ਪੱਤਰ ਪ੍ਰੇਰਕ
ਸ੍ਰੀਗੰਗਾਨਗਰ, 22 ਜੂਨ
ਸਰ੍ਹੋਂਦਾ ਭਾਅ ਦੋ ਮਹੀਨੇ ਪਹਿਲਾਂ 3700 ਰੁਪਏ ਪ੍ਰਤੀ ਕੁਇੰਟਲ ਤੱਕ ਹੋ ਗਿਆ ਸੀ, ਪਰ ਹੁਣ ਪਿਛਲੇ ਕਈ ਦਿਨਾਂ ਤੋਂ 3100 ਤੋਂ 3300 ਰੁਪਏ ਦਰਮਿਆਨ ਚੱਲ ਰਿਹਾ ਹੈ। ਸਰ੍ਹੋਂ ਦਾ ਸਟਾਕ ਕਰਨ ਵਾਲੇ ਵਪਾਰੀ ਅਤੇ ਕਿਸਾਨ ਚਿੰਤਾ ‘ਚ ਹਨ। ਜੌਂਅ ਦਾ ਭਾਅ 1400 ਰੁਪਏ ਤੱਕ ਪਹੁੰਚ ਗਿਆ ਸੀ, ਪਰ ਹੁਣ ਇਹ 900 ਤੋਂ 1 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ। ਇਸ ਸਮੇਂ ਮੰਡੀਆਂ ‘ਚ ਗੁਆਰਾ ਨਾਂਮਾਤਰ ਹੀ ਆ ਰਿਹਾ ਹੈ, ਪਰ ਇਸ ਦਾ ਭਾਅ 14 ਹਜ਼ਾਰ ਤੋਂ 19 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਹੈ। ਇਸ ਤੋਂ ਪਹਿਲਾਂ ਇਕ ਵਾਰੀ ਤਾਂ ਗੁਆਰਾ 31 ਹਜ਼ਾਰ ਰੁਪਏ ਕੁਇੰਟਲ ਹੋ ਗਿਆ ਸੀ। ਛੋਲਿਆਂ ‘ਚ ਅਜੇ ਵੀ ਤੇਜ਼ੀ ਬਣੀ ਹੋਈ ਹੈ ਅਤੇ ਇਹ 4 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਆਸ-ਪਾਸ ਵਿਕ ਰਹੇ ਹਨ।