਟ ਕੀਮਤ ਤੇ ਵੇਚਣ ਨੂੰ ਤਿਆਰ ਹੋ ਗਏ ਹਨ। ਗੁਰੂ ਨਾਨਕ ਕਾਰ ਬਾਜ਼ਾਰ ਦੇ  ਪਵਨ ਕੁਮਾਰ ਪੰਮਾ ਦਾ ਕਹਿਣਾ ਸੀ ਕਿ ਉਹ ਪਹਿਲਾਂ ਹਰ ਮਹੀਨੇ ਅੱਠ ਦੇ ਕਰੀਬ ਪੈਟਰੋਲ ਵਾਲੀਆਂ ਪੁਰਾਣੀਆਂ ਕਾਰਾਂ ਦੀ ਵੇਚ-ਵੱਟਤ ਕਰਾ ਦਿੰਦੇ ਸਨ ਪ੍ਰੰਤੂ ਹੁਣ ਪੈਟਰੋਲ ਦੀ ਕੀਮਤ ਵਧਣ ਮਗਰੋਂ ਕੋਈ ਵੇਚ-ਵੱਟਤ ਨਹੀਂ ਹੋ ਰਹੀ।
ਇਸੇ ਤਰ੍ਹਾਂ ਟਿਵਾਣਾ ਕਾਰ ਬਾਜ਼ਾਰ ਦੇ ਅਮਨਦੀਪ ਸਿੰਘ ਦਾ ਕਹਿਣਾ ਸੀ ਕਿ ਉਹ ਪਹਿਲਾਂ ਹਰ ਮਹੀਨੇ 25 ਤੋਂ 30 ਪੈਟਰੋਲ ਵਾਲੀਆਂ ਗੱਡੀਆਂ ਦੇ ਸੌਦੇ ਕਰਾ ਦਿੰਦੇ ਸਨ ਪ੍ਰੰਤੂ ਹੁਣ ਇਹ ਸੌਦੇ ਸਿਰਫ਼ ਅੱਧੀ ਦਰਜਨ ਗੱਡੀਆਂ ਦੇ ਹੀ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਪੈਟਰੋਲ ਵਾਲੀਆਂ ਗੱਡੀਆਂ ’ਚੋਂ ਸਿਰਫ਼ ਆਲਟੋ ਕਾਰ ਦਾ ਗਾਹਕ ਹੀ ਮਿਲ ਰਿਹਾ ਹੈ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 36 °CWidespread Dust
    Chandigarh, India 36 °CSmoke
    Ludhiana,India 36 °CSmoke
    Dehradun,India 32 °CHaze

ਕ੍ਰਿਕਟ

Powered by : Mediology Software Pvt Ltd.