ਚੇਨਈ ਸੁਪਰਕਿੰਗਜ਼ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ !    ਉੱਤਰੀ ਭਾਰਤ 'ਚ ਸੈਰ ਸਪਾਟੇ ਦੇ ਵਿਕਾਸ ਲਈ ਨਿੱਜੀ ਖੇਤਰ ਦਾ ਅਹਿਮ ਯੋਗਦਾਨ: ਪਾਟਿਲ !    ਆਰੁਸ਼ੀ ਕੇਸ: ਮਾਪਿਆਂ ਦੀ ਗਵਾਹਾਂ ਵਾਲੀ ਪਟੀਸ਼ਨ ਰੱਦ !    ਲਾਲੂ ਯਾਦਵ ਖਿਲਾਫ਼ ਕੇਸ ਦੀ ਸੁਣਵਾਈ ਹੁਣ ਸੋਮਵਾਰ ਨੂੰ !    ਸਾਬਕਾ ਫਰਾਟਾ ਦੌੜਾਕ ਸ਼ੈਟੀ ਆਨੰਦ ਦੀ ਮੌਤ !    ਆਈਪੀਐਲ:ਚੇਨਈ ਵੱਲੋਂ ਮੁੰਬਈ ਨੂੰ 193 ਦੌੜਾਂ ਬਣਾਉਣ ਦੀ ਚੁਣੌਤੀ !    ਰਾਜ ਸਭਾ ਲਈ ਪ੍ਰਧਾਨ ਮੰਤਰੀ ਦੇ ਕਾਗਜ਼ ਸਹੀ ਪਾਏ ਗਏ !    ਹਰੀਹਰਨ ਨੂੰ ਲਤਾ ਮੰਗੇਸ਼ਕਰ ਪੁਰਸਕਾਰ !    ਬਲਾਕ ਫੂਲ ਦੀਆਂ 15 ਸੀਟਾਂ ਵਿਚੋਂ 11 'ਤੇ ਅਕਾਲੀ ਦਲ ਦੀ ਜਿੱਤ, ਇਕ-ਇਕ ਸੀਟ ਕਾਂਗਰਸ ਤੇ ਪੀਪਲਜ਼ ਪਾਰਟੀ ਦੇ ਹਿੱਸੇ ਆਈ !    ਲਾਹੌਰ ਦੇ ਕਾਲਜ ਵਿੱਚ ਟੈਗੋਰ ਦੀਆਂ ਕਵਿਤਾਵਾਂ ਗੂੰਜੀਆਂ !    

ਸਾਡੀ ਲਵ ਸਟੋਰੀ ਨਵੀਂ ਪੰਜਾਬੀ ਫ਼ਿਲਮ

Posted On June - 23 - 2012

ਪੰਜਾਬੀ ਸਿਨੇਮਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੌਜੂਦਾ ਸਮੇਂ ਨਵਨੀਤ ਸਿੰਘ ਗੁਗਨੂੰ, ਮਨਦੀਪ ਕੁਮਾਰ, ਅਨੁਰਾਗ ਸਿੰਘ, ਮਨਦੀਪ ਬੈਨੀਪਾਲ ਜਿਹੇ ਕਈ ਅਜਿਹੇ ਹੋਣਹਾਰ ਅਤੇ ਮੰਝੇ ਹੋਏ ਨੌਜਵਾਨ ਨਿਰਦੇਸ਼ਕਾਂ ਨੇ ਇਸ ਖੇਤਰ ਵਿੱਚ ਕਦਮ ਰੱਖਿਆ ਹੈ, ਜਿਨ੍ਹਾਂ ਵੱਲੋਂ ਬਣਾਈਆਂ ਗਈਆਂ ਫ਼ਿਲਮਾਂ ਨੇ ਇਸ ਸਿਨੇਮਾ ਨੂੰ ਤਕਨੀਕੀ ਪੱਖੋਂ ‘ਬਾਲੀਵੁੱਡ’ ਫ਼ਿਲਮਾਂ ਦੇ ਬਰਾਬਰ ਲਿਆ ਖੜ੍ਹਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਫ਼ਿਲਮ ਸਨਅਤ ਨੂੰ ਬੁਲੰਦੀਆਂ ਵੱਲ ਲਿਜਾਣ ਵਿੱਚ ਸਹਾਈ ਸਾਬਤ ਹੋ ਰਹੇ ਅਜਿਹੇ ਹੀ ਨਿਰਦੇਸ਼ਕਾਂ ਵਿੱਚ ਇੱਕ ਹੋਰ ਨਵਾਂ ਨਾਂ ਜੁੜਿਆ ਹੈ, ਲੇਖਕ ਅਤੇ ਨਿਰਦੇਸ਼ਕ ਧੀਰਜ ਰਤਨ ਦਾ, ਜਿਨ੍ਹਾਂ ਵੱਲੋਂ ਬਤੌਰ ਲੇਖਕ ਲਿਖੀਆਂ ਫ਼ਿਲਮਾਂ ‘ਮੇਲ ਕਰਾ ਦੇ ਰੱਬਾ’, ‘ਧਰਤੀ’, ‘ਜੀਹਨੇ ਮੇਰਾ ਦਿਲ ਲੁੱਟਿਆ’ ਨੇ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕਰਕੇ ਪੰਜਾਬੀਅਤ ਦਾ ਝੰਡਾ ਦੇਸ਼ ਵਿਦੇਸ਼ ਵਿੱਚ ਹੋਰ ਬੁਲੰਦ ਕੀਤਾ ਹੈ। ਪੰਜਾਬੀ ਫ਼ਿਲਮ ਸਨਅਤ ਨੂੰ ‘ਹਾਲੀਵੁੱਡ’ ਪੱਧਰੀ ਬਣਾਉਣ ਦੀ ਇੱਛਾ ਰੱਖਦੇ ਧੀਰਜ ਇਨ੍ਹੀਂ ਦਿਨੀਂ ਬਤੌਰ ਨਿਰਦੇਸ਼ਕ ਆਪਣੇ ਨਵੇਂ ਸਫ਼ਰ ਦਾ ਆਗਾਜ਼ ਕਰ ਚੁੱਕੇ ਹਨ, ਜਿਸ ਦਾ ਪਹਿਲਾ ਅਧਿਆਏ ਬਣਨ ਜਾ ਰਹੀ ਹੈ, ਉਨ੍ਹਾਂ ਦੀ ਪਲੇਠੀ ਪੰਜਾਬੀ ਫ਼ਿਲਮ ‘ਸਾਡੀ ਲਵ ਸਟੋਰੀ’ ਜਿਸ ਦੀ ਸ਼ੂਟਿੰਗ ਨੂੰ ਧੀਰਜ ਅੱਜ-ਕੱਲ੍ਹ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅੰਤਮ ਛੋਹਾਂ ਦੇਣ ਵਿੱਚ ਜੁਟੇ ਹੋਏ ਹਨ। ਪੰਜਾਬ ਦੇ ਜ਼ਿਲ੍ਹਾ ਰੋਪੜ ਨਾਲ ਸਬੰਧਤ ਧੀਰਜ ਦੇ ਨਾਂ ਦਾ ਜ਼ਿਕਰ ਚਾਹੇ ‘ਬਾਲੀਵੁੱਡ’ ਦੇ ਨਾਮਵਰ ਫ਼ਿਲਮ ਲੇਖਕਾਂ ਵਿੱਚ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਮਾਂ ਬੋਲੀ ਸਿਨੇਮਾ ਨਾਲ ਉਨ੍ਹਾਂ ਦਾ ਹਮੇਸ਼ਾਂ ਡਾਹਢਾ ਮੋਹ ਰਿਹਾ ਹੈ, ਜਿਸ ਦੇ ਚਲਦਿਆਂ ਹੀ ਉਨ੍ਹਾਂ ਆਪਣੇ ਰੁਝੇਵਿਆਂ ਦੇ ਬਾਵਜੂਦ ਸਮੇਂ-ਸਮੇਂ ਪੰਜਾਬੀ ਫ਼ਿਲਮਾਂ ਨਾਲ ਜੁੜਨ ਅਤੇ ਇਸ ਸਿਨੇਮਾ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਹੈ। ਹਿੰਦੀ ਫ਼ਿਲਮ ਸਨਅਤ ਦੇ ਵਿਕਰਮ ਭੱਟ ਜਿਹੇ ਕਈ ਨਾਮਵਰ ਅਤੇ ਪ੍ਰਤਿਭਾਸ਼ਾਲੀ ਨਿਰਦੇਸ਼ਕਾਂ ਦੀਆਂ ਫ਼ਿਲਮਾਂ ਲਈ ਕਹਾਣੀ ਲਿਖ ਚੁੱਕੇ ਧੀਰਜ ਵੱਲੋਂ ਲਿਖੀਆਂ ਫ਼ਿਲਮਾਂ ‘ਸ਼ਰਾਪਿਤ’ ਅਤੇ ‘ਤੇਰੇ ਨਾਲ ਲਵ ਹੋ ਗਿਆ’ ਨੇ ਮੌਜੂਦਾ ਸਮੇਂ ਕਾਫ਼ੀ ਚਰਚਾ ਹਾਸਲ ਕੀਤੀ ਹੈ ਜਿਸ ਨਾਲ ਹਿੰਦੀ ਸਿਨੇਮਾ ਦੇ ਨਾਲ-ਨਾਲ ਪੰਜਾਬੀ ਫ਼ਿਲਮ ਉਦਯੋਗ ਵਿੱਚ ਵੀ ਉਨ੍ਹਾਂ ਦਾ ਕੱਦ ਹੋਰ ਉੱਚਾ ਹੋਇਆ ਹੈ। ਪੰਜਾਬੀ ਸੱਭਿਆਚਾਰ ਦੀਆਂ ਤੰਦਾਂ ਨੂੰ ਪੰਜਾਬੀ ਫ਼ਿਲਮਾਂ ਦੁਆਰਾ ਦੇਸ਼ ਵਿਦੇਸ਼ ਵਿੱਚ ਹੋਰ ਮਜ਼ਬੂਤ ਕਰਨ ਦੀ ਤਾਂਘ ਰੱਖਦੇ ਧੀਰਜ ਵੱਲੋਂ ਬਣਾਈ ਜਾ ਰਹੀ ਫ਼ਿਲਮ ‘ਸਾਡੀ ਲਵ ਸਟੋਰੀ’ ਵਿੱਚ ਦਲਜੀਤ ਦੁਸਾਂਝ, ਅਮਰਿੰਦਰ ਗਿੱਲ, ਸੁਰਵੀਨ ਚਾਵਲਾ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਜਿੰਮੀ ਸ਼ੇਰਗਿੱਲ ਅਤੇ ਰਣਵਿਜੇ ਵੀ ਖਾਸ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਪੰਜਾਬੀ ਸਿਨੇਮਾ ਦੇ ਤਰੱਕੀ ਵੱਲ ਵਧਦੇ ਕਦਮਾਂ ਵਿੱਚ ਹੋਰ ਜੋਸ਼ ਭਰਨ ਦਾ ਪੂਰਾ ਦਮਖ਼ਮ ਰੱਖਦੀ ਇਸ ਫ਼ਿਲਮ ਦਾ ਨਿਰਮਾਣ ‘ਜਿੰਮੀ ਸ਼ੇਰਗਿੱਲ ਪ੍ਰੋਡਕਸ਼ਨ’ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੀ ਖਿੱਚ ਦਾ ਕੇਂਦਰ ਅਦਾਕਾਰਾ ਨੀਤੂ ਸਿੰਘ ਹੋਵੇਗੀ, ਜੋ ਇਸ ਫ਼ਿਲਮ ਰਾਹੀਂ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਪਾਰੀ ਦਾ ਆਗਾਜ਼ ਕਰਨ ਜਾ ਰਹੀ ਹੈ।
ਪੰਜਾਬੀ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਖਰੜ ਦੇ ਨਜ਼ਦੀਕ ਪਿੰਡ ਪੰਨੂਆਂ ਵਿਖੇ ਫ਼ਿਲਮਾਈ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਸਬੰਧੀ ਜਦੋਂ ਨਿਰਦੇਸ਼ਕ ਧੀਰਜ ਤੋਂ ਜਾਣਿਆ ਤਾਂ ਉਨ੍ਹਾਂ ਦੱਸਿਆ ਕਿ ਰੁਮਾਂਟਿਕ ਅਤੇ ਕਾਮੇਡੀ ਨਾਲ ਭਰਪੂਰ ਇਸ ਫ਼ਿਲਮ ਰਾਹੀਂ ਆਪਸੀ ਰਿਸ਼ਤਿਆਂ ਦੀ ਵਿਚਲੀ ਮੋਹ-ਮੁਹੱਬਤ ਤੇ ਅਪਣੱਤ ਦੀ ਭਾਵਨਾ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਲਈ ਬਣ ਰਹੀਆਂ ਵਧੀਆ ਅਤੇ ਵੱਡੇ ਬਜਟ ਵਾਲੀਆਂ ਫ਼ਿਲਮਾਂ ਵਿੱਚ ਸ਼ਾਮਲ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਕੁਲਭੂਸ਼ਨ ਖਰਬੰਦਾ, ਨਵਨੀਤ ਨਿਸ਼ਾਨ, ਬੀ.ਐਨ. ਸ਼ਰਮਾ ਵੀ ਦਮਦਾਰ ਕਿਰਦਾਰ ਅਦਾ ਕਰ ਰਹੇ ਹਨ। ਇਸ ਤੋਂ ਇਲਾਵਾ ਜੈਦੇਵ ਕੁਮਾਰ ਵੱਲੋਂ ਤਿਆਰ ਕੀਤਾ ਗਿਆ ਸੰਗੀਤ, ਹੀਰਾ ਸਿੰਘ, ਨਾਜਰ ਪਠਾਨੀਆ ਵੱਲੋਂ ਫ਼ਿਲਮਾਏ ਜਾ ਰਹੇ ਲੜਾਈ ਦੇ ਦ੍ਰਿਸ਼, ਮੋਹਨ ਵਰਮਾ ਵੱਲੋਂ ਕੀਤੀ ਜਾ ਰਹੀ ਮਨਮੋਹਕ ਸਿਨੇਮਾਟੋਗ੍ਰਾਫੀ, ਡਾਂਸ ਮਾਸਟਰ ਭੂਪੀ ਵੱਲੋਂ ਕਰਵਾਈ ਜਾ ਰਹੀ ਕੋਰੀਓਗ੍ਰਾਫੀ ਅਤੇ ਤੀਰਥ ਸਿੰਘ ਗਿੱਲ ਵੱਲੋਂ ਲਗਾਏ ਜਾ ਰਹੇ ਦਿਲਕਸ਼ ਸੈੱਟ ਤੇ ਦੇਵ ਸ਼ਰਮਾ ਵੱਲੋਂ ਕੀਤੀ ਜਾ ਰਹੀ ਦਿਲਖਿੱਚਵੀਂ ਫੋਟੋਗ੍ਰਾਫੀ ਇਸ ਫ਼ਿਲਮ ਦੇ ਖ਼ਾਸ ਪਹਿਲੂ ਹਨ। ਫ਼ਿਲਮ ਨੂੰ ਹੋਰ ਸ਼ਾਨਦਾਰ ਬਣਾਉਣ ਵਿੱਚ ਆਨ ਲਾਈਨ ਪ੍ਰੋਡਿਊਸਰ ਕਰਨ ਗਿੱਲ ਅੰਮ੍ਰਿਤਸਰ ਤੇ ਸੰਨੀ ਵਿਰਕ ਵੀ ਤਨਦੇਹੀ ਨਾਲ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ।
-ਪਰਮਜੀਤ ਫਰੀਦਕੋਟ


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 44 °CHaze
    Chandigarh, India 43 °CSunny
    Ludhiana,India 43 °CSunny
    Dehradun,India 36 °CHaze

ਕ੍ਰਿਕਟ

Powered by : Mediology Software Pvt Ltd.