ਨਵੀਂ ਦਿੱਲੀ, 3 ਜੂਨ
ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਸਪਸ਼ਟ ਕੀਤਾ ਕਿ ਸੀਨੀਜੀ ‘ਤੇ 5 ਫੀਸਦੀ ਵੈਟ ਵਾਪਸ ਨਹੀਂ ਲਿਆ ਜਾਵੇਗਾ। ਦੂਜੇ ਪਾਸੇ ਭਾਜਪਾ ਅਤੇ ਕਾਂਗਰਸ ਦੀਆਂ ਭਾਈਵਾਲ ਪਾਰਟੀਆਂ ਨੇ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰਦਿਆਂ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੀਐਨਜੀ ‘ਤੇ ਸਿਰਫ ਪੰਜ ਫੀਸਦੀ ਵੈਟ ਲਾਇਆ ਗਿਆ ਹੈ ਜੋ ਜਾਇਜ਼ ਹੈ। ਸਰਕਾਰ ਨੂੰ ਇਸ ਫੈਸਲੇ ਨਾਲ 110 ਕਰੋੜ ਰੁਪਏ ਕਰ ਦੇ ਰੂਪ ‘ਚ ਹਾਸਲ ਹੋਣਗੇ, ਜਦਕਿ ਗੈਸ ਦੀਆਂ ਕੀਮਤਾਂ ‘ਚ 1.77 ਰੁਪਏ ਪ੍ਰਤੀ ਕਿਲੋਗ੍ਰਾਮ ਵਾਧਾ ਹੋਵੇਗਾ।
– ਪੀ.ਟੀ.ਆਈ.